PM ਮੋਦੀ ਨੇ ਅਯੁੱਧਿਆ ’ਚ ਹੁਣ ਤਕ ਹੋਏ ਵਿਕਾਸ ਕੰਮਾਂ ਦੀ ਕੀਤੀ ਸਮੀਖਿਆ

ਨਵੀਂ ਦਿੱਲੀ (ਇੰਟ.)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਵਿਚ ਅਯੁੱਧਿਆ ਦੇ ਵਿਕਾਸ ਨੂੰ ਲੈ ਕੇ ਬਣਾਈ ਗਈ ਵਿਜ਼ਨ ਡਾਕਿਊਮੈਂਟ ‘ਤੇ ਸ਼ਨੀਵਾਰ ਨੂੰ ਮੁੱਖ ਮੰਤਰੀ ਯੋਗੀ…

ਨਵੀਂ ਦਿੱਲੀ (ਇੰਟ.)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਵਿਚ ਅਯੁੱਧਿਆ ਦੇ ਵਿਕਾਸ ਨੂੰ ਲੈ ਕੇ ਬਣਾਈ ਗਈ ਵਿਜ਼ਨ ਡਾਕਿਊਮੈਂਟ ‘ਤੇ ਸ਼ਨੀਵਾਰ ਨੂੰ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ, ਸੂਬੇ ਦੇ ਉਪ ਮੁੱਖ ਮੰਤਰੀਆਂ, ਕੈਬਨਿਟ ਮੰਤਰੀਆਂ ਅਤੇ ਅਫਸਰਾਂ ਦੇ ਨਾਲ ਸਮੀਖਿਆ ਮੀਟਿੰਗ ਹੋਈ। ਪ੍ਰਧਾਨ ਮੰਤਰੀ ਮੋਦੀ ਦਿੱਲੀ ਤੋਂ, ਜਦੋਂ ਕਿ ਹੋਰ ਮੰਤਰੀ ਅਤੇ ਅਧਿਕਾਰੀ ਸੀ.ਐੱਮ. ਯੋਗੀ ਵੀ ਰਿਹਾਇਸ਼ ਤੋਂ ਮੀਟਿੰਗ ਵਿਚ ਜੁੜੇ। ਯਾਦ ਰਹੇ ਕਿ ਇਸ ਮੀਟਿੰਗ ਵਿਚ ਸ਼੍ਰੀਰਾਮ ਜਨਮਭੂਮੀ ਤੀਰਥ ਖੇਤਰ ਟਰੱਸਟ ਨੂੰ ਸ਼ਾਮਲ ਨਹੀਂ ਕੀਤਾ ਗਿਆ ਹੈ। ਵੀਡੀਓ ਕਾਨਫਰੰਸਿੰਗ ਰਾਹੀਂ ਹੋਈ ਇਸ ਬੈਠਕ ‘ਚ ਅਯੁੱਧਿਆ ਦੇ ਨਵੇਂ ਮਾਸਟਰ ਪਲਾਨ ‘ਤੇ ਵੀ ਚਰਚਾ ਹੋਈ। ਇਸ ਬੈਠਕ ‘ਚ ਪੀ.ਐੱਮ. ਮੋਦੀ ਨੇ ਅਯੁੱਧਿਆ ‘ਚ ਹੁਣ ਤਕ ਹੋਏ ਵਿਕਾਸ ਕੰਮਾਂ ਦੀ ਸਮੀਖਿਆ ਕੀਤੀ।

PM Modi tweets on 46th anniversary of Emergency, says 'dark days' can never  be forgotten | Latest News India - Hindustan Times

Read this- ਭਾਰਤ ਵਿਚ ਘੱਟ ਰਿਹੈ ਦੂਜੀ ਲਹਿਰ ਦਾ ਕਹਿਰ, 24 ਘੰਟੇ ਵਿਚ ਸਾਹਮਣੇ ਆਏ 48 ਹਜ਼ਾਰ ਮਾਮਲੇ

