LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

1992 ਫਰਜ਼ੀ ਪੁਲਿਸ ਮੁਕਾਬਲਾ: ਤੱਤਕਾਲੀ ਪੁਲਿਸ ਅਧਿਕਾਰੀ ਝੂਠਾ ਰਿਕਾਰਡ ਬਣਾਉਣ ਲਈ ਦੋਸ਼ੀ ਕਰਾਰ,ਜਾਣੋ ਪੂਰਾ ਕੇਸ

images2589

ਮੁਹਾਲੀ : : ਮੁਹਾਲੀ ਦੀ ਸੀਬੀਆਈ ਦੇ ਮਾਨਯੋਗ ਜੱਜ ਰਾਕੇਸ਼ ਕੁਮਾਰ ਗੁਪਤਾ ਨੇ ਸਾਲ 1992 ਦੇ ਪੁਲਿਸ ਮੁਕਾਬਲੇ ਨਾਲ ਸਬੰਧਤ ਕੇਸ ਵਿਚ ਫੈਸਲਾ ਸੁਣਾਉਂਦਿਆਂ ਸੀਆਈਏ ਸਟਾਫ਼ ਮਜੀਠਾ ਦੇ ਤਤਕਾਲੀ ਮੁੱਖੀ ਤਰਸੇਮ ਲਾਲ ਨੂੰ ਆਈਪੀਸੀ 218 (ਝੂਠਾ ਰਿਕਾਰਡ ਤਿਆਰ ਕਰਨ) ਦੋਸ਼ੀ ਜਦੋਂ ਕਿ ਤਤਕਾਲੀ ਥਾਣੇਦਾਰ ਧਰਮ ਸਿੰਘ ਨੂੰ ਬਰੀ ਕਰ ਦਿੱਤਾ ਹੈ। ਦੋਸ਼ੀ ਤਰਸੇਮ ਲਾਲ ਨੂੰ ਸਜ਼ਾ ਦੇ ਫ਼ੈਸਲੇ 3 ਨਵੰਬਰ ਦਾ ਦਿਨ ਰਾਖ਼ਵਾ ਰੱਖਿਆ ਗਿਆ ਹੈ। ਕਰੀਬ 31 ਸਾਲ ਚੱਲੇ ਇਸ ਕੇਸ ਵਿਚ ਮੁਕੱਦਮੇ ਦੌਰਾਨ 17 ਗਵਾਹਾਂ ਨੇ ਆਪਣੇ ਬਿਆਨ ਦਰਜ ਕਰਵਾਏ ਅਤੇ ਮੁਕੱਦਮੇ ਦੌਰਾਨ 8 ਦੀ ਮੌਤ ਹੋ ਗਈ।

