LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਨੌਜਵਾਨਾਂ ਲਈ ਪੰਜਾਬ ਸਰਕਾਰ ਦਾ ਵੱਡਾ ਤੋਹਫ਼ਾ, 560 ਸਬ-ਇੰਸਪੈਕਟਰਾਂ ਦੀ ਭਰਤੀ ਦਾ ਕੀਤਾ ਐਲਾਨ

pp

ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (Capt. Amarinder Singh) ਨੇ ਨੌਜਵਾਨ ਲਈ ਕਾਂਸਟੇਬਲਾਂ ਦੀ ਭਰਤੀ ਦਾ ਐਲਾਨ ਕਰਨ ਤੋਂ ਬਾਅਦ ਹੁਣ ਪੰਜਾਬ ਪੁਲਸ ’ਚ (Sub-Inspectors)ਸਬ-ਇੰਸਪੈਕਟਰਾਂ ਦੀ ਭਾਰਤੀ ਦਾ ਐਲਾਨ ਕੀਤਾ ਹੈ।

ਇਸ ਤਹਿਤ ਹੁਣ (Punjab Police) ਪੰਜਾਬ ਪੁਲਸ ’ਚ 560 ਸਬ-ਇੰਸਪੈਕਟਰਾਂ ਨੂੰ ਭਰਤੀ ਕਰਨ ਦਾ ਵੀ ਮਹੱਤਵਪੂਰਨ ਫ਼ੈਸਲਾ ਕੀਤਾ ਹੈ। ਕੈਪਟਨ ਅਮਰਿੰਦਰ ਸਿੰਘ (Capt. Amarinder Singh) ਨੇ ਦੱਸਿਆ ਕਿ 560 ਸਬ-ਇੰਸਪੈਰਟਰਾਂ ਨੂੰ 4 ਵੱਖ-ਵੱਖ ਕੈਡਰਾਂ ਜਾਂਚ, ਹਥਿਆਰਬੰਦ, ਜ਼ਿਲ੍ਹਾ ਪੁਲਸ ਅਤੇ ਇੰਟੈਲੀਜੈਂਸ ਵਿੰਗ ’ਚ ਭਰਤੀ ਕੀਤਾ ਜਾਵੇਗਾ। 

READ THIS:  ਅਸ਼ਵਨੀ ਸੇਖੜੀ ਦੀ ਅਚਾਨਕ ਵਿਗੜੀ ਸਿਹਤ, ਹਸਪਤਾਲ ‘ਚ ਭਰਤੀ

ਪੰਜਾਬ ਪੁਲਸ ਵਲੋਂ ਭਰਤੀ ਦੇ ਫਾਰਮ 5 ਜੁਲਾਈ ਨੂੰ ਕੱਢੇ ਜਾਣਗੇ ਅਤੇ ਇਸ ਸਬੰਧ ’ਚ 2 ਐੱਮ.ਸੀ.ਕਿਊ ’ਤੇ ਆਧਾਰਤ ਪ੍ਰੀਖਿਆ ਦਾ ਆਯੋਜਨ ਅਗਸਤ ਮਹੀਨੇ ’ਚ ਕੀਤਾ ਜਾਵੇਗਾ।ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਪੁਲਸ ਨੇ ਭਰਤੀ ਦੀ ਪ੍ਰਕਿਰਿਆ ਪੂਰੀ ਹੋਣ ਦੇ ਬਾਅਦ ਵੱਖ-ਵੱਖ ਅਪਰਾਧਿਕ ਮਾਮਲਿਆਂ ਨੂੰ ਲੈ ਕੇ ਜਾਂਚ ਦੇ ਕੰਮ ’ਚ ਤੇਜ਼ੀ ਆਵੇਗੀ ਅਤੇ ਨਾਲ ਹੀ ਪੁਲਸ ਨੂੰ ਇੰਟੈਲੀਜੈਂਸ ਵਿੰਗ ’ਚ ਭਰਤੀ ਹੋਣ ਤੋਂ ਬਾਅਦ ਇੰਟੈਲੀਜੈਂਸ ਨਾਲ ਸਬੰਧਤ ਸੂਚਨਾਵਾਂ ਇਕੱਠੀਆਂ ਕਰਨ ’ਚ ਮਦਦ ਮਿਲੇਗੀ।

ਇੰਝ ਕਰ ਸਕਦੇ APPLY 
-ਇਸ ਤੋਂ ਪਹਿਲਾਂ ਪੰਜਾਬ ਪੁਲਿਸ ਨੇ ਆਪਣੇ ਅਧਿਕਾਰਤ ਫੇਸਬੁੱਕ ਹੈਂਡਲ 'ਤੇ ਕਾਂਸਟੇਬਲ ਦੇ ਅਹੁਦੇ ਲਈ ਵਿਦਿਅਕ ਯੋਗਤਾ, ਉਮਰ ਹੱਦ, ਚੋਣ ਪ੍ਰਕਿਰਿਆ ਵਾਲਾ ਇੱਕ ਛੋਟਾ ਨੋਟਿਸ ਜਾਰੀ ਕੀਤਾ ਸੀ। ਨੋਟਿਸ ਮੁਤਾਬਕ, ਪੰਜਾਬ ਪੁਲਿਸ ਜਲਦੀ ਹੀ ਆਪਣੀ ਵੈੱਬਸਾਈਟ punjabpolice.gov.in 'ਤੇ ਜ਼ਿਲ੍ਹਾ ਪੱਧਰ ਲਈ ਕਾਂਸਟੇਬਲ ਅਸਾਮੀਆਂ ਲਈ ਭਰਤੀ ਪ੍ਰਕਿਰਿਆ ਸ਼ੁਰੂ ਕਰਨ ਜਾ ਰਹੀ ਹੈ।

-12ਵੀਂ ਪਾਸ ਉਮੀਦਵਾਰ ਪੰਜਾਬ ਕਾਂਸਟੇਬਲ ਪੋਸਟਾਂ ਲਈ ਅਪਲਾਈ ਕਰਨ ਦੇ ਯੋਗ ਹਨ। 
-ਉਮੀਦਵਾਰਾਂ ਦੀ ਉਮਰ 18 ਤੋਂ 28 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ।
- ਆਸਾਮੀਆਂ ਲਈ ਸਫਲਤਾਪੂਰਵਕ ਬਿਨੈ ਕਰਨ ਵਾਲੇ ਉਮੀਦਵਾਰਾਂ ਨੂੰ ਲਿਖਤੀ ਟੈਸਟ ਲਈ ਬੁਲਾਇਆ ਜਾਵੇਗਾ। ਜੋ ਲਿਖਤੀ ਟੈਸਟ ਵਿੱਚ ਯੋਗਤਾ ਪੂਰੀ ਕਰਨਗੇ, ਉਹ ਸਰੀਰਕ ਜਾਂਚ ਟੈਸਟ ਲਈ ਆਉਣਗੇ।

Read this: ਗਾਜ਼ੀਆਬਾਦ 'ਚ ਬਦਮਾਸ਼ਾਂ ਦੇ ਹੌਸਲੇ ਹੋਏ ਬੁਲੰਦ, ਇਕੋ ਪਰਿਵਾਰ ਦੇ 4 ਲੋਕਾਂ ਨੂੰ ਮਾਰੀਆਂ ਗੋਲੀਆਂ

In The Market