ਨਵੀਂ ਦਿੱਲੀ : ਸੰਸਦ ਦਾ ਬਜਟ ਸੈਸ਼ਨ (Budget Session of Parliament) 31 ਜਨਵਰੀ ਤੋਂ ਸ਼ੁਰੂ ਹੋਣ ਦੇ ਨਾਲ ਹੀ ਲੋਕ ਸਭਾ ਪ੍ਰਧਾਨ ਓਮ ਬਿਰਲਾ (Lok Sabha Speaker Om Birla) ਨੇ ਸ਼ੁੱਕਰਵਾਰ ਨੂੰ ਤਿਆਰੀਆਂ ਦਾ ਜਾਇਜ਼ਾ ਲਿਆ ਅਤੇ ਸੰਸਦ ਭਵਨ ਕੰਪਲੈਕਸ ਵਿਚ ਵੱਖ-ਵੱਖ ਸਹੂਲਤਾਂ ਦਾ ਵੀ ਨਿਰੀਖਣ ਕੀਤਾ। ਬਿਰਲਾ ਨੇ ਸੰਸਦ ਭਵਨ ਕੰਪਲੈਕਸ (Parliament House Complex) ਵਿਚ ਲੋਕਸਭਾ ਚੈਂਬਰ (Lok Sabha Chamber), ਸੈਂਟਰਲ ਹਾਲ (Central Hall) ਅਤੇ ਕਈ ਹੋਰ ਸਹੂਲਤਾਂ ਦਾ ਨਿਰੀਖਣ ਕੀਤਾ।ਪ੍ਰਧਾਨ ਨੇ ਜ਼ਰੂਰੀ ਕੋਵਿਡ-19 (Covid-19) ਦਿਸ਼ਾਨਿਰਦੇਸ਼ ਨੂੰ ਧਿਆਨ ਵਿਚ ਰੱਖਦੇ ਹੋਏ ਬਜਟ ਸੈਸ਼ਨ ਦੌਰਾਨ ਮੈਂਬਰਾਂ, ਅਧਿਕਾਰੀਆਂ ਅਤੇ ਮੀਡੀਆ ਮੁਲਾਜ਼ਮਾਂ (Media employees) ਦੀ ਸੁਰੱਖਿਆ ਯਕੀਨੀ ਕਰਨ ਦੇ ਨਿਰਦੇਸ਼ ਜਾਰੀ ਕੀਤੇ ਹਨ।
ਉਨ੍ਹਾਂ ਨੂੰ ਸੀਨੀਅਰ ਅਧਿਕਾਰੀਆਂ ਵਲੋਂ ਸੰਸਦ ਭਵਨ ਕੰਪਲੈਕਸ ਵਿਚ ਕੋਵਿਡ ਪ੍ਰੋਟੋਕਾਲ ਮਾਨਦੰਡਾਂ ਦੇ ਕੰਮਾਂ ਬਾਰੇ ਜਾਣੂੰ ਕਰਵਾਇਆ ਗਿਆ। ਬਿਰਲਾ ਨੂੰ ਨਵੇਂ ਸੰਸਦ ਭਵਨ ਦੇ ਨਿਰਮਾਣ ਬਾਰੇ ਵੀ ਜਾਣੂੰ ਕਰਵਾਇਆ ਗਿਆ। ਉਨ੍ਹਾਂ ਨੇ ਨਵੀਂ ਸੰਸਦ ਭਵਨ ਦੇ ਚਾਰੋ ਪਾਸੇ ਵਿਸ਼ਵ ਪੱਧਰੀ ਭੂਨਿਰਮਾਣ ਯਕੀਨੀ ਕਰਨ ਲਈ ਕਈ ਇਨਪੁਟ ਪ੍ਰਦਾਨ ਕੀਤੇ। ਪ੍ਰਧਾਨ ਨੇ ਭਵਨ ਨਿਮਾਣ ਸਮੱਗਰੀ ਅਤੇ ਭਵਨ ਦੇ ਸਥਾਪਿਤ ਵਿਸ਼ੇਸ਼ਤਾਵਾਂ ਬਾਰੇ ਵੀ ਜਾਣਕਾਰੀ ਲਈ। ਬਿਰਲਾ ਨੇ ਅਧਿਕਾਰੀਆਂ ਨੂੰ ਇਹ ਯਕੀਨੀ ਕਰਨ ਦਾ ਨਿਰਦੇਸ਼ ਦਿੱਤਾ ਕਿ ਸੰਸਦ ਭਵਨ ਦੇ ਰੱਖ-ਰਖਾਅ ਦਾ ਕੰਮ ਨਿਯਮਿਤ ਰੂਪ ਨਾਲ ਕੀਤਾ ਜਾਵੇ ਅਤੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਨਵੀਂ ਤਕਨੀਕ ਦੀ ਵਰਤੋਂ ਤੋਂ ਸਹੂਲਤਾਂ ਵਿਚ ਸੁਧਾਰ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਅਧਿਕਾਰੀਆਂ ਨੂੰ ਲੋਕ ਸਭਾ ਅਤੇ ਰਾਜ ਸਭਾ ਦੋਹਾਂ ਰੂਮਾਂ ਵਿਚ ਮੈਂਬਰਾਂ ਲਈ ਭਰਪੂਰ ਸੁਰੱਖਿਆ ਉਪਾਅ ਕਰਨ ਦਾ ਵੀ ਨਿਰਦੇਸ਼ ਦਿੱਤਾ।
ਆਪਣੇ ਨਿਰੀਖਣ ਦੌਰਾਨ ਬਿਰਲਾ ਨੇ ਮੀਡੀਆ ਸਟੈਂਡ, ਲੌਬੀ ਅਤੇ ਸੈਂਟਰਲ ਹਾਲ ਵਿਚ ਬਿਹਤਰ ਸਹੂਲਤਾਂ ਅਤੇ ਜ਼ਿਆਦਾਤਰ ਸਫਾਈ ਯਕੀਨੀ ਕਰਨ ਦੇ ਨਿਰਦੇਸ਼ ਜਾਰੀ ਕੀਤੇ। ਫਰਵਰੀ ਤੋਂ ਬਜਟ ਸੈਸ਼ਨ ਦੌਰਾਨ ਸੰਸਦ ਦੋ ਸ਼ਿਫਟਾਂ ਵਿਚ ਕੰਮ ਕਰੇਗੀ। ਜਿਸ ਦੇ ਤਹਿਤ ਕੋਵਿਡ ਦੀ ਸਥਿਤੀ ਕਾਰਣ ਰਾਜ ਸਭਾ ਸਵੇਰੇ ਅਤੇ ਲੋਕ ਸਭਾ ਸ਼ਾਮ ਨੂੰ ਕੰਮ ਕਰੇਗੀ।ਬਜਟ ਸੈਸ਼ਨ ਇਸ ਸਾਲ ਦੋ ਹਿੱਸਿਆਂ ਵਿਚ 31 ਜਨਵਰੀ ਤੋਂ 11 ਫਰਵਰੀ ਤੱਕ ਅਤੇ 14 ਮਾਰਚ ਤੋਂ 8 ਅਪ੍ਰੈਲ ਤੱਕ ਆਯੋਜਿਤ ਕੀਤਾ ਜਾਵੇਗਾ। ਵਿੱਤ ਸਾਲ 23 ਦਾ ਕੇਂਦਰੀ ਬਜਟ 1 ਫਰਵਰੀ ਨੂੰ ਸੰਸਦ ਵਿਚ ਪੇਸ਼ ਕੀਤਾ ਜਾਵੇਗਾ। ਅਧਿਕਾਰੀਆਂ ਨੇ ਕਿਹਾ ਕਿ ਬੀਮਾਰੀ ਦੇ ਕਹਿਰ ਨੂੰ ਰੋਕਣ ਲਈ ਸੰਸਦ ਵਿਚ ਸਾਰੇ ਕੋਵਿਡ ਪ੍ਰੋਟੋਕਾਲ ਲਾਗੂ ਹੋਣਗੇ। ਤੈਅ ਪ੍ਰੋਗਰਾਮ ਮੁਤਾਬਕ ਰਾਸ਼ਟਰਪਤੀ ਰਾਮਨਾਥ ਕੋਵਿੰਦ 31 ਜਨਵਰੀ ਨੂੰ ਸਵੇਰੇ 11 ਵਜੇ ਦੋਹਾਂ ਸਦਨਾਂ ਦੀ ਸਾਂਝੀ ਬੈਠਕ ਨੂੰ ਸੰਬੋਧਿਤ ਕਰਨਗੇ।
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
Rohit Sharma : हिटमैन रोहित शर्मा ने सोशल मीडिया पर शेयर की अपनी खुशी, लिखा...
Crime News: मोहाली कोर्ट के बाहर मिला मानव कंकाल, इलाके में मची सनसनी
Mankirt Aulakh News: गायक मनकीरत औलख की कार का चालान, कार पर लगी थी काली फिल्म और हूटर