ਨਵੀਂ ਦਿੱਲੀ : ਬਿਜ਼ਨੈੱਸ ਮੈਨ ਆਨੰਦ ਮਹਿੰਦਰਾ (Businessman Anand Mahindra) ਨੇ ਕਰਨਾਟਕ ਦੇ ਕਿਸਾਨ ਕੇਂਪੇਗੌੜਾ ਆਰ.ਐੱਲ. (Farmer Kempegowda RL) ਦਾ ਮਹਿੰਦਰਾ ਐਂਟ ਮਹਿੰਦਰਾ ਪਰਿਵਾਰ (Mahindra & Mahindra Family) ਵਿਚ ਸਵਾਗਤ ਕੀਤਾ ਹੈ। ਕੇਂਪੇਗੌੜਾ ਵਿਵਾਦ (Kempegouda controversy) ਨੂੰ ਲੈ ਕੇ ਕੰਪਨੀ ਦਾ ਅਧਿਕਾਰਤ ਬਿਆਨ ਵੀ ਸਾਹਮਣੇ ਆਇਆ ਹੈ। ਜਿਸ ਵਿਚ ਕਿਸਾਨ ਨਾਲ ਹੋਈ ਅਸੁਵਿਧਾ ਲਈ ਖੇਦ ਜਤਾਇਆ ਗਿਆ ਹੈ। ਮਹਿੰਦਰਾ ਆਟੋਮੋਟਿਵ (Mahindra Automotive) ਨੇ ਟਵਿੱਟਰ 'ਤੇ ਇਕ ਅਧਿਕਾਰਿਤ ਬਿਆਨ ਜਾਰੀ ਕਰਕੇ ਕਿਸਾਨ ਕੇਂਪੇਗੌੜਾ ਤੋਂ ਅਸੁਵਿਧਾ ਲਈ ਮੁਆਫੀ ਮੰਗੀ ਹੈ। ਕੰਪਨੀ ਨੇ ਕਿਹਾ ਕਿ ਸਾਨੂੰ ਕੇਂਪੇਗੌੜਾ ਅਤੇ ਉਨ੍ਹਾਂ ਦੇ ਦੋਸਤਾਂ ਨੂੰ 21 ਜਨਵਰੀ ਨੂੰ ਸਾਡੇ ਡੀਲਰਸ਼ਿਪ ਦੌਰੇ ਦੌਰਾਨ ਹੋਈ ਅਸੁਵਿਧਾ ਲਈ ਖੇਦ ਹੈ। ਜਿਵੇਂ ਕਿ ਵਾਅਦਾ ਕੀਤਾ ਗਿਆ ਸੀ ਅਸੀਂ ਉਚਿਤ ਉਪਾਅ ਕੀਤੇ ਹਨ ਅਤੇ ਮਾਮਲਾ ਹੁਣ ਹੱਲ ਹੋ ਗਿਆ ਹੈ। Also Read : ਬਰਨਾਲਾ ਵਿਖੇ ਗੱਤਾ ਫੈਕਟਰੀ 'ਚ ਲੱਗੀ ਭਿਆਨਕ ਅੱਗ
ਕੰਪਨੀ ਨੇ ਟਵੀਟ ਵਿਚ ਕਿਹਾ ਕਿ ਅਸੀਂ ਕੇਂਪੇਗੌੜਾ ਨੂੰ ਸਾਡੇ ਨਾਲ ਰਹਿਣ ਲਈ ਧੰਨਵਾਦ ਦੇਣਾ ਚਾਹੀਦਾ ਹੈ ਅਤੇ ਅਸੀਂ ਮਹਿੰਦਰਾ ਫੈਮਲੀ ਵਿਚ ਉਨ੍ਹਾਂ ਦਾ ਸਵਾਗਤ ਕਰਦੇ ਹਾਂ। ਇਸ ਟਵੀਟ ਨੂੰ ਮਹਿੰਦਰਾ ਦੇ ਸੀ.ਈ.ਓ. ਆਨੰਦ ਮਹਿੰਦਰਾ ਨੇ ਰੀਟਵੀਟ ਕਰਦੇ ਹੋਏ ਲਿਖਿਆ ਕਿ ਮੈਂ ਵੀ ਮਿਸਟਰ ਕੇਂਪੇਗੌੜਾ ਦਾ ਸਵਾਗਤ ਕਰਦਾ ਹਾਂ।
