LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਵਿਵਾਦਤ ਪੋਸਟਰ ਸਣੇ 2 ਕੇਸ 'ਚ ਨਾਮਜ਼ਦ ਹੋਇਆ ਡੇਰਾ ਸੱਚਾ ਸੌਦਾ ਮੁਖੀ, ਫਰੀਦਕੋਟ ਅਦਾਲਤ 'ਚ 4 ਮਈ ਨੂੰ ਪੇਸ਼ੀ

25m ram rahim

ਚੰਡੀਗੜ੍ਹ : ਪੰਜਾਬ ਵਿਚ ਬੇਅਦਬੀ ਦੇ ਪਿੱਛੇ ਡੇਰਾ ਸੱਚਾ ਸੌਦਾ ਮੁਖੀ ਬਾਬਾ ਰਾਮ ਰਹੀਮ (Dera Sacha Sauda Chief Baba Ram Rahim) ਹਨ। ਪੰਜਾਬ ਪੁਲਿਸ (Punjab Police) ਨੇ ਬਾਬਾ ਨੂੰ 2 ਕੇਸ ਵਿਚ ਨਾਮਜ਼ਦ ਕੀਤਾ ਹੈ। ਇਨ੍ਹਾਂ ਵਿਚ ਵਿਵਾਦਤ ਪੋਸਟਰ (Controversial poster) ਲਗਾਉਣ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਅੰਗ ਮਿਲਣ ਦਾ ਮਾਮਲਾ ਸ਼ਾਮਲ ਹੈ। ਫਰੀਦਕੋਟ ਕੋਰਟ (Faridkot Court) ਨੇ ਹੁਣ ਡੇਰਾ ਮੁਖੀ ਨੂੰ 4 ਮਈ ਨੂੰ ਪੇਸ਼ ਹੋਣ ਦੇ ਹੁਕਮ ਦਿੱਤੇ ਹਨ। ਇਹ ਪੇਸ਼ੀ ਵੀਡੀਓ ਕਾਨਫਰੰਸਿੰਗ ਰਾਹੀਂ ਹੋਵੇਗੀ। ਬਾਬਾ ਅਜੇ ਹਰਿਆਣਾ ਦੀ ਰੋਹਤਕ (Rohtak, Haryana) ਸਥਿਤ ਸੁਨਾਰੀਆ ਜੇਲ (Sunaria Jail) ਵਿਚ ਬੰਦ ਹਨ। Also Read : CM ਯੋਗੀ ਦੇ ਸਹੁੰ ਚੁੱਕ ਸਮਾਰੋਹ ਤੋਂ ਪਹਿਲਾਂ ਲਖਨਊ 'ਚ ਐਨਕਾਉਂਟਰ, ਢੇਰ ਕੀਤਾ ਇਨਾਮੀ ਰਾਹੁਲ ਸਿੰਘ

No clean chit to Dera Sacha Sauda chief in sacrilege case: Punjab Police-  The New Indian Express
ਪੰਜਾਬ ਪੁਲਿਸ ਨੇ ਇਸ ਸਬੰਧ ਵਿਚ ਕੋਰਟ ਵਿਚ ਸਪਲੀਮੈਂਟਰੀ ਚਾਰਜਸ਼ੀਟ ਦਾਇਰ ਕੀਤੀ ਹੈ। ਜਿਸ ਵਿਚ ਕਿਹਾ ਗਿਆ ਹੈ ਕਿ ਐੱਫ.ਆਈ.ਆਰ. ਨੰਬਰ 117 ਵਿਚ ਵਿਵਾਦਤ ਪੋਸਟਰ ਦੇ ਮਾਮਲੇ ਦੇ ਪਿੱਛੇ ਵੀ ਰਾਮ ਰਹੀਮ ਹਨ। ਇਸ ਤੋਂ ਇਲਾਵਾ ਐੱਫ.ਆਈ.ਆਰ. ਨੰਬਰ 128 ਦੇ ਬੇਅਦਬੀ ਮਾਮਲੇ ਵਿਚ ਵੀ ਉਹ ਮੁੱਖ ਦੋਸ਼ੀ ਹਨ। ਇਸ ਮਾਮਲੇ ਵਿਚ ਬਰਗਾੜੀ ਵਿਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਅਂਗ ਗਲੀਆਂ ਵਿਚ ਖਿੱਲਰੇ ਮਿਲੇ ਸਨ। ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਾਵਨ ਸਰੂਪ ਚੋਰੀ ਹੋਣ ਦੀ ਐੱਫ.ਆਈ.ਆਰ. ਨੰਬਰ 63 ਵਿਚ ਪੁਲਿਸ ਪਹਿਲਾਂ ਹੀ ਬਾਬਾ ਨੂੰ ਨਾਮਜ਼ਦ ਕਰ ਚੁੱਕੀ ਹੈ। Also Read: ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਹੋਇਆ ਵਾਧਾ, ਜਾਣੋਂ ਨਵੀਆਂ ਕੀਮਤਾਂ

