LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਏਅਰ ਇੰਡੀਆ ਦੀ ਫਲਾਈਟ ਵਿਚ AC ਬੰਦ! ਇਕ ਤੋਂ ਬਾਅਦ ਇਕ ਕਈ ਯਾਤਰੀ ਹੋ ਗਏ ਬੇਸੁੱਧ, ਪੈ ਗਈ ਹੱਥਾਂ ਪੈਰਾਂ ਦੀ

air india passengers

National News : ਏਅਰ ਇੰਡੀਆ ਦੀ ਫਲਾਈਟ ਵਿਚ ਕਈ ਯਾਤਰੀ ਇਕ ਤੋਂ ਬਾਅਦ ਇਕ ਕਰ ਕੇ ਬੇਸੁੱਧ ਹੋਣ ਲੱਗੇ। ਬਿਨਾਂ AC ਦੇ ਬਿਠਾਈਆਂ ਸਵਾਰੀਆਂ ਦੀ ਹਾਲਤ ਪਤਲੀ ਹੋ ਗਈ। ਦਰਅਸਲ ਏਅਰ ਇੰਡੀਆ ਦੀ ਫਲਾਈਟ AI 183 ਨੇ 8 ਘੰਟੇ ਤੋਂ ਵੱਧ ਦੇਰੀ ਨਾਲ ਉਡਾਣ ਭਰੀ। ਇਸ ਦੇ ਨਾਲ ਹੀ ਯਾਤਰੀਆਂ ਨੂੰ ਬਿਨਾਂ ਏਸੀ ਦੇ ਫਲਾਈਟ ਵਿਚ ਬਿਠਾਇਆ ਗਿਆ। ਇਸ ਕਾਰਨ ਇਕ ਤੋਂ ਬਾਅਦ ਇਕ ਕਈ ਯਾਤਰੀ ਬੇਹੋਸ਼ ਵੀ ਹੋ ਗਏ।
ਇਸ ਦੌਰਾਨ ਫਲਾਈਟ ਵਿਚ ਸਵਾਰ ਯਾਤਰੀਆਂ ਨੂੰ ਲਗਪਗ 8 ਘੰਟੇ ਤੋਂ ਵੀ ਜ਼ਿਆਦਾ ਇੰਤਜ਼ਾਰ ਕਰਨ ਉਤੇ ਮਜਬੂਰ ਕੀਤਾ ਗਿਆ। ਹਾਲਾਂਕਿ ਸਥਿਤੀ ਉਦੋਂ ਹੋਰ ਵਿਗੜ ਗਈ, ਜਦੋਂ ਕਥਿਤ ਤੌਰ ਉਤੇ ਫਲਾਈਟ ਵਿਚ ਸਵਾਰ ਕਈ ਯਾਤਰੀ ਅਚਾਨਕ ਇਕ-ਇਕ ਕਰਕੇ ਬੇਹੋਸ਼ ਹੋਣ ਲੱਗੇ, ਜਿਸ ਤੋਂ ਬਾਅਦ ਉਨ੍ਹਾਂ ਨੂੰ ਫਲਾਈਟ ਤੋਂ ਉਤਾਰਿਆ ਗਿਆ।
ਦੱਸ ਦੇਈਏ ਕਿ ਦਿੱਲੀ ਵਿੱਚ ਕੜਾਕੇ ਦੀ ਗਰਮੀ ਪੈ ਰਹੀ ਹੈ, ਤਾਪਮਾਨ ਰਿਕਾਰਡ 52.9 ਡਿਗਰੀ ਤਕ ਪਹੁੰਚ ਗਿਆ ਸੀ ਤੇ ਅਜਿਹੇ ਵਿਚ ਬਿਨਾਂ ਏਸੀ ਦੇ ਯਾਤਰੀਆਂ ਨੂੰ ਫਲਾਈਟ ਵਿਚ ਬਿਠਾਉਣ ਨਾਲ ਉਨ੍ਹਾਂ ਦੀ ਹਾਲਤ ਵਿਗੜ ਗਈ ਤੇ ਉਹ ਇਕ-ਇਕ ਕਰਕੇ ਬੇਹੋਸ਼ ਹੋਣ ਲੱਗੇ।
ਹਾਲਾਂਕਿ ਏਅਰ ਇੰਡੀਆ ਨੇ ਇਸ ਪ੍ਰੇਸ਼ਾਨੀ ਲਈ ਮਾਫੀ ਵੀ ਮੰਗੀ। ਉਨ੍ਹਾਂ ਕਿਹਾ ਕਿ ਭਰੋਸਾ ਰੱਖੋ ਕਿ ਸਾਡੀ ਟੀਮ ਇਸ ਦੇਰੀ ਦੀ ਸਮੱਸਿਆ ਹੱਲ ਕਰਨ ਲਈ ਸਰਗਰਮੀ ਨਾਲ ਕੰਮ ਕਰ ਰਹੀ ਹੈ ਅਤੇ ਤੁਹਾਨੂੰ ਹੋ ਰਹੀ ਪਰੇਸ਼ਾਨੀ ਦੀ ਕਦਰ ਕਰ ਰਹੀ ਹੈ। ਅਸੀਂ ਆਪਣੀ ਟੀਮ ਨੂੰ ਯਾਤਰੀਆਂ ਨੂੰ ਲੁੜੀਂਦੀ ਸਹਾਇਤਾ ਪ੍ਰਦਾਨ ਕਰਨ ਲਈ ਵੀ ਸੁਚੇਤ ਕਰ ਰਹੇ ਹਾਂ।

In The Market