LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business
punjab news
qhwg1yb

Punjab news: पंजाब में कल चुनाव होने वाले हैं. इसको लेकर पंजाब पुलिस काफी सतर्क हो गई है. इस बीच पंजाब के नवांशहर जिले में बोतल पर लिखे रेट से ज्यादा रेट पर शराब बेचने का मामला सामने आया है. दरअसल, नवांशहर के डिप्टी कमिश्नर नवजोत पाल सिंह रंधावा ने जिले के ठेकों पर शराब की बोतल पर लिखे रेट से ज्यादा रेट पर बेचने की शिकायत मिलने को लेकर मीडिया टीम के साथ स्टिंग ऑपरेशन किया. जहां उन्हें ब्लेंडर प्राइड की एक बोतल मिली जिस पर न्यूनतम बिक्री मूल्य 531/- रुपये लिखा था लेकिन इसे 900/- रुपये में बेचा जा रहा है. डीसी नवांशहर ने कहा कि शिकायत एक्साइज विभाग को दे दी गई है और एक्साइज विभाग के अधिकारी ने कहा कि कोई भी शराब डीलर बोतल पर लिखे न्यूनतम बिक्री मूल्य से अधिक नहीं बेच सकता है'  यदि वह दो से अधिक बोतलें बेचता है तो उसे परमिट लेना होगा. यदि वह ठेकेदार बिना परमिट के किसी को एक कार्टन शराब बेचता है तो उस ठेकेदार के खिलाफ उत्पाद शुल्क विभाग द्वारा कार्रवाई की जा सकती है. पंजाब के मुख्य निर्वाचन अधिकारी सिबिन सी ने कहा है कि लोकसभा चुनाव 2024 के मद्देनजर पंजाब में 1 जून 2024 (शनिवार) को मतदान के लिए विशेष अवकाश की घोषणा की गई है. इसके साथ ही चुनाव परिणाम के दिन 30-05-2024 से 01-06-2024 और 04-06-2024 को शुष्क दिवस घोषित किया गया....

hoshiarpur girl 3005

ਹੁਸ਼ਿਆਰਪੁਰ : ਬੁੱਧਵਾਰ ਨੂੰ ਜ਼ਿਲ੍ਹੇ ਦੇ ਥਾਣਾ ਗੜ੍ਹਦੀਵਾਲਾ ਅਧੀਨ ਆਉਂਦੇ ਇਲਾਕੇ ਵਿਚ 18 ਸਾਲਾ ਗੁਰਲੀਨ ਕੌਰ ਦਾ ਕਤਲ ਕਰ ਦਿੱਤਾ ਗਿਆ ਸੀ। ਇਸ ਮਾਮਲੇ 'ਚ ਪੁਲਿਸ ਨੇ ਮੁਲਜ਼ਮ ਪਲਵਿੰਦਰ ਸਿੰਘ ਪੁੱਤਰ ਓਮਕਾਰ ਸਿੰਘ ਖਿਲਾਫ ਕਤਲ ਦਾ ਮਾਮਲਾ ਦਰਜ ਕਰ ਲਿਆ ਸੀ। ਇਹ ਮਾਮਲਾ ਮ੍ਰਿਤਕ ਗੁਰਲੀਨ ਕੌਰ ਦੀ ਮਾਤਾ ਮਨਦੀਪ ਕੌਰ ਪਤਨੀ ਮਨਜੀਤ ਸਿੰਘ ਵਾਸੀ ਮਾਨਗੜ੍ਹ ਦੇ ਬਿਆਨਾਂ ਉਤੇ ਦਰਜ ਕੀਤਾ ਗਿਆ।ਇਸ ਮਾਮਲੇ ਵਿਚ ਵੱਡਾ ਖੁਲਾਸਾ ਹੋਇਆ ਹੈ। ਮੁਲਜ਼ਮ ਨੇ ਵਾਰਦਾਤ ਨੂੰ ਇਸ ਕਾਰਨ ਅੰਜਾਮ ਦਿੱਤਾ ਕਿਉਂਕਿ ਕੁੜੀ ਵਾਲਿਆਂ ਨੇ ਉਸ ਵੱਲੋਂ ਭੇਜੇ ਰਿਸ਼ਤੇ ਤੋਂ ਇਨਕਾਰ ਕਰ ਦਿੱਤਾ ਸੀ। ਮਾਂ ਮੁਤਾਬਕ ਉਸ ਦੀਆਂ ਅੱਖਾਂ ਸਾਹਮਣੇ ਸਨਕੀ ਧੀ ਨੂੰ ਜਬਰਨ ਫੜ ਕੇ ਝਾੜੀਆਂ ਵੱਲ ਲੈ ਗਿਆ ਤੇ ਚਾਕੂ ਨਾਲ ਤਾਬੜਤੋੜ ਵਾਰ ਕਰ ਦਿੱਤੇ।ਪੁਲਿਸ ਨੂੰ ਮ੍ਰਿਤਕਾ ਦੀ ਮਾਂ ਨੇ ਦੱਸਿਆ ਕਿ ਉਸ ਦੀ ਧੀ ਗੁਰਲੀਨ ਗੜ੍ਹਦੀਵਾਲਾ ਵਿਚ ਕੰਪਿਊਟਰ ਸਿਖਾਉਣ ਜਾਂਦੀ ਸੀ। ਉਹ ਪਿੰਡ ਦੇ ਮਾਨਗੜ੍ਹ ਟੋਲ ਪਲਾਜ਼ਾ ਤਕ ਰੋਜ਼ ਉਸ ਨੂੰ ਛੱਡਣ ਤੇ ਲੈਣ ਜਾਂਦੀ ਸੀ। ਵਾਰਦਾਤ ਵਾਲੇ ਦਿਨ ਜਿਵੇਂ ਹੀ ਗੁਰਲੀਨ ਬੱਸ ਵਿਚੋਂ ਉਤਰੀ ਤੇ ਉਸ ਕੋਲ ਆਉਣ ਲੱਗੀ ਤਾਂ ਪਿੱਛਾ ਕਰ ਰਹੇ ਮੋਟਰਸਾਈਕਲ ਸਵਾਰ ਪਲਵਿੰਦਰ ਸਿੰਘ ਨੇ ਉਸ ਨੂੰ ਰੋਕਿਆ। ਫਿਰ ਗੁਰਲੀਨ ਨੂੰ ਗਲੇ ਤੋਂ ਫੜ ਕੇ ਝਾੜੀਆਂ ਵੱਲ ਖਿਚ ਕੇ ਲੈ ਗਿਆ। ਉਸ ਨੇ ਰੌਲਾ ਪਾਇਆ ਪਰ ਮੁਲਜ਼ਮ ਨੇ ਉਸ ਦੀ ਧੀ ਦੇ ਗਰਦਨ, ਪੇਟ ਤੇ ਛਾਤੀ ਵਿਚ ਤੇਜ਼ਧਾਰ ਹਥਿਆਰ ਨਾਲ ਕਈ ਵਾਰ ਕਰਨੇ ਸ਼ੁਰੂ ਕਰ ਦਿੱਤੇ। ਉਸ ਦੇ ਤੇ ਧੀ ਦੇ ਰੌਲਾ ਪਾਉਣ ਉਤੇ ਲੋਕ ਇਕੱਠੇ ਹੋਣੇ ਸ਼ੁਰੂ ਹੋ ਗਏ। ਇਹ ਵੇਖ ਮੁਲਜ਼ਮ ਹਥਿਆਰ ਸੁੱਟ ਕੇ ਮੌਕੇ ਤੋਂ ਫਰਾਰ ਹੋ ਗਿਆ। ਗੰਭੀਰ ਜ਼ਖਮਾਂ ਦੀ ਤਾਬ ਨਾ ਝਲਦਿਆਂ ਉਸ ਦੀ ਧੀ ਨੇ ਮੌਕੇ ਉਤੇ ਹੀ ਦਮ ਤੋੜ ਦਿੱਤਾ। ਮ੍ਰਿਤਕਾ ਦੀ ਮਾਂ ਨੇ ਦੱਸਿਆ ਕਿ ਮੁਲਜ਼ਮ ਪਲਵਿੰਦਰ 3 ਦਿਨ ਪਹਿਲਾਂ ਆਪਣੇ ਪਰਿਵਾਰ ਨਾਲ ਉਸ ਦੀ ਧੀ ਨਾਲ ਵਿਆਹ ਕਰਨ ਲਈ ਪ੍ਰਸਤਾਵ ਲੈ ਕੇ ਉਨ੍ਹਾਂ ਘਰ ਆਇਆ ਸੀ ਪਰ ਸਾਡੇ ਪਰਿਵਾਰ ਵੱਲੋਂ ਇਸ ਰਿਸ਼ਤੇ ਤੋਂ ਮਨ੍ਹਾ ਕਰ ਦਿੱਤਾ ਗਿਆ ਸੀ। ਇਸੇ ਰੰਜਿਸ਼ ਕਾਰਨ ਉਸ ਨੇ ਵਾਰਦਾਤ ਨੂੰ ਅੰਜਾਮ ਦਿੱਤਾ।ਜਾਣਕਾਰੀ ਮੁਤਾਬਕ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਨੇ ਖੁਦ ਦੇ ਪੇਟ ਵਿਚ ਵੀ ਚਾਕੂ ਨਾਲ ਵਾਰ ਕੀਤੇ ਤੇ ਜ਼ਖਮੀ ਕਰ ਲਿਆ। ਹਸਪਤਾਲ ਵਿਚ ਉਸ ਦਾ ਇਲਾਜ ਚੱਲ ਰਿਹਾ ਹੈ ਤੇ ਗ੍ਰਿਫ਼ਤਾਰੀ ਲਈ ਪੁਲਿਸ ਵੀ ਉਥੇ ਤਾਇਨਾਤ ਹੈ।  

g6234yu9b

Petrol /Diesel Prices: देश में पेट्रोल (Petrol/Diesel prices) की कीमतों में एक बार फिर बदलाव हुआ है. तेल विपणन कंपनियों ने 31 मई 2024 के लिए पेट्रोल और डीजल की कीमतों में बदलाव किया है. पंजाब में पेट्रोल के दाम फिर बढ़ गए हैं. पिछले दिनों पंजाब में पेट्रोल की कीमत 96.59 थी, जो कुछ पैसे बढ़कर 96.89 हो गई है. हालांकि, डीजल की कीमतों में कोई बदलाव नहीं हुआ है. आपको अपनी कार की टंकी फुल कराने से पहले यह जान लेना चाहिए कि आपके शहर में प्रति लीटर कितना पेट्रोल और डीजल बिक रहा है. शहरों में पेट्रोल-डीजल के दाम (Petrol /Diesel Prices)चंडीगढ़: पेट्रोल 94.22 रुपये और डीजल 82.38 रुपये प्रति लीटर.नोएडा: पेट्रोल 94.81 रुपये और डीजल 87.94 रुपये प्रति लीटर.गुरुग्राम: पेट्रोल 95.18 रुपये और डीजल 88.03 रुपये प्रति लीटर.हैदराबाद: पेट्रोल 107.39 रुपये और डीजल 95.63 रुपये प्रति लीटर.पटना: पेट्रोल 105.16 रुपये और डीजल 92.03 रुपये प्रति लीटर.लखनऊ: पेट्रोल 94.63 रुपये और डीजल 87.74 रुपये प्रति लीटर.तेल कंपनियां वैश्विक बाजार में कच्चे तेल की कीमतों के आधार पर ईंधन की कीमतें तय करती हैं। ऐसे में जब भी कच्चे तेल की कीमत बढ़ती है तो ड्राइवर को चिंता होती है कि क्या ईंधन की कीमत बढ़ेगी. प्रमुख शहरों में तेल की कीमतेंराजधानी दिल्ली में पेट्रोल 94.76 और डीजल 87.66 प्रति लीटर.मुंबई में पेट्रोल 104.19 रुपये और डीजल 92.13 रुपये प्रति लीटर.कोलकाता में पेट्रोल की कीमत 103.93 रुपये और डीजल की कीमत 90.74 रुपये प्रति लीटर है.चेन्नई में पेट्रोल 100.73 रुपये और डीजल 92.32 रुपये प्रति लीटर.बेंगलुरु में पेट्रोल की कीमत 99.82 रुपये और डीजल की कीमत 85.92 रुपये प्रति लीटर है.