What significance does Gurmeet Ram Rahim Singh hold in poll-bound Punjab?
ਇਨ੍ਹਾਂ ਕੇਸਾਂ ਤੋਂ ਬਾਅਦ ਹੁਣ ਬਹਿਬਲ ਕਲਾਂ ਗੋਲੀਕਾਂਡ ਵਿਚ ਵੀ ਰਾਮ ਰਹੀਮ ਨੂੰ ਨਾਮਜ਼ਦ ਕਰਨ ਦੀ ਮੰਗ ਉਠ ਰਹੀ ਹੈ। ਕੋਲੀਕਾਂਡ ਵਿਚ ਮਾਰੇ ਗਏ ਲੋਕਾਂ ਦੇ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਇਸ ਦਾ ਜ਼ਿੰਮੇਵਾਰ ਵੀ ਡੇਰਾ ਮੁਖੀ ਰਾਮ ਰਹੀਮ ਹੀ ਹੈ। ਉਸ ਦੇ ਖਿਲਾਫ ਵੀ ਕੇਸ ਦਰਜ ਕੀਤਾ ਜਾਣਾ ਚਾਹੀਦਾ ਹੈ। ਸਾਲ 2015 ਦੇ ਬੇਅਦਬੀ ਕੇਸ ਵਿਚ ਪੰਜਾਬ ਪੁਲਿਸ ਦੀ ਸਿਟ ਨੇ ਐੱਚ.ਸੀ. ਵਿਚ ਰਿਪੋਰਟ ਦਿੱਤੀ ਸੀ। ਜਿਸ ਵਿਚ ਕਿਹਾ ਗਿਆ ਕਿ ਬੇਅਦਬੀ ਦੀ ਪੂਰੀ ਸਾਜ਼ਿਸ਼ ਡੇਰਾ ਸੱਚਾ ਸੌਦਾ ਹੈੱਡਕੁਆਰਟਰ ਸਿਰਸਾ ਵਿਚ ਰਚੀ ਗਈ। ਆਈ.ਜੀ. ਐੱਸ.ਪੀ.ਐੱਸ. ਪਰਮਾਰ ਵਾਲੀ ਸਿਟ ਨੇ ਹਾਈਕੋਰਟ ਵਿਚ 65 ਪੰਨਿਆਂ ਦੀ ਸਟੇਟਸ ਰਿਪੋਰਟ ਜਮ੍ਹਾਂ ਕੀਤੀ ਸੀ। ਰਾਮ ਰਹੀਮ ਤੋਂ ਐੱਸ.ਆਈ.ਟੀ. ਨੇ ਸੁਨਾਰੀਆ ਜੇਲ ਜਾ ਕੇ 114 ਸਵਾਲ ਪੁੱਚੇ ਸਨ। ਬਾਬਾ ਨੇ ਜਵਾਬ ਦਿੱਤੇ ਪਰ ਬੇਅਦਬੀ ਨਾਲ ਜੁੜੇ ਹਰ ਸਵਾਲ ਤੋਂ ਪੱਲਾ ਝਾੜ ਲਿਆ।

In The Market