LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

CM ਯੋਗੀ ਦੇ ਸਹੁੰ ਚੁੱਕ ਸਮਾਰੋਹ ਤੋਂ ਪਹਿਲਾਂ ਲਖਨਊ 'ਚ ਐਨਕਾਉਂਟਰ, ਢੇਰ ਕੀਤਾ ਇਨਾਮੀ ਰਾਹੁਲ ਸਿੰਘ

25m oath

ਲਖਨਊ : ਮੁੱਖ ਮੰਤਰੀ ਯੋਗੀ ਅਦਿੱਤਿਆਨਾਥ (Chief Minister Yogi Adityanath) ਦੇ ਸਹੁੰ ਚੁੱਕ ਸਮਾਰੋਹ (Oath-taking ceremony) ਤੋਂ ਕੁਝ ਚਿਰ ਪਹਿਲਾਂ ਹੀ ਰਾਜਧਾਨੀ ਲਖਨਊ (The capital is Lucknow) ਵਿਚ ਇਕ ਬਦਮਾਸ਼ ਨੂੰ ਢੇਰ ਕਰ ਦਿੱਤਾ ਗਿਆ ਹੈ। ਇਸ ਬਦਮਾਸ਼ ਦਾ ਨਾਂ ਰਾਹੁਲ ਸਿੰਘ (Rahul Singh) ਹੈ ਅਤੇ ਲਖਨਊ ਪੁਲਿਸ (Lucknow Police) ਨੇ ਉਸ ਨੂੰ ਹਸਨਗੰਜ ਇਲਾਕੇ ਵਿਚ ਹੋਏ ਮੁਕਾਬਲੇ ਤੋਂ ਬਾਅਦ ਢੇਰ ਕਰ ਦਿੱਤਾ ਹੈ। ਰਾਹੁਲ ਸਿੰਘ 'ਤੇ ਅਲੀਗੰਜ ਜਿਊਲਰਸ ਲੁੱਟ ਕਾਂਡ (Aliganj Jewelers robbery case) ਦਾ ਦੋਸ਼ ਸੀ। ਉਸ ਨੇ ਇਸ ਲੁੱਟ ਦੌਰਾਨ ਇਕ ਮੁਲਾਜ਼ਮ ਨੂੰ ਕਤਲ ਕਰ ਦਿੱਤਾ ਸੀ। ਪੁਲਿਸ ਤੋਂ ਮਿਲੀ ਜਾਣਕਾਰੀ ਮੁਤਾਬਕ ਇਕ ਲੱਖ ਰੁਪਏ ਦੇ ਇਨਾਮੀ ਰਾਹੁਲ ਸਿੰਘ ਨੂੰ ਸ਼ੁੱਕਰਵਾਰ ਤੜਕੇ 4 ਵਜੇ ਲਖਨਊ ਪੁਲਿਸ (Lucknow Police) ਨੇ ਹਸਨਗੰਜ ਇਲਾਕੇ ਵਿਚ ਘੇਰ ਲਿਆ। ਇਸ ਤੋਂ ਬਾਅਦ ਦੋਹਾਂ ਪਾਸਿਓਂ ਫਾਇਰਿੰਗ (Firing) ਸ਼ੁਰੂ ਹੋ ਗਈ। ਅਲੀਗੰਜ ਥਾਣਾ ਖੇਤਰ (Aliganj police station area) ਦੇ ਬੰਧਾ ਰੋਡ 'ਤੇ ਹੋਏ ਮੁਕਾਬਲੇ ਵਿਚ ਰਾਹੁਲ ਸਿੰਘ ਜ਼ਖਮੀ ਹੋ ਗਿਆ ਉਸ ਨੂੰ ਟ੍ਰੋਮਾ ਸੈਂਟਰ ਵਿਚ ਐਡਮਿਟ ਕਰਵਾਇਆ ਗਿਆ ਹੈ, ਜਿੱਥੇ ਉਸ ਦੀ ਮੌਤ ਹੋ ਗਈ ਹੈ। Also Read : ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਹੋਇਆ ਵਾਧਾ, ਜਾਣੋਂ ਨਵੀਆਂ ਕੀਮਤਾਂ

