LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਪੰਜਾਬ-ਹਿਮਾਚਲ ਬਾਰਡਰ 'ਤੇ ਚੱਲੀਆਂ ਗੋਲੀਆਂ, ਮਹਿਲਾ ਦੀ ਮੌਤ ਤੇ ਵਿਅਕਤੀ ਜ਼ਖਮੀ

25m gun shoot

ਊਨਾ : ਪੰਜਾਬ ਨਾਲ ਲੱਗਦੇ ਸੂਬੇ ਹਿਮਾਚਲ ਪ੍ਰਦੇਸ਼ (Himachal Pradesh) ਵਿਚ ਅਪਰਾਧਕ ਘਟਨਾਵਾਂ ਦਿਨੋਂ-ਦਿਨ ਵੱਧ ਰਹੀਆਂ ਹਨ। ਊਨਾ ਜ਼ਿਲਾ (Una district) ਵਿਚ ਨਗਰ ਪੰਚਾਇਤ ਦੌਲਤਪੁਰ (Panchayat Daulatpur) ਚੌਕ ਅਧੀਨ ਹਿਮਾਚਲ-ਪੰਜਾਬ ਸਰਹੱਦ (Panchayat Daulatpur) 'ਤੇ ਸਥਿਤ ਸੁਰੰਗਦਵਾਰੀ ਨੇੜੇ ਮੋਟਰਸਾਈਕਲ 'ਤੇ ਗੋਲੀਆਂ (Firing on a motorcycle) ਵਰ੍ਹਾਉਣ ਨਾਲ ਇਕ ਮਹਿਲਾ ਦੀ ਮੌਤ ਹੋ ਗਈ, ਜਦੋਂ ਕਿ ਇਕ ਵਿਅਕਤੀ ਫੱਟੜ ਹੋ ਗਿਆ ਹੈ। ਦੋਸ਼ ਹੈ ਕਿ ਜ਼ਖਮੀ ਵਿਅਕਤੀ ਦੇ ਰਿਸ਼ਤੇਦਾਰ (Relatives of the person) ਨੇ ਹੀ ਉਨ੍ਹਾਂ 'ਤੇ ਗੋਲੀਆਂ ਚਲਾਈਆਂ ਹਨ। ਜ਼ਖਮੀ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਮਾਮਲੇ ਦਾ ਪਤਾ ਚੱਲਦੇ ਹੀ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕੀਤੀ। Also Read : CM ਭਗਵੰਤ ਮਾਨ ਵਲੋਂ ਸਾਬਕਾ MLA ਦੀ ਪੈਨਸ਼ਨ ਨੂੰ ਲੈ ਕੇ ਵੱਡਾ ਫੈਸਲਾ, ਲਾਗੂ ਹੋਵੇਗਾ 'ਇਕ ਵਿਧਾਇਕ ਇਕ ਪੈਨਸ਼ਨ' ਨਿਯਮ

59,559 Gun Firing Stock Photos, Pictures & Royalty-Free Images - iStock
ਦੱਸਿਆ ਜਾ ਰਿਹਾ ਹੈ ਕਿ ਸ਼ੁੱਕਰਵਾਰ ਸਵੇਰੇ ਤਕਰੀਬਨ 9 ਵਜੇ ਜ਼ਿਲਾ ਹੁਸ਼ਿਆਰਪੁਰ ਦੇ ਅਧੀਨ ਥਾਣਾ ਗੜ੍ਹਦੀਵਾਲਾ ਦੇ ਪਿੰਡ ਟੈਂਟਪਲਾ ਦਾ ਰਹਿਣ ਵਾਲਾ ਰਜਨੀਸ਼ (36) ਪੁੱਤਰ ਸੁਖਰਾਮ ਆਪਣੀ ਮਾਸੀ ਰਕਸ਼ਾ ਦੇ ਨਾਲ ਮੋਟਰਸਾਈਕਲ 'ਤੇ ਸਵਾਰ ਹੋ ਕੇ ਪੰਜਾਬ ਤੋਂ ਦੌਲਤਪੁਰ ਚੌਂਕ ਆ ਰਿਹਾ ਸੀ। ਜਿਵੇਂ ਹੀ ਦੋਵੇਂ ਪੰਜਾਬ-ਹਿਮਾਚਲ ਸਰਹੱਦ 'ਤੇ ਸੁੰਨਸਾਨ ਇਲਾਕੇ ਵਿਚ ਪਹੁੰਚੇ ਤਾਂ ਪਹਿਲਾਂ ਤੋਂ ਹਮਲੇ ਦੀ ਫਿਰਾਕ ਵਿਚ ਬੈਠੇ ਰਜਨੀਸ਼ ਦੇ ਰਿਸ਼ਤੇ ਵਿਚ ਭਤੀਜੇ ਨੇ ਉਨ੍ਹਾਂ 'ਤੇ ਤਾਬੜਤੋੜ ਗੋਲੀਆਂ ਵਰ੍ਹਾ ਦਿੱਤੀਆਂ। ਗੋਲੀ ਲੱਗਣ ਨਾਲ ਰਕਸ਼ਾ ਦੇਵੀ ਦੀ ਮੌਕੇ 'ਤੇ ਹੀ ਮੌਤ ਹੋ ਗਈ। ਜਦੋਂ ਕਿ ਰਜਨੀਸ਼ ਜ਼ਖਮੀ ਹੋ ਗਿਆ। Also Read  : ਵਿਵਾਦਤ ਪੋਸਟਰ ਸਣੇ 2 ਕੇਸ 'ਚ ਨਾਮਜ਼ਦ ਹੋਇਆ ਡੇਰਾ ਸੱਚਾ ਸੌਦਾ ਮੁਖੀ, ਫਰੀਦਕੋਟ ਅਦਾਲਤ 'ਚ 4 ਮਈ ਨੂੰ ਪੇਸ਼ੀ

