LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਸਿੰਗਲ ਯੂਜ਼ ਪਲਾਸਟਿਕ 'ਤੇ 1 ਜੁਲਾਈ ਤੋਂ ਪਾਬੰਦੀ, CPCB ਰੱਖੇਗਾ ਨਿਗਰਾਨੀ

14f plastic

ਨਵੀਂ ਦਿੱਲੀ- ਵਾਤਾਵਰਨ ਲਈ ਨੁਕਸਾਨਦੇਹ ਪਲਾਸਟਿਕ 'ਤੇ ਸਿੰਗਲ-ਯੂਜ਼ ਪਲਾਸਟਿਕ 'ਤੇ ਪਾਬੰਦੀ ਲਗਾਉਣ ਲਈ ਦੇਸ਼ ਵਿਚ ਤਿਆਰੀਆਂ ਜ਼ੋਰਾਂ 'ਤੇ ਚੱਲ ਰਹੀਆਂ ਹਨ। ਆਉਣ ਵਾਲੀ 1 ਜੁਲਾਈ ਤੋਂ ਸਿੰਗਲ ਯੂਜ਼ ਪਲਾਸਟਿਕ ਉੱਥੇ ਪਾਬੰਦੀ ਲਾ ਦਿੱਤੀ ਜਾਵੇਗੀ। ਇਸ ਤੋਂ ਪਹਿਲਾਂ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (CPCB) ਨੇ ਅਜਿਹੇ ਪਲਾਸਟਿਕ ਦੇ ਉਤਪਾਦਨ, ਵੰਡ, ਸਟੋਰੇਜ ਅਤੇ ਵਰਤੋਂ ਨਾਲ ਜੁੜੇ ਸਾਰੇ ਹਿੱਸੇਦਾਰਾਂ ਨੂੰ ਨੋਟਿਸ ਭੇਜ ਕੇ ਪਾਬੰਦੀ ਦੀਆਂ ਤਿਆਰੀਆਂ ਪੂਰੀਆਂ ਕਰਨ ਲਈ ਕਿਹਾ ਹੈ। ਇਸ ਦੇ ਲਈ 30 ਜੂਨ ਤੱਕ ਦਾ ਸਮਾਂ ਦਿੱਤਾ ਗਿਆ ਹੈ।

Also Read: ਫੇਸਬੁੱਕ ਦੇ ਰਾਹ 'ਤੇ WhatsApp, DP ਨਾਲ ਲਾ ਸਕੋਗੇ Cover Photo

ਸਟਾਕ ਖਤਮ ਕਰਨ ਲਈ ਨੋਟਿਸ
ਸਿੰਗਲ ਯੂਜ਼ ਪਲਾਸਟਿਕ ਦੇ ਉਤਪਾਦਕਾਂ, ਵੇਅਰਹਾਊਸਿੰਗ, ਉਪਭੋਗਤਾਵਾਂ ਅਤੇ ਹੋਰ ਹਿੱਸੇਦਾਰਾਂ ਨੂੰ ਭੇਜੇ ਗਏ ਨੋਟਿਸ ਵਿੱਚ ਸੀਪੀਸੀਬੀ ਨੇ ਉਨ੍ਹਾਂ ਨੂੰ 30 ਜੂਨ ਤੱਕ ਆਪਣੇ ਸਟਾਕ ਨੂੰ ਖਤਮ ਕਰਨ ਲਈ ਕਿਹਾ ਹੈ ਤਾਂ ਜੋ 1 ਜੁਲਾਈ ਤੋਂ ਪਾਬੰਦੀ ਨੂੰ ਲਾਗੂ ਕੀਤਾ ਜਾ ਸਕੇ। ਕੇਂਦਰ ਸਰਕਾਰ ਨੇ ਪਿਛਲੇ ਸਾਲ ਅਗਸਤ ਵਿੱਚ ਪਲਾਸਟਿਕ ਵੇਸਟ ਮੈਨੇਜਮੈਂਟ ਸੋਧ ਨਿਯਮ, 2021 ਦੇ ਤਹਿਤ ਇਸ ਪਲਾਸਟਿਕ 'ਤੇ ਪਾਬੰਦੀ ਲਗਾਉਣ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਸੀ ਅਤੇ ਇਹ ਪਾਬੰਦੀ ਇਸ ਸਾਲ 1 ਜੁਲਾਈ ਤੋਂ ਲਾਗੂ ਹੋਵੇਗੀ।

Also Read: ਪੰਜਾਬ ਚੋਣਾਂ: ਕਾਂਗਰਸੀ ਉਮੀਦਵਾਰਾਂ ਲਈ ਚੋਣ ਪ੍ਰਚਾਰ ਕਰਨ ਹੁਸ਼ਿਆਰਪੁਰ ਪਹੁੰਚੇ ਰਾਹੁਲ ਗਾਂਧੀ (Video)