petrol deisel new 31 05 2024

Petrol and Diesel Price : ਦੇਸ਼ ਵਿੱਚ ਪੈਟਰੋਲ ਦੀਆਂ ਕੀਮਤਾਂ ਮੁੜ ਬਦਲ ਗਈਆਂ ਹਨ। ਤੇਲ ਮਾਰਕੀਟਿੰਗ ਕੰਪਨੀਆਂ ਨੇ 31 ਮਈ 2024 ਲਈ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਬਦਲੀਆਂ ਹਨ। ਪੰਜਾਬ ਵਿਚ ਪੈਟਰੋਲ ਦੇ ਰੇਟ ਮੁੜ ਵੱਧ ਗਏ ਹਨ। ਬੀਤੇ ਦਿਨੀਂ ਪੰਜਾਬ ਵਿਚ ਪੈਟਰੋਲ ਦੀ ਕੀਮਤ 96.59 ਸੀ, ਜੋ ਕੁਝ ਪੈਸੇ ਵੱਧ ਕੇ 96.89 ਹੋ ਗਈ ਹੈ। ਹਾਲਾਂਕਿ ਡੀਜ਼ਲ ਦੀਆਂ ਕੀਮਤਾਂ ਵਿਚ ਕੋਈ ਬਦਲਾਅ ਨਹੀਂ ਹੋਇਆ ਹੈ।ਆਪਣੀ ਕਾਰ ਦੀ ਟੈਂਕੀ ਨੂੰ ਭਰਵਾਉਣ ਤੋਂ ਪਹਿਲਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਤੁਹਾਡੇ ਸ਼ਹਿਰ ਵਿੱਚ ਪੈਟਰੋਲ ਅਤੇ ਡੀਜ਼ਲ ਕਿੰਨੇ ਰੁਪਏ ਪ੍ਰਤੀ ਲੀਟਰ ਵਿੱਕ ਰਿਹਾ ਹੈ।  ਸ਼ਹਿਰਾਂ ਵਿੱਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਚੰਡੀਗੜ੍ਹ : ਪੈਟਰੋਲ 94.22 ਤੇ ਡੀਜ਼ਲ 82.38 ਰੁਪਏ ਪ੍ਰਤੀ ਲੀਟਰ।ਨੋਇਡਾ : ਪੈਟਰੋਲ 94.81 ਤੇ ਡੀਜ਼ਲ 87.94 ਰੁਪਏ ਪ੍ਰਤੀ ਲੀਟਰ।ਗੁਰੂਗ੍ਰਾਮ : ਪੈਟਰੋਲ 95.18 ਤੇ ਡੀਜ਼ਲ 88.03 ਰੁਪਏ ਪ੍ਰਤੀ ਲੀਟਰ।ਹੈਦਰਾਬਾਦ : ਪੈਟਰੋਲ 107.39 ਤੇ ਡੀਜ਼ਲ 95.63 ਰੁਪਏ ਪ੍ਰਤੀ ਲੀਟਰ।ਪਟਨਾ : ਪੈਟਰੋਲ 105.16 ਤੇ ਡੀਜ਼ਲ 92.03 ਰੁਪਏ ਪ੍ਰਤੀ ਲੀਟਰ।ਲਖਨਊ : ਪੈਟਰੋਲ 94.63 ਤੇ ਡੀਜ਼ਲ 87.74 ਰੁਪਏ ਪ੍ਰਤੀ ਲੀਟਰ।ਦੱਸਦੇਈਏ ਤੇਲ ਕੰਪਨੀਆਂ ਗਲੋਬਲ ਬਾਜ਼ਾਰ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਦੇ ਆਧਾਰ 'ਤੇ ਈਂਧਨ ਦੀਆਂ ਕੀਮਤਾਂ ਤੈਅ ਕਰਦੀਆਂ ਹਨ। ਅਜਿਹੇ 'ਚ ਜਦੋਂ ਵੀ ਕੱਚੇ ਤੇਲ ਦੀ ਕੀਮਤ ਵਧਦੀ ਹੈ ਤਾਂ ਡਰਾਈਵਰ ਨੂੰ ਚਿੰਤਾ ਹੁੰਦੀ ਹੈ ਕਿ ਕੀ ਈਂਧਨ ਦੀ ਕੀਮਤ ਵਧੇਗੀ। ਮਹਾਨਗਰਾਂ ਵਿੱਚ ਤੇਲ ਦੀਆਂ ਕੀਮਤਾਂ ਰਾਜਧਾਨੀ ਦਿੱਲੀ 'ਚ ਪੈਟਰੋਲ 94.76 ਤੇ ਡੀਜ਼ਲ 87.66 ਰੁਪਏ ਦੀ ਪ੍ਰਤੀ ਲੀਟਰ।ਮੁੰਬਈ 'ਚ ਪੈਟਰੋਲ 104.19 ਤੇ ਡੀਜ਼ਲ 92.13 ਰੁਪਏ ਪ੍ਰਤੀ ਲੀਟਰ।ਕੋਲਕਾਤਾ 'ਚ ਪੈਟਰੋਲ 103.93 ਤੇ ਡੀਜ਼ਲ ਦੀ ਕੀਮਤ 90.74 ਰੁਪਏ ਪ੍ਰਤੀ ਲੀਟਰ।ਚੇਨਈ 'ਚ ਪੈਟਰੋਲ 100.73 ਤੇ ਡੀਜ਼ਲ 92.32 ਰੁਪਏ ਪ੍ਰਤੀ ਲੀਟਰ।ਬੈਂਗਲੁਰੂ ਵਿਚ ਪੈਟਰੋਲ ਦੀ ਕੀਮਤ 99.82 ਤੇ ਡੀਜ਼ਲ ਦੀ ਕੀਮਤ 85.92 ਰੁਪਏ ਪ੍ਰਤੀ ਲੀਟਰ ਹੈ।  ...

weather update 31052024

Weather Forecast : ਨੌਤਪਾ ਦੌਰਾਨ ਪੰਜਾਬ ਬੇਹੱਦ ਭੱਖਿਆ। ਮਈ ਦੇ ਪਿਛਲੇ ਚਾਰ-ਪੰਜ ਦਿਨਾਂ ਤੋਂ ਗਰਮੀ ਨੇ ਬੇਹੱਦ ਸਤਾਇਆ। 28 ਮਈ ਨੂੰ 49.3 ਡਿਗਰੀ ਹੁਣ ਤੱਕ ਦਾ ਸਭ ਤੋਂ ਵੱਧ ਰਿਹਾ ਹੈ ਤੇ ਪਿਛਲੇ ਚਾਰ ਪੰਜ ਦਿਨਾਂ ਤੋਂ ਵੱਧ ਤੋਂ ਵੱਧ ਤਾਪਮਾਨ 48 ਡਿਗਰੀ ਤੋਂ ਉਪਰ ਬਣਿਆ ਹੋਇਆ ਹੈ। ਭਾਵੇਂ ਇਹ ਵੀਰਵਾਰ ਨੂੰ ਫਰੀਦਕੋਟ ਦੇ ਰਿਕਾਰਡ 48.3 ਡਿਗਰੀ ਤੋਂ ਕਰੀਬ ਇੱਕ ਡਿਗਰੀ ਘੱਟ ਹੈ ਪਰ ਪੰਜਾਬ ਦੇ ਲੋਕ ਮਈ ਮਹੀਨੇ ਦੀ ਜੂਨ ਦੀ ਗਰਮੀ ਨਾਲ ਜੂਝ ਰਹੇ ਹਨ ਪਰ ਹੁਣ ਮੌਸਮ ਬਦਲਣ ਜਾ ਰਿਹਾ ਹੈ।  ਅਗਲੇ ਤਿੰਨ ਦਿਨ ਕੜਾਕੇ ਦੀ ਗਰਮੀ ਤੋਂ ਕੁਝ ਰਾਹਤ ਦੇਣ ਵਾਲੇ ਹਨ। ਰਾਜ ਵਿੱਚ ਪੱਛਮੀ ਗੜਬੜੀ ਦੇ ਪ੍ਰਭਾਵ ਕਾਰਨ 31 ਮਈ ਅਤੇ 2 ਜੂਨ ਨੂੰ ਮੀਂਹ ਪੈਣ ਦੀ ਸੰਭਾਵਨਾ ਹੈ, ਜਦਕਿ 2 ਜੂਨ ਨੂੰ ਵੀ ਮਾਮੂਲੀ ਬਦਲਾਅ ਦੇਖਣ ਨੂੰ ਮਿਲੇਗਾ। ਇਸ ਦੇ ਨਾਲ ਹੀ ਸੂਬੇ ਦੇ ਕੁਝ ਜ਼ਿਲਿਆਂ 'ਚ 30-40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਤੂਫਾਨ ਆਵੇਗਾ ਪਰ ਕੁਝ ਜ਼ਿਲ੍ਹਿਆਂ 'ਚ ਹੀਟਵੇਵ ਵੀ ਰਹੇਗੀ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਹੁਣ 2 ਜੂਨ ਤੱਕ ਮੌਸਮ 'ਚ ਰਾਹਤ ਮਿਲੇਗੀ, ਜਦਕਿ 3 ਜੂਨ ਤੋਂ ਬਾਅਦ ਮੌਸਮ ਫਿਰ ਖੁਸ਼ਕ ਹੋ ਜਾਵੇਗਾ। ਜੂਨ ਦੇ ਪਹਿਲੇ ਅਤੇ ਦੂਜੇ ਹਫ਼ਤਿਆਂ ਵਿੱਚ ਵੀ ਸੂਬੇ ਨੂੰ ਕੜਾਕੇ ਦੀ ਗਰਮੀ ਨਾਲ ਝੁਲਸਾਇਆ ਜਾਵੇਗਾ।ਮੌਸਮ ਵਿਭਾਗ ਮੁਤਾਬਕ ਪੰਜਾਬ ਵਿਚ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਇਹ ਅਲਰਟ ਹੀਟਵੇਵ ਨੂੰ ਲੈ ਕੇ ਵੀ ਹੈ ਤੇ ਇਸ ਦੇ ਨਾਲ ਹੀ ਮੀਂਹ ਤੇ ਤੂਫਾਨ ਨੂੰ ਲੈ ਕੇ ਵੀ ਜਾਰੀ ਕੀਤਾ ਗਿਆ ਹੈ। ਸੂਬੇ ਦੇ ਜ਼ਿਆਦਾਤਰ ਸ਼ਹਿਰਾਂ ਦਾ ਤਾਪਮਾਨ ਅੱਜ 45 ਡਿਗਰੀ ਦੇ ਆਸ-ਪਾਸ ਰਹਿਣ ਦੀ ਉਮੀਦ ਹੈ ਤੇ ਗਰਮ ਹਵਾਵਾਂ ਚੱਲਦੀਆਂ ਰਹਿਣਗੀਆਂ। ਵਿਚ-ਵਿਚ ਤੇਜ਼ ਹਵਾਵਾਂ, ਹਨ੍ਹੇਰੀ ਤੇ ਮੀਂਹ ਵੀ ਪੈ ਸਕਦਾ ਹੈ ਜਿਸ ਨਾਲ ਗਰਮੀ ਤੋਂ ਰਾਹਤ ਮਿਲੇਗੀ

wy352c

Punjab news: देशभर में गर्मी (Heat wave alert) ने सारे रिकॉर्ड तोड़े दिए है. इस गर्मी ने लोगों को परेशान कर रखा है.भीषण गर्मी में सीमा पर ड्यूटी कर रहे जवानों की हालत भी खराब हो गई है. इस बीच बेहद दुर्भाग्यपूर्ण खबर सामने आ रही है कि पीआरटीसी. मैकेनिक संजीव कुमार की कल ड्यूटी के दौरान अत्यधिक गर्मी के कारण मौत हो गई.(Punjab weather news)  इसके चलते पी.आर.टी.सी कर्मचारी डिपो को बंद करने, परिवार को मुआवजा और परिवार के एक सदस्य को नौकरी देने की मांग कर रहे थे.उन्होंने कहा कि परिवार को आर्थिक मदद दी जाएगी और परिवार के एक सदस्य को नौकरी दी जाएगी, जिसके चलते कर्मचारियों ने आज डिपो खोला है. पंजाब में गर्मी (Heat wave alert) से ये तीसरी मौत हुई है. देश में चल रही लू के चलते लोगों को जरूरी होने पर ही घरों से बाहर निकलने की सलाह दी जा रही है.  आज  अधिकतम (हीट वेव अलर्ट) तापमान 33.5 डिग्री सेल्सियस रहने की संभावना है. हालांकि, सभी जगह आसमान साफ ​​रहेगा। चंडीगढ़ और अमृतसर में अधिकतम तापमान 44 डिग्री, पटियाला में 41 डिग्री, लुधियाना में 41.2 डिग्री, अंबाला में 43 डिग्री और हिसार में 43.4 डिग्री सेल्सियस दर्ज किया गया.  वहीं, अब भारत मौसम विज्ञान विभाग (IMD) ने पंजाब में 3 जून तक हीटवेव का येलो अलर्ट जारी किया है....

