LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਮੁੰਬਈ 'ਚ ਕੋਰੋਨਾ ਵਾਇਰਸ ਦੇ 6032 ਮਾਮਲੇ, 12 ਲੋਕਾਂ ਦੀ ਮੌਤ

19j mumbai

ਮੁੰਬਈ- ਮਾਇਆਨਗਰੀ ਮੁੰਬਈ ਵਿਚ ਕੋਰੋਨਾ ਵਾਇਰਸ ਦਾ ਕਹਿਰ ਘੱਟਦਾ ਨਜ਼ਰੀ ਆ ਰਿਹਾ ਹੈ। ਜੋ ਅੰਕੜਾ ਪਿਛਲੇ ਦਿਨੀਂ 20 ਹਜ਼ਾਰ ਦੇ ਨੇੜੇ ਚੱਲ ਰਿਹਾ ਸੀ ਹੁਣ ਉਹ 6 ਹਜ਼ਾਰ ਦੇ ਨੇੜੇ ਆ ਗਿਆ ਹੈ। ਪਿਛਲੇ 24 ਘੰਟਿਆਂ ਦੌਰਾਨ ਮੁੰਬਈ ਵਿਚ ਕੋਰੋਨਾ ਦੇ 6032 ਨਵੇਂ ਮਾਮਲੇ ਸਾਹਮਣੇ ਆਏ ਹਨ ਤੇ 12 ਲੋਕਾਂ ਦੀ ਮੌਤ ਹੋ ਗਈ ਹੈ।

Also Read: ਸੰਯੁਕਤ ਸਮਾਜ ਮੋਰਚਾ ਵਲੋਂ ਵਿਧਾਨ ਸਭਾ ਚੋਣਾਂ ਲਈ 17 ਉਮੀਦਵਾਰਾਂ ਦੀ ਤੀਸਰੀ ਸੂਚੀ ਜਾਰੀ

ਵੈਸੇ ਮੁੰਬਈ ਵਿਚ ਕੋਰੋਨਾ ਦਾ ਪੀਕ ਜ਼ਰੂਰ ਖਤਮ ਹੋ ਚੁੱਕਾ ਹੈ ਪਰ ਟੈਸਟਿੰਗ ਨੂੰ ਲੈ ਕੇ ਵਿਵਾਦ ਜਾਰੀ ਹੈ। ਮੁੰਬਈ ਵਿਚ ਜਿਸ ਸਪੀਡ ਨਾਲ ਕੋਰੋਨਾ ਮਾਮਲੇ ਘੱਟ ਹੋਏ ਹਨ, ਉਸੇ ਸਪੀਡ ਨਾਲ ਟੈਸਟਿੰਗ ਵੀ ਘੱਟ ਹੋਈ ਹੈ। ਇਹ ਗੱਲ ਅੰਕੜਿਆਂ ਨੂੰ ਦੇਖ ਕੇ ਸਮਝੀ ਜਾ ਸਕਦੀ ਹੈ। ਪਿਛਲੇ 24 ਘੰਟਿਆਂ ਦੌਰਾਨ ਮਾਇਆਨਗਰੀ ਵਿਚ 60291 ਲੋਕਾਂ ਦਾ ਕੋਰੋਨਾ ਟੈਸਟ ਕੀਤਾ ਗਿਆ ਸੀ। ਇਹ ਅੰਕੜਾ ਪਿਛਲੇ ਹਫਤੇ ਦੀ ਤੁਲਨਾ ਵਿਚ ਕਾਫੀ ਘੱਟ ਹੈ ਜਦੋਂ ਮੁੰਬਈ ਵਿਚ ਇਕ ਦਿਨ ਵਿਚ 90 ਹਜ਼ਾਰ ਤੋਂ ਵਧੇਰੇ ਟੈਸਟ ਕੀਤੇ ਜਾ ਰਹੇ ਸਨ। ਹਾਲ ਦੇ ਲਈ ਕੋਰੋਨਾ ਮਾਮਲਿਆਂ ਵਿਚ ਕਮੀ ਆ ਰਹੀ ਹੈ ਪਰ ਪੁਲਿਸ ਕਰਮਚਾਰੀ ਲਗਾਤਾਰ ਇਸ ਵਾਇਰਸ ਦੀ ਲਪੇਟ ਵਿਚ ਆ ਰਹੇ ਹਨ। ਇਸ ਸਮੇਂ ਇਕੱਲੇ ਮੁੰਬਈ ਵਿਚ 500 ਤੋਂ ਜ਼ਿਆਦਾ ਪੁਲਿਸ ਕਰਮਚਾਰੀ ਕੋਵਿਡ ਪਾਜ਼ੇਟਿਵ ਹਨ।

Also Read: ਮੈਡਾਗਾਸਕਰ ’ਚ ਹੜ੍ਹ ਕਾਰਨ 10 ਮੌਤਾਂ, 12000 ਤੋਂ ਵਧੇਰੇ ਲੋਕ ਬੇਘਰ

ਜਾਣਕਾਰੀ ਨਿਕਲ ਕੇ ਆ ਰਹੀ ਹੈ ਕਿ ਜੇਕਰ ਕੋਰੋਨਾ ਵਾਇਰਸ ਦੇ ਮਾਮਲੇ ਘੱਟਦੇ ਹਨ ਤਾਂ ਸਕੂਲਾਂ ਨੂੰ ਖੋਲਣ ਉੱਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ। ਤੀਜੀ ਲਹਿਰ ਦੀ ਦਸਤਕ ਦੇ ਬਾਅਦ ਤੋਂ ਹੀ ਸਕੂਲ ਬੰਦ ਕਰ ਦਿੱਤੇ ਗਏ ਸਨ। ਪਰ ਹੁਣ ਹਾਲਾਤ ਫਿਰ ਤੋਂ ਆ ਹੁੰਦੇ ਦਿੱਖ ਰਹੇ ਹਨ, ਅਜਿਹੇ ਵਿਚ ਸਕੂਲਾਂ ਨੂੰ ਲੈ ਕੇ ਕੋਈ ਫੈਸਲਾ ਹੋ ਸਕਦਾ ਹੈ। 

Also Read: ਪਾਕਿਸਤਾਨ 'ਚ ਇਮਰਾਨ ਖਾਨ ਨੂੰ ਟੱਕਰ ਦੇਵੇਗੀ 'ਆਮ ਆਦਮੀ ਪਾਰਟੀ'!

In The Market