ਦੱਸ ਦਈਏ ਕਿ ਹਾਲ ਹੀ ਵਿਚ ਕੇਂਪੇਗੌੜਾ ਦਾ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਸੀ। ਜਿਸ ਵਿਚ ਦਾਅਵਾ ਕੀਤਾ ਗਿਆ ਕਿ ਜਦੋਂ ਉਹ ਗੱਡੀ ਖਰੀਦਣ ਤੁਕੁਰ ਦੇ ਮਹਿੰਦਰਾ ਸ਼ੋਅਰੂਮ ਗਏ ਤਾਂ ਇਕ ਸੇਲਸਮੈਨ ਨੇ ਉਨ੍ਹਾਂ ਨੂੰ ਅਪਮਾਨਤ ਕੀਤਾ। ਇਸ ਮਾਮਲੇ 'ਤੇ ਖੂਬ ਹੰਗਾਮਾ ਹੋਇਆ। ਜਿਸ ਤੋਂ ਬਾਅਦ ਖੁਦ ਆਨੰਦ ਮਹਿੰਦਰਾ ਨੂੰ ਰਿਐਕਟ ਕਰਨਾ ਪਿਆ।ਦਰਅਸਲ ਕਿਸਾਨ ਕੇਂਪੇਗੌੜਾ ਆਪਣੇ ਦੋਸਤਾਂ ਦੇ ਨਾਲ ਮਹਿੰਦਰਾ ਬੋਲੈਰੋ ਦੇ ਬਾਰੇ ਵਿਚ ਪੁੱਛਗਿੱਛ ਕਰਨ ਮਹਿੰਦਰਾ ਸ਼ੋਰੂਮ ਦੇ ਅੰਦਰ ਗਏ ਸਨ। ਦੋਸ਼ ਹੈ ਕਿ ਇਸੇ ਦੌਰਾਨ ਉਨ੍ਹਾਂ ਦੀ ਵੇਸ਼ਭੂਸ਼ਾ ਦੇਖ ਕੇ ਇਕ ਸੇਲਸਮੈਨ ਕੇਂਪੇਗੌੜਾ ਨੂੰ ਕਹਿ ਦਿੱਤਾ ਕਿ ਉਨ੍ਹਾਂ ਦੀ ਜੇਬ ਵਿਚ 10 ਲੱਖ ਤਾਂ ਛੱਡੋ 10 ਰੁਪਏ ਵੀ ਨਹੀਂ ਹੋਣਗੇ। ਇੰਨਾ ਹੀ ਨਹੀਂ ਸੇਲਸਮੈਨ ਨੇ ਇਹ ਤੱਕ ਕਹਿ ਦਿੱਤਾ ਕਿ ਜੇਕਰ ਉਹ 10 ਲੱਖ ਰੁਪਏ 30 ਮਿੰਟ ਵਿਚ ਲੈ ਆਇਆ ਤਾਂ ਤੁਰੰਤ ਗੱਡੀ ਦੀ ਡਲੀਵਰੀ ਦੇ ਦਿੱਤੀ ਜਾਵੇਗੀ। ਇਹ ਸੁਣ ਕੇ ਕੇਂਪੇਗੌੜਾ ਸ਼ੋਰੂਮ ਵਿਚੋਂ ਬਾਹਰ ਨਿਕਲ ਗਿਆ। Also Read : ਭਗਵੰਤ ਮਾਨ ਅੱਜ ਭਰਣਗੇ ਨਾਮਜ਼ਦਗੀ ਪੱਤਰ, ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਵੀਡੀਓ
30 ਮਿੰਟ ਬਾਅਦ ਜਦੋਂ ਕਿਸਾਨ ਆਪਣੇ ਦੋਸਤਾਂ ਨਾਲ ਪਰਤਿਆ ਤਾਂ ਸੇਲਸਮੈਨ ਨੂੰ ਹੈਰਾਨੀ ਹੋਈ, ਕਿਉਂਕਿ ਉਹ 10 ਲੱਖ ਰੁਪਏ ਲੈ ਕੇ ਆਇਆ ਸੀ। ਕਿਸਾਨ ਨੇ ਮੰਗ ਕੀਤੀ ਕਿ ਗੱਡੀ ਦੀ ਤੁਰੰਤ ਡਲੀਵਰੀ ਕੀਤੀ ਜਾਵੇ ਪਰ ਸੇਲਸਮੈਨ ਇਹ ਕਹਿੰਦੇ ਹੋਏ ਪਿੱਛੇ ਹੱਟ ਗਿਆ ਕਿ ਡਲੀਵਰੀ ਵਿਚ ਘੱਟੋ-ਘੱਟ 4 ਦਿਨ ਲੱਗਣਗੇ। ਇਥੋਂ ਹੀ ਵਿਵਾਦ ਸ਼ੁਰੂ ਹੋ ਗਿਆ ਅਤੇ ਘਟਨਾ ਦੀ ਵੀਡੀਓ ਵਾਇਰਲ ਹੁੰਦੇ ਹੀ ਲੋਕ ਆਨੰਦ ਮਹਿੰਦਰਾ ਨੂੰ ਟੈਗ ਕਰਕੇ ਐਕਸ਼ਨ ਦੀ ਮੰਗ ਕਰਨ ਲੱਗੇ।