LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਕਪੂਰਥਲਾ ਵਿਚ DC ਵੱਲੋਂ ਨਵੀਆਂ ਗਾਈਡਲਾਈਨਜ਼ ਜਾਰੀ, ਵੇਖੋ ਕੀ ਹੋਇਆ ਨਵਾਂ ਬਦਲਾਵ

kaputrthala dc

ਚੰਡੀਗੜ੍ਹ- ਪੰਜਾਬ (Punjab) ਵਿਚ ਕੋਰੋਨਾ (Corona)ਦੇ ਘੱਟ ਰਹੇ ਮਾਮਲਿਆਂ ਨੂੰ ਲੈ ਕੇ ਸਰਕਾਰ ਵੱਲੋਂ ਜਨਤਾ ਨੂੰ ਕਾਫੀ ਰਾਹਤ ਦਿੱਤੀ ਜਾ ਰਹੀ ਹੈ। ਪੰਜਾਬ ਸਰਕਾਰ ਵੱਲੋਂ ਲਾਕਡਾਊਨ ਦੀ ਮਿਆਦ ਵਧਾ ਕੇ ਹੁਣ 25 ਜੂਨ ਤੱਕ ਕਰ ਦਿੱਤੀ ਗਈ ਹੈ। ਇਹ ਨਵੀਆਂ ਹਦਾਇਤਾਂ ਅੱਜ ਤੋਂ ਲਾਗੂ ਹੋ ਜਾਣਗੀਆਂ। ਇਸ ਦੌਰਾਨ ਪੰਜਾਬ ਸਰਕਾਰ ਵੱਲੋਂ ਰੀਵਿਊ ਮੀਟਿੰਗ (Review Meting) ਕੀਤੀ ਗਈ ਜਿਸ ਵਿਚ ਕਈ ਅਹਿਮ ਫੈਸਲੇ ਲਏ ਗਏ। 


ਇਸ ਦੇ ਨਾਲ ਹੀ ਉਨ੍ਹਾਂ ਆਦੇਸ਼ਾਂ ਦੇ ਮੱਦੇਨਜ਼ਰ ਦੇਰ ਰਾਤ ਕਪੂਰਥਲਾ ਜ਼ਿਲ੍ਹੇ ਦੇ ਡੀਸੀ ਦੀਪਤੀ ਉੱਪਲ ਵਿਖੇ ਜ਼ਿਲ੍ਹੇ ਵਿੱਚ ਤਾਲਾਬੰਦੀ ਅਤੇ ਰਾਤ ਦੇ ਕਰਫਿਊ ਦਾ ਸਮਾਂ ਨੂੰ ਲੈ ਕੇ ਨਵੇਂ ਆਦੇਸ਼ ਜਾਰੀ ਕੀਤੇ ਗਏ ਹਨ ਜੋ ਕਿ 16 ਜੂਨ ਤੋਂ 25 ਜੂਨ ਤੱਕ ਲਾਗੂ ਰਹੇਗੀ। 

ਇਹ ਹਨ ਨਵੀਆਂ ਹਿਦਾਇਤਾਂ 
1. ਰਾਤ ਦੇ ਕਰਫਿਊ ਦਾ ਸਮਾਂ ਬਦਲਦੇ ਹੋਏ ਹੁਣ ਸ਼ਾਮ 8 ਵਜੇ ਤੋਂ ਲੈ ਕੇ ਸਵੇਰੇ 5 ਵਜੇ ਤੱਕ ਰਾਤ ਦਾ ਕਰਫਿਊ ਜਾਰੀ ਰਹੇਗਾ। 
2. ਇਸ ਦੇ ਨਾਲ ਹੀ ਵੀਕੈਂਡ ਕਰਫਿਊ ਵਿਚ ਬਦਲਾਅ ਕਰਦੇ ਹੋਏ ਸ਼ਨੀਵਾਰ ਰਾਤ 8 ਵਜੇ ਤੋਂ ਲੈ ਕੇ ਸੋਮਵਾਰ 5 ਵਜੇ ਤੱਕ ਵੀਕੈਂਡ ਕਰਫਿਊ ਰਹੇਗਾ। 

3. ਵਿਆਹ ਸਮਾਗਮਾਂ ਵਿਚ ਹੁਣ 50 ਲੋਕ ਸ਼ਾਮਲ ਹੋ ਸਕਣਗੇ। 
4. ਜ਼ਿਲ੍ਹੇ ਦੀਆਂ ਦੁਕਾਨਾਂ ਨੂੰ ਸਵੇਰੇ 8 ਵਜੇ ਤੋਂ ਸ਼ਾਮ 7 ਵਜੇ ਤਕ ਖੁੱਲੇ ਰਹਿਣ ਦੀ ਆਗਿਆ ਦਿੱਤੀ ਗਈ ਹੈ।

Play the unlock theme with caution: 7 stocks worth picking up now - The  Economic Times

5. ਨਵੇਂ ਆਦੇਸ਼ਾਂ ਵਿਚ, ਮੌਜੂਦਾ ਸਮੇਂ ਵਿਦਿਅਕ ਸੰਸਥਾਵਾਂ ਨਹੀਂ ਖੋਲ੍ਹੀਆਂ ਗਈਆਂ ਹਨ। 
6. ਰੈਸਟੋਰੈਂਟਾਂ ਅਤੇ ਜਿੰਮ ਆਦਿ ਨੂੰ 50% ਬੈਠਣ ਦੀ ਸਮਰੱਥਾ ਦੇ ਅਨੁਸਾਰ ਖੋਲ੍ਹਣ ਦੀ ਆਗਿਆ ਦਿੱਤੀ ਗਈ ਹੈ। 

In The Market