LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਨਾਈਟ ਕਲੱਬ 'ਚੋਂ 'ਟੱਲੀ' ਹੋ ਕੇ ਨਿਕਲੇ ਮੁੰਡੇ ਕੁੜੀਆਂ, ਐਕਟਿਵਾ ਸਵਾਰ ਨੂੰ ਦਰੜਿਆ, ਕਾਰ ਹੇਠਾਂ ਬੁਰੀ ਤਰ੍ਹਾਂ ਫਸੇ ਬਜ਼ੁਰਗ ਦੀ ਮੌਤ, ਮੁੰਡੇ ਭੱਜੇ, ਕੁੜੀਆਂ ਅੜਿੱਕੇ

mohali car 0308

ਮੁਹਾਲੀ ਵਿਖੇ ਤੜਕੇ ਤੜਕੇ ਜਾਨਲੇਵਾ ਹਾਦਸਾ ਵਾਪਰ ਗਿਆ ਹੈ। ਤੇਜ਼ ਰਫ਼ਤਾਰ ਕਾਰ ਨੇ ਗੁਰੂਘਰ ਵਿਚੋਂ ਸੇਵਾ ਕਰ ਕੇ ਐਕਟਿਵਾ ਉਤੇ ਪਰਤ ਰਹੇ ਬਜ਼ੁਰਗ ਨੂੰ ਟੱਕਰ ਮਾਰ ਦਿੱਤੀ। ਟੱਕਰ ਮਗਰੋਂ ਕਾਰ ਬਜ਼ੁਰਗ ਨੂੰ ਅੱਧਾ ਕਿਲੋਮੀਟਰ ਦੀ ਦੂਰੀ ਤਕ ਘੜੀਸਦੀ ਲੈ ਗਈ। 
ਜਾਣਕਾਰੀ ਮੁਤਾਬਕ ਸਵੇਰੇ ਤਿੰਨ ਵਜੇ ਦੇ ਕਰੀਬ ਫੇਸ ਸੱਤ ਲਾਈਟ ਪੁਆਇੰਟ 'ਤੇ ਗੁਰਦੁਆਰਾ ਸਾਹਿਬ ਸੇਵਾ ਕਰਨ ਲਈ ਘਰੋਂ ਨਿਕਲੇ ਐਕਟੀਵਾ ਸਵਾਰ ਬਜ਼ੁਰਗ ਨੂੰ ਬਰੀਜਾ ਕਾਰ ਨੇ ਟੱਕਰ ਮਾਰੀ। ਐਕਸੀਡੈਂਟ ਤੋਂ ਅੱਧਾ ਕਿਲੋਮੀਟਰ ਬਜ਼ੁਰਗ ਨੂੰ ਘੀਸਦੇ ਹੋਏ ਅੱਗੇ ਲੈ ਗਏ। ਅੱਗੇ ਜਾ ਕੇ ਕਾਰ ਬੰਦ ਹੋਣ 'ਤੇ ਮੌਕੇ ਤੋਂ ਤਿੰਨ ਮੁੰਡੇ ਫਰਾਰ ਹੋ ਗਏ ਪਰ ਚਾਰ ਕੁੜੀਆਂ ਜਿਹੜੀਆਂ ਕਾਰ ਵਿੱਚ ਸਵਾਰ ਸਨ, ਨੂੰ ਲੋਕਾਂ ਨੇ ਮੌਕੇ ਤੋਂ ਫੜ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ।
ਲੋਕਾਂ ਵੱਲੋਂ ਰੌਲਾ ਪਾਉਣ 'ਤੇ ਵੀ ਕਾਰ ਨਹੀਂ ਰੁਕੀ ਅੱਗੇ ਜਾ ਕੇ ਬੰਦ ਹੋਣ ਤੋਂ ਬਾਅਦ ਲੋਕਾਂ ਨੇ ਜਦੋਂ ਪਿੱਛਾ ਕਰ ਕੇ ਉਨ੍ਹਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਤਾਂ ਹਨੇਰੇ ਦਾ ਫਾਇਦਾ ਚੁੱਕਦੇ ਹੋਏ ਮੌਕੇ ਤੋਂ ਮੁੰਡੇ ਫਰਾਰ ਹੋ ਗਏ। ਲੋਕਾਂ ਨੇ ਜਦੋਂ ਕੁੜੀਆਂ ਤੋਂ ਪੁੱਛਿਆ ਤਾਂ ਉਨ੍ਹਾਂ ਦੱਸਿਆ ਕਿ ਅਸੀਂ ਨਾਈਟ ਕਲੱਬ ਦੇ ਵਿੱਚੋਂ ਵਾਪਸ ਆ ਕੇ ਗੇੜੀ ਰੂਟ 'ਤੇ ਨਿਕਲੇ ਸੀ ਅਤੇ ਕਦੋਂ ਐਕਸੀਡੈਂਟ ਹੋ ਗਿਆ ਸਾਨੂੰ ਕੁਝ ਪਤਾ ਨਹੀਂ ਲੱਗਿਆ।
ਲੋਕਾਂ ਦੇ ਦੱਸਣ ਮੁਤਾਬਕ ਕੁੜੀਆਂ ਦੇ ਮੂੰਹ ਵਿੱਚੋਂ ਸ਼ਰਾਬ ਦੀ ਬਦਬੂ ਵੀ ਆ ਰਹੀ ਸੀ। ਪੁਲਿਸ ਨੇ ਹੁਣ ਉਨ੍ਹਾਂ ਦਾ ਮੈਡੀਕਲ ਕਰਵਾ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ। ਮੌਕੇ 'ਤੇ ਪਹੁੰਚੇ ਪਰਿਵਾਰ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ। 
ਮੌਕੇ 'ਤੇ ਪਹੁੰਚੇ ਉਸ ਦੇ ਭਰਾ ਤਜਿੰਦਰ ਸਿੰਘ ਨੇ ਦੱਸਿਆ ਕਿ ਰਣਜੀਤ ਸਿੰਘ ਐਜੂਕੇਸ਼ਨ ਬੋਰਡ ਦੇ ਵਿੱਚ ਕੰਮ ਕਰਦਾ ਹੈ ਅਤੇ ਅਗਲੇ ਸਾਲ ਹੀ ਉਸ ਦੀ ਰਿਟਾਇਰਮੈਂਟ ਸੀ ਅਤੇ ਹਰ ਰੋਜ਼ ਹੀ ਇਹ ਗੁਰਦੁਆਰਾ ਅੰਬ ਸਾਹਿਬ ਵਿੱਚ ਸੇਵਾ ਕਰਨ ਲਈ ਘਰੋਂ ਤਿੰਨ ਸਾਢੇ ਤਿੰਨ ਵਜੇ ਚੱਲ ਪੈਂਦੇ ਸੀ ਅਤੇ ਉਹਨਾਂ ਨੇ ਅੱਗੇ ਦੱਸਿਆ ਕਿ ਸਾਨੂੰ ਕਿਸੇ ਦਾ ਫੋਨ ਆਇਆ ਕਿ ਇਸ ਤਰ੍ਹਾਂ ਕਰ ਕੇ ਐਕਸੀਡੈਂਟ ਹੋ ਗਿਆ ਹੈ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਜਦੋਂ ਮੌਕੇ 'ਤੇ ਅਸੀਂ ਆ ਕੇ ਦੇਖਿਆ ਤਾਂ ਰਣਜੀਤ ਸਿੰਘ ਕਾਰ ਦੇ ਵਿਚ ਥੱਲੇ ਬੁਰੀ ਤਰ੍ਹਾਂ ਫਸਿਆ ਹੋਇਆ ਸੀ। ਇਸ ਦੀ ਮੌਕੇ 'ਤੇ ਹੀ ਮੌਤ ਹੋ ਚੁੱਕੀ ਸੀ। ਦੋ ਘੰਟੇ ਲਾਸ਼ ਸੜਕ 'ਤੇ ਹੀ ਪਈ ਰਹੀ ਨਾ ਕੋਈ ਮੌਕੇ 'ਤੇ ਐਂਬੂਲੈਂਸ ਆਈ ਨਾ ਹੀ ਪੁਲਿਸ ਵਾਲਿਆਂ ਨੇ ਉਸ ਦੀ ਲਾਸ਼ ਨੂੰ ਹਸਪਤਾਲ ਪਹੁੰਚਾਇਆ।

In The Market