LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਪੰਜਾਬ 'ਚ ਰੁਕਣ ਲੱਗੀ ਕੋਰੋਨਾ ਕਹਿਰ : 21 ਦਿਨ ਬਾਅਦ ਇਨਫੈਕਸ਼ਨ ਦਰ 10 ਫੀਸਦੀ ਤੋਂ ਹੇਠਾਂ ਆਈ

29punjab corona

ਚੰਡੀਗੜ੍ਹ : ਪੰਜਾਬ ਵਿਚ ਕੋਰੋਨਾ (Corona in the Punjab) ਦੀ ਤੀਜੀ ਲਹਿਰ (Third Wave) ਰੁਕਣ ਲੱਗੀ ਹੈ। ਇਸ ਕਾਰਣ ਤਕਰੀਬਨ 21 ਦਿਨ ਬਾਅਦ ਕੋਰੋਨਾ ਦਾ ਪਾਜ਼ੇਟੀਵਿਟੀ ਰੇਟ (Corona positivity rate) ਯਾਨੀ ਇਨਫੈਕਸ਼ਨ ਦਰ (Infection rate) 10 ਫੀਸਦੀ ਤੋਂ ਘੱਟ ਹੋ ਗਿਆ ਹੈ। ਇਸ ਤੋਂ ਪਹਿਲਾਂ 6 ਜਨਵਰੀ ਨੂੰ 7.95 ਫੀਸਦੀ ਤੋਂ ਵੱਧ ਕੇ ਇਨਫੈਕਸ਼ਨ ਦਰ (Infection rate) 7 ਜਨਵਰੀ ਨੂੰ 11.75 ਫੀਸਦੀ ਪਹੁੰਚ ਚੁੱਕੀ ਸੀ। ਹੁਣ 28 ਜਨਵਰੀ ਨੂੰ ਪਹਿਲੀ ਵਾਰ 10 ਵਿਚੋਂ ਘੱਟ ਯਾਨੀ 9.45 ਫੀਸਦੀ ਇਨਫੈਕਸ਼ਨ ਦਰ (Infection rate) ਰਹੀ। ਜਿਸ ਦੌਰਾਨ 3,096 ਨਵੇਂ ਮਰੀਜ਼ ਮਿਲੇ। Also Read : SUV ਖਰੀਦਣ ਗਏ ਕਿਸਾਨ ਦਾ ਸੇਲਸਮੈਨ ਵਲੋਂ ਮਜ਼ਾਕ ਉਡਾਉਣ 'ਤੇ ਆਨੰਦ ਮਹਿੰਦਰਾ ਦਾ ਵੱਡਾ ਐਕਸ਼ਨ

Punjab records 229 new Covid cases, 11 deaths | Cities News,The Indian  Express
ਇਸ ਦੇ ਬਾਵਜੂਦ ਪੰਜਾਬ ਵਿਚ ਕੋਰੋਨਾ ਕਾਰਣ ਮੌਤਾਂ ਦਾ ਅੰਕੜਾ ਚਿੰਤਾਜਨਤਕ ਬਣਿਆ ਹੋਇਆ ਹੈ। ਪਿਛਲੇ 12 ਦਿਨਾਂ ਵਿਚ ਕੋਰੋਨਾ ਤੋਂ 356 ਮਰੀਜ਼ ਦਮ ਤੋੜ ਚੁੱਕੇ ਹਨ। ਸ਼ੁੱਕਰਵਾਰ ਨੂੰ ਵੀ 24 ਘੰਟੇ ਵਿਚ 25 ਲੋਕਾਂ ਨੇ ਦਮ ਤੋੜ ਦਿੱਤਾ। ਇਸ ਤੋਂ ਇਲਾਵਾ 28 ਨਵੇਂ ਮਰੀਜ਼ਾਂ ਨੂੰ ਆਈ.ਸੀ.ਯੂ. ਅਤੇ 10 ਮਰੀਜ਼ਾਂ ਨੂੰ ਵੈਂਟੀਲੇਟਰ 'ਤੇ ਰੱਖਣਾ ਪਿਆ। ਅਜਿਹੇ ਵਿਚ ਘੱਟ ਹੁੰਦੀ ਲਹਿਰ ਵਿਚਾਲੇ ਮੌਤਾਂ ਦਾ ਖਤਰਾ ਬਣਿਆ ਹੋਇਆ ਹੈ। Also Read : ਬਰਨਾਲਾ ਵਿਖੇ ਗੱਤਾ ਫੈਕਟਰੀ 'ਚ ਲੱਗੀ ਭਿਆਨਕ ਅੱਗ

Punjab records 89 fresh Covid-19 cases; tally reaches 5,99,846
ਕੋਰੋਨਾ ਦੇ ਘੱਟਦੇ ਕੇਸ ਭਾਵੇਂ ਹੀ ਪੰਜਾਬ ਵਿਚ ਰਾਹਤ ਲੈ ਕੇ ਆ ਰਹੇ ਹੋਣ ਪਰ ਮਰੀਜ਼ਾਂ ਦੀ ਗੰਭੀਰ ਹਾਲਤ ਡਰਾਉਣੀ ਹੋ ਚੁੱਕੀ ਹੈ। ਸ਼ੁੱਕਰਵਾਰ ਤੱਕ 1,594 ਮਰੀਜ਼ ਲਾਈਫ ਸੇਵਿੰਗ ਸਪੋਰਟ 'ਤੇ ਹਨ। ਜਿਨ੍ਹਾਂ ਵਿਚ 95 ਵੈਂਟੀਲੇਟਰ, 343 ਆਈ.ਸੀ.ਯੂ. ਅਤੇ 1,156 ਮਰੀਜ਼ ਆਕਸੀਜਨ 'ਤੇ ਰੱਖੇ ਗਏ ਹਨ। ਪੰਜਾਬ ਵਿਚ ਤੇਜ਼ੀ ਨਾਲ ਕੋਰੋਨਾ ਮਰੀਜ਼ਾਂ ਦਾ ਅੰਕੜਾ ਘੱਟ ਹੋ ਰਿਹਾ ਹੈ। ਸ਼ੁੱਕਰਵਾਰ ਨੂੰ ਜਿੱਥੇ 3,096 ਨਵੇਂ ਮਰੀਜ਼ ਮਿਲੇ। ਉਥੇ ਹੀ 6,880 ਮਰੀਜ਼ ਠੀਕ ਹੋ ਗਏ। ਇਸ ਤੋਂ ਬਾਅਦ ਸੂਬੇ ਵਿਚ ਹੁਣ ਕੋਰੋਨਾ ਮਰੀਜ਼ਾਂ ਦੇ ਐਕਟਿਵ ਕੇਸ ਹੁਣ 33 ਹਜ਼ਾਰ 36 ਰਹਿ ਗਏ ਹਨ।

In The Market