LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਅੱਗੇ ਆਇਆ ਅਵਾਰਾ ਪਸ਼ੂ, ਟੱਕਰ ਮਗਰੋਂ ਪਲਟ ਗਿਆ ਆਟੋ, ਤਿੰਨ ਬੱਚਿਆਂ ਦੇ ਪਿਤਾ ਦੀ ਦਰਦਨਾਕ ਮੌਤ

auto driver

ਅਬੋਹਰ ਦੇ ਪਿੰਡ ਕੱਲਰਖੇੜਾ ਕੋਲ ਸੜਕ 'ਤੇ ਅਚਾਨਕ ਪਸ਼ੂ ਆ ਜਾਣ ਕਾਰਨ ਪਿੰਡ ਵਾਸੀ ਇੱਕ ਆਟੋ ਚਾਲਕ ਦੀ ਮੌਤ ਹੋ ਗਈ। ਪੁਲਿਸ ਨੇ ਲਾਸ਼ ਨੂੰ ਆਪਣੇ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਮ੍ਰਿਤਕ ਤਿੰਨ ਬੱਚਿਆਂ ਦਾ ਪਿਤਾ ਸੀ। ਜਾਣਕਾਰੀ ਅਨੁਸਾਰ 32 ਸਾਲਾ ਵੇਦ ਪ੍ਰਕਾਸ਼ ਪੁੱਤਰ ਮੁਨਸ਼ੀਰਾਮ ਵਾਸੀ ਕੱਲਰਖੇੜਾ ਪਿੰਡ ਵਿੱਚ ਸਬਜ਼ੀ ਦੀ ਦੁਕਾਨ ਕਰਦਾ ਹੈ। ਕੱਲ੍ਹ ਬਾਅਦ ਦੁਪਹਿਰ ਉਹ ਕਿਸੇ ਦੇ ਆਟੋ ਵਿੱਚ ਸ੍ਰੀਗੰਗਾਨਗਰ ਜਾ ਰਿਹਾ ਸੀ ਕਿ ਅਚਾਨਕ ਨੈਸ਼ਨਲ ਹਾਈਵੇ 15 ’ਤੇ ਇੱਕ ਪਸ਼ੂ ਨਾਲ ਟਕਰਾ ਗਿਆ। ਇਸ ਤੋਂ ਬਾਅਦ ਆਟੋ ਪਲਟਣ ਨਾਲ ਵੇਦ ਪ੍ਰਕਾਸ਼ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। ਆਂਢ-ਗੁਆਂਢ ਦੇ ਲੋਕਾਂ ਨੇ ਉਸ ਨੂੰ ਤੁਰੰਤ ਅਬੋਹਰ ਦੇ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਮੁੱਢਲੀ ਸਹਾਇਤਾ ਤੋਂ ਬਾਅਦ ਉਸ ਨੂੰ ਉੱਚ ਕੇਂਦਰ ਰੈਫਰ ਕਰ ਦਿੱਤਾ। ਪਰਿਵਾਰ ਵਾਲੇ ਉਸ ਨੂੰ ਸ੍ਰੀਗੰਗਾਨਗਰ ਦੇ ਜਨ ਸੇਵਾ ਹਸਪਤਾਲ ਲੈ ਗਏ, ਜਿੱਥੇ ਉਸ ਦੀ ਮੌਤ ਹੋ ਗਈ। 
ਮ੍ਰਿਤਕ ਵੇਦ ਪ੍ਰਕਾਸ਼ ਦੀਆਂ ਦੋ ਬੇਟੀਆਂ ਅਤੇ ਇਕ ਬੇਟਾ ਹੈ। ਇੱਥੇ ਕਾਲਰਖੇੜਾ ਚੌਕੀ ਦੇ ਏਐਸਆਈ ਗੁਰਮੇਲ ਸਿੰਘ ਨੇ ਮ੍ਰਿਤਕ ਦੇ ਭਰਾ ਸੋਨੂੰ ਦੇ ਬਿਆਨਾਂ ’ਤੇ ਧਾਰਾ 174 ਤਹਿਤ ਕਾਰਵਾਈ ਕਰਦਿਆਂ ਲਾਸ਼ ਨੂੰ ਅਬੋਹਰ ਦੇ ਸਰਕਾਰੀ ਹਸਪਤਾਲ ਦੇ ਮੁਰਦਾਘਰ ਵਿੱਚ ਰਖਵਾਇਆ। ਘਟਨਾ ਦੀ ਸੂਚਨਾ ਮਿਲਦੇ ਹੀ ਪਿੰਡ ਦੇ ਸਰਪੰਚ ਜੋਗਿੰਦਰ ਸਿੰਘ ਅਤੇ ਹੋਰ ਪੰਚਾਇਤਾਂ ਵੀ ਉਥੇ ਪਹੁੰਚ ਗਈਆਂ ਅਤੇ ਇਸ ਘਟਨਾ 'ਤੇ ਦੁੱਖ ਪ੍ਰਗਟ ਕਰਦਿਆਂ ਅਵਾਰਾ ਪਸ਼ੂਆਂ ਦੇ ਹੱਲ ਦੀ ਮੰਗ ਕੀਤੀ।

In The Market