LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਜਲੰਧਰ ਕਰਿਆਨਾ ਵਪਾਰੀ ਸਚਿਨ ਜੈਨ ਕਤਲ ਮਾਮਲਾ : ਪੁਲਿਸ ਹੱਥ ਲੱਗੀ ਵੱਡੀ ਸਫਲਤਾ, ਮੁੱਖ ਦੋਸ਼ੀ ਗ੍ਰਿਫਤਾਰ

sachin jain

ਜਲੰਧਰ (ਇੰਟ.)- ਕਿਰਿਆਨਾ ਵਪਾਰੀ (Grocery merchants) ਸਚਿਨ ਜੈਨ (Sachin jain) ਦੇ ਕਤਲ (Murder) ਦਾ ਮਾਮਲਾ ਪੁਲਿਸ ਨੇ ਮਾਮਲੇ ਦੇ ਮੁੱਖ ਦੋਸ਼ੀ ਆਦਮਪੁਰ ਵਾਸੀ ਦੀਪਕ ਨੂੰ ਗ੍ਰਿਫਤਾਰ (Arrest) ਕਰ ਲਿਆ ਹੈ। ਵਾਰਦਾਤ ਵਿਚ ਸ਼ਾਮਲ ਤੀਜੇ ਵਿਅਕਤੀ ਦੀ ਪਛਾਣ ਸਾਹਿਲ (Sahil) ਪੁੱਤਰ ਜਨਕ ਰਾਜ ਵਾਸੀ ਰਾਜਨਗਰ (Rajnagar) ਵਜੋਂ ਹੋਈ ਹੈ। ਉਸ ਦੀ ਭਾਲ ਵਿਚ ਬਸਤੀ ਬਾਵਾ ਖੇਲ (Basti bawa khel) ਵਿਚ ਪੁਲਿਸ ਜਾਂਚ (Police Investigation) ਵਿਚ ਲੱਗੀ ਹੋਈ ਹੈ। ਦੱਸ ਦਈਏ ਕਿ ਸੋਢਲ ਫਾਟਕ (Sodal Railway Crossing) ਨੇੜੇ ਕਿਰਿਆਨਾ ਵਪਾਰੀ ਸਚਿਨ ਜੈਨ ਨੂੰ ਲੁੱਟ ਦਾ ਵਿਰੋਧ ਕਰਨ 'ਤੇ ਚਾਰ ਲੋਕਾਂ ਨੇ ਗੋਲੀ ਮਾਰ ਕੇ ਕਤਲ ਕਰ ਦਿੱਤਾ ਸੀ। ਮੁਲਜ਼ਮ ਦੀ ਭਾਲ ਵਿਚ ਜੁਟੀ ਪੁਲਿਸ ਦੀਆਂ 8 ਟੀਮਾਂ ਬਣਾਈਆਂ ਹਨ। ਪੁਲਿਸ ਛੇਤੀ ਹੋਰ ਮੁਲਜ਼ਮਾਂ ਦੀ ਗ੍ਰਿਫਤਾਰੀ ਦਿਖਾ ਸਕਦੀ ਹੈ।

Jalandhar Police arrests accused Deepak in Sachin Jain Murder Case

read this- ਈਦ ਮੌਕੇ ਭਾਰਤ-ਪਾਕਿ ਸਰਹੱਦ 'ਤੇ ਭਾਰਤੀ ਜਵਾਨਾਂ ਤੇ ਰੇਂਜਰਸ ਨੇ ਵੰਡੀ ਮਠਿਆਈ

ਦੱਸਣਯੋਗ ਹੈ ਕਿ ਸੋਢਲ ਫਾਟਕ ਨੇੜੇ ਜੈਨ ਕਰਿਆਣਾ ਸਟੋਰ ਮਾਲਕ ਸਚਿਨ ਜੈਨ ਨੂੰ ਬੀਤੇ ਸੋਮਵਾਰ ਦੇਰ ਰਾਤ ਲੁਟੇਰਿਆਂ ਨੇ ਗੋਲੀ ਮਾਰ ਦਿੱਤੀ ਸੀ। ਲੁਟੇਰਿਆਂ ਨੇ ਉਨ੍ਹਾਂ ਤੋਂ ਰੁਪਏ ਦੀ ਮੰਗ ਕੀਤੀ ਸੀ। ਮਨ੍ਹਾਂ ਕਰਨ 'ਤੇ ਉਨ੍ਹਾਂ ਨੇ ਸਚਿਨ ਜੈਨ ਦੀ ਛਾਤੀ ਵਿਚ ਗੋਲੀ ਮਾਰ ਦਿੱਤੀ ਸੀ। ਸਵਾ 9 ਵਜੇ ਹੋਏ ਇਸ ਹਾਦਸੇ ਵਿਚ ਸਚਿਨ ਬੁਰੀ ਤਰ੍ਹਾਂ ਜ਼ਖਮੀ ਹੋ ਗਏ। ਗੋਲੀ ਉਨ੍ਹਾਂ ਦੀ ਛਾਤੀ ਦੇ ਖੱਬੇ ਪਾਸੇ ਲੱਗੀ ਸੀ।

Jalandhar Police identifies two criminals in Sachin Jain Murder Case

ਘਰ ਵਾਲੇ ਉਨ੍ਹਾਂ ਨੂੰ ਇਕ ਨਿੱਜੀ ਹਸਪਤਾਲ ਵਿਚ ਲੈ ਕੇ ਗਏ ਪਰ ਉਥੇ ਦਾਖਲ ਕਰਨ ਦੀ ਬਜਾਏ ਦੂਜੇ ਹਸਪਤਾਲ ਜਾਣ ਨੂੰ ਕਿਹਾ ਗਿਆ। ਰਾਤ ਨੂੰ ਚਾਰ ਨਿੱਜੀ ਹਸਪਤਾਲਾਂ ਵਿਚ ਦਾਖਲ ਕਰਵਾਉਣ ਵਿਚ ਨਾਕਾਮ ਰਹਿਣ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਸਚਿਨ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਸੀ। ਮੰਗਲਵਾਰ ਸਵੇਰੇ 4 ਵਜੇ ਉਸ ਦੀ ਮੌਤ ਹੋ ਗਈ। ਇਸ ਵਾਰਦਾਤ ਤੋਂ ਬਾਅਦ ਸ਼ਹਿਰ ਦੇ ਵਪਾਰੀਆਂ ਵਿਚ ਦਹਿਸ਼ਤ ਫੈਲ ਗਈ। ਉਨ੍ਹਾਂ ਨੇ ਪੁਲਿਸ ਨੂੰ ਗਸ਼ਤ ਵਧਾਉਣ ਅਤੇ ਉਨ੍ਹਾਂ ਨੂੰ ਸੁਰੱਖਿਅਤ ਮਾਹੌਲ ਦੇਣ ਦੀ ਮੰਗ ਕੀਤੀ ਹੈ।

In The Market