LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਫਾਜ਼ਿਲਕਾ : ਬੋਰਵੈਲ ਵਿਚ ਜਾ ਡਿੱਗਾ ਜਵਾਕ, ਪ੍ਰਸ਼ਾਸਨ ਨੂੰ ਪਈ ਹੱਥਾਂ ਪੈਰਾਂ ਦੀ, ਸਖਤ ਮਸ਼ੱਕਤ ਮਗਰੋਂ...

borewell news

ਫਾਜ਼ਿਲਕਾ-ਇਕ ਵਾਰ ਵਾਪਰੇ ਹਾਦਸੇ ਤੋਂ ਸਬਕ ਨਾ ਲੈਣ ਕਾਰਨ ਮੁੜ ਉਸੇ ਤਰ੍ਹਾਂ ਹਾਦਸੇ ਵਾਪਰਦੇ ਰਹਿੰਦੇ ਹਨ। ਅਜਿਹੀ ਮਿਸਾਲ ਫਾਜ਼ਿਲਕਾ ਦੀ ਦਾਣਾ ਮੰਡੀ ਵਿੱਚ ਸਾਹਮਣੇ ਆਈ, ਜਿਥੇ ਖਾਲੀ ਪਾਏ ਬੋਰਵੈਲ ਵਿਚ ਡੇਢ ਸਾਲ ਦਾ ਬੱਚਾ ਡਿੱਗ ਗਿਆ। ਬੱਚੇ ਦੇ ਬੋਰਵੈਲ ਵਿਚ ਡਿੱਗਣ ਦੀ ਖਬਰ ਫੈਲਣ ਮਗਰੋਂ ਹਫੜਾ-ਦਫੜੀ ਦਾ ਮਾਹੌਲ ਬਣ ਗਿਆ। ਉਕਤ ਘਟਨਾ ਦਾ ਪ੍ਰਸ਼ਾਸਨ ਨੂੰ ਪਤਾ ਲੱਗਦਿਆਂ ਹੀ ਪ੍ਰਸ਼ਾਸਨ ਮੌਕੇ ਉਤੇ ਪਹੁੰਚਿਆ। ਪੁਲਿਸ ਦੀ ਮੁਸਤੈਦੀ ਅਤੇ ਪ੍ਰਸ਼ਾਸਨ ਸਦਕਾ ਜੇਸੀਬੀ ਮਸ਼ੀਨ ਮੰਗਵਾ ਕੇ ਟੋਆ ਪੁੱਟ ਕੇ ਸਖ਼ਤ ਮੁਸ਼ੱਕਤ ਨਾਲ ਬੱਚੇ ਨੂੰ ਬਾਹਰ ਕੱਢਿਆ ਗਿਆ ਹੈ।
ਮੌਕ ਉਤੇ ਬੱਚੇ ਨੂੰ ਫਾਜ਼ਿਲਕਾ ਦੇ ਸਰਕਾਰੀ ਹਸਪਤਾਲ ਵਿੱਚ ਇਲਾਜ ਲਈ ਦਾਖ਼ਲ ਕਰਵਾਇਆ ਗਿਆ ਹੈ। ਦੱਸਿਆ ਜਾ ਰਿਹਾ ਕਿ ਇਸ ਥਾਂ 'ਤੇ ਪਾਣੀ ਵਾਲਾ ਨਲਕਾ ਲੱਗਿਆ ਹੋਇਆ ਸੀ, ਜਿਸ ਨੂੰ ਪੁੱਟਣ ਤੋਂ ਬਾਅਦ ਬੋਰਵੈੱਲ ਖ਼ਾਲੀ ਛੱਡ ਦਿੱਤਾ ਗਿਆ ਸੀ। ਫਿਲਹਾਲ ਪ੍ਰਸ਼ਾਸਨ ਵੱਲੋਂ ਇਸ 'ਤੇ ਵੀ ਜਾਂਚ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬੋਰਵੈਲ ਸਬੰਧੀ ਸਮੇਂ ਸਮੇਂ ਉਤੇ ਪਾਬੰਦੀਆਂ ਲਾਈਆਂ ਜਾਂਦੀਆਂ ਹਨ। ਬਿਨਾਂ ਮਨਜ਼ੂਰੀ ਤੋਂ ਬੋਰਵੈਲ ਪੁੱਟਣ ਉਤੇ ਸਖਤ ਪਾਬੰਦੀ ਹੈ ਤੇ ਮਨਜ਼ੂਰੀ ਲੈ ਕੇ ਬੋਰਵੈਲ ਪੁੱਟਣ ਉਤੇ ਵੀ ਦਰਜਨਾਂ ਹਦਾਇਤਾਂ ਦਿੱਤੀਆਂ ਜਾਂਦੀਆਂ ਹਨ ਪਰ ਅਜਿਹੀਆਂ ਘਟਨਾਵਾਂ ਵਾਪਰ ਮਗਰੋਂ ਇਹ ਸਭ ਪਾਬੰਦੀਆਂ ਤੇ ਹਦਾਇਤਾਂ ਬੇਅਰਥ ਜਾਪਦੀਆਂ ਹਨ।

In The Market