air india passengers

National News : ਏਅਰ ਇੰਡੀਆ ਦੀ ਫਲਾਈਟ ਵਿਚ ਕਈ ਯਾਤਰੀ ਇਕ ਤੋਂ ਬਾਅਦ ਇਕ ਕਰ ਕੇ ਬੇਸੁੱਧ ਹੋਣ ਲੱਗੇ। ਬਿਨਾਂ AC ਦੇ ਬਿਠਾਈਆਂ ਸਵਾਰੀਆਂ ਦੀ ਹਾਲਤ ਪਤਲੀ ਹੋ ਗਈ। ਦਰਅਸਲ ਏਅਰ ਇੰਡੀਆ ਦੀ ਫਲਾਈਟ AI 183 ਨੇ 8 ਘੰਟੇ ਤੋਂ ਵੱਧ ਦੇਰੀ ਨਾਲ ਉਡਾਣ ਭਰੀ। ਇਸ ਦੇ ਨਾਲ ਹੀ ਯਾਤਰੀਆਂ ਨੂੰ ਬਿਨਾਂ ਏਸੀ ਦੇ ਫਲਾਈਟ ਵਿਚ ਬਿਠਾਇਆ ਗਿਆ। ਇਸ ਕਾਰਨ ਇਕ ਤੋਂ ਬਾਅਦ ਇਕ ਕਈ ਯਾਤਰੀ ਬੇਹੋਸ਼ ਵੀ ਹੋ ਗਏ।ਇਸ ਦੌਰਾਨ ਫਲਾਈਟ ਵਿਚ ਸਵਾਰ ਯਾਤਰੀਆਂ ਨੂੰ ਲਗਪਗ 8 ਘੰਟੇ ਤੋਂ ਵੀ ਜ਼ਿਆਦਾ ਇੰਤਜ਼ਾਰ ਕਰਨ ਉਤੇ ਮਜਬੂਰ ਕੀਤਾ ਗਿਆ। ਹਾਲਾਂਕਿ ਸਥਿਤੀ ਉਦੋਂ ਹੋਰ ਵਿਗੜ ਗਈ, ਜਦੋਂ ਕਥਿਤ ਤੌਰ ਉਤੇ ਫਲਾਈਟ ਵਿਚ ਸਵਾਰ ਕਈ ਯਾਤਰੀ ਅਚਾਨਕ ਇਕ-ਇਕ ਕਰਕੇ ਬੇਹੋਸ਼ ਹੋਣ ਲੱਗੇ, ਜਿਸ ਤੋਂ ਬਾਅਦ ਉਨ੍ਹਾਂ ਨੂੰ ਫਲਾਈਟ ਤੋਂ ਉਤਾਰਿਆ ਗਿਆ।ਦੱਸ ਦੇਈਏ ਕਿ ਦਿੱਲੀ ਵਿੱਚ ਕੜਾਕੇ ਦੀ ਗਰਮੀ ਪੈ ਰਹੀ ਹੈ, ਤਾਪਮਾਨ ਰਿਕਾਰਡ 52.9 ਡਿਗਰੀ ਤਕ ਪਹੁੰਚ ਗਿਆ ਸੀ ਤੇ ਅਜਿਹੇ ਵਿਚ ਬਿਨਾਂ ਏਸੀ ਦੇ ਯਾਤਰੀਆਂ ਨੂੰ ਫਲਾਈਟ ਵਿਚ ਬਿਠਾਉਣ ਨਾਲ ਉਨ੍ਹਾਂ ਦੀ ਹਾਲਤ ਵਿਗੜ ਗਈ ਤੇ ਉਹ ਇਕ-ਇਕ ਕਰਕੇ ਬੇਹੋਸ਼ ਹੋਣ ਲੱਗੇ।ਹਾਲਾਂਕਿ ਏਅਰ ਇੰਡੀਆ ਨੇ ਇਸ ਪ੍ਰੇਸ਼ਾਨੀ ਲਈ ਮਾਫੀ ਵੀ ਮੰਗੀ। ਉਨ੍ਹਾਂ ਕਿਹਾ ਕਿ ਭਰੋਸਾ ਰੱਖੋ ਕਿ ਸਾਡੀ ਟੀਮ ਇਸ ਦੇਰੀ ਦੀ ਸਮੱਸਿਆ ਹੱਲ ਕਰਨ ਲਈ ਸਰਗਰਮੀ ਨਾਲ ਕੰਮ ਕਰ ਰਹੀ ਹੈ ਅਤੇ ਤੁਹਾਨੂੰ ਹੋ ਰਹੀ ਪਰੇਸ਼ਾਨੀ ਦੀ ਕਦਰ ਕਰ ਰਹੀ ਹੈ। ਅਸੀਂ ਆਪਣੀ ਟੀਮ ਨੂੰ ਯਾਤਰੀਆਂ ਨੂੰ ਲੁੜੀਂਦੀ ਸਹਾਇਤਾ ਪ੍ਰਦਾਨ ਕਰਨ ਲਈ ਵੀ ਸੁਚੇਤ ਕਰ ਰਹੇ ਹਾਂ।

bnbn123

मेष(Aries Horoscope)- अर्थ वाणिज्य से जुडे़ महत्वपूर्ण कार्य बनेंगे. प्रतिभा प्रदर्शन बनाए रखेंगे. मित्रों और समकक्षों का सहयोग लेंगे. परिजनों से भेंट होगी. महत्वपूर्ण लक्ष्य पूरे करेंगे.  मित्रों से सुखद समय साझा करेंगे. आत्मविश्वास को बल मिलेगा. सहकारिता में रुचि रखेंगे. हर्ष आनंद से समय बिताएंगे. वृष(Taurus Horoscope)- प्रबंधन प्रशासन के प्रयासों में गति आएगी. अधिकारीगण प्रसन्न रहेंगे. पेशेवरों को सहज अवसर मिलेंगे. कामकाजी अनुकूलता से उत्साहित रहेंगे. उपलब्धियों को बढ़ावा मिलेगा. सामाजिक मामलों को बल मिलेगा. उपलब्धियां हासिल करेंगे. लक्ष्य के प्रति समर्पित रहेंगे. निसंकोच आगे बढ़ेंगे. सक्रियता से कार्य करेंगे.  मिथुन(Gemini Horoscope)-  विभिन्न गतिविधियों से जुड़ेंगे. बड़े लक्ष्य साधेंगे. उचित प्रस्ताव प्राप्त होंगे. भाग्यकर अवसर बनेंगे. चहुंओर सफलता पाएंगे. सहज संवाद बनाए रखेंगे. धर्म आस्था और अध्यात्म को बल मिलेगा. कामकाज पर फोकस बढ़ाएंगे. श्रेष्ठ प्रयासों से सभी को प्रभावित करेंगे. संकोच हटेगा. महत्वपूर्ण लक्ष्य साधने में सफल रहेंगे.  कर्क(Cancer Horoscope)-  परिवार के लोगों से संपर्क संवाद बेहतर रहेगा. स्वजनों से सहयोग समर्थन का भाव रखेंगे. अतिउत्साह में कार्य करने से बचेंगे. रुटीन और अनुशासन से आगे बढ़ेंगे. रुटीन और अनुशासन अपनाएंगे. करियर कारोबार में जोखिम न उठाएं. कामकाज में स्पष्टता लाएं. स्वास्थ्य समस्याओं में लापरवाही न करें.  सिंह(Leo Horoscope)- भेंटवार्ता के लिए तत्पर बने रहेंगे. लाभकारी प्रयासों और साझा अनुंबधों में गति आएगी. सबसे बनाकर चलेंगे. दाम्पत्य जीवन में सुख बढ़ेगा. नेतृत्व पर जोर रखेंगे. अवसरों का लाभ उठाएंगे. निजी जीवन खुशहाल रहेगा. साथी उल्लेखनीय उपलब्धि प्राप्त कर सकता है. मन के रिश्ते म...

beadbi arrested

Hoshiarpur : ਬੇਅਦਬੀ ਦੀ ਦੂਜੀ ਘਟਨਾ 48 ਘੰਟਿਆਂ ਅੰਦਰ ਖੰਨਾ ਦੇ ਸਮਰਾਲਾ 'ਚ ਵਾਪਰੀ ਹੈ। ਇੱਕ ਦਿਨ ਪਹਿਲਾਂ ਪਿੰਡ ਢਿੱਲਵਾਂ ਵਿੱਚ ਇੱਕ ਔਰਤ ਵੱਲੋਂ ਗੁਰਦੁਆਰਾ ਸਾਹਿਬ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨਾਲ ਛੇੜਛਾੜ ਕੀਤੀ ਗਈ ਸੀ। ਅਗਲੇ ਦਿਨ ਪਿੰਡ ਬੰਬਾ ਵਿੱਚ ਇੱਕ ਘਰ ਅੰਦਰ ਗੁਟਕਾ ਸਾਹਿਬ ਨੂੰ ਅੱਗ ਲਾ ਦਿੱਤੀ ਗਈ ਸੀ। ਇਕ ਔਰਤ ਸਮੇਤ ਤਿੰਨ ਵਿਅਕਤੀਆਂ ਵੱਲੋਂ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ। ਜਾਣਕਾਰੀ ਮੁਤਾਬਕ ਉਕਤ ਦੋਸ਼ੀਆਂ ਵੱਲੋਂ ਪਹਿਲਾਂ ਸ੍ਰੀ ਗੁਟਕਾ ਸਾਹਿਬ ਜੀ ਨੂੰ ਅਗਨ ਭੇਟ ਕਰ ਕੇ ਨੀਲੋ ਨਹਿਰ ਦੇ ਵਿਚ ਜਲ ਪ੍ਰਵਾਹ ਕੀਤਾ ਗਿਆ ਅਤੇ ਬਾਅਦ ਦੇ ਵਿਚ ਘਰ ਵਿਚ ਰੱਖੇ ਸ੍ਰੀ ਗੁਟਕਾ ਸਾਹਿਬ ਦੇ ਅੰਗਾਂ ਨੂੰ ਫਾੜ ਕੇ ਆਪਣੇ ਘਰ ਦੀ ਛੱਤ ਉੱਤੇ ਸੁੱਟ ਦਿੱਤਾ ਗਿਆ। ਇਸ ਘਟਨਾ ਦਾ ਪਤਾ ਲੱਗਣ 'ਤੇ ਸਤਿਕਾਰ ਕਮੇਟੀ ਦੇ ਸਿੰਘ ਸਾਹਿਬਾਨ, ਨਿਹੰਗ ਸਿੰਘਾਂ ਵੱਲੋਂ ਮੌਕੇ 'ਤੇ ਜਾ ਕੇ ਪੜਤਾਲ ਕੀਤੀ ਗਈ ਅਤੇ ਸਮਰਾਲਾ ਪੁਲਿਸ ਨੂੰ ਇਸ ਬਾਰੇ ਸੂਚਿਤ ਕੀਤਾ ਗਿਆ। ਸਮਰਾਲਾ ਪੁਲਿਸ ਵੱਲੋਂ ਉਕਤ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਸਤਿਕਾਰ ਕਮੇਟੀ ਦੇ ਮਨਦੀਪ ਸਿੰਘ ਅਤੇ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਪਿੰਡ ਬੰਬਾਂ ਦੇ ਨਿਵਾਸੀ ਟਹਿਲ ਸਿੰਘ, ਸਰਬਜੀਤ ਸਿੰਘ ਅਤੇ ਅਮਰਜੀਤ ਕੌਰ ਨੇ ਸ੍ਰੀ ਗੁਟਕਾ ਸਾਹਿਬ ਦੇ ਅੰਗਾਂ ਦੀ ਬੇਅਦਬੀ ਕੀਤੀ ਹੈ ਜੋ ਬਹੁਤ ਦੁਖਦਾਇਕ ਹੈ। ਇਨ੍ਹਾਂ ਮੁਲਜ਼ਮਾਂ ਵੱਲੋਂ ਪਹਿਲਾਂ ਸ੍ਰੀ ਗੁਟਕਾ ਸਾਹਿਬ ਨੂੰ ਅਗਨ ਭੇਟ ਕਰ ਨੀਲੋ ਨਹਿਰ ਦੇ ਵਿਚ ਜਲ ਪ੍ਰਵਾਹ ਕਰ ਦਿੱਤਾ ਗਿਆ ਤੇ ਬਾਅਦ ਵਿਚ ਘਰ ਵਿਚ ਰੱਖੇ ਸ੍ਰੀ ਗੁਟਕਾ ਸਾਹਿਬ ਦੇ ਅੰਗਾਂ ਨੂੰ ਫਾੜ ਕੇ ਘਰ ਦੀ ਛੱਤ 'ਤੇ ਸੁੱਟ ਦਿੱਤਾ ਗਿਆ। ਇਸ ਬਾਬਤ ਜਦੋਂ ਆਲੇ-ਦੁਆਲੇ ਲੋਕਾਂ ਨੂੰ ਪਤਾ ਲੱਗਿਆ ਤਾਂ ਉਨ੍ਹਾਂ ਦੀ ਬਹਿਸ ਹੋ ਗਈ। ਸਤਿਕਾਰ ਕਮੇਟੀ ਦੇ ਮੈਂਬਰਾਂ ਨੇ ਦੱਸਿਆ ਕਿ ਇਸ ਸਾਰੀ ਘਟਨਾ ਬਾਰੇ ਲੋਕਲ ਗੁਰਦੁਆਰਾ ਕਮੇਟੀ ਨੂੰ ਪਤਾ ਸੀ, ਪਰ ਉਨ੍ਹਾਂ ਨੇ ਪ੍ਰਸ਼ਾਸਨ ਨੂੰ ਨਹੀਂ ਦੱਸਿਆ, ਇਸ ਲਈ ਉਨ੍ਹਾਂ ਨੇ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ 'ਤੇ ਵੀ ਕਾਰਵਾਈ ਦੀ ਮੰਗ ਕੀਤੀ।ਡੀਐੱਸਪੀ ਤਰਲੋਚਨ ਸਿੰਘ ਦਾ ਕਹਿਣਾ ਸੀ ਕਿ ਤਿੰਨ ਮੁਲਜ਼ਮਾਂ ਉਤੇ ਮੁਕੱਦਮਾ ਦਰਜ ਕਰ ਦਿੱਤਾ ਗਿਆ ਹੈ ਅਤੇ ਅੱਗੇ ਦੀ ਜਾਂਚ ਜਾਰੀ ਹੈ। ਜੇਕਰ ਅੱਗੇ ਤੋਂ ਅਜਿਹੇ ਕੋਈ ਘਟਨਾ ਵਾਪਰੇਗੀ ਤਾਂ ਉਸ ਨਾਲ ਸਬੰਧਤ ਗੁਰਦੁਆਰਾ ਕਮੇਟੀ ਦੇ ਮੈਂਬਰਾਂ 'ਤੇ ਵੀ ਸਖ਼ਤ ਕਾਰਵਾਈ ਕੀਤੀ ਜਾਵੇਗੀ।