ਮਾਮਲਾ ਦਲਜੀਤ ਸਿੰਘ ਵਾਸੀ ਖਿਆਲਾ, ਅੰਮ੍ਰਿਤਸਰ ਨੂੰ ਅਗਵਾ, ਨਾਜਾਇਜ਼ ਹਿਰਾਸਤ ਅਤੇ ਫਿਰ ਹੱਤਿਆ ਕਰਨ ਨਾਲ ਸਬੰਧਤ ਸੀ ਜਿਸ ਦੀ ਸ਼ਿਕਾਇਤ ਉਸ ਦੇ ਪਿਤਾ ਕਸ਼ਮੀਰ ਸਿੰਘ ਨੇ ਸਾਲ 1994 ਵਿਚ ਪੰਜਾਬ ਤੇ ਰਹਿਆਣਾ ਹਾਈ ਕੋਰਟ ਵਿਚ ਕੀਤੀ ਸੀ।ਆਪਣੀ ਰਿੱਟ ਪਟੀਸ਼ਨ ਵਿਚ ਕਸ਼ਮੀਰ ਸਿੰਘ ਨੇ ਅਦਾਲਤ ਨੂੰ ਦੱਸਿਆ ਸੀ ਕਿ ਉਸ ਅਤੇ ਉਸ ਦੇ ਪੁੱਤਰਾਂ ਬਲਜੀਤ ਸਿੰਘ ਅਤੇ ਰਾਜਵੰਤ ਸਿੰਘ ਨੂੰ ਤਤਕਾਲੀ ਥਾਣਾ ਮੁੱਖੀ ਧਰਮ ਸਿੰਘ ਲੋਪੋਕੇ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਨੇ 13 ਦਸੰਬਰ 1992 ਨੂੰ ਉਨ੍ਹਾਂ ਦੇ ਘਰੋਂ ਹਿਰਾਸਤ ਵਿਚ ਲਿਆ ਸੀ । ਇਸ ਤੋਂ ਮਗਰੋਂ ਉਨ੍ਹਾਂ ਤੋਂ ਜਾਣਕਾਰੀ ਲੈਕੇ ਪੁਲਿਸ ਨੇ ਉਸ ਦੇ ਤੀਜੇ ਪੁੱਤਰ ਦਲਜੀਤ ਸਿੰਘ ਨੂੰ ਉਸ ਦੇ ਰਿਸ਼ਤੇਦਾਰ ਦੇ ਘਰ ਨਵੀਂ ਆਬਾਦੀ, ਅੰਮ੍ਰਿਤਸਰ ਤੋਂ ਹਿਰਾਸਤ ਵਿਚ ਲੈ ਲਿਆ। ਬਲਜੀਤ ਅਤੇ ਰਜਵੰਤ ਨੂੰ ਕੁਝ ਦਿਨਾਂ ਬਾਅਦ ਰਿਹਾਅ ਕਰ ਦਿੱਤਾ ਗਿਆ ਸੀ ਪਰ ਉਸ ਦੇ ਤੀਜੇ ਪੁੱਤਰ ਦਲਜੀਤ ਸਿੰਘ ਦਾ ਕੁੱਝ ਪਤਾ ਨਹੀਂ ਲੱਗ ਰਿਹਾ ਸੀ, ਜਿਸ ਨੂੰ ਅਦਾਲਤ ਵਿਚ ਪੇਸ਼ ਕਰਨ ਲਈ ਅਪੀਲ ਕੀਤੀ ਗਈ ਸੀ। ਪਟੀਸ਼ਨ ਦੇ ਜਵਾਬ ਵਿਚ ਐੱਸਐੱਚਓ ਲੋਪੋਕੇ ਨੇ ਹਾਈਕੋਰਟ ਵਿੱਚ ਜਵਾਬ ਦਾਇਰ ਕਰਦਿਆਂ ਦਲਜੀਤ ਸਿੰਘ ਨੂੰ ਹਿਰਾਸਤ ਵਿਚ ਲੈਣ ਤੋਂ ਇਨਕਾਰ ਕਰ ਦਿੱਤਾ। 1996 ਵਿੱਚ ਹਾਈ ਕੋਰਟ ਨੇ ਜ਼ਿਲ੍ਹਾ ਤੇ ਸੈਸ਼ਨ ਜੱਜ ਅੰਮ੍ਰਿਤਸਰ ਨੂੰ ਜੁਡੀਸ਼ੀਅਲ ਜਾਂਚ ਦੇ ਹੁਕਮ ਦਿੱਤੇ।

