LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ICC ਰੈਂਕਿੰਗ ਵਿਚ ਕੋਹਲੀ ਨੂੰ ਫਾਇਦਾ, ਪੰਤ ਨੇ ਵੀ ਲਗਾਈ ਲੰਬੀ ਛਲਾਂਗ 

19j icc

ਨਵੀਂ ਦਿੱਲੀ : ਭਾਰਤ ਅਤੇ ਸਾਊਥ ਅਫਰੀਕਾ (India and South Africa) ਵਿਚਾਲੇ ਟੈਸਟ ਸੀਰੀਜ਼ (Test series) ਖਤਮ ਹੋਈ ਹੈ ਅਤੇ ਵਨ ਡੇ ਸੀਰੀਜ਼ (One Day Series) ਦਾ ਆਗਾਜ਼ ਹੋਇਆ ਹੈ। ਇਸ ਵਿਚਾਲੇ ਆਈ.ਸੀ.ਸੀ.  (ICC) ਵਲੋਂ ਨਵੀਂ ਟੈਸਟ ਰੈਂਕਿੰਗ (New test rankings) ਜਾਰੀ ਕੀਤੀ ਗਈ ਹੈ। ਟੀਮ ਇੰਡੀਆ ਦੇ ਸਾਬਕਾ ਕਪਤਾਨ ਵਿਰਾਟ ਕੋਹਲੀ ਬੁੱਧਵਾਰ ਨੂੰ ਜਾਰੀ ਕੌਮਾਂਤਰੀ ਕ੍ਰਿਕਟ ਕੌਂਸਲ (International Cricket Council) (ਆਈ.ਸੀ.ਸੀ.) ਦੀ ਨਵੀਨਤਮ ਬੱਲੇਬਾਜ਼ੀ ਟੈਸਟ ਰੈਂਕਿੰਗ (Batting Test Ranking) ਵਿਚ ਦੋ ਨੰਬਰ ਉਪਰ 7ਵੇਂ 'ਤੇ ਪਹੁੰਚ ਗਏ। ਦੱਸ ਦਈਏ ਕਿ ਕਪਤਾਨ ਵਜੋਂ ਆਪਣੇ ਅੰਤਿਮ ਟੈਸਟ ਮੈਚ (The final test match) ਵਿਚ ਕੋਹਲੀ ਨੇ 79 ਅਤੇ 29 ਦੌੜਾਂ ਦੀਆਂ ਪਾਰੀਆਂ ਖੇਡੀਆਂ ਸਨ। ਦੱਖਣੀ ਅਫਰੀਕਾ (South Africa) ਦੇ ਖਿਲਾਫ ਤੀਜੇ ਅਤੇ ਫੈਸਲਾਕੁੰਨ ਟੈਸਟ ਦੀ ਦੂਜੀ ਪਾਰੀ ਵਿਚ ਅਜੇਤੂ ਸੈਂਕੜਾ ਮਾਰਨ ਵਾਲੇ ਰਿਸ਼ਭ ਪੰਤ (Rishabh Pant) 10 ਸਥਾਨ ਦੀ ਛਲਾਂਗ ਦੇ ਨਾਲ 14ਵੇਂ ਨੰਬਰ 'ਤੇ ਪਹੁੰਚ ਗਏ ਹਨ। ਕੇਪਟਾਊਨ ਟੈਸਟ ਵਿਚ 6 ਵਿਰਟਾਂ ਝਟਕਾਉਣ ਵਾਲੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁੰਮਰਾਹ ਨੇ ਚੋਟੀ ਦੇ 10 ਗੇਂਦਬਾਜ਼ਾਂ ਦੀ ਸੂਚੀ ਵਿਚ ਵਾਪਸੀ ਕੀਤੀ ਹੈ। Also Read : ਗੁਰਨਾਮ ਸਿੰਘ ਚੜੂਨੀ ਦਾ ਵੱਡਾ ਐਲਾਨ, 'ਮੈਂ ਨਹੀਂ ਲੜਾਂਗਾ ਚੋਣ'