hoshiarpur girl

ਹੁਸ਼ਿਆਰਪੁਰ ਦੇ ਥਾਣਾ ਗੜ੍ਹਦੀਵਾਲਾ 'ਚ ਬੁੱਧਵਾਰ ਨੂੰ 18 ਸਾਲਾ ਗੁਰਲੀਨ ਕੌਰ ਦਾ ਕਤਲ ਕਰ ਦਿੱਤਾ ਗਿਆ। ਇਸ ਮਾਮਲੇ 'ਚ ਪੁਲਿਸ ਨੇ ਮੁਲਜ਼ਮ ਪਲਵਿੰਦਰ ਸਿੰਘ ਪੁੱਤਰ ਓਮਕਾਰ ਸਿੰਘ ਖਿਲਾਫ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ। ਇਹ ਮਾਮਲਾ ਮ੍ਰਿਤਕ ਗੁਰਲੀਨ ਕੌਰ ਦੀ ਮਾਤਾ ਮਨਦੀਪ ਕੌਰ ਪਤਨੀ ਮਨਜੀਤ ਸਿੰਘ ਵਾਸੀ ਮਾਨਗੜ੍ਹ ਦੇ ਬਿਆਨਾਂ ਉਤੇ ਦਰਜ ਕੀਤਾ ਗਿਆ ਹੈ। ਪੁਲਿਸ ਨੂੰ ਮ੍ਰਿਤਕਾ ਦੀ ਮਾਂ ਨੇ ਦੱਸਿਆ ਕਿ ਉਸ ਦੀ ਧੀ ਗੁਰਲੀਨ ਗੜ੍ਹਦੀਵਾਲਾ ਵਿਚ ਕੰਪਿਊਟਰ ਸਿਖਾਉਣ ਜਾਂਦੀ ਸੀ। ਉਹ ਪਿੰਡ ਦੇ ਮਾਨਗੜ੍ਹ ਟੋਲ ਪਲਾਜ਼ਾ ਤਕ ਰੋਜ਼ ਉਸ ਨੂੰ ਛੱਡਣ ਤੇ ਲੈਣ ਜਾਂਦੀ ਸੀ। ਵਾਰਦਾਤ ਵਾਲੇ ਦਿਨ ਜਿਵੇਂ ਹੀ ਗੁਰਲੀਨ ਬੱਸ ਵਿਚੋਂ ਉਤਰੀ ਤੇ ਉਸ ਕੋਲ ਆਉਣ ਲੱਗੀ ਤਾਂ ਪਿੱਛਾ ਕਰ ਰਹੇ ਮੋਟਰਸਾਈਕਲ ਸਵਾਰ ਪਲਵਿੰਦਰ ਸਿੰਘ ਨੇ ਉਸ ਨੂੰ ਰੋਕਿਆ। ਫਿਰ ਗੁਰਲੀਨ ਨੂੰ ਗਲੇ ਤੋਂ ਫੜ ਕੇ ਝਾੜੀਆਂ ਵੱਲ ਖਿਚ ਕੇ ਲੈ ਗਿਆ। ਉਸ ਨੇ ਰੌਲਾ ਪਾਇਆ ਪਰ ਮੁਲਜ਼ਮ ਨੇ ਉਸ ਦੀ ਧੀ ਦੇ ਗਰਦਨ, ਪੇਟ ਤੇ ਛਾਤੀ ਵਿਚ ਤੇਜ਼ਧਾਰ ਹਥਿਆਰ ਨਾਲ ਕਈ ਵਾਰ ਕਰਨੇ ਸ਼ੁਰੂ ਕਰ ਦਿੱਤੇ। ਉਸ ਦੇ ਤੇ ਧੀ ਦੇ ਰੌਲਾ ਪਾਉਣ ਉਤੇ ਲੋਕ ਇਕੱਠੇ ਹੋਣੇ ਸ਼ੁਰੂ ਹੋ ਗਏ। ਇਹ ਵੇਖ ਮੁਲਜ਼ਮ ਹਥਿਆਰ ਸੁੱਟ ਕੇ ਮੌਕੇ ਤੋਂ ਫਰਾਰ ਹੋ ਗਿਆ। ਗੰਭੀਰ ਜ਼ਖਮਾਂ ਦੀ ਤਾਬ ਨਾ ਝਲਦਿਆਂ ਉਸ ਦੀ ਧੀ ਨੇ ਮੌਕੇ ਉਤੇ ਹੀ ਦਮ ਤੋੜ ਦਿੱਤਾ।ਜਾਣਕਾਰੀ ਮੁਤਾਬਕ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਨੇ ਖੁਦ ਦੇ ਪੇਟ ਵਿਚ ਵੀ ਚਾਕੂ ਨਾਲ ਵਾਰ ਕੀਤੇ ਤੇ ਜ਼ਖਮੀ ਕਰ ਲਿਆ। ਹਸਪਤਾਲ ਵਿਚ ਉਸ ਦਾ ਇਲਾਜ ਚੱਲ ਰਿਹਾ ਹੈ ਤੇ ਗ੍ਰਿਫ਼ਤਾਰੀ ਲਈ ਪੁਲਿਸ ਵੀ ਉਥੇ ਤਾਇਨਾਤ ਹੈ।ਵਜ੍ਹਾ ਜਾਣ ਅੱਖਾਂ ਰਹਿ ਜਾਣਗੀਆਂ ਅੱਢੀਆਂਮ੍ਰਿਤਕਾ ਦੀ ਮਾਂ ਨੇ ਦੱਸਿਆ ਕਿ ਮੁਲਜ਼ਮ ਪਲਵਿੰਦਰ 3 ਦਿਨ ਪਹਿਲਾਂ ਆਪਣੇ ਪਰਿਵਾਰ ਨਾਲ ਉਸ ਦੀ ਧੀ ਨਾਲ ਵਿਆਹ ਕਰਨ ਲਈ ਪ੍ਰਸਤਾਵ ਲੈ ਕੇ ਉਨ੍ਹਾਂ ਘਰ ਆਇਆ ਸੀ।  ਪਰ ਸਾਡੇ ਪਰਿਵਾਰ ਵੱਲੋਂ ਇਸ ਰਿਸ਼ਤੇ ਤੋਂ ਮਨ੍ਹਾ ਕਰ ਦਿੱਤਾ ਗਿਆ ਸੀ।ਇਸੇ ਰੰਜਿਸ਼ ਕਾਰਨ ਉਸ ਨੇ ਵਾਰਦਾਤ ਨੂੰ ਅੰਜਾਮ ਦਿੱਤਾ।

liqor new closed news

ਪੰਜਾਬ ਵਿੱਚ ਅੱਜ ਸ਼ਾਮ 6 ਵਜੇ ਤੋਂ ਬਾਅਦ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਚੋਣ ਪ੍ਰਚਾਰ ਬੰਦ ਹੋ ਜਾਵੇਗਾ। ਜਨਤਕ ਮੀਟਿੰਗਾਂ, ਕਿਸੇ ਵੀ ਤਰ੍ਹਾਂ ਦਾ ਪ੍ਰਦਰਸ਼ਨ, ਨਾਅਰੇਬਾਜ਼ੀ ਕਰਨ ਅਤੇ 5 ਤੋਂ ਵੱਧ ਲੋਕਾਂ ਦੇ ਇਕੱਠੇ ਹੋਣ ਉਤੇ ਪਾਬੰਦੀ ਹੋਵੇਗੀ। ਇਸ ਦੌਰਾਨ ਲਾਊਡ ਸਪੀਕਰ ਦੀ ਵਰਤੋਂ ਨਹੀਂ ਕੀਤੀ ਜਾਵੇਗੀ। ਹਾਲਾਂਕਿ, ਉਮੀਦਵਾਰ ਘਰ-ਘਰ ਜਾ ਕੇ ਆਪਣੇ ਲਈ ਵੋਟਾਂ ਮੰਗ ਸਕਣਗੇ। ਇਸ ਤੋਂ ਇਲਾਵਾ ਸ਼ਾਮ ਛੇ ਵਜੇ ਤੋਂ ਬਾਅਦ ਸ਼ਰਾਬ ਦੇ ਠੇਕੇ ਵੀ ਬੰਦ ਹੋ ਜਾਣਗੇ। ਲੋਕ ਸਭਾ ਚੋਣਾਂ 2024 ਦੇ ਮੱਦੇਨਜ਼ਰ ਇਹ ਠੇਕੇ ਅੱਜ ਸ਼ਾਮ ਛੇ ਵਜੇ ਬੰਦ ਹੋਣ ਜਾ ਰਹੇ ਹਨ। ਹੁਣ ਠੇਕੇ 1 ਜੂਨ ਨੂੰ ਵੋਟਾਂ ਪੈਣ ਤੋਂ ਬਾਅਦ ਹੀ ਖੁੱਲ੍ਹਣਗੇ। ਇਸ ਦੌਰਾਨ ਡਰਾਈ ਡੇਅ ਹੋਵੇਗਾ। ਇਸ ਤੋਂ ਇਲਾਵਾ, ਨਤੀਜਿਆਂ ਵਾਲੇ ਦਿਨ 04 ਜੂਨ ਨੂੰ ਵੀ ਸੂਬੇ ਵਿੱਚ ਡ੍ਰਾਈ ਡੇਅ ਐਲਾਨਿਆ ਗਿਆ ਹੈ। ਇਸ ਦੌਰਾਨ ਕਿਸੇ ਵੀ ਹੋਟਲ ਜਾਂ ਰੈਸਟੋਰੈਂਟ ‘ਚ ਸ਼ਰਾਬ ਨਹੀਂ ਦਿੱਤੀ ਜਾਵੇਗੀ। ਸਾਰੇ ਜ਼ਿਲ੍ਹਿਆਂ ਵਿੱਚ ਸੁਰੱਖਿਆ ਦੇ ਸਖ਼ਤ ਪ੍ਰਬੰਧ ਹੋਣਗੇ। ਚੋਣ ਕਮਿਸ਼ਨ ਨੇ ਸਪੱਸ਼ਟ ਕੀਤਾ ਹੈ ਕਿ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਚੋਣ ਕਮਿਸ਼ਨ ਦੀਆਂ ਸਮੁੱਚੀਆਂ ਟੀਮਾਂ ਸਰਗਰਮ ਰਹਿਣਗੀਆਂ। 1 ਜੂਨ ਨੂੰ ਪੋਲਿੰਗ ਸਟੇਸ਼ਨਾਂ ਦੇ 100 ਮੀਟਰ ਦੇ ਦਾਇਰੇ ਵਿੱਚ ਆਵਾਜਾਈ ਆਦਿ ‘ਤੇ ਪਾਬੰਦੀ ਰਹੇਗੀ। ਨਾਲ ਹੀ ਸੂਬੇ ਦੇ ਸਾਰੇ ਪੋਲਿੰਗ ਬੂਥਾਂ ਨੂੰ ਤੰਬਾਕੂ ਮੁਕਤ ਐਲਾਨ ਦਿੱਤਾ ਗਿਆ ਹੈ।

