LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

...ਜਦੋਂ ਸ਼ਰਧਾਲੂਆਂ ਨੇ ਜੰਮ ਕੇ ਖੇਡੀ ਫੁੱਲਾਂ ਨਾਲ ਹੋਲੀ, ਨੱਚ ਨੱਚ ਪਾਈਆਂ ਧਮਾਲਾਂ

holi with flowers

ਸ਼੍ਰੀ ਸਨਾਤਨ ਜਾਗਰਣ ਮੰਚ (ਰਜਿਸਟਰਡ)  ਵੱਲੋਂ ਹੋਲੀ ਦੇ ਤਿਉਹਾਰ ਨੂੰ ਸਮਰਪਿਤ ਸੰਕੀਰਤਨ ਸਮਾਗਮ ਕਰਵਾਇਆ ਗਿਆ। ਇਸ ਦੌਰਾਨ ਸ਼ਰਧਾਲੂ ਕ੍ਰਿਸ਼ਨ ਭਜਨਾਂ ਉਤੇ ਖੂਬ ਝੂਮੇ ਅਤੇ ਫੁੱਲਾਂ ਨਾਲ ਹੋਲੀ ਖੇਡੀ। ਇਸ ਦੌਰਾਨ ਅਮਾਮਵਾੜਾ ਬਾਜ਼ਾਰ ਵਿਖੇ ਸਥਿਤ ਚੌਧਰੀ ਮਈਆ ਦਾਸ ਮਿਸਤਰੀ ਸ਼ਿਵਾਲਾ ਮੰਦਰ ਵਿਖੇ ਵਰਿੰਦਾਵਨ ਵਰਗਾ ਮਾਹੌਲ ਬਣ ਗਿਆ ਸੀ। ਮਹਿਲਾ ਸ਼ਰਧਾਲੂਆਂ ਵਿੱਚ ਵਿਸ਼ੇਸ਼ ਉਤਸਾਹ ਵੇਖਣ ਨੂੰ ਮਿਲਿਆ ਤੇ ਉਨ੍ਹਾਂ ਨੱਚ ਨੱਚ ਕੇ ਸਮਾਗਮ ਵਿੱਚ ਖੂਬ ਰੌਣਕਾਂ ਬੰਨੀਆਂ। 
ਦੱਸਣਯੋਗ ਹੈ ਕਿ ਸ਼੍ਰੀ ਸਨਾਤਨ ਜਾਗਰਣ ਮੰਚ ਵੱਲੋਂ 25 ਮਾਰਚ ਨੂੰ ਕਰਵਾਏ ਜਾ ਰਹੇ 'ਹੋਲੀ ਕੇ ਰੰਗ ਰਾਧਾ ਕ੍ਰਿਸ਼ਨ ਕੇ ਸੰਗ' ਸਮਾਗਮ ਵਿੱਚ ਸ਼ਰਧਾਲੂਆਂ ਦਾ ਹਜ਼ੂਮ ਜੁਟਾਉਣ ਲਈ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਸੰਕੀਰਤਨ ਸਮਾਗਮ ਸ਼ੁਰੂ ਕੀਤੇ ਗਏ ਹਨ। ਇਸ ਦੌਰਾਨ ਸ਼੍ਰੀ ਸਨਾਤਨ ਚੇਤਨਾ ਮੰਚ ਦੇ ਅਹੁਦੇਦਾਰ ਅਜੇ ਸੂਰੀ, ਨਵੀਨ ਸ਼ਰਮਾ ਅਤੇ ਮਨੋਜ ਰੈਨਾ ਨੇ ਦੱਸਿਆ ਕਿ ਬੀਤੀ ਦੇਰ ਸ਼ਾਮ ਚੌਧਰੀ ਮਈਆ ਦਾਸ ਮਿਸਤਰੀ ਸ਼ਿਵਾਲਾ ਟਰੱਸਟ ਦੇ ਸਹਿਯੋਗ ਨਾਲ ਮੰਦਰ ਵਿਖੇ ਵਿਸ਼ੇਸ਼ ਭਜਨ ਸੰਧਿਆ ਕਰਵਾਈ ਗਈ ਸੀ ਜੋ ਦੇਰ ਰਾਤ ਤੱਕ ਚਲੀ। ਸ਼੍ਰੀ ਸਨਾਤਨ ਜਾਗਰਨ ਮੰਚ ਦੀ ਭਜਨ ਮੰਡਲੀ ਵੱਲੋਂ ਰਾਧਾ ਕ੍ਰਿਸ਼ਨ ਅਤੇ ਹੋਲੀ ਦੇ ਤਿਉਹਾਰ ਨਾਲ ਸਬੰਧਤ ਭਜਨਾਂ ਦੀਆਂ ਪੇਸ਼ਕਾਰੀਆਂ ਦੇ ਨਾਲ ਨਾਲ ਸਮਾਗਮ ਦੇ ਅਖੀਰ ਵਿੱਚ ਫੁੱਲਾਂ ਦੀ ਹੋਲੀ ਵੀ ਖੇਡੀ ਗਈ। ਰਵੀ ਮਹਾਜਨ ,ਨਿਕੁੰਜ ਮੋਹਨ ਮਿੱਠਲ ਅਤੇ ਪੰਕਜ ਵੱਲੋਂ ਗਾਏ ਗਏ ਰਾਜਾ ਕ੍ਰਿਸ਼ਨ ਭਾਈਨਾ ਤੇ ਸ਼ਰਧਾਲੂ ਸੁੱਧ ਬੁੱਧ ਭੁਲਾ ਕੇ ਨੱਚਦੇ ਨਜ਼ਰ ਆਏ। 
ਉਨ੍ਹਾਂ ਦੱਸਿਆ ਕਿ ਸ਼੍ਰੀ ਸਨਾਤਨ ਜਾਗਰਣ ਮੰਚ ਨਿਰੰਤਰ ਭਾਰਤ ਦੀ ਪੁਰਾਤਨ ਅਤੇ ਸਨਾਤਨ ਸੰਸਕ੍ਰਿਤ ਅਤੇ ਤਿਉਹਾਰਾਂ ਦੇ ਮਹਤੱਤਾ ਪੁਨਰ ਜਾਗਰਤ ਕਰਨ ਦੇ ਕੰਮ ਵਿੱਚ ਲੱਗੀ ਹੋਈ ਹੈ। ਹੋਲੀ ਨੂੰ ਸਮਰਪਿਤ 25 ਮਾਰਚ ਸੋਮਵਾਰ ਨੂੰ ਸ੍ਰੀ ਰਾਮ ਸ਼ਰਨਮ ਕਾਲੋਨੀ ਦੇ ਸਮੂਹ ਨਿਵਾਸੀਆਂ ਦੇ ਸਹਿਯੋਗ ਨਾਲ 'ਹੋਲੀ ਕੇ ਰੰਗ ਰਾਧਾ ਕ੍ਰਿਸ਼ਨ ਕੇ ਸੰਗ' ਸਮਾਗਮ ਸ਼੍ਰੀ ਰਾਮ ਸਰਨਮ ਕਲੋਨੀ ਵਿਖੇ ਕਰਵਾਇਆ ਜਾਵੇਗਾ ਜੋ ਸ਼ਾਮ 6 ਵਜੇ ਤੋਂ ਸ਼ੁਰੂ ਹੋਵੇਗਾ। ਭਜਨ ਸੰਧਿਆ ਤੋਂ ਬਾਅਦ ਇਸ ਸਮਾਗਮ ਦੌਰਾਨ ਵੀ ਫੁੱਲਾਂ ਦੀ ਹੋਲੀ ਖੇਡੀ ਜਾਵੇਗੀ ਅਤੇ ਸਮਾਗਮ ਦੇ ਅਖੀਰ ਵਿੱਚ ਪੰਡਤ ਭਰਤ ਦਵੇਦੀ ਵੱਲੋਂ ਵਿਧੀਵਤ ਧਾਰਮਿਕ ਰੀਤ ਅਨੁਸਾਰ ਹੋਲੀਕਾ ਦਹਨ ਕਰਵਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਸਮਾਗਮ ਦੀ ਜਾਣਕਾਰੀ ਵੱਧ ਤੋਂ ਵੱਧ ਸ਼ਹਿਰ ਨਿਵਾਸੀਆਂ ਤਕ ਪਹੁੰਚਾਉਣ ਲਈ ਸ਼੍ਰੀ ਸਨਾਤਨ ਜਾਗਰਣ ਮੰਚ ਵੱਲੋਂ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਰੋਜ਼ਾਨਾ ਸੰਕੀਰਤਨ ਸਮਾਗਮ ਕਰਵਾਏ ਜਾ ਰਹੇ ਹਨ।

In The Market