ਜ਼ਿਲ੍ਹਾ ਅਧਿਕਾਰੀਆਂ ਨੂੰ PM ਮੋਦੀ ਦਾ ਸੁਨੇਹਾ- ਕੋਰੋਨਾ ਮਹਾਮਾਰੀ ਰੋਕਣ ਦਾ ਬਿਹਤਰ ਤਰੀਕਾ ਹੈ ਟੀਕਾਕਰਨ

ਨਵੀਂ ਦਿੱਲੀ: ਦੇਸ਼ ਵਿਚ ਕੋਰੋਨਾ(Corona) ਮਾਮਲੇ ਲਗਾਤਾਰ ਵਧਣ ਦੇ ਨਾਲ ਨਾਲ ਮੌਤਾਂ ਦਾ ਆਂਕੜਾ ਵੀ ਵਧ ਰਿਹਾ ਹੈ। ਇਸ ਵਿਚਾਕਾਰ ਅੱਜ ਦੇਸ਼ ਦੇ (PM)ਪ੍ਰਧਾਨ ਮੰਤਰੀ…

ਨਵੀਂ ਦਿੱਲੀ: ਦੇਸ਼ ਵਿਚ ਕੋਰੋਨਾ(Corona) ਮਾਮਲੇ ਲਗਾਤਾਰ ਵਧਣ ਦੇ ਨਾਲ ਨਾਲ ਮੌਤਾਂ ਦਾ ਆਂਕੜਾ ਵੀ ਵਧ ਰਿਹਾ ਹੈ। ਇਸ ਵਿਚਾਕਾਰ ਅੱਜ ਦੇਸ਼ ਦੇ (PM)ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ 19 ਸੂਬਿਆਂ ਦੇ ਮੁੱਖ ਮੰਤਰੀਆਂ ਤੇ ਉਨ੍ਹਾਂ ਸੂਬਿਆਂ ਦੇ 100 ਜ਼ਿਲ੍ਹਾ ਅਧਿਕਾਰੀਆਂ ਨਾਲ ਵੀਡੀਓ ਕਾਨਫਰੰਸਿੰਗ ਜ਼ਰੀਏ ਸੰਵਾਦ ਕੀਤਾ। ਇਸ ਵਿਚਾਲੇ ਉਹਨਾਂ ਨੇ ਕਿਹਾ ਕਿ ਸਥਾਨਕ ਪੱਧਰ ਉਤੇ ਕੰਟੇਨਮੈਂਟ ਜ਼ੋਨ ਬਣਾਉਣ, ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਕਰੋਨਾ ਟੈਸਟਿੰਗ ਦੇ ਦਾਇਰੇ ਹੇਠ ਲਿਆ ਕੇ ਤੇ ਕੋਰੋਨਾ ਬਾਰੇ ਸਥਾਨਕ ਪ੍ਰਸ਼ਾਸਨ ਨੂੰ ਪੂਰੀ ਜਾਣਕਾਰੀ ਦੇਣ ਅਤੇ ਇਸ ਨਾਲ ਕੋਰੋਨਾ ਮਹਾਮਾਰੀ ਉੱਤੇ ਕਾਬੂ ਪਾਇਆ ਜਾ ਸਕਦਾ ਹੈ।

 