ਬੈਠਕ ‘ਚ ਹਾਊਸਿੰਗ ਡਿਵੈਲਪਮੈਂਟ ਦੇ ਪ੍ਰਮੁੱਖ ਸਕੱਤਰ ਦੁਆਰਾ ਅਯੁੱਧਿਆ ਨੂੰ ਲੈ ਕੇ ਵਿਜ਼ਨ ਡਾਕਿਊਮੈਂਟ ਪੇਸ਼ ਕੀਤਾ ਗਿਆ। ਇਸ ਵਿਚ ਦੱਸਿਆ ਗਿਆ ਕਿ ਹੁਣ ਤਕ ਕਿੰਨੇ ਵਿਕਾਸ ਕੰਮ ਪੂਰੇ ਹੋ ਚੁੱਕੇ ਹਨ ਅਤੇ ਕਿਹੜੇ ਕੰਮਾਂ ‘ਤੇ ਭਵਿੱਖ ‘ਚ ਕੰਮ ਹੋਣ ਜਾ ਰਹੇ ਹਨ। ਜਾਣਕਾਰੀ ਮੁਤਾਬਕ, ਬੈਠਕ ਦੌਰਾਨ ਅਯੁੱਧਿਆ ਦੇ ਸੁੰਦਰੀਕਰਨ ‘ਤੇ ਵੀ ਵਿਸਤਾਰ ਨਾਲ ਗੱਲ ਹੋਈ। ਨਾਲ ਹੀ ਅਯੁੱਧਿਆ ‘ਚ ਬਣਨ ਜਾ ਰਹੀ ਭਗਵਾਨ ਰਾਮ ਦੀ ਮੂਰਤੀ ਨੂੰ ਲੈ ਕੇ ਵੀ ਚਰਚਾ ਹੋਣ ਦੀ ਗੱਲ ਸਾਹਮਣੇ ਆ ਰਹੀ ਹੈ।

Prime Minister Narendra Modi At UN: India Plans To Restore 2.6 Crore  Hectares Of Degraded Land By 2030

Read this- ਦਿੱਲੀ ਤੋਂ ਗੋਆ ਜਾ ਰਹੀ ਰਾਜਧਾਨੀ ਐਕਸਪ੍ਰੈਸ ਲੀਹੋਂ ਲੱਥੀ, ਸਾਰੇ ਯਾਤਰੀ ਸੁਰੱਖਿਅਤ

ਜਾਣਕਾਰੀ ਮੁਤਾਬਕ, ਅਯੁੱਧਿਆ ਦੇ ਵਿਕਾਸ ਦਾ ਜੋ ਖਾਕਾ ਤਿਆਰ ਕੀਤਾ ਗਿਆ ਹੈ, ਉਹ ਅਗਲੇ 100 ਸਾਲਾਂ ਦੀਆਂ ਜ਼ਰੂਰਤਾਂ ਦੇ ਹਿਸਾਬ ਨਾਲ ਤਿਆਰ ਕੀਤਾ ਗਿਆ ਹੈ। ਹਾਲਾਂਕਿ, ਪ੍ਰਧਾਨ ਮੰਤਰੀ ਮੋਦੀ ਨੇ ਅਗਲੇ 30 ਸਾਲ ਦਾ ਪਲਾਨ ਹੀ ਵੇਖਿਆ। ਅਯੁੱਧਿਆ ਲਈ ਡਿਵੈਲਪਮੈਂਟ ਅਥਾਰਿਟੀ ਨੇ 20 ਹਜ਼ਾਰ ਕਰੋੜ ਰੁਪਏ ਦੇ ਪ੍ਰਾਜੈਕਟ ਤਿਆਰ ਕੀਤੇ ਹਨ। ਇਨ੍ਹਾਂ ਹੀ ਪ੍ਰਾਜੈਕਟਾਂ ‘ਤੇ ਪੀ.ਐੱਮ. ਮੋਦੀ ਨੇ ਅਫਸਰਾਂ ਨਾਲ ਚਰਚਾ ਕੀਤੀ। ਦੱਸਿਆ ਜਾ ਰਿਹਾ ਹੈ ਕਿ ਪੀ.ਐੱਮ. ਨੇ ਇਨ੍ਹਾਂ ਪ੍ਰਾਜੈਕਟਾਂ ਦੇ ਡਿਜੀਟਲ ਮਾਡਲ ਨੂੰ ਵੀ ਵੇਖਿਆ। 

Leave a Reply

Your email address will not be published. Required fields are marked *