LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੀ ਬੇਅਦਬੀ ਦੇ ਦੋਸ਼ੀ ਨੂੰ ਭੇਜਿਆ ਗਿਆ ਜੇਲ੍ਹ  

23 sep sri keshgarh sahib

ਆਨੰਦਪੁਰ : ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੀ ਬੇਅਦਬੀ ਦੇ ਮਾਮਲੇ ਵਿਚ ਦੋਸ਼ੀ ਵਿਅਕਤੀ ਨੂੰ ਅਦਾਲਤ ਪੇਸ਼ ਕੀਤਾ ਗਿਆ ਹੈ । ਪੁਲੀਸ ਵੱਲੋਂ ਦੋ ਦਿਨਾਂ ਦੇ ਰਿਮਾਂਡ ਤੋਂ ਬਾਅਦ ਅੱਜ ਦੋਸ਼ੀ ਪਰਮਜੀਤ ਸਿੰਘ  ਨੂੰ ਰੂਪਨਗਰ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ । 

Also Read : ਕੈਪਟਨ ਦੇ ਧਮਾਕੇ ਤੋਂ ਬਾਅਦ ਚੰਨੀ ਦਾ ਰਿਐਕਸ਼ਨ, ਸਾਬਕਾ CM ਦੇ ਸਾਰੇ OSD ਅਤੇ ਸਲਾਹਕਾਰਾਂ ਨੂੰ ਹਟਾਇਆ

ਜਿਸ ਦੇ ਬਾਅਦ  ਦੋਸ਼ੀ ਪਰਮਜੀਤ ਸਿੰਘ ਨੂੰ ਰੂਪਨਗਰ ਅਦਾਲਤ ਵੱਲੋਂ 14 ਦਿਨਾ ਨਿਆਂਇਕ ਹਿਰਾਸਤ ਵਿੱਚ ਰੂਪਨਗਰ ਜੇਲ੍ਹ ਭੇਜ ਦਿੱਤਾ ਗਿਆ ਹੈ । ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਸ੍ਰੀਮਤੀ ਸੁਰਿੰਦਰਪਾਲ ਕੌਰ ਦੇ ਵੱਲੋਂ ਮਾਮਲੇ ਦੀ ਅਗਲੀ ਤਰੀਕ 7 ਅਕਤੂਬਰ ਤੈਅ ਕੀਤੀ ਗਈ ਹੈ ।  ਸੂਤਰਾਂ ਅਨੁਸਾਰ ਪੁਲੀਸ ਦੇ ਵੱਲੋਂ ਦੋਸ਼ੀ ਦਾ ਹੋਰ ਪੁਲੀਸ ਰਿਮਾਂਡ ਮੰਗਿਆ ਗਿਆ ਸੀ ਪ੍ਰੰਤੂ ਅਦਾਲਤ ਵਲੋਂ ਦੋਸ਼ੀ ਨੂੰ 14 ਦਿਨਾਂ ਦੇ ਲਈ ਜੇਲ ਭੇਜ ਦਿੱਤਾ ਗਿਆ ।  

Also Read :  ਕਪੂਰਥਲਾ ਪਹੁੰਚੇ CM ਚੰਨੀ, ਡਾ. ਭੀਮ ਰਾਉ ਅੰਬੇਡਕਰ ਜੀ ਨੂੰ ਸਮਰਪਿਤ ਮਿਊਜ਼ੀਅਮ ਦਾ ਰੱਖਿਆ ਨੀਂਹ ਪੱਥਰ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਕੀਲ ਜੇ ਪੀ ਐਸ ਢੇਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਮਾਮਲੇ ਦੀ ਤਹਿ ਤਕ ਜਾਣ ਦੇ ਲਈ ਉਨ੍ਹਾਂ ਵੱਲੋਂ ਦੋਸ਼ੀ ਦਾ ਬਰੇਨ ਮੈਪਿੰਗ ਟੈਸਟ ਨਾਰਕੋ ਟੈਸਟ ਅਤੇ ਲਾਈ ਡਿਟੈਕਟਿਵ ਟੈਸਟ ਕਰਨ ਦੇ ਲਈ ਅਰਜ਼ੀ ਲਗਾਈ ਗਈ ਹੈ । ਅਤੇ ਉਨ੍ਹਾਂ ਇਸ ਮਾਮਲੇ ਦੇ ਵਿੱਚ ਹੋਰ ਵੀ ਕਈ ਅਹਿਮ ਖੁਲਾਸੇ ਕੀਤੇ।