prtc worker news

PRTC employee : ਗਰਮੀ ਕਾਰਨ ਹੋ ਰਹੀਆਂ ਮੌਤਾਂ ਦਾ ਅੰਕੜਾ ਵੱਧਦਾ ਜਾ ਰਿਹਾ ਹੈ। ਹੁਣ ਬਰਨਾਲਾ ਦੇ ਪੀਆਰਟੀਸੀ ਮੁਲਾਜ਼ਮ ਦੀ ਡਿਊਟੀ ਦੌਰਾਨ ਗਰਮੀ ਕਾਰਨ ਮੌਤ ਹੋ ਗਈ। ਉਹ ਬਰਨਾਲਾ ਦੇ ਪੀਆਰਟੀਸੀ ਡਿਪੂ ਵਿੱਚ ਮਕੈਨਿਕ ਸੀ। ਪਟਿਆਲਾ ਵਿੱਚ ਖਰਾਬ ਹੋਈ ਬੱਸ ਦੀ ਮੁਰੰਮਤ ਕਰ ਕੇ ਵਾਪਸ ਪਰਤਦੇ ਸਮੇਂ ਉਸ ਦੀ ਸਿਹਤ ਵਿਗੜ ਗਈ। ਹਸਪਤਾਲ ਲਿਜਾਂਦੇ ਸਮੇਂ ਰਸਤੇ ਵਿੱਚ ਉਸ ਦੀ ਮੌਤ ਹੋ ਗਈ।ਇਸ ਘਟਨਾ ਮਗਰੋਂ ਪੀਆਰਟੀਸੀ ਤੇ ਪਨਬੱਸ ਮੁਲਾਜ਼ਮ ਯੂਨੀਅਨ ਨੇ ਮ੍ਰਿਤਕ ਦੇ ਪਰਿਵਾਰ ਨੂੰ ਮੁਆਵਜ਼ਾ ਤੇ ਸਰਕਾਰੀ ਨੌਕਰੀ ਦੇਣ ਦੀ ਪੰਜਾਬ ਸਰਕਾਰ ਤੇ ਮੈਨੇਜਮੈਂਟ ਅੱਗੇ ਮੰਗ ਕੀਤੀ ਹੈ। ਉਧਰ, ਪੀਆਰਟੀਸੀ ਮੈਨੇਜਮੈਂਟ ਨਾਲ ਮੀਟਿੰਗ ਵਿਚ ਮੰਗ ਨਾ ਮੰਨੇ ਜਾਣ ਕਾਰਨ ਰੋਸ ਵਜੋਂ ਬਰਨਾਲਾ ਡਿਪੂ ਦੀਆਂ ਬੱਸਾਂ ਨੂੰ ਰੋਕ ਦਿੱਤਾ ਗਿਆ। 

qwbf23yio

Mainpuri: यूपी के मैनपुरी में एक पति ने अपनी पत्नी का मोबाइल छीन लिया. इस बात से गुस्सा होकर पत्नी ने पति को बेहोश कर बिजली का करंट दे दिया. फिर क्रिकेट के बैट से उसके सिर पर कई वार किए. फिलहाल, घायल पति की तहरीर पर पुलिस ने पत्नी के खिलाफ जानलेवा हमले की एफआईआर दर्ज कर ली है. .बता दें किसनी थाना क्षेत्र के ग्राम पदमपुर निवासी प्रदीप कुमार की शादी 2007 में हुई थी. प्रदीप का आरोप है कि उसकी पत्नी बेबी ने उसे खाने में नशीला पदार्थ खिलाकर बेहोश कर दिया और फिर प्लग में तार लगाकर बिजली का करंट दिया.  प्रदीप ने आगे बताया करंट से मैं बेड से नीचे गिर गया लेकिन बेबी फिर भी मुझे बिजली के झटके देती रही. मेरी चीख-पुकार सुनकर बेटा अंश (14) भागकर आया और उसने प्लग से तार निकाल दिया. लेकिन इसके बाद बेबी ने पास में रखे क्रिकेट बैट से मेरे सिर व शरीर पर कई वार किए जिससे मैं लहूलुहान हो गया. प्रदीप का कहना है कि जब प्रदीप को उसके बेटे अंश ने बचाने की कोशिश की तो बेबी ने उसके ऊपर भी हमला कर दिया. वह  उसे और उसके पुत्र अंश व मां सिया देवी को भी जान से मार सकती है. मोबाइल बना जानलेवा हमले की वजहबीते दिन प्रदीप ने पुलिस को जो तहरीर दी है उसके मुताबिक पत्नी बेबी ने मोबाइल छीनने की वजह से उसके ऊपर हमला किया. प्रदीप ने आरोप लगाया कि बेबी के पास जो मोबाइल है उससे वह किसी अन्य व्यक्ति से आए- दिन बात करती थी. जिसपर उसने विरोध किया और बेबी के माता-पिता व भाई को घर बुलाकर शिकायत की. जिसके बाद उसका बेबी का मोबाइल जब्त कर लिया गया. इसी बात से वह इतनी आगबबूला हो गई कि उसने प्रदीप व उसके बेटे अंश पर हमला कर दिया.  प्रदीप अपनी पत्नी के खिलाफ कानूनी कार्रवाई चाहता है, जिससे उसकी व उसके परिवार की सुरक्षा सुनिश्चित हो सके. प्रदीप की तहरीर के आधार पर पुलिस आरोपी पत्नी के खिलाफ धारा 307/328/506 में अभियोग पंजीकृत कर जांच में जुट गई है.

weather 30 05 2024

Weather Update: ਝੁਲਸਾ ਦੇਣ ਵਾਲੀ ਗਰਮੀ ਤੋਂ ਕੁਝ ਰਾਹਤ ਮਿਲੀ ਹੈ। ਪੰਜਾਬ ਸੂਬੇ ਦੇ ਕਈ ਜ਼ਿਲ੍ਹਿਆਂ ਵਿੱਚ ਹਲਕੀ ਬੂੰਦਾ-ਬਾਂਦੀ ਹੋਈ ਹੈ। ਇਸ ਨਾਲ ਪਾਰਾ ਜ਼ਰੂਰ ਹੇਠਾਂ ਆਇਆ ਹੈ। ਮੌਸਮ ਵਿਭਾਗ ਮੁਤਾਬਕ ਵੈਸਟਰਨ ਡਿਸਟਰਬੈਂਸ ਸਰਗਰਮ ਹੋ ਰਿਹਾ ਹੈ ਜਿਸ ਦਾ ਪੰਜਾਬ ਵਿੱਚ ਵੀ ਅਸਰ ਵੇਖਣ ਨੂੰ ਮਿਲੇਗਾ। ਇਸ ਨਾਲ 1 ਤੇ 2 ਜੂਨ ਨੂੰ ਬਾਰਸ਼ ਹੋ ਸਕਦੀ ਹੈ।ਜਾਣਕਾਰੀ ਮੁਤਾਬਕ ਪਟਿਆਲਾ, ਮੋਗਾ ਤੇ ਆਸ-ਪਾਸ ਦੇ ਇਲਾਕਿਆਂ ਵਿੱਚ ਬੁੱਧਵਾਰ ਰਾਤ ਨੂੰ ਹਲਕੀ ਬਾਰਿਸ਼ ਹੋਈ ਹੈ। ਇਸ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ। ਇਸ ਦੇ ਨਾਲ ਹੀ ਮੌਸਮ ਵਿਭਾਗ ਵੱਲੋਂ ਪਿਛਲੇ ਕੁਝ ਦਿਨਾਂ ਤੋਂ ਜਾਰੀ ਰੈੱਡ ਅਲਰਟ ਨੂੰ ਹੁਣ ਔਰੇਂਜ ਵਿੱਚ ਬਦਲ ਦਿੱਤਾ ਗਿਆ ਹੈ। ਇਸ ਦੇ ਨਾਲ ਹੀ 1 ਜੂਨ ਨੂੰ ਯੈਲੋ ਅਲਰਟ ਤੇ 2 ਜੂਨ ਨੂੰ ਆਮ ਦਿਨ ਐਲਾਨਿਆ ਗਿਆ ਹੈ। IMD ਮੁਤਾਬਕ ਆਉਣ ਵਾਲੇ 2 ਤੋਂ 3 ਦਿਨਾਂ ਵਿੱਚ ਤਾਪਮਾਨ ਵਿੱਚ 1 ਤੋਂ 4 ਡਿਗਰੀ ਤੱਕ ਗਿਰਾਵਟ ਆਉਣ ਦੀ ਸੰਭਾਵਨਾ ਜਤਾਈ ਗਈ ਹੈ। ਇਸ ਕਾਰਨ 31 ਮਈ ਤੋਂ ਪੰਜਾਬ ਦੇ ਕੁਝ ਇਲਾਕਿਆਂ 'ਚ ਬੱਦਲ ਛਾਏ ਰਹਿਣ ਤੇ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਤੋਂ ਬਾਅਦ ਪੰਜਾਬ ਦੇ ਤਾਪਮਾਨ 'ਚ ਮਾਮੂਲੀ ਗਿਰਾਵਟ ਆਵੇਗੀ, ਜਿਸ ਨਾਲ ਕੁਝ ਸਮੇਂ ਲਈ ਗਰਮੀ ਤੋਂ ਰਾਹਤ ਮਿਲੇਗੀ। ਪੰਜਾਬ, ਹਿਮਾਚਲ, ਚੰਡੀਗੜ੍ਹ ਵਿਚ ਪਹਿਲੀ ਜੂਨ ਤੋਂ ਮੌਸਮ ਬਦਲ ਸਕਦਾ ਹੈ। ਦਿੱਲੀ ਹਰਿਆਣਾ ਵਿਚ ਮੀਂਹ ਨੇ ਬਦਲਿਆ ਮੌਸਮਉਧਰ, ਬੁੱਧਵਾਰ ਨੂੰ ਦਿੱਲੀ-ਐੱਨਸੀਆਰ, ਹਰਿਆਣਾ ‘ਚ ਗਰਮੀ ਦੇ ਰਿਕਾਰਡ ਟੁੱਟਣ ਤੋਂ ਤੁਰੰਤ ਬਾਅਦ ਮੀਂਹ ਨੇ ਮੌਸਮ ਨੂੰ ਪੂਰੀ ਤਰ੍ਹਾਂ ਬਦਲ ਦਿੱਤਾ ਹੈ। ਇੱਕ ਪਾਸੇ ਜਿੱਥੇ ਲੋਕਾਂ ਨੂੰ ਗਰਮੀ ਤੋਂ ਵੱਡੀ ਰਾਹਤ ਮਿਲੀ, ਉੱਥੇ ਹੀ ਤਾਪਮਾਨ ਵਿੱਚ ਵੀ ਤੇਜ਼ੀ ਨਾਲ ਗਿਰਾਵਟ ਦਰਜ ਕੀਤੀ ਗਈ। ਹਿਮਾਚਲ ਪ੍ਰਦੇਸ਼ ਵਿੱਚ ਮੌਸਮ ਵਿਭਾਗ ਨੇ ਅਗਲੇ ਸੱਤ ਦਿਨਾਂ ਲਈ ਮੌਸਮ ਦੀ ਭਵਿੱਖਬਾਣੀ ਜਾਰੀ ਕੀਤੀ ਹੈ। ਰਿਪੋਰਟ ਮੁਤਾਬਕ 29 ਮਈ ਨੂੰ ਹਿਮਾਚਲ ਦੇ ਉੱਚੇ ਇਲਾਕਿਆਂ ‘ਚ ਮੀਂਹ ਪੈ ਸਕਦਾ ਹੈ। ਇਸੇ ਤਰ੍ਹਾਂ 30 ਮਈ ਨੂੰ ਮੱਧ ਪਹਾੜੀ ਅਤੇ ਉੱਚਾਈ ਵਾਲੇ ਖੇਤਰਾਂ ਵਿੱਚ ਅਤੇ 1 ਜੂਨ ਨੂੰ ਪੂਰੇ ਰਾਜ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਦਾ ਅਸਰ ਪੰਜਾਬ ਉਤੇ ਵੀ ਵਿਖਾਈ ਦੇ ਸਕਦਾ ਹੈ। ਮਾਨਸੂਨ ਪੁੱਜਾ ਕੇਰਲਇਸ ਦੌਰਾਨ ਭਾਰਤੀ ਮੌਸਮ ਵਿਭਾਗ ਨੇ ਮਾਨਸੂਨ ਨੂੰ ਲੈ ਕੇ ਇੱਕ ਵੱਡੀ ਅਪਡੇਟ ਦਿੱਤੀ ਹੈ। ਆਈਐਮਡੀ ਮੁਤਾਬਕ ਮਾਨਸੂਨ ਕੇਰਲ ਪਹੁੰਚ ਗਿਆ ਹੈ। ਚੰਦਰਸ਼ੇਖਰ ਆਜ਼ਾਦ ਯੂਨੀਵਰਸਿਟੀ ਆਫ ਐਗਰੀਕਲਚਰ ਐਂਡ ਟੈਕਨਾਲੋਜੀ, ਕਾਨਪੁਰ ਦੇ ਖੇਤੀਬਾੜੀ ਮੌਸਮ ਵਿਭਾਗ ਵੱਲੋਂ ਪਿਛਲੇ ਕਈ ਸਾਲਾਂ ਦੇ ਮੌਸਮ ਦੇ ਅੰਕੜਿਆਂ ‘ਤੇ ਇਕ ਅਧਿਐਨ ਕੀਤਾ ਗਿਆ ਹੈ, ਜਿਸ ‘ਚ ਇਹ ਗੱਲ ਸਾਹਮਣੇ ਆਈ ਹੈ ਕਿ ਇਸ ਵਾਰ ਮਾਨਸੂਨ ਖੂਬ ਵਰ੍ਹੇਗਾ। ਜਾਣੋ ਕਦੋਂ ਕਿਥੇ ਪਹੁੰਚੇਗਾ ਮਾਨਸੂਨਮੌਸਮ ਵਿਭਾਗ ਮੁਤਾਬਕ ਬਿਹਾਰ ‘ਚ 13 ਤੋਂ 18 ਜੂਨ, ਪੱਛਮੀ ਬੰਗਾਲ ‘ਚ 7 ਤੋਂ 13 ਜੂਨ, ਗੁਜਰਾਤ ‘ਚ 19 ਤੋਂ 30 ਜੂਨ, ਮੱਧ ਪ੍ਰਦੇਸ਼ ‘ਚ 16 ਤੋਂ 21 ਜੂਨ, ਉੱਤਰ ਪ੍ਰਦੇਸ਼ ‘ਚ 18 ਤੋਂ 25 ਜੂਨ, ਉੱਤਰ ਪ੍ਰਦੇਸ਼ ‘ਚ 26 ਤੋਂ 1 ਜੁਲਾਈ ਤੱਕ ਮੀਂਹ ਪਵੇਗਾ। ਪੰਜਾਬ ਵਿਚ ਮਾਨਸੂਨ 22 ਤੋਂ 25 ਜੂਨ ਵਿੱਚ ਦਾਖਲ ਹੋਵੇਗਾ। ਮੌਸਮ ਵਿਭਾਗ ਦੀ ਜਾਣਕਾਰੀ ਮੁਤਾਬਕ 20 ਤੋਂ 25 ਜੂਨ ਤੱਕ ਮਾਨਸੂਨ ਪੰਜਾਬ ਨੂੰ ਕਵਰ ਕਰ ਲਏਗਾ ਅਤੇ ਉਮੀਦ ਕੀਤੀ ਜਾ ਰਹੀ ਹੈ ਕਿ 2 ਜੁਲਾਈ ਤੱਕ ਪੂਰਾ ਦੇਸ਼ ਕਵਰ ਹੋ ਜਾਵੇਗਾ।  ...

accident mohali news

ਮੋਹਾਲੀ ਤੋਂ ਕਬੱਡੀ ਜਗਤ ਲਈ ਮੰਦਭਾਗੀ ਖਬਰ ਸਾਹਮਣੇ ਆਈ ਹੈ। ਇਥੇ ਵਾਪਰੇ ਇਕ ਭਿਆਨਕ ਸੜਕ ਹਾਦਸੇ ਵਿਚ ਮਸ਼ਹੂਰ ਕਬੱਡੀ ਖਿਡਾਰੀ ਪੰਮਾ ਸੋਹਾਣੇ ਵਾਲਾ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਦੇਰ ਰਾਤ ਮੋਹਾਲੀ ਵਿੱਚ ਦੇਰ ਰਾਤ 12 ਵਜੇ ਤੋਂ ਬਾਅਦ ਸੈਕਟਰ 80 ਵਿਚ ਖਿਡਾਰੀ ਦੀ ਸਕਾਰਪੀਓ ਕਾਰ ਅਤੇ ਇਕ ਹੋਂਡਾ ਟੈਕਸੀ ਦੀ ਟੱਕਰ ਹੋ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਟੈਕਸੀ ਗੱਡੀ ਸਿੱਧੀ ਡਰਾਈਵਰ ਦੀ ਖਿੜਕੀ ‘ਚ ਜਾ ਵੱਜੀ। ਟੱਕਰ ਕਾਰਨ ਉਸ ਦੀ ਕਾਰ ਪਲਟ ਗਈ, ਜਿਸ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਹਾਦਸੇ 'ਚ ਕੈਬ 'ਚ ਸਵਾਰ ਪਤੀ-ਪਤਨੀ ਅਤੇ ਉਨ੍ਹਾਂ ਦਾ ਬੇਟਾ ਵਾਲ-ਵਾਲ ਬਚ ਗਏ।ਦੱਸਿਆ ਜਾ ਰਿਹਾ ਹੈ ਖਿਡਾਰੀ ਨੇ ਜੂਨ ਮਹੀਨੇ ਕਨੈਡਾ ਚ ਹੋਣ ਵਾਲੇ ਕਬੱਡੀ ਕੱਪ ਚ ਹਿੱਸਾ ਲੈਣਾ ਸੀ। ਇੱਕ ਉੱਘੇ ਕਬੱਡੀ ਖਿਡਾਰੀ ਦੀ ਮੌਤ ਨਾਲ ਕਬੱਡੀ ਜਗਤ ਨੂੰ ਅੱਜ ਵੱਡਾ ਘਾਟਾ ਪਿਆ ਹੈ।

dc sakshi sahni news

ਲੁਧਿਆਣਾ : ਲੋਕ ਸਭਾ ਚੋਣਾਂ ਲਈ ਪ੍ਰਚਾਰ ਦਾ ਅੱਜ ਆਖਰੀ ਦਿਨ ਹੈ, ਜੋ ਸ਼ਾਮ 6 ਵਜੇ ਸਮਾਪਤ ਹੋਵੇਗਾ। ਹੁਣ ਚੋਣ ਕਮਿਸ਼ਨ ਤੇ ਪੁਲਿਸ ਹਰ ਉਮੀਦਵਾਰ ਅਤੇ ਪੂਰੇ ਸ਼ਹਿਰ 'ਤੇ ਤਿੱਖੀ ਨਜ਼ਰ ਰੱਖੇਗੀ। ਜ਼ਿਲ੍ਹਾ ਲੁਧਿਆਣਾ ਵਿੱਚ ਸ਼ਾਮ 6 ਵਜੇ ਤੋਂ ਬਾਅਦ ਵੱਖ-ਵੱਖ ਟੀਮਾਂ ਗਸ਼ਤ ਕਰਨਗੀਆਂ। ਉਧਰ, ਲੁਧਿਆਣਾ ਦੇ ਜ਼ਿਲ੍ਹਾ ਚੋਣ ਅਫ਼ਸਰ ਕਮ ਡੀਸੀ ਸਾਕਸ਼ੀ ਸਾਹਨੀ ਨੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਕ ਬਾਹਰੀ ਜ਼ਿਲ੍ਹਿਆਂ, ਸ਼ਹਿਰਾਂ ਤੇ ਸੂਬਿਆਂ ਤੋਂ ਜ਼ਿਲ੍ਹਾ ਲੁਧਿਆਣਾ ਵਿਚ ਰਹਿ ਰਹੇ ਉਨ੍ਹਾਂ ਲੋਕਾਂ ਨੂੰ ਤੁਰੰਤ ਜ਼ਿਲ੍ਹਾ ਛੱਡਣ ਦੇ ਹੁਕਮ ਦਿੱਤੇ ਹਨ। ਡੀਸੀ ਨੇ ਕਿਹਾ ਕਿ ਅੱਜ ਸ਼ਾਮ 6 ਵਜੇ ਤੋਂ ਬਾਅਦ ਉਹ ਲੁਧਿਆਣਾ ਵਿਚ ਨਹੀਂ ਰਹਿਣਗੇ। ਜੇ ਕੋਈ ਵੀ ਵਿਅਕਤੀ ਕਿਸੇ ਦੇ ਘਰ, ਹੋਟਲ, ਕਿਰਾਏ ਦੇ ਮਕਾਨ, ਗੈਸਟ ਹਾਊਸ, ਪੀਜੀ ਆਦਿ ਵਿਚ ਰਹਿ ਰਿਹਾ ਹੈ ਤਾਂ ਉਹ ਤੁਰੰਤ ਜ਼ਿਲ੍ਹਾ ਛੱਡ ਦੇਵੇ, ਨਹੀਂ ਤਾਂ ਸ਼ਿਕਾਇਤ ਮਿਲਣ ਉਤੇ ਕਾਰਵਾਈ ਕੀਤੀ ਜਾਵੇਗੀ। ਇਸ ਤੋਂ ਇਲਾਵਾ, ਡੀਸੀ ਸਾਹਨੀ ਨੇ ਪੁਲਿਸ ਮੁਲਾਜ਼ਮਾਂ ਨੂੰ ਵੀ ਹੁਕਮ ਜਾਰੀ ਕੀਤੇ ਹਨ ਕਿ ਅੱਜ ਸ਼ਾਮ ਛੇ ਵਜੇ ਤੋਂ ਬਾਅਦ ਲੁਧਿਆਣਾ ਦੇ ਅੰਦਰ ਬਾਹਰ ਕਿਤੇ ਵੀ ਬਾਹਰੀ ਲੋਕਾਂ ਦਾ ਨਿਵਾਸ ਨਾ ਹੋਵੇ। ਮੈਰਿਜ ਪੈਲੇਸ, ਸ਼ਾਦੀ ਹਾਲ, ਗੈਸਟ ਹਾਊਸ, ਭਾਈਚਾਰਕ ਹਾਲ ਦੀ ਸ਼ਖਤ ਨਿਗਰਾਨੀ ਰੱਖੋ। ਪੋਲਿੰਗ ਬੂਥਾਂ ਉਤੇ ਲੁੜੀਂਦੇ ਪ੍ਰਬੰਧ ਕਰਨ ਦੇ ਹੁਕਮਡੀਸੀ ਸਾਕਸ਼ੀ ਸਾਹਨੀ ਨੇ ਕਿਹਾ ਕਿ ਪੋਲਿੰਗ ਬੂਥਾਂ ਉਤੇ ਮਤਦਾਨ ਲਈ ਆਉਣ ਵਾਲੇ ਵੋਟਰਾਂ ਲਈ ਹਵਾ ਤੇ ਪਾਣੀ ਦੇ ਲੁੜੀਂਦੇ ਇੰਤਜ਼ਾਮ ਕੀਤੇ ਜਾਣ। ਉਥੇ ਪੋਲਿੰਗ ਬੂਥਾਂ ਉਤੇ ਸਟਾਫ ਲਈ ਵੀ ਪੁਖਤਾ ਪ੍ਰਬੰਧ ਕੀਤੇ ਜਾਣ।ਸਾਰੇ ਪੋਲਿੰਗ ਬੂਥਾਂ ਦੀ 31 ਮਈ ਤਕ ਸਾਫ ਸਫਾਈ ਕਰਵਾਉਣ ਦੇ ਹੁਕਮ ਵੀ ਦਿੱਤੇ ਹਨ।