ENG vs IND: Indian players received mixed messages on WhatsApp group ahead  of Manchester Test
ਦੱਖਣੀ ਅਫਰੀਕਾ ਦੇ ਖਿਲਾਫ ਤਿੰਨ ਮੈਚਾਂ ਦੀ ਸੀਰੀਜ਼ ਵਿਚ 1-2 ਦੀ ਹਾਰ ਤੋਂ ਬਾਅਦ ਕੋਹਲੀ ਨੇ ਟੈਸਟ ਕਪਤਾਨੀ ਛੱਡਣ ਦਾ ਫੈਸਲਾ ਕੀਤਾ ਸੀ, ਜਿਸ ਨਾਲ ਕਪਤਾਨ ਵਜੋਂ ਉਨ੍ਹਾਂ ਦੇ 7 ਸਾਲ ਦੇ ਸਫਰ ਦਾ ਅੰਤ ਹੋਇਆ। ਰੈਂਕਿੰਗ ਦੇ ਹਫਤਾਵਾਰੀ ਅਪਡੇਟ ਵਿਚ ਕੇਪਟਾਊਨ ਵਿਚ ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਤੀਜੇ ਟੈਸਟ ਦੇ ਪ੍ਰਦਰਸ਼ਨ 'ਤੇ ਗੌਰ ਕੀਤਾ ਗਿਆ। ਮੇਜ਼ਬਾਨ ਟੀਮ ਨੇ ਇਹ ਟੈਸਟ 7 ਵਿਕਟਾਂ ਨਾਲ ਜਿੱਤ ਕੇ ਵਿਸ਼ਵ ਟੈਸਟ ਚੈਂਪੀਅਨਸ਼ਿਪ ਸੀਰੀਜ਼ ਜਿੱਤੀ। ਮੈਚ ਵਿਚ 72 ਅਤੇ 82 ਦੌੜਾਂ ਦੀਆਂ ਪਾਰੀਆਂ ਖੇਡ ਕੇ ਦੱਖਣੀ ਅਫਰੀਕਾ ਦੀ ਜਿੱਤ ਵਿਚ ਅਹਿਮ ਭੂਮਿਕਾ ਨਿਭਾਉਣ ਵਾਲੇ ਕੀਗਨ ਪੀਟਰਸਨ 68 ਸਥਾਨ ਦੀ ਲੰਬੀ ਛਲਾਂਗ ਦੇ ਨਾਲ 33ਵੇਂ ਨੰਬਰ 'ਤੇ ਪਹੁੰਚ ਚੁੱਕੇ ਹਨ। ਪੀਟਰਸਨ ਨੂੰ ਸੀਰੀਜ਼ ਵਿਚ ਸਭ ਤੋਂ ਵੱਧ 276 ਦੌੜਾਂ ਬਣਾਉਣ ਲਈ ਸੀਰੀਜ਼ ਦਾ ਸਭ ਤੋਂ ਵਧੀਆ ਖਿਡਾਰੀ ਚੁਣਿਆ ਗਿਆ। ਉਨ੍ਹਾਂ ਨੇ ਸੀਰੀਜ਼ ਦੀ ਸ਼ੁਰੂਆਤ 158ਵੇਂ ਨੰਬਰ ਦੇ ਨਾਲ ਕੀਤੀ ਸੀ। Also Read: IELTS ਵਿਦਿਆਰਥੀਆਂ ਲਈ ਖੁਸ਼ਖਬਰੀ, ਹੁਣ ਇੰਨ੍ਹਾਂ ਸ਼ਰਤਾਂ ਨਾਲ ਖੁੱਲ੍ਹਣਗੇ ਇੰਸਟੀਚਿਊਟ