Also Read : CM ਚੰਨੀ ਵੱਲੋਂ ਕੈਪਟਨ ਨੂੰ ਇੱਕ ਹੋਰ ਝਟਕਾ, ਰੋਕੀ ਤਨਖ਼ਾਹ


 ਜ਼ਿਕਰਯੋਗ ਹੈ ਕਿ ਬੀਤੇ ਦਿਨ ਦੋਸ਼ੀ ਪਰਮਜੀਤ ਸਿੰਘ ਵੱਲੋਂ 12 ਸਤੰਬਰ ਨੂੰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਦਰਬਾਰ ਸਾਹਿਬ ਵਿੱਚ ਦਾਖ਼ਲ ਹੋ ਕੇ ਸਿਗਰਟ ਜਲਾਈ ਅਤੇ ਬਾਅਦ ਵਿੱਚ ਉਸ ਦਾ ਧੂੰਆਂ ਕੀਰਤਨ ਕਰਦੇ ਰਾਗੀ ਸਿੰਘਾਂ ਵੱਲ ਸੁੱਟਿਆ ਸੀ ।  ਜਿਸ ਤੋਂ ਬਾਅਦ ਦੋਸ਼ੀ ਨੂੰ ਅੰਦਰ ਪਕੜ ਲਿਆ ਗਿਆ ਅਤੇ ਪੁਲਸ ਦੇ ਹਵਾਲੇ ਕਰ ਦਿੱਤਾ ਗਿਆ । ਦੋਸ਼ੀ ਪਰਮਜੀਤ ਸਿੰਘ ਲੁਧਿਆਣਾ ਦਾ ਵਸਨੀਕ ਹੈ ਅਤੇ  ਡੇਰਾ ਸਿਰਸਾ ਦੇ ਨਾਲ ਸਬੰਧਤ ਹੈ , ਇਸ ਦਾ ਪਿਤਾ ਡੇਰਾ ਸਿਰਸਾ ਦੀ ਸੱਤ ਮੈਂਬਰੀ ਕਮੇਟੀ ਦਾ ਮੈਂਬਰ ਹੈ । ਦੋਸ਼ੀ ਦੇ ਖਿਲਾਫ ਪੁਲਸ ਵੱਲੋਂ ਧਾਰਾ ਦੋ ਸੌ ਪਚੱਨਵੇ ਏ ਯੂਏਪੀਏ ਅਤੇ ਹੋਰ ਧਰਾਵਾਂ ਦੇ ਤਹਿਤ ਮੁਕੱਦਮਾ ਦਰਜ ਕੀਤਾ ਹੋਇਆ ਹੈ  । 

Also Read : ਨਵਜੋਤ ਸਿੱਧੂ ਦੇ ਕਰੀਬੀ ਸੁਮੀਤ ਕੁਮਾਰ ਹੋ ਸਕਦੇ ਹਨ ਚੰਨੀ ਦੇ ਮੀਡੀਆ ਸਲਾਹਕਾਰ : ਸੂਤਰ

ਇਸ ਮਾਮਲੇ ਨੂੰ ਲੈ ਕੇ ਨਿਹੰਗ ਸਿੰਘ ਜਥੇਬੰਦੀਆਂ ਤੇ ਸਿੱਖ ਜਥੇਬੰਦੀਆਂ ਵੱਲੋਂ ਤਖਤ ਸ੍ਰੀ ਕੇਸਗਡ਼੍ਹ ਸਾਹਿਬ ਵਿਖੇ ਮੋਰਚਾ ਲਗਾਇਆ ਗਿਆ ਹੈ ਜਿਸ ਵਿੱਚ ਮੰਗ ਕੀਤੀ ਜਾ ਰਹੀ ਹੈ ਕਿ ਦੋਸ਼ੀ ਦਾ ਨਾਰਕੋ ਟੈਸਟ ਤੇ ਬਰੇਨ ਮੈਪਿੰਗ ਟੈਸਟ ਕਰਵਾਇਆ ਜਾਵੇ ਕਿਉਂਕਿ ਬੀਤੇ ਦਿਨੀ ਪੁਲਿਸ ਵੱਲੋਂ  ਵੱਲੋਂ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਗਿਆ ਸੀ ਕਿ ਦੋਸ਼ੀ ਦਾ ਮਾਨਸਿਕ ਬਿਮਾਰੀ ਦੇ  ਇਲਾਜ ਦੇ ਕੁਝ ਸਬੂਤ ਮਿਲੇ ਨੇ ਅਤੇ ਨਸ਼ੇ ਦਾ ਆਦਿ ਵੀ ਦੱਸਿਆ ਜਾ ਰਿਹਾ ਹੈ । 

 

In The Market