police jalandhar

ਜਲੰਧਰ ਤੋਂ ਇਕ ਤੋਂ ਬਾਅਦ ਇਕ ਵੱਡੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਜੰਮੂ ਕਸ਼ਮੀਰ ਵਿੱਚ ਪੁਲਿਸ ਮੁਲਾਜ਼ਮ ਨੂੰ ਮੌਤ ਦੇ ਘਾਟ ਉਤਾਰ ਕੇ ਜਲੰਧਰ ਵਿਚ ਲੁਕੇ ਗੈਂਗਸਟਰ ਨਾਲ ਪੁਲਿਸ ਦਾ ਐਨਕਾਊਂਟਰ ਹੋ ਗਿਆ। ਇਸ ਦੌਰਾਨ ਪੁਲਿਸ ਨੂੰ ਵੱਡੀ ਕਾਮਯਾਬੀ ਹਾਸਲ ਹੋਈ ਹੈ। ਜਾਣਕਾਰੀ ਅਨੁਸਾਰ 2 ਅਪ੍ਰੈਲ 2024 ਨੂੰ ਜੰਮੂ ਕਸ਼ਮੀਰ ਪੁਲਿਸ ਦੀ ਟੀਮ ਨੂੰ ਕਠੂਆ ਵਿੱਚ ਇੱਕ ਗੈਂਗਸਟਰ ਦੀ ਮੌਜੂਦਗੀ ਦੀ ਸੂਚਨਾ ਮਿਲੀ ਸੀ। ਇਸ ਦੌਰਾਨ ਪੁਲਿਸ ਅਤੇ ਗੈਂਗਸਟਰਾਂ ਵਿਚਕਾਰ ਗੋਲੀਬਾਰੀ ਹੋਈ। ਜੰਮੂ ਪੁਲਿਸ ਦੇ ਬਹਾਦਰ ਸਬ-ਇੰਸਪੈਕਟਰ ਦੀਪਕ ਕੁਮਾਰ ਨੂੰ ਇਸ ਘਟਨਾ ‘ਚ ਗੋਲੀ ਲੱਗ ਗਈ। ਉਸ ਦੀ ਜੰਮੂ ਦੇ ਮੈਡੀਕਲ ਕਾਲਜ ਵਿੱਚ ਇਲਾਜ ਦੌਰਾਨ ਮੌਤ ਹੋ ਗਈ।ਗੈਂਗਸਟਰ ਰੋਹਿਤ ਕੁਮਾਰ ਰਾਣਾ ਉਰਫ ਰੋਹਿਤ ਰਾਣਾ ਉਰਫ ਮੱਖਣ, ਜਿਸ ਨੂੰ AGTF ਨੇ ਬੁੱਧਵਾਰ ਨੂੰ ਜਲੰਧਰ ਦੇ ਭੋਗਪੁਰ ‘ਚ ਹੋਏ ਮੁਕਾਬਲੇ ਤੋਂ ਬਾਅਦ ਗ੍ਰਿਫਤਾਰ ਕੀਤਾ ਸੀ, ਨੇ ਹੀ ਜੰਮੂ ਪੁਲਿਸ ਦੇ ਉਕਤ ਸਬ ਇੰਸਪੈਕਟਰ ਨੂੰ ਗੋਲੀ ਮਾਰੀ ਸੀ। ਜਲੰਧਰ ਵਿਚ ਮੁਕਾਬਲੇ ਦੌਰਾਨ AGTF ਨੇ ਰਾਣਾ ਦੀ ਲੱਤ ਉਤੇ ਦੋ ਗੋਲੀਆਂ ਮਾਰੀਆਂ ਸੀ। ਜਿਸ ਕਾਰਨ ਉਸ ਦੀਆਂ ਦੋਵੇਂ ਲੱਤਾਂ ਜ਼ਖਮੀ ਹੋ ਗਈਆਂ।ਮੁਲਜ਼ਮ ਭੋਗਪੁਰ ‘ਚ ਜਿਸ ਮਕਾਨ ‘ਚ ਰਹਿ ਰਿਹਾ ਸੀ, ਉਹ ਬਜ਼ੁਰਗ ਜੋੜੇ ਦਾ ਹੈ। ਦੋਵਾਂ ਦੀ ਦੇਖ-ਭਾਲ ਕਰਨ ਲਈ ਮੁਲਜ਼ਮ ਨੂੰ ਉਕਤ ਘਰ ਵਿੱਚ ਰੱਖਿਆ ਗਿਆ ਸੀ। ਬਜ਼ੁਰਗ ਦਾ ਪੁੱਤਰ ਅਰਮੇਨੀਆ ਵਿੱਚ ਰਹਿੰਦਾ ਹੈ। ਇਸ ਕਾਰਨ ਮੁਲਜ਼ਮਾਂ ਨੇ ਜਲੰਧਰ ਦੇ ਭੋਗਪੁਰ ਵਿੱਚ ਰਹਿਣਾ ਹੀ ਠੀਕ ਸਮਝਿਆ। ਕਿਉਂਕਿ ਹਾਈਵੇ ਭੋਗਪੁਰ ਦੇ ਨਾਲ ਲੱਗਦੀ ਹੈ ਅਤੇ ਨਵਾਂਸ਼ਹਿਰ ਨੂੰ ਜਾਣ ਵਾਲਾ ਰਸਤਾ ਵੀ ਆਸਾਨ ਹੈ। ਹਾਲਾਂਕਿ ਪੁਲਿਸ ਵੱਲੋਂ ਬਰਾਮਦ ਕੀਤੇ ਗਏ ਦੋ ਹਥਿਆਰ ਉਹੀ ਹਥਿਆਰ ਹਨ, ਜੋ ਉਹ ਜੰਮੂ ਤੋਂ ਆਪਣੇ ਨਾਲ ਲਿਆਇਆ ਸੀ।

jalandhar crime news beaten

ਜਲੰਧਰ-ਜਲੰਧਰ ਸ਼ਹਿਰ ਤੋਂ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਖਬਰ ਸਾਹਮਣੇ ਆਈ ਹੈ। ਅਧੇੜ ਉਮਰ ਦਾ ਵਿਅਕਤੀ ਚਾਰ ਸਾਲ ਦੀ ਮਾਸੂਮ ਨਾਲ ਗੰਦੀਆਂ ਹਰਕਤਾਂ ਕਰਦਾ ਰਿਹਾ। ਸ਼ਹਿਰ ਦੇ ਭਗਵਾਨ ਵਾਲਮੀਕਿ ਚੌਕ ਦੇ ਨਜ਼ਦੀਕੀ ਇਲਾਕੇ ’ਚ ਵਾਪਰੀ ਦਰਦਨਾਕ ਘਟਨਾ ਨੇ ਪੂਰੇ ਸ਼ਹਿਰ ਨੂੰ ਹਿਲਾ ਕੇ ਰੱਖ ਦਿੱਤਾ ਹੈ। ਗੁਆਂਢ ’ਚ ਰਹਿਣ ਵਾਲਾ 55 ਸਾਲਾ ਇਲੈਕਟ੍ਰੀਸ਼ੀਅਨ ਬੱਚੀ ਨਾਲ ਗੰਦੇ ਕੰਮ ਕਰ ਰਿਹਾ ਸੀ। ਇਸ ਦਾ ਕਿਸੇ ਨੂੰ ਪਤਾ ਨਹੀਂ ਲੱਗਾ, ਜਿਵੇਂ ਹੀ ਕੁੜੀ ਦੀ ਮਾਂ ਆਪਣੇ ਕੰਮ ’ਤੇ ਜਾਂਦੀ ਤਾਂ ਮੁਲਜ਼ਮ ਕੁੜੀ ਨੂੰ 10-20 ਰੁਪਏ ਦਾ ਲਾਲਚ ਦੇ ਕੇ ਆਪਣੇ ਕਮਰੇ ’ਚ ਲਿਜਾਂਦਾ ਤੇ ਗੰਦੀਆਂ ਹਰਕਤ ਕਰਦਾ। ਕਾਫ਼ੀ ਦੇਰ ਤੋਂ ਚਲਦੇ ਇਸ ਸਿਲਸਿਲੇ ਕਾਰਨ ਕੁੜੀ ਵੀ ਸਹਿਮ ਗਈ ਸੀ।ਇਸ ਗੰਦੀ ਕਰਤੂਤ ਦਾ ਖੁਲਾਸਾ ਉਸ ਸਮੇਂ ਹੋਇਆ ਜਦੋਂ ਬੱਚੀ ਦੀ ਮਾਂ ਨੇ ਉਸ ਨੂੰ ਨਹਾਉਣ ਦੀ ਕੋਸ਼ਿਸ਼ ਕੀਤੀ। ਉਸ ਦੇ ਗੁਪਤ ਅੰਗ ਨੂੰ ਛੂਹਣ ’ਤੇ ਬੱਚੀ ਰੋਣ ਲੱਗੀ। ਮਾਂ ਨੇ ਕਾਰਨ ਪੁੱਛਿਆ ਤਾਂ ਖੁਲਾਸਾ ਹੋਣ ਉਤੇ ਉਸ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਕੁੜੀ ਨੇ ਦੱਸਿਆ ਕਿ ਗੁਆਂਢ ’ਚ ਰਹਿਣ ਵਾਲਾ ਚਾਚਾ ਪਹਿਲਾਂ ਉਸ ਨੂੰ ਪੈਸੇ ਦੇ ਕੇ ਪਿਆਰ ਕਰਦਾ ਸੀ ਤੇ ਫਿਰ ਉਸ ਨੂੰ ਆਪਣੇ ਕਮਰੇ ’ਚ ਲਿਜਾਂਦਾ ਸੀ ਤੇ ਉਸ ਨਾਲ ਗੰਦੀ ਹਰਕਤ ਕਰਦਾ ਸੀ। ਫਿਰ ਕੀ ਸੀ ਬੱਚੀ ਦੀ ਮਾਂ ਨੇ ਜਾਣਕਾਰਾਂ ਨੂੰ ਇਕੱਠਾ ਕੀਤਾ ਤੇ ਮੁਲਜ਼ਮ ਦੀ ਖ਼ੂਬ ਛਿੱਤਰ ਪਰੇਡ ਕੀਤੀ। ਉਹ ਆਪਣੀ ਇਸ ਗੰਦੀ ਹਰਕਤ ਲਈ ਮੁਆਫ਼ੀ ਮੰਗਣ ਲੱਗਾ। ਵਿਹੜੇ ਦੇ ਮਾਲਕ ਨੂੰ ਵੀ ਸੂਚਿਤ ਕੀਤਾ ਗਿਆ ਪਰ ਉਸ ਨੇ ਪੁਲਿਸ ਕੋਲ ਸ਼ਿਕਾਇਤ ਕਰਨ ਦੀ ਬਜਾਏ ਰਾਜ਼ੀਨਾਮਾ ਕਰਵਾਉਣ ਦੀ ਕੋਸ਼ਿਸ਼ ਕੀਤੀ।ਜਾਂਚ ’ਚ ਇਹ ਵੀ ਸਾਹਮਣੇ ਆਇਆ ਕਿ ਪ੍ਰਾਪਰਟੀ ਦੇ ਮਾਲਕ ਨੇ ਮੁਲਜ਼ਮ ਦੀ ਪੁਲਿਸ ਵੈਰੀਫਿਕੇਸ਼ਨ ਵੀ ਨਹੀਂ ਕੀਤੀ ਸੀ। ਫਿਲਹਾਲ ਇਸ ਸਬੰਧੀ ਪੁਲਿਸ ਥਾਣੇ ’ਚ ਕੋਈ ਸ਼ਿਕਾਇਤ ਦਰਜ ਨਹੀਂ ਕਰਵਾਈ ਗਈ ਹੈ। ਹਾਲਾਂਕਿ ਪੀੜਤ ਕੁੜੀ ਦੀ ਮਾਂ ਦੀ ਇਕ ਵੀਡੀਓ ਵੀ ਸਾਹਮਣੇ ਆਈ ਹੈ, ਜਿਸ ’ਚ ਉਹ ਦੱਸ ਰਹੀ ਹੈ ਕਿ ਉਸ ਦੀ ਛੋਟੀ ਧੀ ਨਾਲ ਕੀ ਹੋਇਆ ਪਰ ਡਰ ਦੇ ਮਾਰੇ ਬੱਚੀ ਦੀ ਮਾਂ ਪੁਲਿਸ ਦੇ ਸਾਹਮਣੇ ਜਾਣ ਲਈ ਤਿਆਰ ਨਹੀਂ ਹੈ। ਇਹ ਵੀ ਚਰਚਾ ਹੈ ਕਿ ਜਿਸ ਜਗ੍ਹਾ ’ਤੇ ਇਹ ਲੋਕ ਕਿਰਾਏ ’ਤੇ ਰਹਿ ਰਹੇ ਹਨ, ਉਸ ਜਗ੍ਹਾ ਦੇ ਮਾਲਕ ਦੇ ਦਬਾਅ ਕਾਰਨ ਇਹ ਪੀੜਤ ਥਾਣੇ ਨਹੀਂ ਜਾ ਰਹੇ।...

