LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

CM ਚਿਹਰੇ ਨੂੰ ਲੈਕੇ ਸੁਨੀਲ ਜਾਖੜ ਦਾ ਵੱਡਾ ਬਿਆਨ

2f sunil jhakhar

ਚੰਡੀਗੜ੍ਹ : ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ (Sunil Jakhar) ਨੇ ਵੱਡਾ ਖੁਲਾਸਾ ਕੀਤਾ ਹੈ। ਉਨ੍ਹਾਂ ਕਿਹਾ ਕਿ ਸਤੰਬਰ 2021 ਵਿੱਚ ਕੈਪਟਨ ਅਮਰਿੰਦਰ ਸਿੰਘ (Capt.Amarinder Singh) ਨੂੰ ਹਟਾਉਣ ਤੋਂ ਬਾਅਦ ਕਾਂਗਰਸ ਦੀ ਵੋਟਿੰਗ ਹੋਈ ਸੀ। ਜਿਸ ਵਿੱਚ 79 ਵਿੱਚੋਂ 42 ਵਿਧਾਇਕ ਉਨ੍ਹਾਂ ਦੇ ਹੱਕ ਵਿੱਚ ਸਨ। ਚਰਨਜੀਤ ਚੰਨੀ (CM Charanjit Channi) ਨੂੰ ਸਿਰਫ਼ 2 ਵਿਧਾਇਕਾਂ ਨੇ ਹੀ ਸਮਰਥਨ ਦਿੱਤਾ ਸੀ,ਇਸਦੇ ਬਾਵਜੂਦ ਉਹ ਸੀਐਮ ਬਣ ਗਏ। ਸੁਨੀਲ ਜਾਖੜ ਨੇ ਇਹ ਗੱਲ ਪਹਿਲੀ ਵਾਰ ਕਾਂਗਰਸੀ ਉਮੀਦਵਾਰ ਦੇ ਪ੍ਰਚਾਰ ਦੌਰਾਨ ਕਹੀ।

Also Read : ਦੇਸ਼ 'ਚ ਕੋਰੋਨਾ ਦੇ 1,61,386 ਨਵੇਂ ਮਾਮਲੇ ਦਰਜ, 1733 ਲੋਕਾਂ ਦੀ ਮੌਤ

ਜਾਖੜ ਨੇ ਕਿਹਾ ਕਿ ਵੋਟਿੰਗ 'ਚ ਉਨ੍ਹਾਂ ਤੋਂ ਬਾਅਦ 16 ਵਿਧਾਇਕਾਂ ਨੇ ਸੁਖਜਿੰਦਰ ਰੰਧਾਵਾ, 12 ਵਿਧਾਇਕਾਂ ਨੇ ਕੈਪਟਨ ਦੀ ਪਤਨੀ ਮਹਾਰਾਣੀ ਪ੍ਰਨੀਤ ਕੌਰ ਦਾ ਨਾਂ ਲਿਆ ਸੀ। ਨਵਜੋਤ ਸਿੱਧੂ ਦੇ ਹੱਕ ਵਿੱਚ ਸਿਰਫ਼ 6 ਵਿਧਾਇਕਾਂ ਨੇ ਹੀ ਵੋਟ ਪਾਈ। ਪੰਜਾਬ 'ਚ ਕਾਂਗਰਸ ਦਾ ਮੁੱਖ ਮੰਤਰੀ ਚਿਹਰਾ ਐਲਾਨਣ ਤੋਂ ਪਹਿਲਾਂ ਜਾਖੜ ਦੇ ਇਸ ਬਿਆਨ ਨੇ ਕਾਂਗਰਸ 'ਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਹੈ।

Also Read : ਕੋਰੋਨਾ ਕਾਰਨ ਅੱਜ ਤੋਂ ਸ਼ਿਫਟਾਂ 'ਚ ਹੋਵੇਗਾ ਪਾਰਲੀਮੈਂਟ ਦਾ ਕੰਮਕਾਜ, ਜਾਣੋ ਕਿਵੇਂ

ਜਾਖੜ ਨੇ ਕਿਹਾ ਕਿ ਮੁੱਖ ਮੰਤਰੀ ਨਾ ਬਣ ਸਕਣ ਤੋਂ ਬਾਅਦ ਕਾਂਗਰਸ ਹਾਈਕਮਾਂਡ (Congress High Command) ਨੇ ਉਨ੍ਹਾਂ ਨੂੰ ਡਿਪਟੀ ਸੀਐਮ ਦੇ ਅਹੁਦੇ ਦੀ ਪੇਸ਼ਕਸ਼ ਵੀ ਕੀਤੀ ਸੀ। ਹਾਲਾਂਕਿ ਜਾਖੜ ਨੇ ਕਾਂਗਰਸੀ ਵਿਧਾਇਕਾਂ ਅਤੇ ਹਾਈਕਮਾਂਡ ਦਾ ਧੰਨਵਾਦ ਵੀ ਕੀਤਾ। ਉਨ੍ਹਾਂ ਕਿਹਾ ਕਿ ਜਾਖੜ ਦਾ ਨਾਂ ਉਦੋਂ ਆਇਆ ਜਦੋਂ ਉਹ ਵਿਧਾਇਕ ਵੀ ਨਹੀਂ ਸਨ।

In The Market