LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਪਤਨੀ ਨਾਲ ਹੋਏ ਝਗੜੇ ਕਰਕੇ ਪੰਜਾਬੀ ਨੌਜਵਾਨ ਨੇ ਅਮਰੀਕਾ ’ਚ ਕੀਤੀ ਖੁਦਕੁਸ਼ੀ

suicide

ਆਦਮਪੁਰ: ਪੰਜਾਬ ਵਿਚ ਆਤਮ ਹੱਤਿਆ (suicide) ਕਰਨ ਵਾਲਿਆਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਅੱਜ ਤਾਜਾ ਮਾਮਲਾ ਆਦਮਪੁਰ (Adampur) ਦੇ ਪਿੰਡ ਮਾਣਕੋ ਤੋਂ ਸਾਹਮਣੇ ਆਇਆ ਹੈ ਜਿਥੇ ਇਕ ਨੌਜਵਾਨ ਨੇ ਘਰੇਲੂ ਵਿਵਾਦ ਕਾਰਨ ਅਮਰੀਕਾ ਵਿਚ ਆਪਣੇ-ਆਪ ਨੂੰ ਗੋਲੀ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਜਾਂਚ ਵਿਚ ਪਤਾ ਲੱਗਿਆ ਹੈ ਕਿ ਮ੍ਰਿਤਕ ਦਮਨਵੀਰ ਸਿੰਘ ਢਿੱਲੋਂ ਦੇ ਪਿਤਾ ਪਰਸ਼ੋਤਮ ਸਿੰਘ ਢਿੱਲੋਂ ਨੇ ਦੱਸਿਆ ਕਿ ਉਸ ਦੇ ਲੜਕੇ ਦਮਨਵੀਰ ਸਿੰਘ ਢਿੱਲੋਂ ਦਾ ਵਿਆਹ 2014 ਵਿਚ ਹੋਇਆ ਸੀ।

Read this: ਚੰਡੀਗੜ੍ਹ ਵੱਲ ਜਾਣ ਤੋਂ ਪਹਿਲਾਂ ਕੇਜਰੀਵਾਲ ਨੇ ਟਵੀਟ ਕਰ ਪੰਜਾਬੀਆਂ ਨੂੰ ਕਹੀ ਵੱਡੀ ਗੱਲ

ਉਨ੍ਹਾਂ ਦੱਸਿਆ ਕਿ ਦਮਨਵੀਰ ਸਿੰਘ ਦੀ ਪਤਨੀ ਰਤਨਪ੍ਰੀਤ ਕੌਰ ਨੇ ਵਿਆਹ ਤੋਂ ਬਾਅਦ ਵਿਵਾਦ ਕਰਨਾ ਸ਼ੁਰੂ ਕਰ ਦਿੱਤਾ।  ਮ੍ਰਿਤਕ ਦੇ ਪਰਿਵਾਰ ਨੇ ਪਤਨੀ ਨੂੰ ਮੌਤ ਦਾ ਜ਼ਿੰਮੇਵਾਰ ਠਹਿਰਾਉਂਦੇ ਹੋਏ ਅਮਰੀਕੀ ਪੁਲਸ ਨੂੰ ਉਸ ਦੇ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਹੈ।

Read this: ਕੁੰਵਰ ਵਿਜੇ ਪ੍ਰਤਾਪ ਦੀ ਰਿਹਾਇਸ਼ 'ਤੇ ਯੂਥ ਅਕਾਲੀ ਦਲ ਨੇ ਬੋਲਿਆ ਧਾਵਾ, ਪੁਲਿਸ ਨਾਲ ਹੋਈ ਝੜਪ

ਪੁਰਸ਼ੋਤਮ ਨੇ ਦੱਸਿਆ ਕਿ ਨੂੰਹ ਦੇ ਰਵੱਈਏ ਕਾਰਨ ਉਨ੍ਹਾਂ ਦੇ ਇਕਲੌਤੇ ਪੁੱਤਰ ਦਮਨਵੀਰ ਨੇ ਇਹ ਕਦਮ ਚੁੱਕਿਆ ਹੈ। ਇਕ ਹਫਤੇ ਪਹਿਲਾਂ ਹੀ ਦੋਵਾਂ ਦਰਮਿਆਨ ਝਗੜਾ 'ਤੇ ਰਤਨਪ੍ਰੀਤ ਲਾਸ ਏਂਜਲਸ ਆਪਣੇ ਪੇਕੇ ਕੈਂਸਰ ਪੀੜਤ ਬਲਦੇਵ ਸਿੰਘ ਕੋਲ ਚੱਲੀ ਗਈ। ਦਮਨਵੀਰ ਅਤੇ ਰਤਨਪ੍ਰੀਤ ਨੇ ਇਕ-ਦੂਜੇ ਨੂੰ ਤਲਾਕ ਦੇ ਪੇਪਰ ਭੇਜ ਦਿੱਤੇ ਸਨ। ਇਸ ਤੋਂ ਬਾਅਦ ਉਹ ਡਿਪ੍ਰੈਸ਼ਨ 'ਚ ਰਹਿਣ ਲੱਗਿਆ।   ​ਉਨ੍ਹਾਂ ਨੇ ਦੱਸਿਆ ਕਿ ਅਮਰੀਕਨ ਪੁਲਸ ਪੂਰ ਮਾਮਲੇ ਦੀ ਜਾਂਚ ਕਰ ਰਹੀ ਹੈ।

In The Market