LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

Breaking news: ਯੂਨੀਵਰਸਿਟੀ ਕੈਂਪਸ ’ਚ ਪ੍ਰੋ. ਸੁਰਜੀਤ ਦੇ ਦਾਖ਼ਲੇ ’ਤੇ ਪਾਬੰਦੀ, 21 ਦਿਨ ’ਚ ਪੂਰੀ ਹੋਵੇਗੀ ਪੜਤਾਲ

patal25698

ਪਟਿਆਲਾ : ਪੰਜਾਬੀ ਯੂਨੀਵਰਸਿਟੀ ’ਚ ਵਿਦਿਆਰਥਣ ਦੀ ਮੌਤ, ਪ੍ਰੋਫੈਸਰ ਦੀ ਕੁੱਟਮਾਰ, ਪ੍ਰੋਫੈਸਰ ’ਤੇ ਲੱਗੇ ਸੋਸ਼ਣ ਦੇ ਦੋਸ਼ ’ਤੇ ਪਰਚਾ ਦਰਜ ਸਬੰਧੀ 21 ਦਿਨਾਂ ਵਿਚ ਪੜਤਾਲ ਪੂਰੀ ਕੀਤੀ ਜਾਵੇਗੀ। ਸੇਵਾ ਮੁਕਤ ਜੱਜ ਜਸਵਿੰਦਰ ਸਿੰਘ ਦੀ ਅਗਵਾਈ ਵਿਚ ਡਾ. ਹਰਸ਼ਿੰਦਰ ਕੌਰ ਨੂੰ ਵੀ ਪੜਤਾਲੀਆ ਕਮੇਟੀ ਵਿਚ ਸ਼ਾਮਿਲ ਕੀਤਾ ਗਿਆ ਹੈ। ਕਮੇਟੀ ਵੱਲੋਂ 21 ਦਿਨਾਂ ਦੌਰਾਨ ਵਿਦਿਆਰਥਣਾਂ ਵੱਲੋਂ ਮਿਲਣ ਵਾਲੀਆਂ ਹੋਰ ਸ਼ਿਕਾਇਤਾਂ ਦੀ ਪੜਤਾਲ ਵੀ ਨਾਲ ਦੀ ਨਾਲ ਕੀਤੀ ਜਾਵੇਗੀ।

ਹਸਪਤਾਲ ਵਿਚੋਂ ਛੁੱਟੀ ਹੁੰਦੇ ਸਾਰ ਹੀ ਪ੍ਰੋਫੈਸਰ ਨੂੰ ਕੀਤਾ ਜਾਵੇਗਾ ਮੁਅੱਤਲ 

ਇਸ ਪੜਤਾਲੀਆ ਸਮੇਂ ਦੌਰਾਨ ਪ੍ਰੋ. ਸੁਰਜੀਤ ਸਿੰਘ ਦੇ ਕੈਂਪਸ ਵਿਚ ਦਾਖਲ ਹੋਣ ’ਤੇ ਪਾਬੰਦੀ ਹੋਵੇਗੀ। ਇਸ ਦੌਰਾਨ ਹਸਪਤਾਲ ’ਚੋਂ ਛੁੱਟੀ ਹੁੰਦੀ ਹੈ ਤਾਂ ਮੁਅੱਤਲ ਕੀਤਾ ਜਾਵੇਗਾ।

ਮ੍ਰਿਤਕ ਵਿਦਿਆਰਥਣ ਦੇ ਭਰਾ ਨੂੰ ਨੌਕਰੀ ਦਾ ਐਲਾਨ

 ਮ੍ਰਿਤਕ ਵਿਦਿਆਰਥਣ ਦੇ ਭਰਾ ਨੂੰ ਨੌਕਰੀ ਦਿੱਤੀ ਜਾਵੇਗੀ। ਇਹ ਫੈਸਲਾ ਵਾਈਸ ਚਾਂਸਲਰ ਪ੍ਰੋ. ਅਰਵਿੰਦ, ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ, ਐੱਸਐੱਸਪੀ ਵਰੁਣ ਸ਼ਰਮਾ ਵੱਲੋਂ ਮ੍ਰਿਤਕ ਵਿਦਿਆਰਥਣ ਦੇ ਪਰਿਵਾਰ, ਲੋਕ ਆਗੂ ਲੱਖਾ ਸਿਧਾਣਾ ਤੇ ਵਿਦਿਆਰਥੀ ਜਥੇਬੰਦੀਆਂ ਦੇ ਵਫਦ ਨਾਲ ਹੋਈ ਬੈਠਕ ਦੌਰਾਨ ਕੀਤਾ ਗਿਆ ਹੈ। ਇਸ ਤੋਂ ਬਾਅਦ ਵਿਦਿਆਰਥੀਆਂ ਨੇ ਸਵੇਰੇ ਸ਼ੁਰੂ ਕੀਤਾ ਧਰਨਾ ਬਾਅਦ ਦੁਪਹਿਰ ਖਤਮ ਕਰ ਦਿੱਤਾ।

ਲੱਖਾ ਸਿਧਾਣਾ ਨੇ ਕੀਤਾ ਵੱਡਾ ਐਲਾਨ 

ਇਸ ਮੌਕੇ ਲੱਖਾ ਸਿਧਾਣਾ  ਦਾ ਕਹਿਣਾ ਹੈ ਕਿ ਹੁਣ ਗੰਦੀ ਰਾਜਨੀਤੀ ਵਿਦਿਅਕ ਅਦਾਰਿਆਂ ਤਕ ਪੁੱਜ ਗਈ ਹੈ ਜਿਸ ਕਰਕੇ ਕਾਲਜਾਂ ਤੇ ਯੂਨੀਵਰਸਿਟੀਆਂ ਵਿਚ ਅਜਿਹੇ ਹਾਲਾਤ ਬਣ ਗਏ ਹਨ। ਇਕ ਨੌਜਵਾਨ ਧੀ ਦੀ ਮੌਤ ਹੋਈ ਹੈ ਜੋ ਭਵਿੱਖ ਦੀਆਂ ਕਈ ਆਸਾਂ ਲੈਕੇ ਪੰਜਾਬੀ ਯੂਨੀਵਰਸਿਟੀ ਵਿੱਚ ਆਈ ਸੀ। ਇਕ ਪਰਿਵਾਰ ਵੀ ਬਰਬਾਦ ਹੋਇਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਧੀ ਨਾਲ ਇਨਸਾਫ ਹੋਣਾ ਚਾਹੀਦਾ ਹੈ ਅਤੇ ਜੋ ਵੀ ਦੋਸ਼ੀ ਪਾਇਆ ਜਾਂਦਾ ਹੈ ਉਸ ਖਿਲਾਫ ਸਖ਼ਤ ਤੋ ਸਖਤ ਕਾਰਵਾਈ ਹੋਣੀ ਚਾਹੀਦੀ ਹੈ।

ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਵੀਡੀਓ ਜਾਰੀ ਕਰ ਨਿਰਪੱਖ ਜਾਂਚ ਕੀਤੀ ਮੰਗ 

ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਵੀ ਵੀਡਿਓ ਜਾਰੀ ਕਰ ਕੇ ਸਰਕਾਰ ਪੱਧਰ ’ਤੇ ਮਾਮਲੇ ਦੀ ਨਿਰਪੱਖ ਜਾਂਚ ਕਰਵਾਉਣ ਲਈ ਕਿਹਾ ਹੈ। ਜਥੇਦਾਰ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਇਸ ਮਾਮਲੇ ਦੀ ਉੱਚ-ਪੱਧਰੀ ਤੇ ਨਿਰਪੱਖ ਜਾਂਚ ਕਰਵਾਏ ਅਤੇ ਦੋਸ਼ੀ ਅਧਿਆਪਕ ਖਿਲਾਫ਼ ਸਖ਼ਤ ਕਾਰਵਾਈ ਕਰੇ। ਜਥੇਦਾਰ ਨੇ ਕਿਹਾ ਹੈ ਕਿ ਵਿਦਿਅਕ ਅਦਾਰਿਆ ਵਿੱਚ ਇਹ ਬਰਦਾਸ਼ਤ ਨਹੀ ਕੀਤਾ ਜਾਵੇਗਾ।

 

In The Market