LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਗੁਰਨਾਮ ਸਿੰਘ ਚੜੂਨੀ ਦਾ ਵੱਡਾ ਐਲਾਨ, 'ਮੈਂ ਨਹੀਂ ਲੜਾਂਗਾ ਚੋਣ'

19 chaduni1

ਚੰਡੀਗੜ੍ਹ : ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ (Farmer leader Gurnam Singh Chaduni) ਵਲੋਂ ਪੰਜਾਬ ਵਿਧਾਨ ਸਭਾ ਚੋਣਾਂ 2022 (Punjab Assembly Elections 2022) ਨੂੰ ਲੈ ਕੇ ਵੱਡਾ ਬਿਆਨ ਦਿੱਤਾ ਗਿਆ ਹੈ ਕਿ ਉਹ ਚੋਣ ਨਹੀਂ ਲੜਣਗੇ। ਉਨ੍ਹਾਂ ਨੇ ਇਸ ਦੌਰਾਨ ਕਿਹਾ ਕਿ ਇਕੱਲੇ ਕਿਸਾਨ ਹੀ ਸਰਕਾਰ ਬਣਾ ਸਕਦੇ ਹਨ। ਗੁਰਨਾਮ ਚੜੂਨੀ (Gurnam Chadhuni) ਵਲੋਂ ਬਣਾਈ ਗਈ ਪਾਰਟੀ ਨੂੰ ਚੋਣ ਨਿਸ਼ਾਨ ਜਾਰੀ ਕਰ ਦਿੱਤਾ ਗਿਆ ਹੈ। ਸੰਯੁਕਤ ਸੰਘਰਸ਼ ਪਾਰਟੀ ਨੂੰ ਚੋਣ ਨਿਸ਼ਾਨ ਚਾਹ ਵਾਲਾ ਕੱਪ ਚੋਣ ਨਿਸ਼ਾਨ ਅਲਾਟ ਹੋਇਆ ਹੈ, ਜਿਸ ਹੇਠ ਪਾਰਟੀ ਵਲੋਂ ਚੋਣਾਂ ਲੜੀਆਂ ਜਾਣਗੀਆਂ।

ਇਸ ਤੋਂ ਇਲਾਵਾ ਪੰਜਾਬ ਦੇ ਚੋਣ ਮੈਦਾਨ ਵਿਚ ਸੰਯੁਕਤ ਸੰਘਰਸ਼ ਪਾਰਟੀ ਦੇ ਪ੍ਰਧਾਨ ਕਿਸਾਨ ਨੇਤਾ ਗੁਰਨਾਮ ਚੜੂਨੀ ਨੇ 9 ਸੀਟਾਂ 'ਤੇ ਉਮੀਦਵਾਰ ਐਲਾਨ ਦਿੱਤੇ ਹਨ। ਇਨ੍ਹਾਂ ਵਿਚੋਂ ਭੁਲੱਥ ਸੀਟ ਨੂੰ ਲੈ ਕੇ ਅਜੇ ਫੈਸਲਾ ਨਹੀਂ ਹੋਇਆ ਹੈ। ਗੁਰਨਾਮ ਚੜੂਨੀ ਨੇ ਕਿਹਾ ਕਿ ਇਕ-ਦੋ ਦਿਨਾਂ ਵਿਚ ਪਾਰਟੀ ਦਾ 10ਵਾਂ ਉਮੀਦਵਾਰ ਵੀ ਐਲਾਨ ਦਿੱਤਾ ਜਾਵੇਗਾ। ਚੜੂਨੀ ਨੇ ਕਿਹਾ ਕਿ ਸਾਰੇ ਉਮੀਦਵਾਰਾਂ ਨੂੰ ਅੰਮ੍ਰਿਤਸਰ ਸਥਿਤ ਹਰਮਿੰਦਰ ਸਾਹਿਬ ਵਿਚ ਜਾ ਕੇ ਟਿਕਟ ਦੇਣਗੇ ਤਾਂ ਜੋ ਲੋਕਾਂ ਨੂੰ ਭਰੋਸਾ ਹੋ ਸਕੇ ਕਿ ਉਮੀਦਵਾਰ ਸਹੀ ਢੰਗ ਨਾਲ ਕੰਮ ਕਰਨਗੇ।
ਸਮਾਣਾ ਤੋਂ ਰਛਪਾਲ ਸਿੰਘ ਜੌੜਾ ਮਾਜਰਾ
ਫਤਿਗੜ੍ਹ ਸਾਹਿਬ ਤੋਂ ਸਰਬਜੀਤ ਮੱਖਨ
ਨਾਭਾ ਤੋਂ ਗੁਰਿੰਦਰ ਕੁਮਾਰ ਬਿੱਟੂ
ਗੁਰਦਾਸਪੁਰ ਤੋਂ ਇੰਦਰਪਾਲ
ਸ਼ਾਹਕੋਟ ਤੋਂ ਡਾਕਟਰ ਜਗਤਾਰ ਸਿੰਘ
ਅਜਨਾਲਾ ਤੋਂ ਚਰਨਜੀਤ ਗਾਲਿਬ
ਦਿੜਬਾ ਤੋਂ ਮਾਲਵਿੰਦਰ ਸਿੰਘ
ਦਾਖਾ ਤੋਂ ਹਰਪ੍ਰੀਤ ਸਿੰਘ ਮੱਖੂ
ਸੰਗਰੂਰ ਤੋਂ ਜਗਦੀਪ ਸਿੰਘ ਮਿੰਟੂ ਤੂਰ

 

In The Market