LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

BSF ਨੂੰ ਮਿਲੀ ਵੱਡੀ ਸਫਲਤਾ, ਭਾਰਤੀ ਸਰਹੱਦ 'ਤੇ ਕਾਬੂ ਕੀਤਾ ਪਾਕਿਸਤਾਨੀ ਡਰੋਨ

120

ਅੰਮ੍ਰਿਤਸਰ : ਸੀਮਾ ਸੁਰੱਖਿਆ ਬਲ (BSF) ਨੇ ਅੰਤਰਰਾਸ਼ਟਰੀ ਸਰਹੱਦ ਤੋਂ 200 ਮੀਟਰ ਦੂਰ ਇੱਕ ਡਰੋਨ ਜ਼ਬਤ ਕੀਤਾ ਹੈ। ਡਰੋਨ ਨੂੰ ਟੇਪ ਅਤੇ ਰੱਸੀਆਂ ਨਾਲ ਬੰਨ੍ਹਿਆ ਹੋਇਆ ਸੀ। ਸਾਫ਼ ਹੈ ਕਿ ਇਸ ਦੀ ਵਰਤੋਂ ਤਸਕਰੀ ਲਈ ਹੀ ਕੀਤਾ ਜਾਂਦਾ ਸੀ। ਫਿਲਹਾਲ ਡਰੋਨ ਨੂੰ ਕਬਜ਼ੇ 'ਚ ਲੈ ਕੇ ਬੀ.ਐੱਸ.ਐੱਫ. ਨੇ ਆਸਪਾਸ ਦੇ ਇਲਾਕੇ 'ਚ ਤਲਾਸ਼ੀ ਮੁਹਿੰਮ ਚਲਾਈ ਹੈ ਪਰ ਅਜੇ ਤੱਕ ਕੋਈ ਸਫਲਤਾ ਨਹੀਂ ਮਿਲੀ ਹੈ।

Also Read : ਮੁੰਬਈ 'ਚ ਕੋਰੋਨਾ ਵਾਇਰਸ ਦੇ 6032 ਮਾਮਲੇ, 12 ਲੋਕਾਂ ਦੀ ਮੌਤ

ਜਾਣਕਾਰੀ ਅਨੁਸਾਰ ਬੀਐਸਐਫ ਦੀ 71ਵੀਂ ਬਟਾਲੀਅਨ ਦੇ ਜਵਾਨ ਅੰਮ੍ਰਿਤਸਰ ਦੇ ਪਿੰਡ ਹਵੇਲੀਆਂ ਨੇੜੇ ਗਸ਼ਤ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਨੂੰ ਸਰਹੱਦ ਤੋਂ 200 ਮੀਟਰ ਅਤੇ ਸਰਹੱਦ ਕੰਡਿਆਲੀ ਤਾਰ ਤੋਂ 50 ਮੀਟਰ ਦੀ ਦੂਰੀ 'ਤੇ ਇੱਕ ਡਰੋਨ ਪਿਆ ਮਿਲਿਆ। ਇਹ ਇੱਕ ਛੋਟਾ ਕਵਾਡਕਾਪਟਰ DJI ਫੈਂਟਮ 4 ਪ੍ਰੋ ਡਰੋਨ ਹੈ, ਜੋ ਸਿਰਫ ਥੋੜਾ ਜਿਹਾ ਭਾਰ ਹੀ ਚੁੱਕ ਸਕਦਾ ਹੈ। ਪਰ ਬੀਐਸਐਫ ਅਧਿਕਾਰੀ ਇਸ ਬਾਰੇ ਕੋਈ ਜਾਣਕਾਰੀ ਸਾਂਝੀ ਨਹੀਂ ਕਰ ਰਹੇ ਹਨ ਕਿ ਇਹ ਡਰੋਨ ਭਾਰਤੀ ਸਰਹੱਦ ਵਿੱਚ ਖੇਤਾਂ ਵਿੱਚ ਕਿਵੇਂ ਡਿੱਗਿਆ। ਜਾਣਕਾਰੀ ਮੁਤਾਬਕ ਡਰੋਨ ਦੀ ਕ੍ਰੈਸ਼ ਲੈਂਡਿੰਗ ਬੈਟਰੀ ਖਤਮ ਹੋਣ ਜਾਂ ਖਰਾਬ ਮੌਸਮ ਕਾਰਨ ਹੋਈ ਹੈ।

Also Read : ICC ਰੈਂਕਿੰਗ ਵਿਚ ਕੋਹਲੀ ਨੂੰ ਫਾਇਦਾ, ਪੰਤ ਨੇ ਵੀ ਲਗਾਈ ਲੰਬੀ ਛਲਾਂਗ 

ਜ਼ਬਤ ਕੀਤੇ ਗਏ ਡਰੋਨ ਨਾਲ ਰੱਸੀਆਂ ਬੰਨ੍ਹੀਆਂ ਹੋਈਆਂ ਸਨ। ਡਰੋਨ 'ਤੇ ਲਾਲ ਰੰਗ ਦਾ ਬੈਗ ਵੀ ਲਟਕਿਆ ਹੋਇਆ ਸੀ, ਪਰ ਉਹ ਖਾਲੀ ਪਾਇਆ ਗਿਆ। ਇੰਨਾ ਹੀ ਨਹੀਂ ਡਰੋਨ 'ਤੇ ਕਾਲੀ ਟੇਪ ਵੀ ਬੰਨ੍ਹ ਦਿੱਤੀ ਗਈ ਸੀ ਤਾਂ ਜੋ ਇਸ ਤੋਂ ਨਿਕਲਣ ਵਾਲੀ ਰੋਸ਼ਨੀ ਬੀ.ਐੱਸ.ਐੱਫ. ਜਵਾਨਾਂ ਨੂੰ ਨਜ਼ਰ ਨਾ ਆਵੇ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਕਈ ਵਾਰ ਪਾਕਿਸਤਾਨ ਵੱਲੋਂ ਡਰੋਨ ਰਾਹੀਂ ਭਾਰਤੀ ਸਰਹੱਦ ਵਿੱਚ ਘੁਸਪੈਠ ਕਰਨ ਦੀ ਕੋਸ਼ਿਸ਼ ਕੀਤੀ ਜਾ ਚੁੱਕੀ ਹੈ। ਪਾਕਿਸਤਾਨ ਭਾਰਤ ਵਿੱਚ ਡਰੋਨਾਂ ਰਾਹੀਂ ਹਥਿਆਰਾਂ, ਨਸ਼ੀਲੇ ਪਦਾਰਥਾਂ ਆਦਿ ਦੀ ਤਸਕਰੀ ਕਰਦਾ ਰਹਿੰਦਾ ਹੈ। ਬੀ ਐੱਸ ਐੱਫ. ਉਨ੍ਹਾਂ ਕੋਲੋਂ ਡਰੋਨ ਜ਼ਬਤ ਕਰ ਲਿਆ ਗਿਆ ਹੈ ਅਤੇ ਹੋਰ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

In The Market