Man keeps grandfather's body in fridge, says no money for cremation -  Hindustan Times

ਜ਼ਖਮੀ ਰਜਨੀਸ਼ ਨੂੰ ਰਾਹਗੀਰ ਕਾਹਲੀ -ਕਾਹਲੀ ਵਿਚ ਸੀ.ਐਚ.ਸੀ. ਦੌਲਤਪੁਰ ਚੌਕ ਪਹੁੰਚਾਇਆ। ਰਜਨੀਸ਼ ਦੀ ਸੱਜੀ ਬਾਂਹ 'ਤੇ ਗੋਲੀ ਲੱਗੀ ਸੀ। ਸ਼ੁਰੂਆਤੀ ਇਲਾਜ ਤੋਂ ਬਾਅਦ ਰਜਨੀਸ਼ ਨੂੰ ਖੇਤਰੀ ਹਸਪਤਾਲ ਊਨਾ ਲਈ ਰੈਫਰ ਕਰ ਦਿੱਤਾ। ਓਧਰ ਸੂਚਨਾ ਮਿਲਦੇ ਹੀ ਚੌਕੀ ਇੰਚਾਰਜ ਸੁਰਜੀਤ ਸਿੰਘ ਦੀ ਅਗਵਾਈ ਵਿਚ ਪੁਲਿਸ ਟੀਮ ਮੌਕੇ 'ਤੇ ਪਹੁੰਚੀ ਅਤੇ ਆਗਾਮੀ ਕਾਰਵਾਈ ਸ਼ੁਰੂ ਕਰ ਦਿੱਤੀ। ਓਧਰ ਚੌਕੀ ਇੰਚਾਰਜ ਐੱਸ.ਆਈ. ਸੁਰਜੀਤ ਸਿੰਘ ਨੇ ਹਿਮਾਚਲ ਪੰਜਾਬ ਸਰਹੱਦ 'ਤੇ ਗੋਲੀਬਾਰੀ ਦੀ ਘਟਨਾ ਵਿਚ ਇਕ ਨੌਜਵਾਨ ਦੇ ਜ਼ਖਮੀ ਹੋਣ ਅਤੇ ਇਕ ਮਹਿਲਾ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਨਾਲ ਹੀ ਦੱਸਿਆ ਕਿ ਪੁਲਿਸ ਗੋਲੀਬਾਰੀ ਦੇ ਘਟਨਾ ਵਾਲੀ ਥਾਂ ਨੂੰ ਪੰਜਾਬ ਪੁਲਿਸ ਦੇ ਨਾਲ ਮਿਲ ਕੇ ਜਾਂਚ ਕਰ ਰਹੀ ਹੈ ਕਿ ਮਾਮਲਾ ਹਿਮਾਚਲ ਖੇਤਰ ਦਾ ਹੈ ਜਾਂ ਪੰਜਾਬ ਖੇਤਰ ਦਾ ਇਸ ਗੱਲ ਦੀ ਜਾਂਚ ਜਾਰੀ ਹੈ। 

In The Market