LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਪੰਜਾਬ ਸਰਕਾਰ ਨੇ ਮੁੜ ਕੀਤਾ ਵੱਡਾ ਫੇਰ ਬਦਲ, 11 IAS ਅਧਿਕਾਰੀਆਂ ਸਣੇ 54 ਅਫਸਰ ਟ੍ਰਾਂਸਫਰ

trnsfer ias

ਚੰਡੀਗੜ੍ਹ: ਪੰਜਾਬ ਦੀ ਅਫਸਰਸ਼ਾਹੀ ਵਿੱਚ ਮੁੜ ਇਕ ਵਾਰ ਫਿਰ ਤੋਂ ਵੱਡਾ ਫੇਰ ਬਦਲ ਵੇਖਣ ਨੂੰ ਮਿਲਿਆ ਹੈ। ਕੁੱਲ੍ਹ 54 ਅਧਿਕਾਰੀਆਂ ਦਾ ਟ੍ਰਾਂਸਫਰ ਕੀਤਾ ਗਿਆ ਹੈ ਜਿਸ ਵਿੱਚ 11 ਆਈਏਐਸ ( IAS officers) ਅਧਿਕਾਰੀ ਵੀ ਸ਼ਾਮਲ ਹਨ।

ਇਹ ਹਨ ਵੱਖ ਵੱਖ  ਵੇਰਵੇ 
ਆਈ. ਏ. ਐੱਸ. : ਆਲੋਕ ਸ਼ੇਖਰ ਨੂੰ ਪ੍ਰਮੁੱਖ ਸਕੱਤਰ ਸਿਹਤ ਅਤੇ ਪਰਿਵਾਰ ਕਲਿਆਣ ਵਿਭਾਗ, ਹੁਸਨ ਲਾਲ ਨੂੰ ਪ੍ਰਮੁੱਖ ਸਕੱਤਰ ਇਨਵੈਸਟਮੈਂਟ ਪ੍ਰਮੋਸ਼ਨ ਵਾਧੂ ਤੌਰ ’ਤੇ ਉਦਯੋਗ ਅਤੇ ਵਣਜ ਅਤੇ ਸੂਚਨਾ ਟੈਕਨਾਲੌਜੀ, ਸੁਮੇਰ ਸਿੰਘ ਗੁਜਰ ਨੂੰ ਕਮਿਸ਼ਨਰ ਦਿਵਿਆਂਗਜਨ, ਰਵਿੰਦਰ ਕੁਮਾਰ ਕੌਸ਼ਿਕ ਨੂੰ ਐੱਮ. ਡੀ. ਪਨਸਪ, ਦਲਜੀਤ ਸਿੰਘ ਮਾਂਗਟ ਨੂੰ ਸਕੱਤਰ ਯੋਜਨਾ ਅਤੇ ਵਾਧੂ ਤੌਰ ’ਤੇ ਕਮਿਸ਼ਨਰ ਫਿਰੋਜ਼ਪੁਰ ਡਵੀਜ਼ਨ, ਦਿਲਰਾਜ ਸਿੰਘ ਨੂੰ ਸਕੱਤਰ ਮਾਲੀਆ ਅਤੇ ਪੁਨਰਵਾਸ, ਭੁਪਿੰਦਰ ਸਿੰਘ-2 ਨੂੰ ਡਾਇਰੈਕਟਰ ਸੋਸ਼ਲ ਜਸਟਿਸ ਸਸ਼ਕਤੀਕਰਣ।

Read this: Tokyo Olympics : ਭਾਰਤੀ ਪੁਰਸ਼ ਹਾਕੀ ਟੀਮ ਦਾ ਸ਼ਾਨਦਾਰ ਪ੍ਰਦਰਸ਼ਨ, ਸਪੇਨ ਨੂੰ 3-0 ਨਾਲ ਹਰਾਇਆ

ਸੰਦੀਪ ਕੁਮਾਰ ਨੂੰ ਏ. ਡੀ. ਸੀ. (ਅਰਬਨ ਡਿਵੈਲਪਮੈਂਟ) ਲੁਧਿਆਣਾ ਅਤੇ ਵਾਧੂ ਤੌਰ ’ਤੇ ਏ. ਸੀ. ਏ. ਗਲਾਡਾ,ਆਦਿਤਿਆ ਡਾਚਲਵਾਲ ਨੂੰ ਵਧੀਕ ਕਮਿਸ਼ਨਰ ਐੱਮ. ਸੀ. ਲੁਧਿਆਣਾ ਹਰਪ੍ਰੀਤ ਸਿੰਘ ਨੂੰ ਐੱਸ. ਡੀ. ਐੱਮ. ਡੇਰਾ ਬਾਬਾ ਨਾਨਕ ਅਤੇ ਆਕਾਸ਼ ਬਾਂਸਲ ਨੂੰ ਐੱਸ. ਡੀ. ਐੱਮ. ਖਰੜ ਲਾਇਆ ਗਿਆ ਹੈ।

In The Market