LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਕੈਪਟਨ ਦੇ ਧਮਾਕੇ ਤੋਂ ਬਾਅਦ ਚੰਨੀ ਦਾ ਰਿਐਕਸ਼ਨ, ਸਾਬਕਾ CM ਦੇ ਸਾਰੇ OSD ਅਤੇ ਸਲਾਹਕਾਰਾਂ ਨੂੰ ਹਟਾਇਆ

capatain 23 sep

ਚੰਡੀਗੜ੍ਹ : ਕੈਪਟਨ ਦੇ ਅਸਤੀਫਾ ਦੇਣ ਤੋਂ ਬਾਅਦ ਪੰਜਾਬ ਕਾਂਗਰਸ ਵਿਚ ਹੰਗਾਮਾ ਜਾਰੀ ਹੈ। ਇਸ ਦੌਰਾਨ ਜਿੱਥੇ ਸੁਨੀਲ ਜਾਖੜ ਪਾਰਟੀ ਹਾਈਕਮਾਂਡ ਦੇ ਫੈਸਲੇ ਤੋਂ ਨਾਰਾਜ਼ ਹਨ, ਉਥੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੱਡਾ ਸਿਆਸੀ ਧਮਾਕਾ ਕਰਕੇ ਕਾਂਗਰਸ ਦੀ ਮੁਸ਼ਕਲ ਵਧਾ ਦਿੱਤੀ ਹੈ। ਕੈਪਟਨ ਨੇ ਸਪੱਸ਼ਟ ਐਲਾਨ ਕੀਤਾ ਕਿ ਉਹ ਸਿੱਧੂ ਵਿਰੁੱਧ ਆਪਣਾ ਉਮੀਦਵਾਰ ਖੜ੍ਹਾ ਕਰਨਗੇ।

Also Read : ਕਪੂਰਥਲਾ ਪਹੁੰਚੇ CM ਚੰਨੀ, ਡਾ. ਭੀਮ ਰਾਉ ਅੰਬੇਡਕਰ ਜੀ ਨੂੰ ਸਮਰਪਿਤ ਮਿਊਜ਼ੀਅਮ ਦਾ ਰੱਖਿਆ ਨੀਂਹ ਪੱਥਰ

ਪੰਜਾਬ ਵਿੱਚ, ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਦੀ ਕੁਰਸੀ ਤੋਂ ਹਟਾਏ ਜਾਣ ਤੋਂ ਬਾਅਦ, ਉਨ੍ਹਾਂ ਦੇ ਕਰੀਬੀਆਂ ਨੂੰ ਵੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ  ਰਿਹਾ ਹੈ।  ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਅਹੁਦਾ ਸੰਭਾਲਣ ਤੋਂ ਬਾਅਦ ਕੈਪਟਨ ਦੇ ਸਾਰੇ ਓਐਸਡੀ ਅਤੇ ਸਲਾਹਕਾਰਾਂ ਨੂੰ ਨੌਕਰੀ ਤੋਂ ਹਟਾ ਦਿੱਤਾ ਗਿਆ ਹੈ। ਉਨ੍ਹਾਂ ਨੂੰ 15 ਦਿਨਾਂ ਦੇ ਅੰਦਰ ਸਰਕਾਰੀ ਰਿਹਾਇਸ਼ ਖਾਲੀ ਕਰਨ ਲਈ ਕਿਹਾ ਗਿਆ ਹੈ।  ਇਸ ਤੋਂ ਇਲਾਵਾ ਸਰਕਾਰ ਵੱਲੋਂ ਜੋ ਵੀ ਸਰਕਾਰੀ ਸਹੂਲਤਾਂ ਦਿੱਤੀਆਂ ਗਈਆਂ ਹਨ, ਸਭ ਨੂੰ ਵਾਪਸ ਕਰਨ ਲਈ ਕਿਹਾ ਗਿਆ ਹੈ। ਉਨ੍ਹਾਂ ਨੂੰ ਦਿੱਤੀ ਗਈ ਸਰਕਾਰੀ ਗੱਡੀ ਅਤੇ ਸੁਰੱਖਿਆ ਵੀ ਵਾਪਸ ਲੈ ਲਈ ਗਈ ਹੈ।