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਸਾਡੇ ਦੇਸ਼ ਦੇ ਹਰ ਜ਼ਿਲ੍ਹੇ ਵਿਚ ਵੱਖੋ-ਵੱਖਰੀਆਂ ਚੁਨੌਤੀਆਂ ਹਨ। ਤੁਸੀਂ ਆਪਣੇ ਜ਼ਿਲ੍ਹੇ ਦੀਆਂ ਚੁਨੌਤੀਆਂ ਨੂੰ ਚੰਗੀ ਤਰ੍ਹਾਂ ਸਮਝਦੇ ਹੋ। ਉਨ੍ਹਾਂ ਦਾ ਕਹਿਣਾ ਸੀ ਕਿ ਜਦੋਂ ਤੁਹਾਡਾ ਜ਼ਿਲ੍ਹਾ ਜਿੱਤ ਜਾਂਦਾ ਹੈ, ਇਹ ਦੇਸ਼ ਦੀ ਜਿੱਤ ਹੁੰਦੀ ਹੈ। ਸਾਰੇ ਕੋਰੋਨਾ ਵਿਰੁੱਧ ਲੜਾਈ ਵਿਚ ਬਹੁਤ ਮਹੱਤਵਪੂਰਨ ਭੂਮਿਕਾ ਅਦਾ ਕਰ ਰਹੇ ਹਨ। ਇਕ ਤਰ੍ਹਾਂ ਨਾਲ, ਤੁਸੀਂ ਇਸ ਲੜਾਈ ਦੇ ਫ਼ੀਲਡ ਕਮਾਂਡਰ ਹੋ। ਇਸ ਮੌਕੇ ਉਨ੍ਹਾਂ ਵੱਲੋਂ ਪੇਂਡੂ ਖੇਤਰਾਂ ਵਿਚ ਰਹਿਣ ਵਾਲੇ ਲੋਕਾਂ ਦੀ ਸ਼ਲਾਘਾ ਕੀਤੀ ਗਈ।

ਇੱਥੇ ਕਲਿੱਕ ਕਰ ਹੋਰ ਪੜ੍ਹੋ ਖ਼ਬਰ: ਕੋਰੋਨਾ ਦੀ ਦੂਜੀ ਲਹਿਰ ਕਰਕੇ ਹੁਣ ਡਾਕਟਰਾਂ ਦੀ ਮੌਤ ਦਾ ਆਂਕੜਾ ਵੀ ਵਧਿਆ, ਵੇਖੋ ਸੂਬੇ ਮੁਤਾਬਿਕ ਲਿਸਟ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਜ਼ਿਲ੍ਹਾ ਮੈਜਿਸਟਰੇਟ ਨੂੰ ਆਪਣੇ ਜ਼ਿਲ੍ਹੇ ਦੇ ਅਨੁਸਾਰ ਕੰਮ ਕਰਨਾ ਚਾਹੀਦਾ ਹੈ, ਜੇ ਤੁਸੀਂ ਸੋਚਦੇ ਹੋ ਕਿ ਸਰਕਾਰ ਦੇ ਕਿਸੇ ਵੀ ਦਿਸ਼ਾ ਨਿਰਦੇਸ਼ ਵਿੱਚ ਆਪਣਾ ਇੰਪੁੱਟ ਪਾ ਕੇ ਕੁਝ ਬਿਹਤਰ ਕੀਤਾ ਜਾ ਸਕਦਾ ਹੈ ਤਾਂ ਬਿਨਾਂ ਝਿਜਕ ਇਸ ਨੂੰ ਲਾਗੂ ਕਰੋ। ਸਾਡੀ ਕੋਸ਼ਿਸ਼ ਹੈ ਹਰ ਜਿੰਦਗੀ ਨੂੰ ਬਚਾਉਣਾ। 

ਉਨ੍ਹਾਂ ਨੌਂ ਰਾਜਾਂ ਦੇ 46 ਜ਼ਿਲ੍ਹਾ ਮੈਜਿਸਟਰੇਟਾਂ ਨਾਲ ਅੱਜ ਆਨਲਾਈਨ ਮੀਟਿੰਗ ਕੀਤੀ ਤੇ ਜ਼ਿਲ੍ਹਾ ਅਧਿਕਾਰੀਆਂ ਤੋਂ ਕੋਰੋਨਾ ਕੰਮਾਂ ਬਾਰੇ ਫੀਡਬੈਕ ਮੰਗੀ। ਇਸ ਦੌਰਾਨ ਮੋਦੀ ਨੇ ਕਿਹਾ ਕਿ ਟੀਕਾਕਰਨ ਨਾਲ ਕਰੋਨਾ ਉਤੇ ਕਾਬੂ ਪਾਇਆ ਜਾ ਸਕਦਾ ਹੈ ਤੇ ਇਨ੍ਹਾਂ ਟੀਕਿਆਂ ਦੀ ਸਪਲਾਈ ਵਧਾਉਣ ਲਈ ਜੰਗੀ ਪੱਧਰ ਉੱਤੇ ਕੰਮ ਕੀਤੇ ਜਾ ਰਹੇ ਹਨ।

 

Leave a Reply

Your email address will not be published. Required fields are marked *