LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਕਪੂਰਥਲਾ ਜੇਲ੍ਹ ਵਿਚ ਖੁਦ ਦੀ ਰਾਈਫਲ ਵਿਚੋਂ ਚੱਲੀ ਗੋਲ਼ੀ, ਸੀਆਰਪੀਐਫ ਦੇ ਜਵਾਨ ਦੀ ਮੌਤ

crpf jawan jail

ਕਪੂਰਥਲਾ ਮਾਡਰਨ ਜੇਲ੍ਹ ਵਿਚ ਦੇਰ ਰਾਤ ਗੋਲ਼ੀ ਚੱਲ ਗਈ। ਸੀਆਰਪੀਐਫ਼ ਦੇ ਹੈੱਡ ਕਾਂਸਟੇਬਲ ਦੀ ਗੋਲੀ ਲੱਗਣ ਕਾਰਨ ਮੌਤ ਹੋ ਗਈ। ਇਸ ਦੀ ਪੁਸ਼ਟੀ ਕਰਦਿਆਂ ਡੀਐਸਪੀ ਸਬ-ਡਵੀਜ਼ਨ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਜਵਾਨ ਦੀ ਆਪਣੀ ਸਰਵਿਸ ਰਾਈਫ਼ਲ ’ਚੋਂ ਗੋਲ਼ੀ ਚੱਲਣ ਕਾਰਨ ਮੌਤ ਹੋ ਗਈ। ਉਹ ਕਿਸੇ ਨਿੱਜੀ ਮਾਮਲੇ ਨੂੰ ਲੈ ਕੇ ਪਰੇਸ਼ਾਨ ਰਹਿੰਦਾ ਸੀ। ਪਰਿਵਾਰਕ ਮੈਂਬਰਾਂ ਦੇ ਬਿਆਨਾਂ ਤੋਂ ਬਾਅਦ ਬੀਐਨਐਸ ਦੀ ਧਾਰਾ 194 ਤਹਿਤ ਕਾਰਵਾਈ ਕੀਤੀ ਜਾ ਰਹੀ ਹੈ। ਘਟਨਾ ਤੋਂ ਬਾਅਦ ਜਵਾਨ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੀ ਮੋਰਚਰੀ ’ਚ ਰਖਵਾਇਆ ਗਿਆ ਹੈ। 
ਜਾਣਕਾਰੀ ਅਨੁਸਾਰ ਸੀਆਰਪੀਐਫ਼ ਦੇ ਹੈੱਡ ਕਾਂਸਟੇਬਲ ਅਨਿਲ ਕੁਮਾਰ ਵਾਸੀ ਝੁੰਝਨੂ, ਰਾਜਸਥਾਨ ਕਾਫ਼ੀ ਸਮੇਂ ਤੋਂ ਕਪੂਰਥਲਾ ਮਾਡਰਨ ਜੇਲ੍ਹ ਵਿਚ ਤਾਇਨਾਤ ਸੀ। ਮੰਗਲਵਾਰ ਰਾਤ ਡਿਊਟੀ ਦੌਰਾਨ ਉਕਤ ਹੈੱਡ ਕਾਂਸਟੇਬਲ ਦੀ ਸਰਵਿਸ ਰਾਈਫ਼ਲ ’ਚੋਂ ਅਚਾਨਕ ਗੋਲੀ ਚਲ ਗਈ ਜਿਸ ’ਚ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਘਟਨਾ ਦੀ ਸੂਚਨਾ ਤੋਂ ਬਾਅਦ ਜੇਲ੍ਹ ਪ੍ਰਸ਼ਾਸਨ ਦੀ ਸ਼ਿਕਾਇਤ ’ਤੇ ਥਾਣਾ ਕੋਤਵਾਲੀ ਪੁਲਿਸ ਨੇ ਜਵਾਨ ਅਨਿਲ ਕੁਮਾਰ ਦੀ ਲਾਸ਼ ਨੂੰ ਸਿਵਲ ਹਸਪਤਾਲ ਵਿਚ ਪੋਸਟਮਾਰਟਮ ਲਈ ਮੁਰਦਾਘਰ ਵਿਚ ਰਖਵਾ ਦਿਤਾ ਹੈ।
ਉਥੇ ਹੀ ਸਿਵਲ ਹਸਪਤਾਲ ਦੇ ਐਸਐਮਓ ਡਾ. ਸੰਦੀਪ ਧਵਨ ਨੇ ਦਸਿਆ ਕਿ ਮੰਗਲਵਾਰ ਦੇਰ ਰਾਤ ਸੀਆਰਪੀਐਫ਼ ਜਵਾਨ ਅਨਿਲ ਕੁਮਾਰ ਦੀ ਲਾਸ਼ ਨੂੰ ਪੋਸਟਮਾਰਟਮ ਲਈ ਲਿਆਂਦਾ ਗਿਆ ਜਿਸ ਦਾ ਤਿੰਨ ਡਾਕਟਰਾਂ ਦੇ ਬੋਰਡ ਵਲੋਂ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ। ਬੋਰਡ ਵਿਚ ਡਾ. ਹਰਪ੍ਰੀਤ ਮੋਮੀ, ਡਾ. ਅਮਨਜੋਤ ਅਤੇ ਡਾ. ਰਾਜੇਸ਼ ਚੰਦਰ ਸ਼ਾਮਲ ਹਨ।
ਐਸਐਮਓ ਡਾ. ਸੰਦੀਪ ਧਵਨ ਨੇ ਦਸਿਆ ਕਿ ਗੋਲੀ ਜਵਾਨ ਦੀ ਗਰਦਨ ਦੇ ਉਪਰੋਂ ਸਿਰ ਵਲ ਲੱਗੀ ਹੈ। ਦੂਜੇ ਪਾਸੇ ਡੀਐਸਪੀ ਸਬ ਡਵੀਜ਼ਨ ਹਰਪ੍ਰੀਤ ਸਿੰਘ ਨੇ ਦਸਿਆ ਕਿ ਸੀਆਰਪੀਐਫ਼ ਜਵਾਨ ਦੇ ਪ੍ਰਵਾਰਕ ਮੈਂਬਰਾਂ ਦੇ ਬਿਆਨਾਂ ’ਤੇ ਬੀਐਨਐਸ ਦੀ ਧਾਰਾ 194 ਤਹਿਤ ਕਾਰਵਾਈ ਕਰ ਕੇ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਪ੍ਰਵਾਰਕ ਮੈਂਬਰਾਂ ਨੂੰ ਸੌਂਪ ਦਿਤੀ ਗਈ ਹੈ।

In The Market