Also Read : CM ਚੰਨੀ ਵੱਲੋਂ ਕੈਪਟਨ ਨੂੰ ਇੱਕ ਹੋਰ ਝਟਕਾ, ਰੋਕੀ ਤਨਖ਼ਾਹ

ਕੈਪਟਨ ਅਮਰਿੰਦਰ ਸਿੰਘ ਦੀ ਕੁਰਸੀ 'ਤੇ ਜਾਣ ਦੇ  ਤੋਂ ਬਾਅਦ ਹੀ ਕੈਪਟਨ ਦੇ ਕਰੀਬੀਆਂ ਨੂੰ ਅੱਗੇ ਆਉਣ ਵਾਲੀਆਂ ਚੁਣੌਤੀਆਂ ਦਾ ਅੰਦੇਸ਼ਾ ਸੀ ਜਿਸਦੇ ਚਲਦੇ ਉਨ੍ਹਾਂ ਦੇ 5 ਕਰੀਬੀਆਂ ਨੇ ਪਹਿਲਾਂ ਹੀ ਅਸਤੀਫਾ ਦੇ ਦਿੱਤਾ ਸੀ।  ਜਿਸ ਵਿਚ ਉਨ੍ਹਾਂ ਦੇ ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ, ਭਰਤ ਇੰਦਰ ਚਾਹਲ, ਟੀਐਸ ਸ਼ੇਰਗਿੱਲ, ਕੈਪਟਨ ਸੰਦੀਪ ਸੰਧੂ ਅਤੇ ਰਵੀਨ ਠੁਕਰਾਲ ਪਹਿਲਾਂ ਹੀ ਅਸਤੀਫ਼ਾ ਦੇ ਚੁੱਕੇ ਸਨ। ਹਾਲਾਂਕਿ ਬਾਕੀ ਅਜੇ ਆਪਣੇ ਅਹੁਦੇ 'ਤੇ ਮੋਜੂਦ ਸਨ ਪਰ ਉਨ੍ਹਾਂ ਨੂੰ ਵੀ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ।

Also Read : ਤਰਨ ਤਾਰਨ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ, ਹਥਿਆਰਾਂ ਸਮੇਤ ਤਿੰਨ ਵਿਅਕਤੀਆਂ ਨੂੰ ਕੀਤਾ ਕਾਬੂ

ਜਿਨ੍ਹਾਂ OSDs ਅਤੇ ਸਲਾਹਕਾਰਾਂ ਨੂੰ ਹਟਾਉਣ ਲਈ ਕਿਹਾ ਗਿਆ ਹੈ ਉਨ੍ਹਾਂ ਵਿੱਚ ਮੇਜਰ ਅਮਰਦੀਪ ਸਿੰਘ, ਅੰਕਿਤ ਕੁਮਾਰ ਬਾਂਸਲ, ਬਿਮਲ ਸੁੰਬਲੀ, ਐਮਪੀ ਸਿੰਘ, ਰਜਿੰਦਰ ਸਿੰਘ ਬਾਠ, ਬਲਦੇਵ ਸਿੰਘ, ਅੰਮ੍ਰਿਤ ਪ੍ਰਤਾਪ ਸਿੰਘ ਸੇਖੋਂ, ਦਿੱਲੀ ਵਿੱਚ ਨਰਿੰਦਰ ਭਾਂਬਰੀ, ਦਮਨਜੀਤ ਸਿੰਘ ਮੋਹੀ, ਗੁਰਪ੍ਰੀਤ ਸਿੰਘ ਸੋਨੂੰ ਢੇਸੀ, ਜਗਦੀਪ ਸਿੱਧੂ, ਗੁਰਮੇਹਰ ਸਿੰਘ, ਕਰਨਵੀਰ ਸਿੰਘ ਸ਼ਾਮਲ ਹਨ। ਜਾਣਕਾਰੀ ਅਨੁਸਾਰ ਟੀਐਸ ਸ਼ੇਰਗਿੱਲ ਅਤੇ ਰਵੀਨ ਠੁਕਰਾਲ ਨੇ ਕੁਝ ਟੈਲੀਫੋਨ ਆਪਰੇਟਰ ਵੀ ਆਪਣੇ ਲਈ ਰੱਖੇ ਹੋਏ ਸਨ, ਉਨ੍ਹਾਂ ਨੂੰ ਵੀ ਹਟਾ ਦਿੱਤਾ ਗਿਆ ਹੈ।

      	
In The Market