LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਜਲੰਧਰ ਪਹੁੰਚੇ PM ਮੋਦੀ ਨੇ ਲਾਇਆ ਨਾਅਰਾ, 'ਨਵਾਂ ਪੰਜਾਬ, ਭਾਜਪਾ ਦੇ ਨਾਲ'

14f mmm

ਜਲੰਧਰ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਯਾਨੀ ਕਿ ਸੋਮਵਾਰ ਨੂੰ ਚੋਣ ਸਮਾਗਮ ਨੂੰ ਸੰਬੋਧਿਤ ਕਰਨ ਲਈ ਜਲੰਧਰ ਵਿਖੇ ਪੀ. ਏ. ਪੀ. ਦੀ ਗਰਾਊਂਡ ਪਹੁੰਚੇ ਹਨ। ਆਪਣੀ ਰੈਲੀ ਦੀ ਸ਼ੁਰੂਆਤ ਉਨ੍ਹਾਂ ਨੇ ਫਤਿਹ ਬੁਲਾ ਕੇ ਕੀਤੀ। ਉਨ੍ਹਾਂ ਕਿਹਾ ਕਿ ਅੱਜ ਮੈਨੂੰ ਇੱਥੇ ਆ ਕੇ ਬਹੁਤ ਖੁਸ਼ੀ ਹੋ ਰਹੀ ਹੈ। 

Also Read: ਪੰਜਾਬ ਚੋਣਾਂ: PM ਮੋਦੀ ਪਹੁੰਚੇ ਜਲੰਧਰ, ਚੱਪੇ-ਚੱਪੇ ’ਤੇ ਫ਼ੋਰਸ ਤਾਇਨਾਤ

ਉਨ੍ਹਾਂ ਅੱਗੇ ਕਿਹਾ ਕਿ ਅੱਜ ਜੰਮੂ-ਕਸ਼ਮੀਰ ਦੇ ਪੁਲਵਾਮਾ ’ਚ ਹੋਏ ਅੱਤਵਾਦੀ ਹਮਲੇ ’ਚ ਸ਼ਹੀਦ ਵੀਰ ਜਵਾਨਾਂ ਦੀ ਤੀਜੀ ਬਰਸੀ ਹੈ, ਉਨ੍ਹਾਂ ਨੂੰ ਮੈਂ ਸ਼ਰਧਾਂਜਲੀ ਭੇਟ ਕਰਦਾ ਹਾਂ। ਉਨ੍ਹਾਂ ਕਿਹਾ ਕਿ 16 ਫਰਵਰੀ ਨੂੰ ਸੰਤ ਰਵੀਦਾਸ ਦੀ ਜਯੰਤੀ ਹੈ। ਸੰਤ ਰਵੀਦਾਸ ਜੀ ਨੂੰ ਮੈਂ ਸ਼ਰਧਾਪੂਰਵਕ ਨਮਨ ਕਰਦਾ ਹਾਂ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਪੰਜਾਬ ਨੇ ਮੈਨੂੰ ਇੰਨਾ ਕੁਝ ਦਿੱਤਾ ਕਿ ਉਸ ਦਾ ਕਰਜ਼ ਉਤਾਰਨ ਲਈ ਜਿੰਨੀ ਸੇਵਾ ਕਰਦਾ ਹੈ, ਓਨਾਂ ਹੀ ਸੇਵਾ ਕਰਨ ਦਾ ਮਨ ਕਰਦਾ ਹੈ। 

Also Read: ਸਿੰਗਲ ਯੂਜ਼ ਪਲਾਸਟਿਕ 'ਤੇ 1 ਜੁਲਾਈ ਤੋਂ ਪਾਬੰਦੀ, CPCB ਵਲੋਂ ਸਟਾਕ ਖਤਮ ਕਰਨ ਲਈ ਨੋਟਿਸ

ਪ੍ਰਧਾਨ ਮੰਤਰੀ ਨੇ ਕਿਹਾ ਕਿ ਬੀਤੇ ਸਾਲਾਂ ’ਚ ਤੁਸੀਂ ਸਾਰਿਆਂ ਨੇ ਦੇਸ਼ ਲਈ ਮੇਰੀ ਮਿਹਨਤ ਵੇਖੀ ਹੈ। ਪੰਜਾਬ ਦੀ ਐੱਨ. ਡੀ. ਏ. ਗਠਜੋੜ ਦੀ ਸਰਕਾਰ ਬਣੇਗੀ। ਇਹ ਪੱਕਾ ਹੈ ਕਿ ਪੰਜਾਬ ’ਚ ਐੱਨ. ਡੀ. ਏ. ਦੀ ਸਰਕਾਰ ਬਣਨ ਜਾ ਰਹੀ ਹੈ। ਪੰਜਾਬ ’ਚ ਵਿਕਾਸ ਦਾ ਨਵਾਂ ਅਧਿਆਏ ਸ਼ੁਰੂ ਹੋਵੇਗਾ। ਨਵੇਂ ਪੰਜਾਬ ’ਚ ਵਿਰਾਸਤ ਅਤੇ ਵਿਕਾਸ ਹੋਵੇਗਾ। ਨਵੇਂ ਪੰਜਾਬ ’ਚ ਹਰ ਵਿਅਕਤੀ ਨੂੰ ਮਾਣ ਸਨਮਾਨ ਮਿਲੇਗਾ। ਪੰਜਾਬ ਦਾ ਨਾਅਰਾ-'ਨਵਾਂ ਪੰਜਾਬ, ਭਾਜਪਾ ਦੇ ਨਾਲ'। ਪੰਜਾਬ ਹੁਣ ਨਵੇਂ ਗਠਜੋੜ ਵਾਲੇ ਭਾਜਪਾ ਨੂੰ ਮੌਕਾ ਦੇਵੇਗਾ।

In The Market