ਇਹ ਖਬਰ ਜਦੋਂ ਆਨੰਦ ਮਹਿੰਦਰਾ ਤੱਕ ਪੁੱਜੀ ਤਾਂ ਉਨ੍ਹਾਂ ਨੇ ਟਵੀਟ ਕਰਕੇ ਕਿਹਾ ਮਹਿੰਦਰਾ ਰਾਈਜ਼ ਦਾ ਮੁੱਖ ਮਕਸਦ ਸਾਡੇ ਭਾਈਚਾਰੇ ਅਤੇ ਸਾਰੇ ਹਿੱਤਧਾਰਕਾਂ ਨੂੰ ਉਪਰ ਚੁੱਕਣ ਵਿਚ ਸਮਰੱਥ ਬਣਾਉਣਾ ਹੈ। ਨਾਲ ਹੀ ਵਿਅਕਤੀ ਦੀ ਮਰਿਆਦਾ ਨੂੰ ਬਣਾਈ ਰੱਖਣਾ ਹੈ ਅਤੇ ਜੇਕਰ ਕੋਈ ਨੀਤੀ ਨੂੰ ਤੋੜਦਾ ਹੈ ਤਾਂ ਮਾਮਲੇ ਨੂੰ ਬਹੁਤ ਗੰਭੀਰਤਾ ਨਾਲ ਸੰਬੋਧਿਤ ਕੀਤਾ ਜਾਵੇਗਾ। Also Read : ਕੋਰੋਨਾ ਕਾਰਣ ਮੌਤ ਦਾ ਡਰਾਉਣਾ ਅੰਕੜਾ, 24 ਘੰਟਿਆਂ ਵਿਚ ਦੇਸ਼ ਵਿਚ 871 ਲੋਕਾਂ ਦੀ ਗਈ ਜਾਨ
ਜ਼ਿਕਰਯੋਗ ਹੈ ਕਿ ਆਨੰਦ ਮਹਿੰਦਰਾ ਇਕੱਲੇ ਨਹੀਂ ਹਨ, ਜਿਨ੍ਹਾਂ ਨੇ ਇਸ ਘਟਨਾ ਨੂੰ ਸੰਬੋਧਿਤ ਕੀਤਾ। ਵੀਜਯ ਨਾਕਰਾ ਜੋ ਮੌਜੂਦਾ ਸਮੇਂ ਵਿਚ ਮਹਿੰਦਰਾ ਐਂਡ ਮਹਿੰਦਰਾ ਦੇ ਮੁੱਖ ਕਾਰਜਕਾਰੀ ਅਧਿਕਾਰੀ ਹਨ, ਨੇ ਕਿਹਾ ਕਿ ਉਹ ਘਟਨਾ ਦੀ ਜਾਂਚ ਕਰਨਗੇ ਅਤੇ ਉਚਿਤ ਕਾਰਵਾਈ ਕਰਨਗੇ। ਉਨ੍ਹਾਂ ਨੇ ਕਿਹਾ ਕਿ ਡੀਲਰ ਗ੍ਰਾਹਕ ਕੇਂਦਰਿਤ ਤਜ਼ਰਬਾ ਪ੍ਰਦਾਨ ਕਰਨ ਦਾ ਇਕ ਵੱਖ ਅੰਗ ਹੈ ਅਤੇ ਅਸੀਂ ਆਪਣੇ ਸਾਰੇ ਗਾਹਕਾਂ ਦਾ ਸਾਮਾਨ ਅਤੇ ਸਨਮਾਨ ਯਕੀਨੀ ਕਰਦੇ ਹਨ, ਅਸੀਂ ਘਟਨਾ ਦੀ ਜਾਂਚ ਕਰ ਰਹੇ ਹਾਂ ਅਤੇ ਕਿਸੇ ਵੀ ਉਲੰਘਣਾ ਦੇ ਮਾਮਲੇ ਵਿਚ ਉਚਿਤ ਕਾਰਵਾਈ ਕਰਨਗੇ। ਜਿਸ ਵਿਚ ਫਰੰਟਲਾਈਨ ਸਟਾਫ ਦੀ ਕਾਉਂਸਲਿੰਗ ਅਤੇ ਟ੍ਰੇਨਿੰਗ ਸ਼ਾਮਲ ਹੈ।
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
Rohit Sharma : हिटमैन रोहित शर्मा ने सोशल मीडिया पर शेयर की अपनी खुशी, लिखा...
Crime News: मोहाली कोर्ट के बाहर मिला मानव कंकाल, इलाके में मची सनसनी
Mankirt Aulakh News: गायक मनकीरत औलख की कार का चालान, कार पर लगी थी काली फिल्म और हूटर