LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਹੁਸ਼ਿਆਰਪੁਰ 'ਚ 18 ਸਾਲਾ ਕੁੜੀ ਦੀ ਹੱਤਿਆ, ਗਲੇ ਤੋਂ ਫੜ ਲੈ ਗਿਆ ਝਾੜੀਆਂ ਵੱਲ, ਫਿਰ ਚਾਕੂ ਨਾਲ ਕੀਤੇ ਤਾਬੜਤੋੜ ਵਾਰ, ਮਾਂ ਨੇ ਦੱਸੀ ਵਜ੍ਹਾ 

hoshiarpur girl

ਹੁਸ਼ਿਆਰਪੁਰ ਦੇ ਥਾਣਾ ਗੜ੍ਹਦੀਵਾਲਾ 'ਚ ਬੁੱਧਵਾਰ ਨੂੰ 18 ਸਾਲਾ ਗੁਰਲੀਨ ਕੌਰ ਦਾ ਕਤਲ ਕਰ ਦਿੱਤਾ ਗਿਆ। ਇਸ ਮਾਮਲੇ 'ਚ ਪੁਲਿਸ ਨੇ ਮੁਲਜ਼ਮ ਪਲਵਿੰਦਰ ਸਿੰਘ ਪੁੱਤਰ ਓਮਕਾਰ ਸਿੰਘ ਖਿਲਾਫ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ। ਇਹ ਮਾਮਲਾ ਮ੍ਰਿਤਕ ਗੁਰਲੀਨ ਕੌਰ ਦੀ ਮਾਤਾ ਮਨਦੀਪ ਕੌਰ ਪਤਨੀ ਮਨਜੀਤ ਸਿੰਘ ਵਾਸੀ ਮਾਨਗੜ੍ਹ ਦੇ ਬਿਆਨਾਂ ਉਤੇ ਦਰਜ ਕੀਤਾ ਗਿਆ ਹੈ। ਪੁਲਿਸ ਨੂੰ ਮ੍ਰਿਤਕਾ ਦੀ ਮਾਂ ਨੇ ਦੱਸਿਆ ਕਿ ਉਸ ਦੀ ਧੀ ਗੁਰਲੀਨ ਗੜ੍ਹਦੀਵਾਲਾ ਵਿਚ ਕੰਪਿਊਟਰ ਸਿਖਾਉਣ ਜਾਂਦੀ ਸੀ। ਉਹ ਪਿੰਡ ਦੇ ਮਾਨਗੜ੍ਹ ਟੋਲ ਪਲਾਜ਼ਾ ਤਕ ਰੋਜ਼ ਉਸ ਨੂੰ ਛੱਡਣ ਤੇ ਲੈਣ ਜਾਂਦੀ ਸੀ। ਵਾਰਦਾਤ ਵਾਲੇ ਦਿਨ ਜਿਵੇਂ ਹੀ ਗੁਰਲੀਨ ਬੱਸ ਵਿਚੋਂ ਉਤਰੀ ਤੇ ਉਸ ਕੋਲ ਆਉਣ ਲੱਗੀ ਤਾਂ ਪਿੱਛਾ ਕਰ ਰਹੇ ਮੋਟਰਸਾਈਕਲ ਸਵਾਰ ਪਲਵਿੰਦਰ ਸਿੰਘ ਨੇ ਉਸ ਨੂੰ ਰੋਕਿਆ। ਫਿਰ ਗੁਰਲੀਨ ਨੂੰ ਗਲੇ ਤੋਂ ਫੜ ਕੇ ਝਾੜੀਆਂ ਵੱਲ ਖਿਚ ਕੇ ਲੈ ਗਿਆ। ਉਸ ਨੇ ਰੌਲਾ ਪਾਇਆ ਪਰ ਮੁਲਜ਼ਮ ਨੇ ਉਸ ਦੀ ਧੀ ਦੇ ਗਰਦਨ, ਪੇਟ ਤੇ ਛਾਤੀ ਵਿਚ ਤੇਜ਼ਧਾਰ ਹਥਿਆਰ ਨਾਲ ਕਈ ਵਾਰ ਕਰਨੇ ਸ਼ੁਰੂ ਕਰ ਦਿੱਤੇ। ਉਸ ਦੇ ਤੇ ਧੀ ਦੇ ਰੌਲਾ ਪਾਉਣ ਉਤੇ ਲੋਕ ਇਕੱਠੇ ਹੋਣੇ ਸ਼ੁਰੂ ਹੋ ਗਏ। ਇਹ ਵੇਖ ਮੁਲਜ਼ਮ ਹਥਿਆਰ ਸੁੱਟ ਕੇ ਮੌਕੇ ਤੋਂ ਫਰਾਰ ਹੋ ਗਿਆ। ਗੰਭੀਰ ਜ਼ਖਮਾਂ ਦੀ ਤਾਬ ਨਾ ਝਲਦਿਆਂ ਉਸ ਦੀ ਧੀ ਨੇ ਮੌਕੇ ਉਤੇ ਹੀ ਦਮ ਤੋੜ ਦਿੱਤਾ।
ਜਾਣਕਾਰੀ ਮੁਤਾਬਕ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਨੇ ਖੁਦ ਦੇ ਪੇਟ ਵਿਚ ਵੀ ਚਾਕੂ ਨਾਲ ਵਾਰ ਕੀਤੇ ਤੇ ਜ਼ਖਮੀ ਕਰ ਲਿਆ। ਹਸਪਤਾਲ ਵਿਚ ਉਸ ਦਾ ਇਲਾਜ ਚੱਲ ਰਿਹਾ ਹੈ ਤੇ ਗ੍ਰਿਫ਼ਤਾਰੀ ਲਈ ਪੁਲਿਸ ਵੀ ਉਥੇ ਤਾਇਨਾਤ ਹੈ।
ਵਜ੍ਹਾ ਜਾਣ ਅੱਖਾਂ ਰਹਿ ਜਾਣਗੀਆਂ ਅੱਢੀਆਂ
ਮ੍ਰਿਤਕਾ ਦੀ ਮਾਂ ਨੇ ਦੱਸਿਆ ਕਿ ਮੁਲਜ਼ਮ ਪਲਵਿੰਦਰ 3 ਦਿਨ ਪਹਿਲਾਂ ਆਪਣੇ ਪਰਿਵਾਰ ਨਾਲ ਉਸ ਦੀ ਧੀ ਨਾਲ ਵਿਆਹ ਕਰਨ ਲਈ ਪ੍ਰਸਤਾਵ ਲੈ ਕੇ ਉਨ੍ਹਾਂ ਘਰ ਆਇਆ ਸੀ।  ਪਰ ਸਾਡੇ ਪਰਿਵਾਰ ਵੱਲੋਂ ਇਸ ਰਿਸ਼ਤੇ ਤੋਂ ਮਨ੍ਹਾ ਕਰ ਦਿੱਤਾ ਗਿਆ ਸੀ।ਇਸੇ ਰੰਜਿਸ਼ ਕਾਰਨ ਉਸ ਨੇ ਵਾਰਦਾਤ ਨੂੰ ਅੰਜਾਮ ਦਿੱਤਾ।

In The Market