bathinda news

ਬਠਿੰਡਾ : ਬਠਿੰਡਾ 'ਚ ਤੜਕੇ ਤੜਕੇ ਵੱਡੀ ਵਾਰਦਾਤ ਵਾਪਰੀ। ਪਤੀ ਨੇ ਆਪਣੀ ਪਤਨੀ ਨੂੰ ਕੁਹਾੜੀ ਨਾਲ ਵੱਢ ਦਿੱਤਾ। ਮੁਲਜ਼ਮ ਨੇ ਬੇਰਹਿਮੀ ਨਾਲ ਉਸ ਦਾ ਕਤਲ ਕਰ ਦਿੱਤਾ। ਜਾਣਕਾਰੀ ਮੁਤਾਬਕ ਇਹ ਵਾਰਦਾਤ ਗੋਪਾਲ ਨਗਰ ਦੀ ਹੈ। ਇਸ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਮੌਕੇ 'ਤੇ ਪੁੱਜੀ ਅਤੇ ਲਾਸ਼ ਨੂੰ ਸਿਵਲ ਹਸਪਤਾਲ ਦੀ ਮੋਰਚਰੀ 'ਚ ਰਖਵਾ ਦਿੱਤਾ।ਗੁਆਂਢੀਆਂ ਨੇ ਦੱਸਿਆ ਕਿ ਇਨ੍ਹਾਂ ਦੇ ਘਰ ਕੋਈ ਬੰਦਾ ਆਉਂਦਾ ਸੀ, ਜਿਸ ਨੂੰ ਪਤੀ ਰੋਕਦਾ ਸੀ। ਇਸੇ ਕਾਰਨ ਸਵੇਰੇ ਕਲੇਸ਼ ਹੋਇਆ ਤੇ ਫਿਰ ਘਟਨਾ ਨੂੰ ਅੰਜਾਮ ਦਿੱਤਾ ਗਿਆ। ਮ੍ਰਿਤਕਾ ਗਗਨਦੀਪ ਕੌਰ ਦੀ ਭੈਣ ਨੇ ਦੱਸਿਆ ਕਿ ਦੋਹਾਂ ਪਤੀ-ਪਤਨੀ ਦਾ ਰੋਜ਼ਾਨਾ ਆਪਸ 'ਚ ਝਗੜਾ ਹੁੰਦਾ ਸੀ ਅਤੇ ਪਤੀ ਦਾ ਦੋਸ਼ ਸੀ ਕਿ ਉਸ ਦੀ ਪਤਨੀ ਘਰ ਬੰਦ ਸੱਦਦੀ ਹੈ।ਗੁਆਂਢੀਆਂ ਨੇ ਦੱਸਿਆ ਕਿ ਕੁੱਝ ਸਮਾਂ ਪਹਿਲਾਂ ਇਨ੍ਹਾਂ ਦੇ ਘਰ ਇਕ ਵਿਅਕਤੀ ਆਇਆ ਸੀ। ਇਸ ਤੋਂ ਬਾਅਦ, ਘਰ 'ਚ ਕਲੇਸ਼ ਵੱਧ ਗਿਆ ਅਤੇ ਪਤੀ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਮ੍ਰਿਤਕ ਪਤਨੀ ਦੇ ਰਿਸ਼ਤੇਦਾਰ ਦਾ ਦੱਸਣਾ ਹੈ ਕਿ ਪਤਨੀ ਦਾ ਕਿਸੀ ਗੈਰ ਮਰਦੇ ਨਾ ਨਜਾਇਜ਼ ਸੰਬੰਧ ਸੀ ਜੋ ਪਤੀ ਉਸ ਨੂੰ ਰੋਕਦਾ ਸੀ ਅਤੇ ਘਰ ਦੇ ਵਿੱਚ ਹਰ ਵਕਤ ਕਲੇਸ਼ ਰਹਿੰਦਾ ਸੀ ਜਿਸ ਦੇ ਚਲਦੇ ਅੱਜ ਸਵੇਰੇ ਸਾਨੂੰ ਪਤਾ ਚੱਲਿਆ ਹੈ ਕਿ ਦੋਸ਼ੀ ਪਤੀ ਨੇ ਆਪਣੀ ਪਤਨੀ ਦਾ ਕਤਲ ਕਰ ਦਿੱਤਾ ਅਤੇ ਮੌਕੇ ਤੋਂ ਫਰਾਰ ਹੋ ਗਿਆ। ਫਿਲਹਾਲ ਥਾਣਾ ਕੈਨਾਲ ਦੇ ਐੱਸਐੱਚਓ ਪ੍ਰਵੀਨ ਕੁਮਾਰ ਨੇ ਦੱਸਿਆ ਕਿ ਫਿਲਹਾਲ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ 'ਤੇ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ।

weather summers 2905 2024

Punjab Weather Update : ਪੰਜਾਬ ਵਿਚ ਅੱਜ ਨੌਪਤਾ ਦਾ ਪੰਜਵਾਂ ਦਿਨ ਹੈ। ਪੂਰਾ ਸੂਬਾ ਸੂਰਜ ਦੇਵ ਦੇ ਰੁਦਰ ਰੂਪ ਦਾ ਸਾਹਮਣਾ ਕਰ ਰਿਹਾ ਹੈ। ਗਰਮੀ ਕਾਰਨ ਜਾਨਾਂ ਜਾ ਰਹੀ ਹਨ। ਮੌਸਮ ਵਿਭਾਗ ਨੇ ਬੁੱਧਵਾਰ ਨੂੰ ਵੀ ਰੈੱਡ ਅਲਰਟ ਜਾਰੀ ਕੀਤਾ ਹੈ ਪਰ ਇਸ ਵਿਚਾਲੇ ਵਿਭਾਗ ਨੇ ਰਾਹਤ ਭਰੀ ਖਬਰ ਵੀ ਦਿੱਤੀ ਹੈ। IMD ਮੁਤਾਬਕ 31 ਮਈ ਤੋਂ ਝੁਲਸਾਉਣ ਵਾਲੀ ਗਰਮੀ ਤੋਂ ਕੁਝ ਰਾਹਤ ਮਿਲੇਗੀ। ਇੱਕ ਹਫ਼ਤੇ ਵਿੱਚ ਹੀ ਪੰਜਾਬ ਦੇ ਸ਼ਹਿਰਾਂ ਵਿੱਚ ਤਾਪਮਾਨ ਵਿੱਚ 3 ਤੋਂ 5 ਡਿਗਰੀ ਦੀ ਗਿਰਾਵਟ ਦੇਖਣ ਨੂੰ ਮਿਲੇਗੀ। ਸੰਭਾਵਨਾ ਪ੍ਰਗਟਾਈ ਜਾ ਰਹੀ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਪੱਛਮੀ ਗੜਬੜੀ ਪੰਜਾਬ ਨੂੰ ਪ੍ਰਭਾਵਿਤ ਕਰੇਗੀ। ਮੌਸਮ ਵਿਭਾਗ ਵੱਲੋਂ ਜਾਰੀ ਸੂਚਨਾ ਅਨੁਸਾਰ ਅੱਜ 6 ਜ਼ਿਲ੍ਹਿਆਂ ਵਿੱਚ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ। ਫ਼ਿਰੋਜ਼ਪੁਰ, ਫ਼ਾਜ਼ਿਲਕਾ, ਫ਼ਰੀਦਕੋਟ, ਮੁਕਤਸਰ ਅਤੇ ਬਠਿੰਡਾ 'ਚ ਰੈੱਡ ਅਲਰਟ ਰਹੇਗਾ। ਜਦਕਿ ਪੂਰੇ ਸੂਬੇ 'ਚ ਆਰੇਂਜ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਅੱਜ ਸਾਰੇ ਸ਼ਹਿਰਾਂ ਵਿੱਚ 1 ਤੋਂ 2 ਡਿਗਰੀ ਦੀ ਗਿਰਾਵਟ ਦੇਖਣ ਨੂੰ ਮਿਲੇਗੀ।ਮੌਸਮ ਵਿਭਾਗ ਮੁਤਾਬਕ 29 ਮਈ ਤੋਂ ਨਵਾਂ ਪੱਛਮੀ ਗੜਬੜੀ ਸਰਗਰਮ ਹੋਣ ਜਾ ਰਹੀ ਹੈ। ਜਿਸ ਕਾਰਨ ਕਈ ਸੂਬਿਆਂ ਵਿਚ ਮੀਂਹ ਅਤੇ ਗੜੇਮਾਰੀ ਦੀਆਂ ਗਤੀਵਿਧੀਆਂ ਦੇਖਣ ਨੂੰ ਮਿਲ ਸਕਦੀਆਂ ਹਨ। ਇਸ ਵੈਸਟਰਨ ਡਿਸਟਰਬੈਂਸ ਦਾ ਅਸਰ ਪੰਜਾਬ ਵਿਚ ਵੀ ਦੇਖਣ ਨੂੰ ਮਿਲੇਗਾ। ਮੀਂਹ ਦੀ ਸੰਭਾਵਨਾ ਘੱਟ ਹੈ ਪਰ ਇਹ ਪੱਛਮੀ ਗੜਬੜੀ ਲੋਕਾਂ ਨੂੰ ਗਰਮੀ ਤੋਂ ਕੁਝ ਰਾਹਤ ਦੇਣ ਵਾਲੀ ਹੈ।ਮੌਸਮ ਵਿਭਾਗ ਅਨੁਸਾਰ ਪਿਛਲੇ ਕੁਝ ਦਿਨਾਂ ਤੋਂ ਗਰਮੀ ਦਾ ਕਹਿਰ ਜਾਰੀ ਹੈ ਅਤੇ ਸੂਬੇ ਦੇ ਕਈ ਸ਼ਹਿਰਾਂ ਵਿਚ ਤਾਪਮਾਨ 45 ਤੋਂ 50 ਡਿਗਰੀ ਸੈਲਸੀਅਸ ਦੇ ਵਿਚਕਾਰ ਦਰਜ ਕੀਤਾ ਜਾ ਰਿਹਾ ਹੈ। ਪੰਜਾਬ ਵਿਚ ਮਈ ਮਹੀਨੇ ਵਿਚ ਪੰਜ ਤੋਂ ਸੱਤ ਦਿਨ ਹੀਟਵੇਵ ਰਹੀ ਹੈ। ਉੱਤਰੀ ਭਾਰਤ ਦੀ ਗੱਲ ਕਰੀਏ ਤਾਂ ਪੰਜ ਪੱਛਮੀ ਗੜਬੜੀ ਸਰਗਰਮ ਸਨ ਪਰ ਸਿਰਫ਼ ਦੋ ਹੀ ਸਰਗਰਮ ਸਨ। ਜਿਸ ਕਾਰਨ ਮੀਂਹ ਦੀਆਂ ਗਤੀਵਿਧੀਆਂ ਵੀ ਘੱਟ ਦੇਖਣ ਨੂੰ ਮਿਲੀਆਂ। ਮੌਸਮ ਵਿਭਾਗ ਮੁਤਾਬਕ ਜੂਨ ਦਾ ਮਹੀਨਾ ਵੀ ਰਾਹਤ ਵਾਲਾ ਨਜ਼ਰ ਨਹੀਂ ਆ ਰਿਹਾ। ਜੂਨ ਮਹੀਨੇ ਵਿੱਚ ਵੀ ਗਰਮੀ ਦਾ ਕਹਿਰ ਜਾਰੀ ਰਹਿਣ ਦਾ ਅਨੁਮਾਨ ਹੈ। ਚੰਡੀਗੜ੍ਹ ਵਿਚ ਗਰਮੀ ਦਾ ਕਹਿਰਚੰਡੀਗੜ੍ਹ, ਮੋਹਾਲੀ ਅਤੇ ਪੰਚਕੂਲਾ ਵਿੱਚ ਪਿਛਲੇ ਕਈ ਦਿਨਾਂ ਤੋਂ ਗਰਮੀ ਦਾ ਕਹਿਰ ਜਾਰੀ ਹੈ। ਮੌਸਮ ਵਿਭਾਗ ਦੇ ਅਨੁਮਾਨ ਮੁਤਾਬਕ ਅੱਜ ਵੀ ਵੱਧ ਤੋਂ ਵੱਧ ਤਾਪਮਾਨ 45 ਡਿਗਰੀ ਸੈਲਸੀਅਸ ਅਤੇ ਘੱਟੋ-ਘੱਟ ਤਾਪਮਾਨ 27 ਡਿਗਰੀ ਸੈਲਸੀਅਸ ਰਹਿਣ ਦੀ ਸੰਭਾਵਨਾ ਹੈ। ਰਾਹਤ ਦੀ ਗੱਲ ਹੈ ਕਿ ਪੱਛਮੀ ਗੜਬੜੀ ਸਰਗਰਮ ਹੋ ਰਹੀ ਹੈ। ਜਿਸ ਕਾਰਨ 1 ਅਤੇ 2 ਜੂਨ ਨੂੰ ਹਲਕੀ ਬਾਰਿਸ਼ ਹੋ ਸਕਦੀ ਹੈ। ਇਸ ਕਾਰਨ ਤਾਪਮਾਨ ‘ਚ ਵੀ ਮਾਮੂਲੀ ਗਿਰਾਵਟ ਦੇਖਣ ਨੂੰ ਮਿਲੇਗੀ।