ਇਨ੍ਹਾਂ ਉਤਪਾਦਾਂ 'ਤੇ ਪਾਬੰਦੀ ਲਗਾਈ
1 ਜੁਲਾਈ ਤੋਂ ਪਲਾਸਟਿਕ ਸਟਿੱਕ ਈਅਰਬਡਸ, ਗੁਬਾਰਿਆਂ ਦੇ ਪਲਾਸਟਿਕ ਸਟਿਕਸ, ਪਲਾਸਟਿਕ ਦੇ ਝੰਡੇ, ਕੈਂਡੀ ਸਟਿਕਸ, ਆਈਸ ਕਰੀਮ ਸਟਿਕਸ, ਸਜਾਵਟ ਲਈ ਵਰਤੀ ਜਾਣ ਵਾਲੀ ਪੋਲੀਸਟਾਈਰੀਨ, ਪਲਾਸਟਿਕ ਦੇ ਕੱਪ-ਪਲੇਟਾਂ ਸਮੇਤ ਹੋਰ ਕਟਲਰੀ ਆਈਟਮਾਂ, ਮਠਿਆਈਆਂ ਦੇ ਡੱਬਿਆਂ ਨੂੰ ਪੈਕ ਕਰਨ ਲਈ ਵਰਤੀ ਜਾਂਦੀ ਪੋਲੀਥੀਨ, ਸੱਦਾ ਪੱਤਰ, ਸਿਗਰਟ ਦੇ ਪੈਕੇਟ ਅਤੇ 100 ਮਾਈਕਰੋਨ ਤੋਂ ਘੱਟ ਮੋਟਾਈ ਵਾਲੇ ਪੀਵੀਸੀ ਬੈਨਰਾਂ 'ਤੇ ਪਾਬੰਦੀ ਲਗਾਈ ਜਾਵੇਗੀ। ਯਾਦ ਰਹੇ ਕਿ ਕੰਪੋਸਟੇਬਲ ਪਲਾਸਟਿਕ ਦੀਆਂ ਬਣੀਆਂ ਚੀਜ਼ਾਂ 'ਤੇ ਪਾਬੰਦੀ ਨਹੀਂ ਹੋਵੇਗੀ।

Also Read: ਮਹਿਲ ਕਲਾਂ ਪਹੁੰਚੇ ਸੁਖਬੀਰ ਸਿੰਘ ਬਾਦਲ, ਹਲਕਾ ਵਾਸੀਆਂ ਲਈ ਕੀਤੇ ਵੱਡੇ ਐਲਾਨ

ਸੀਪੀਸੀਬੀ ਕਰੇਗਾ ਨਿਗਰਾਨੀ
ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਨਾਲ-ਨਾਲ ਰਾਜਾਂ ਦੇ ਪ੍ਰਦੂਸ਼ਣ ਬੋਰਡ ਵੀ ਇਸ ਪਾਬੰਦੀ 'ਤੇ ਨਜ਼ਰ ਰੱਖਣਗੇ। ਜੇਕਰ ਕੋਈ ਵੀ ਇਨ੍ਹਾਂ ਨਿਯਮਾਂ ਦੀ ਉਲੰਘਣਾ ਕਰਦਾ ਪਾਇਆ ਗਿਆ ਤਾਂ ਉਸ ਵਿਰੁੱਧ ਨਿਸ਼ਚਿਤ ਜੁਰਮਾਨਾ ਲਗਾਇਆ ਜਾਵੇਗਾ। ਅਧਿਕਾਰੀਆਂ ਦਾ ਕਹਿਣਾ ਹੈ ਕਿ ਪਲਾਸਟਿਕ ਦਾ ਬਦਲ ਆਸਾਨੀ ਨਾਲ ਉਪਲਬਧ ਹੈ ਅਤੇ ਇਸ ਦੀ ਵਰਤੋਂ ਨੂੰ ਉਤਸ਼ਾਹਿਤ ਕੀਤਾ ਜਾਵੇਗਾ। ਹਾਲਾਂਕਿ, ਕਰਨਾਟਕ ਵਰਗੇ ਕੁਝ ਰਾਜਾਂ ਨੇ ਪਹਿਲਾਂ ਹੀ ਜੁਲਾਈ ਵਿੱਚ ਕੁਝ ਉਤਪਾਦਾਂ 'ਤੇ ਪਾਬੰਦੀ ਲਗਾਈ ਹੋਈ ਹੈ।

ਸਤੰਬਰ 2019 ਵਿੱਚ ਉਪਭੋਗਤਾ ਮਾਮਲਿਆਂ, ਖੁਰਾਕ ਅਤੇ ਜਨਤਕ ਵੰਡ ਬਾਰੇ ਤਤਕਾਲੀ ਕੇਂਦਰੀ ਮੰਤਰੀ ਰਾਮ ਵਿਲਾਸ ਪਾਸਵਾਨ ਨੇ ਕਿਹਾ ਸੀ ਕਿ ਦੇਸ਼ ਵਿੱਚ ਹਰ ਸਾਲ 95 ਲੱਖ ਟਨ ਕੂੜਾ ਪੈਦਾ ਹੁੰਦਾ ਹੈ। ਇਸ ਵਿੱਚੋਂ 38 ਲੱਖ ਟਨ ਸਿਰਫ਼ ਸਿੰਗਲ ਯੂਜ਼ ਪਲਾਸਟਿਕ ਵੇਸਟ ਹੈ। ਇਹ ਗਿਣਤੀ ਉਦੋਂ ਵੀ ਸੀ ਜਦੋਂ ਕਈ ਰਾਜਾਂ ਨੇ ਸਿੰਗਲ ਯੂਜ਼ ਪਲਾਸਟਿਕ 'ਤੇ ਪਾਬੰਦੀ ਲਗਾ ਦਿੱਤੀ ਸੀ। ਇੱਕ ਵੱਡੀ ਸਮੱਸਿਆ ਇਹ ਵੀ ਹੈ ਕਿ ਦੇਸ਼ ਵਿੱਚ ਪਲਾਸਟਿਕ ਦਾ ਸਾਰਾ ਕੂੜਾ ਇਕੱਠਾ ਵੀ ਨਹੀਂ ਹੁੰਦਾ।

In The Market