LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਕੋਰੋਨਾ ਕਾਰਣ ਮੌਤ ਦਾ ਡਰਾਉਣਾ ਅੰਕੜਾ, 24 ਘੰਟਿਆਂ ਵਿਚ ਦੇਸ਼ ਵਿਚ 871 ਲੋਕਾਂ ਦੀ ਗਈ ਜਾਨ 

29corona

ਨਵੀਂ ਦਿੱਲੀ : ਦੇਸ਼ ਵਿਚ ਕੋਰੋਨਾ (Corona) ਦੀ ਰਫਤਾਰ ਫਿਰ ਬੇਕਾਬੂ ਹੋ ਗਈ ਹੈ। ਬੀਤੇ 24 ਘੰਟੇ ਵਿਚ ਕੋਰੋਨਾ ਦੇ 2,35,532 ਨਵੇਂ ਮਾਮਲੇ ਸਾਹਮਣੇ ਆਏ ਹਨ। ਮੌਤ ਦੇ ਅੰਕੜੇ ਡਰਾਵਨੇ ਹਨ। ਇਸ ਮਹਾਮਾਰੀ (The epidemic) ਦੀ ਲਪੇਟ ਵਿਚ ਆਉਣ ਨਾਲ 871 ਲੋਕਾਂ ਨੇ ਦਮ ਤੋੜ ਦਿੱਤਾ। ਫਿਲਹਾਲ ਦੇਸ਼ ਵਿਚ ਪਾਜ਼ੇਟੀਵਿਟੀ ਰੇਟ (Positivity rate) 13 ਫੀਸਦੀ ਤੋਂ ਜ਼ਿਆਦਾ ਹੈ। Also Read : ਲੋਕ ਸਭਾ ਪ੍ਰਧਾਨ ਨੇ ਬਜਟ ਸੈਸ਼ਨ ਤੋਂ ਪਹਿਲਾਂ ਸੰਸਦ ਵਿਚ ਤਿਆਰੀਆਂ ਦੀ ਕੀਤੀ ਸਮੀਖਿਆ

Coronavirus can stay on surfaces of patient rooms, hospital floor, finds  new study
ਕੇਂਦਰ ਸਰਕਾਰ ਸ਼ਨੀਵਾਰ ਨੂੰ 5 ਸੂਬਿਆਂ ਵਿਚ ਕੋਰੋਨਾ ਦੀ ਸਥਿਤੀ ਦੀ ਸਮੀਖਿਆ ਕਰੇਗੀ। ਕੇਂਦਰੀ ਸਿਹਤ ਮੰਤਰੀ ਮਨਸੁਖ ਮੰਡਾਵੀਆ ਬਿਹਾਰ, ਓਡਿਸ਼ਾ, ਝਾਰਖੰਡ, ਪੱਛਮੀ ਬੰਗਾਲ ਅਤੇ ਛੱਤੀਸਗੜ੍ਹ ਵਿਚ ਓਮੀਕ੍ਰੋਨ ਵੈਰੀਐਂਟ ਦੇ ਮੱਦੇਨਜ਼ਰ ਕੋਰੋਨਾ ਦੀ ਸਥਿਤੀ, ਜਨਤਕ ਸਿਹਤ ਤਿਆਰੀਆਂ ਅਤੇ ਉਪਾਅ ਦੀ ਸਮੀਖਿਆ ਕਰਨਗੇ। ਕੇਂਦਰੀ ਮੰਤਰੀ ਸ਼ਨੀਵਾਰ ਦੁਪਹਿਰ ਤਕਰੀਬਨ 3 ਵਜੇ ਵੀਡੀਓ ਕਾਨਫਰੰਸਿੰਗ ਰਾਹੀਂ ਸੂਬਿਆੰ ਵਿਚ ਕੋਰੋਨਾ ਦੀ ਸਥਿਤੀ ਦੀ ਸਮੀਖਿਆ ਕਰਨਗੇ।

Coronavirus: The four types of patients and symptoms - AS.com
ਦੱਸਣਯੋਗ ਹੈ ਕਿ ਬੀਤੇ ਕਲ੍ਹ ਕੋਰੋਨਾ ਵਾਇਰਸ ਦੇ 2 ਲੱਖ 51 ਹਜ਼ਾਰ 209 ਨਵੇਂ ਮਾਮਲੇ ਸਾਹਮਣੇ ਆਏ ਸਨ ਅਤੇ 627 ਲੋਕਾਂ ਦੀ ਮੌਤ ਹੋ ਗਈ ਸੀ। ਦੇਸ਼ ਵਿੱਚ ਰੋਜ਼ਾਨਾ ਸਕਾਰਾਤਮਕਤਾ ਦਰ ਘਟ ਕੇ 15.88 ਫੀਸਦੀ 'ਤੇ ਆ ਗਈ ਹੈ। ਵੱਡੀ ਗੱਲ ਇਹ ਹੈ ਕਿ ਦੇਸ਼ 'ਚ ਕੱਲ੍ਹ ਤੋਂ 12 ਫੀਸਦੀ ਮਾਮਲੇ ਘਟੇ।

In The Market