ਜਾਂਚ ਵਿੱਚ ਪਾਏ ਗਏ ਅਹਿਮ ਤੱਥ 

ਪੜਤਾਲ ਦੌਰਾਨ ਪਾਇਆ ਗਿਆ ਕਿ ਪੁਲਿਸ ਨੇ ਦਲਜੀਤ ਸਿੰਘ ਨੂੰ 29 ਦਸੰਬਰ 1992 ਨੂੰ ਜਗੀਰ ਸਿੰਘ ਪੁੱਤਰ ਠਾਕੁਰ ਸਿੰਘ ਵਾਸੀ ਅਵਾਨ ਲੱਖਾ ਸਿੰਘ ਨਾਲ ਮੁਕਾਬਲੇ ਵਿੱਚ ਮਾਰਿਆ ਦਿਖਾਇਆ ਸੀ। ਨਿਆਂਇਕ ਜਾਂਚ ਵਿੱਚ ਕਸ਼ਮੀਰ ਸਿੰਘ ਦੇ ਦੋਸ਼ ਸਹੀ ਪਾਏ ਗਏ ਅਤੇ ਸੁਤੰਤਰ ਜਾਂਚ ਦੀ ਸਿਫਾਰਿਸ਼ ਕੀਤੀ ਗਈ। ਹਾਲਾਂਕਿ ਇਸ ਤੋਂ ਪਹਿਲਾਂ 1995 ਵਿੱਚ ਸੁਪਰੀਮ ਕੋਰਟ ਨੇ ਵੱਡੇ ਪੱਧਰ ’ਤੇ ਲਾਸ਼ਾਂ ਦੇ ਸਸਕਾਰ ਦੇ ਮਾਮਲੇ ਦੀ ਸੀਬੀਆਈ ਜਾਂਚ ਦੇ ਹੁਕਮ ਦਿੱਤੇ ਸਨ, ਇਸ ਲਈ ਦਲਜੀਤ ਸਿੰਘ ਦਾ ਮਾਮਲਾ ਵੀ ਸੀਬੀਆਈ ਨੇ ਲਿਆ ਸੀ ਅਤੇ ਇਸ ਲਈ ਕਸ਼ਮੀਰ ਸਿੰਘ ਦੀ ਪਟੀਸ਼ਨ ਦਾ ਨਿਪਟਾਰਾ ਕਰਕੇ ਕਸ਼ਮੀਰ ਨੂੰ ਮੁਆਵਜ਼ਾ ਦੇਣ ਦੇ ਨਿਰਦੇਸ਼ ਦਿੱਤੇ ਗਏ ਸਨ।  1997 ਵਿੱਚ ਸੀਬੀਆਈ ਨੇ ਕਸ਼ਮੀਰ ਸਿੰਘ ਦੀ ਸ਼ਿਕਾਇਤ ’ਤੇ ਕੇਸ ਦਰਜ ਕਰਕੇ 2001 ਵਿੱਚ ਥਾਣੇਦਾਰ ਧਰਮ ਸਿੰਘ, ਤਰਸੇਮ ਲਾਲ, ਸਵਰਨ ਸਿੰਘ ਅਤੇ ਅਵਤਾਰ ਸਿੰਘ ਖ਼ਲਿਾਫ਼ ਅਗਵਾ, ਗੈਰ-ਕਾਨੂੰਨੀ ਤੌਰ ’ਤੇ ਕਤਲ ਅਤੇ ਰਿਕਾਰਡ ਤੋੜ ਮਰੋੜਨ ਲਈ ਚਾਰਜਸ਼ੀਟ ਦਾਖ਼ਲ ਕੀਤੀ।ਫੇਰ ਕਾਨੂੰਨੀ ਅੜਚਣਾ ਕਰਕੇ ਇਸ ਕੇਸ ਦੀ ਸੁਣਵਾਈ 2016 ਤੱਕ ਰੁਕੀ ਰਹੀ।

ਜਗੀਰ ਸਿੰਘ ਦੀ ਥਾਂ ਕਿਸ ਨੂੰ ਮਾਰਿਆ?

29 ਦਸੰਬਰ 1992 ਨੂੰ ਅੰਮ੍ਰਿਤਸਰ ਪੁਲਿਸ ਨੇ ਦਲਜੀਤ ਸਿੰਘ ਨਾਲ ਜਿਹੜੇ ਜਗੀਰ ਸਿੰਘ ਨੂੰ ਪੁਲਿਸ ਨੇ ਮੁਕਾਬਲੇ ਵਿਚ ਮਰਿਆ ਦਿਖਾਇਆ ਸੀ ਉਹ ਹਾਲੇ ਜਿਉਂਦਾ ਹੈ। ਇਸ ਬਾਰੇ ਸਤੰਬਰ 2023 ਵਿਚ ਸੀਬੀਆਈ ਨੇ ਅਦਾਲਤ ਵਿਚ ਰਿਪੋਰਟ ਪੇਸ਼ ਕੀਤੀ। ਹੁਣ ਸਵਾਲ ਇਹ ਖੜ੍ਹਾ ਹੁੰਦਾ ਸੀ ਕਿ ਜਗੀਰ ਸਿੰਘ ਦੀ ਥਾਂ ਕਿਸ ਸ਼ਖ਼ਸ ਨੂੰ ਮਾਰ ਦਿੱਤਾ। ਇਸ ਲਈ ਅਦਾਲਤ ਨੇ ਇਸ ਕੇਸ ਬਾਰੇ ਪੁਲਿਸ ਵੱਲੋਂ ਪੇਸ਼ ਕੀਤਾ ਰਿਕਾਰਡ ਝੂਠਾ ਮੰਨਿਆ।

In The Market