Before Yogi's oath, there is a peace in Lucknow, a crook worth Rs 1 lakh  piles up in a police encounter.
ਬੀਤੇ ਸਾਲ ਅਲੀਗੰਜ ਵਿਚ ਜਿਊਲਰੀ ਦੀ ਦੁਕਾਨ ਵਿਚ ਦਿਨਦਿਹਾੜੇ ਹੋਈ ਲੁੱਟ ਦਾ ਮੁੱਖ ਦੋਸ਼ੀ ਰਾਹੁਲ ਸਿੰਘ ਸੀ। ਰਾਹੁਲ ਕੋਲ ਜਿਊਲਰੀ ਸ਼ੋਅਰੂਮ ਤੋਂ ਲੁੱਟ ਦੇ ਗਹਿਣੇ ਵੀ ਬਰਾਮਦ ਹੋਏ ਹਨ। ਇਸ ਦੇ ਨਾਲ ਹੀ ਪੁਲਿਸ ਨੂੰ ਉਸ ਦੇ ਕੋਲੋਂ ਪਿਸਟਲ ਅਤੇ ਕਈ ਜ਼ਿੰਦਾ ਕਾਰਤੂਸ ਮਿਲੇ ਹਨ। ਫਿਲਹਾਲ ਰਾਹੁਲ ਸਿੰਘ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਉੱਤਰ ਪ੍ਰਦੇਸ਼ ਵਿਚ ਯੋਗੀ ਸਰਕਾਰ ਦੀ ਵਾਪਸੀ ਤੋਂ ਬਾਅਦ ਅਪਰਾਧੀਆਂ 'ਤੇ ਨੱਥ ਪਾਉਣੀ ਸ਼ੁਰੂ ਹੋ ਗਈ ਹੈ। ਰਾਹੁਲ ਸਿੰਘ ਦੂਜਾ ਬਦਮਾਸ਼ ਹੈ, ਜੋ ਦੂਜੀ ਵਾਰ ਯੋਗੀ ਸਰਕਾਰ 2.0 ਵਿਚ ਢੇਰ ਹੋਇਆ ਹੈ। ਇਸ ਤੋਂ ਪਹਿਲਾਂ ਵਾਰਾਣਸੀ ਵਿਚ 2 ਲੱਖ ਦੇ ਇਨਾਮੀ ਬਦਮਾਸ਼ ਮਨੀਸ਼ ਸਿੰਘ ਉਰਫ ਸੋਨੂੰ ਸਿੰਘ ਨੂੰ ਪੁਲਿਸ ਨੇ ਢੇਰ ਕਰ ਦਿੱਤਾ ਸੀ। ਉਸ 'ਤੇ ਕਈ ਦਰਜਨ ਮੁਕੱਦਮੇ ਦਰਜ ਸਨ।

Kanpur encounter: Reward for arrest of gangster Vikas Dubey increased to Rs  2.5 lakh - Oneindia News
21 ਮਾਰਚ ਨੂੰ ਵਾਰਾਣਸੀ ਦੇ ਲੋਹਤਾ ਥਾਣਾ ਖੇਤਰ ਦੇ ਰਿੰਗਰੋਡ ਨੇੜੇ ਯੂ.ਪੀ. ਐੱਸ.ਟੀ.ਐੱਫ. ਨੇ ਦੋ ਲੱਖ ਰੁਪਏ ਦੇ ਇਨਾਮੀ ਬਦਮਾਸ਼ ਮਨੀਸ਼ ਸਿੰਘ ਉਰਫ ਸੋਨੂੰ ਸਿੰਘ ਨੂੰ ਇਕ ਐਨਕਾਉਂਟਰ ਵਿਚ ਢੇਰ ਕਰ ਦਿੱਤਾ ਸੀ। ਸੋਨੂੰ ਸਿੰਘ ਲੋਕਾਂ ਲਈ ਪਿਛਲੇ 10 ਸਾਲਾਂ ਤੋਂ ਪ੍ਰੇਸ਼ਾਨੀ ਦਾ ਸਬਬ ਬਣਿਆ ਹੋਇਆ ਸੀ। ਕਈ ਕਤਲ ਅਤੇ ਲੁੱਟ ਦੇ ਮਾਮਲਿਆਂ ਵਿਚ ਸੋਨੂੰ ਸਿੰਘ ਲੋੜੀਂਦਾ ਸੀ ਅਤੇ ਉਸ ਦੇ ਉਪਰ 30 ਤੋਂ ਜ਼ਿਆਦਾ ਮੁਕੱਦਮੇ ਦਰਜ ਸਨ। ਲੋਕਾਂ ਲਈ ਪ੍ਰੇਸ਼ਾਨੀ ਦਾ ਸਬਬ ਬਣ ਚੁੱਕੇ ਸੋਨੂੰ ਸਿੰਘ ਦੇ ਐਨਕਾਉਂਟਰ ਤੋਂ ਬਾਅਦ ਲੋਕਾਂ ਨੇ ਜਸ਼ਨ ਮਨਾਇਆ ਸੀ। ਇਸ ਦੌਰਾਨ ਉਥੇ ਮੌਜੂਦ ਲੋਕਾਂ ਨੇ ਬੁਲਡੋਜ਼ਰ ਬਾਬਾ ਜ਼ਿੰਦਾਬਾਦ ਦੇ ਨਾਅਰੇ ਵੀ ਲਗਾਏ ਸਨ। ਯੋਗੀ ਸਰਕਾਰ ਦੀ ਵਾਪਸੀ ਤੋਂ ਬਾਅਦ ਹੁਣ ਤੱਕ ਦੋ ਐਨਕਾਉਂਟਰ ਵਿਚ ਬਦਮਾਸ਼ ਢੇਰ ਹੋਏ, ਜਦੋਂ ਕਿ ਕਈ ਐਨਕਾਉਂਟਰ ਵਿਚ ਬਦਮਾਸ਼ਾਂ ਨੂੰ ਗੋਲੀ ਲੱਗੀ ਹੈ। ਨਾਲ ਹੀ ਕਈ ਬਦਮਾਸ਼ ਖੁਦ ਹੀ ਸਰੰਡਰ ਕਰ ਰਹੇ ਹਨ।

In The Market