ਉਥੇ ਹੀ ਤੇਂਬਾ ਬਾਵੁਮਾ ਬੱਲੇਬਾਜ਼ੀ ਰੈਂਕਿੰਗ ਵਿਚ 7ਵੇਂ ਨੰਬਰ 'ਤੇ 28ਵੇਂ ਅਤੇ ਰਾਸੀ ਵਾਨ ਡੇਰ ਡੁਸੇਨ 12 ਨੰਬਰ ਉਪਰ 43ਵੇਂ ਨੰਬਰ 'ਤੇ ਪਹੁੰਚ ਗਏ ਹਨ। ਤੇਜ਼ ਗੇਂਦਬਾਜ਼ਾਂ ਕੈਗਿਸੋ ਰਬਾੜਾ ਅਤੇ ਲੁੰਗੀ ਨਗੀਦੀ ਦੀ ਰੈਂਕਿੰਗ ਵਿਚ ਵੀ ਸੁਧਾਰ ਹੋਇਆ ਹੈ। ਇੰਗਲੈਂਡ ਦੇ ਖਿਲਾਫ ਐਸ਼ੇਜ਼ ਸੀਰੀਜ਼ ਦੇ 6ਵੇਂ ਮੈਚ ਵਿਚ ਸਭ ਤੋਂ ਵਧੀਆ ਖਿਡਾਰੀ ਚੁਣੇ ਗਏ ਆਸਟ੍ਰੇਲੀਆ ਦੇ ਟ੍ਰੇਵਿਸ ਹੇਡ ਬੱਲੇਬਾਜ਼ਾਂ ਦੀ ਰੈਂਕਿੰਗ ਵਿਚ ਕਰੀਅਰ ਦੇ ਸਭ ਤੋਂ ਵਧੀਆ ਪੰਜਵੇਂ ਸਥਾਨ 'ਤੇ ਪਹੁੰਚ ਗਏ ਹਨ। ਹੋਬਾਰਟ ਵਿਚ ਪਹਿਲੀ ਪਾਰੀ ਵਿਚ 101 ਦੌੜਾਂ ਬਣਾਉਣ ਵਾਲੇ ਹੈੱਡ ਨੇ ਸੀਰੀਜ਼ ਵਿਚ ਸਭ ਤੋਂ ਵੱਧ 357 ਦੌੜਾਂ ਬਣਾਈਆਂ ਜਿਸ ਦੇ ਲਈ ਉਨ੍ਹਾਂ ਨੂੰ ਲੜੀ ਦਾ ਸਭ ਤੋਂ ਵਧੀਆ ਖਿਡਾਰੀ ਚੁਣਿਆ ਗਿਆ। ਉਹ 7ਵੇਂ ਨੰਬਰ ਦੇ ਫਾਇਦੇ ਨਾਲ ਭਾਰਤ ਦੇ ਰੋਹਿਤ ਸ਼ਰਮਾ ਦੇ ਨਾਲ ਸਾਂਝੇ ਪੰਜਵੇਂ ਸਥਾਨ 'ਤੇ ਹਨ। ਹੈੱਡ ਦੀ ਪਿਛਲੀ ਸਭ ਤੋਂ ਵਧੀਆ ਰੈਂਕਿੰਗ 10ਵੀਂ ਸੀ ਜਿਸ 'ਤੇ ਉਹ ਪਿਛਲੇ ਮਹੀਨੇ ਕਾਬਜ਼ ਸਨ। ਆਸਟ੍ਰੇਲੀਆ ਨੇ ਪੰਜਵੇਂ ਅਤੇ ਅੰਤਿਮ ਟੈਸਟ ਵਿਚ 146 ਦੌੜਾਂ ਦੀ ਜਿੱਤ ਦੇ ਨਾਲ ਸੀਰੀਜ਼ 4-0 ਨਾਲ ਜਿੱਤੀ ਅਤੇ ਡਬਲਿਊ.ਟੀ.ਸੀ. ਅੰਕ ਸੂਚੀ ਵਿਚ ਦੂਜੇ ਨੰਬਰ 'ਤੇ ਪਹੁੰਚ ਗਿਆ।

In The Market