ਫਾਜ਼ਿਲਕਾ ਜ਼ਿਲ੍ਹੇ ਦੇ ਜਲਾਲਾਬਾਦ 'ਚ ਧਾਰਮਿਕ ਸਮਾਗਮ ਵਿਚ ਇਕ ਔਰਤ ਨੇ ਸ਼ਰਧਾਲੂ ਦੇ ਜੇਬ ਵਿਚੋਂ 35 ਹਜ਼ਾਰ ਰੁਪਏ ਚੋਰੀ ਕਰ ਲਏ। ਨਗਰ ਕੀਰਤਨ ਦੌਰਾਨ ਸੇਵਾ ਕਰ ਰਹੇ ਸ਼ਰਧਾਲੂ ਦੀ ਜੇਬ ਉਤੇ ਉਕਤ ਔਰਤ ਨੇ ਡਾਕਾ ਮਾਰਿਆ। ਪੀੜਤ ਵਿਅਕਤੀ ਨੂੰ ਇਸ ਬਾਰੇ ਉਦੋਂ ਪਤਾ ਲੱਗਾ ਜਦੋਂ ਉਸ ਨੇ ਇਲਾਕੇ ਦੇ ਸੀਸੀਟੀਵੀ ਕੈਮਰੇ ਚੈੱਕ। ਹਾਲਾਂਕਿ ਸ਼ਰਧਾਲੂ ਮਹਿੰਦਰ ਸਿੰਘ ਨੇ ਸੀਸੀਟੀਵੀ ਵੀਡੀਓ ਵਾਇਰਲ ਕਰ ਕੇ ਐਲਾਨ ਕੀਤਾ ਹੈ ਕਿ ਜੋ ਵੀ ਉਕਤ ਔਰਤ ਦਾ ਪਤਾ ਦੱਸੇਗਾ, ਉਸ ਨੂੰ ਇਨਾਮ ਦਿੱਤਾ ਜਾਵੇਗਾ।
ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਪੀੜਤ ਦੇ ਪੁੱਤਰ ਰਵਿੰਦਰ ਸਿੰਘ ਨੇ ਦੱਸਿਆ ਕਿ ਉਹ ਜਲਾਲਾਬਾਦ ਦੀ ਅਗਰਵਾਲ ਕਾਲੋਨੀ ਦਾ ਵਸਨੀਕ ਹੈ, ਜਦੋਂ ਉਸ ਦੇ ਪਿਤਾ ਮਹਿੰਦਰ ਸਿੰਘ ਜਲਾਲਾਬਾਦ ਦੇ ਗੁਰਦੁਆਰਾ ਸਾਹਿਬ ਤੋਂ ਸਜਾਏ ਜਾ ਰਹੇ ਨਗਰ ਕੀਰਤਨ ਦੌਰਾਨ ਗੁਰੂ ਘਰ ਦੀ ਸੇਵਾ ਕਰ ਰਹੇ ਸਨ ਤਾਂ ਜਲਾਲਾਬਾਦ-ਫਾਜ਼ਿਲਕਾ ਮੁੱਖ ਮਾਰਗ 'ਤੇ ਲਾਲ ਬੱਤੀ ਚੌਕ ਨੇੜੇ ਅਚਾਨਕ ਇਕ ਔਰਤ ਨੇ ਭੀੜ 'ਚ ਆ ਕੇ ਉਸ ਦੇ ਪਿਤਾ ਦੀ ਜੇਬ 'ਚੋਂ 35 ਹਜ਼ਾਰ ਰੁਪਏ ਦੀ ਨਕਦੀ ਚੋਰੀ ਕਰ ਲਈ।
ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਸੀਸੀਟੀਵੀ ਕੈਮਰੇ ਚੈੱਕ ਕੀਤੇ ਗਏ ਤਾਂ ਸਾਹਮਣੇ ਆਇਆ ਕਿ ਉਕਤ ਔਰਤ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਹੈ, ਜਿਸ ਦੀ ਸੀਸੀਟੀਵੀ ਵੀਡੀਓ ਵਾਇਰਲ ਹੋ ਗਈ ਹੈ। ਔਰਤ ਦਾ ਪਤਾ ਦੱਸਣ ਵਾਲੇ ਨੂੰ 11,000 ਰੁਪਏ ਦੇਣ ਦਾ ਐਲਾਨ ਕੀਤਾ ਹੈ ਗਏ ਸਨ ਪਰ ਉਨ੍ਹਾਂ ਨੂੰ ਨਹੀਂ ਪਤਾ ਸੀ ਕਿ ਉਨ੍ਹਾਂ ਨਾਲ ਇਹ ਘਟਨਾ ਵਾਪਰ ਜਾਵੇਗੀ।
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
HMVP वायरस के 18 मामले; पुडुचेरी में एक और बच्चा पॉजिटिव
Meerut Crime News: 9वीं के छात्र ने घरवालों के सामने खुद को मारी गोली, गूगल सर्च हिस्ट्री देख परिजन दंग
Puducherry train derailed: पुडुचेरी जा रही ट्रेन के 5 डिब्बे पटरी से उतरे, टला बड़ा हादसा