ਚੰਡੀਗੜ੍ਹ : ਪੰਜਾਬ ਸਰਕਾਰ ਵੱਲੋਂ ਦੀਪਇੰਦਰ ਸਿੰਘ ਪਟਵਾਲੀਆ (Deepinder Singh Patwalia) ਨੂੰ ਹੁਣ ਐਡਵੋਕੇਟ ਜਨਰਲ (AG) ਨਿਯੁਕਤ ਕੀਤਾ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ ਏ.ਜੀ. ਦੀ ਨਿਯੁਕਤੀ ਨੂੰ ਲੈ ਕੇ ਪੰਜਾਬ ਕਾਂਗਰਸ 'ਚ ਕਾਫੀ ਹਲਚਲ ਮਚੀ ਹੋਈ ਸੀ ਇਸ ਤੋਂ ਪਹਿਲਾਂ ਸੂਬੇ ਵਿਚ AG ਦੇ ਅਹੁਦੇ 'ਤੇ ਏ.ਪੀ.ਐੱਸ ਦਿਓਲ (APS Deol) ਨੂੰ ਨਿਯੁਕਤ ਕੀਤਾ ਗਿਆ ਸੀ ਪਰ ਸਿੱਧੂ ਦੇ ਇਤਰਾਜ਼ ਕਾਰਨ ਏ.ਪੀ.ਐਸ. ਦਿਓਲ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇਣਾ ਪਿਆ, ਜਿਸ ਤੋਂ ਬਾਅਦ ਏ.ਜੀ. ਦੇ ਅਹੁਦੇ ਲਈ ਦੀਪਇੰਦਰ ਸਿੰਘ ਪਟਵਾਲੀਆ ਦੇ ਨਾਂ 'ਤੇ ਚਰਚਾ ਚੱਲ ਰਹੀ ਸੀ, ਜਿਸ 'ਤੇ ਅੱਜ ਮੋਹਰ ਲੱਗ ਗਈ ਹੈ।
Also Read : ਖੇਤੀ ਕਾਨੂੰਨ ਦੀ ਵਾਪਸੀ ਤੋਂ ਬਾਅਦ ਅੱਜ ਸੰਯੁਕਤ ਕਿਸਾਨ ਮੋਰਚਾ ਕਰੇਗਾ ਅੱਗੇ ਦੀ ਰਣਨੀਤੀ 'ਤੇ 'ਮੰਥਨ'
ਜ਼ਿਕਰਯੋਗ ਹੈ ਕਿ ਸੂਬੇ 'ਚ ਏ.ਜੀ. ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਇਸ ਨਿਯੁਕਤੀ ਨੂੰ ਲੈ ਕੇ ਕਾਫੀ ਨਾਰਾਜ਼ ਹੋ ਗਏ ਸੀ ਅਤੇ ਇੰਨਾ ਹੀ ਨਹੀਂ ਸਿੱਧੂ ਨੇ ਇਸ ਨਿਯੁਕਤੀ ਤੋਂ ਨਾਰਾਜ਼ ਹੋ ਕੇ ਆਪਣੇ ਪ੍ਰਧਾਨ ਅਹੁਦੇ ਤੋਂ ਅਸਤੀਫਾ ਵੀ ਦੇ ਦਿੱਤਾ ਸੀ। ਜਿਸ ਤੋਂ ਬਾਅਦ ਚੰਨੀ ਸਰਕਾਰ 'ਤੇ ਇੰਨਾ ਦਬਾਅ ਪਾਇਆ ਗਿਆ ਕਿ ਅੰਤ 'ਚ ਪੰਜਾਬ ਕਾਂਗਰਸ ਨੇ ਏ.ਜੀ. ਬਦਲਣਾ ਪਿਆ। ਅਤੇ ਹੁਣ ਏ.ਜੀ. ਦੀਪਇੰਦਰ ਸਿੰਘ ਪਟਵਾਲੀਆ (Deepinder Singh Patwalia) ਨੂੰ ਇਸ ਅਹੁਦੇ 'ਤੇ ਨਿਯੁਕਤ ਕੀਤਾ ਗਿਆ ਹੈ
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
Philippines News: फिलीपींस में तूफान ने मचाई तबाही, 250,000 से अधिक लोग बेघर
Punjab-Haryana Weather Update : पंजाब-हरियाणा के 14 जिलों में कोहरे का अलर्ट! सड़कों पर विजिबिलिटी हुई कम, जानें मौसम का लेटेस्ट अपडेट
Aaj ka Rashifal: तुला समेत इन राशि वालों के लिए शुभ होगा आज का दिन, जानें अन्य राशियों का हाल