LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਭਾਰਤ ਵਿਚ ਘੱਟ ਰਿਹੈ ਦੂਜੀ ਲਹਿਰ ਦਾ ਕਹਿਰ, 24 ਘੰਟੇ ਵਿਚ ਸਾਹਮਣੇ ਆਏ 48 ਹਜ਼ਾਰ ਮਾਮਲੇ

corona virus news

ਨਵੀਂ ਦਿੱਲੀ (ਇੰਟ.)- ਭਾਰਤ ਵਿਚ ਕੋਰੋਨਾ ਵਾਇਰਸ (Corona Virus) ਮਹਾਮਾਰੀ ਦੀ ਦੂਜੀ ਲਹਿਰ (2nd Wave) ਦਾ ਅੰਤ ਹੁੰਦਾ ਜਾਪਦਾ ਹੈ। ਕੋਵਿਡ ਵਾਇਰਸ ਦੇ ਰੋਜ਼ਾਨਾ ਮਾਮਲਿਆਂ ਅਤੇ ਮੌਤਾਂ ਦੀ ਗਿਣਤੀ ਵਿਚ ਗਿਰਾਵਟ ਜਾਰੀ ਹੈ ਅਤੇ ਹਰ ਦਿਨ ਰਾਹਤ ਵਾਲੇ ਅੰਕੜੇ ਆ ਰਹੇ ਹਨ, ਸ਼ਨੀਵਾਰ ਨੂੰ ਵੀ ਭਾਰਤ ਵਿਚ ਕੋਰੋਨਾ ਵਾਇਰਸ ਦੇ 50 ਹਜ਼ਾਰ ਤੋਂ ਹੇਠਾਂ ਨਵੇਂ ਕੇਸ ਦਰਜ ਕੀਤੇ ਗਏ ਹਨ, ਬੀਤੇ 24 ਘੰਟਿਆਂ ਵਿਚ ਵਾਇਰਸ ਦੇ 48 ਹਜ਼ਾਰ ਮਰੀਜ਼ ਮਿਲੇ ਹਨ, ਜਿਨ੍ਹਾਂ ਨੂੰ ਮਿਲਾ ਕੇ ਕੁੱਲ ਮਰੀਜ਼ਾਂ ਦਾ ਅੰਕੜਾ ਵਧ ਕੇ 3 ਕਰੋੜ ਇਕ ਲੱਖ ਤੋਂ ਉਪਰ ਪਹੁੰਚ ਚੁੱਕਾ ਹੈ।

coronavirus chandigarh case: 23-yr-old woman tests positive, 1st coronavirus  case in Chandigarh - The Economic Times

Read this- ਦਿੱਲੀ ਤੋਂ ਗੋਆ ਜਾ ਰਹੀ ਰਾਜਧਾਨੀ ਐਕਸਪ੍ਰੈਸ ਲੀਹੋਂ ਲੱਥੀ, ਸਾਰੇ ਯਾਤਰੀ ਸੁਰੱਖਿਅਤ

ਉਥੇ ਹੀ ਪਿਛਲੇ 24 ਘੰਟਿਆਂ ਵਿਚ ਕੋਰੋਨਾ ਦੇ ਚੱਲਦੇ 1183 ਮਰੀਜ਼ਾਂ ਨੇ ਆਪਣੀ ਜਾਨ ਗਵਾਈ ਹੈ, ਜਿਸ ਨਾਲ ਕੁਲ ਮੌਤਾਂ ਦਾ ਅੰਕੜਾ ਵੱਧ ਕੇ 3 ਲੱਖ 94 ਹਜ਼ਾਰ ਤੋਂ ਜ਼ਿਆਦਾ ਹੋ ਗਈ ਹੈ। ਕੇਂਦਰੀ ਸਿਹਤ ਮੰਤਰਾਲਾ ਵਲੋਂ ਜਾਰੀ ਤਾਜ਼ਾ ਅੰਕੜਿਆਂ ਮੁਤਾਬਕ ਦੇਸ਼ ਵਿਚ ਬੀਤੇ 24 ਘੰਟੇ ਵਿਚ ਕੋਰੋਨਾ ਦੇ 48,698 ਨਵੇਂ ਮਰੀਜ਼ ਮਿਲੇ ਹਨ। ਇਹ ਪਿਛਲੇ ਤਕਰੀਬਨ 3 ਮਹੀਨਿਆਂ ਵਿਚ ਦੂਜਾ ਦਿਨ ਹੈ, ਜਦੋਂ ਕੋਵਿਡ ਦੇ ਕੇਸ ਇਕ ਦਿਨ ਵਿਚ 50 ਹਜ਼ਾਰ ਤੋਂ ਘੱਟ ਆਏ ਹਨ। ਇਸ ਤੋਂ ਪਹਿਲਾਂ 22 ਜੂਨ ਨੂੰ ਭਾਰਤ ਵਿਚ 42.640 ਮਾਮਲੇ ਦਰਜ ਕੀਤੇ ਗਏ, ਜੋ 23 ਮਾਰਚ ਤੋਂ ਬਾਅਦ ਸਭ ਤੋਂ ਘੱਟ ਸਨ, 23 ਮਾਰਚ ਨੂੰ ਭਾਰਤ ਵਿਚ 47,262 ਮਾਮਲੇ ਦਰਜ ਕੀਤੇ ਗਏ ਸਨ। ਅੱਜ ਇਨ੍ਹਾਂ ਨਵੇਂ ਕੇਸਾਂ ਦੇ ਨਾਲ ਕੁੱਲ ਮਰੀਜ਼ਾਂ ਦਾ ਅੰਕੜਾ 3,01,83,143 ਤੱਕ ਪਹੁੰਚ ਗਿਆ ਹੈ।
ਵਾਇਰਸ ਦੇ ਨਵੇਂ ਮਾਮਲਿਆਂ ਵਿਚ ਗਿਰਾਵਟ ਦੇ ਨਾਲ ਮੌਤਾਂ ਵਿਚ ਕਿਸੇ ਤੋਂ ਵੀ ਦੇਸ਼ ਨੂੰ ਰਾਹਤ ਮਿਲ ਰਹੀ ਹੈ। ਅੰਕੜਿਆਂ ਦੇ ਮੁਤਾਬਕ ਬੀਤੇ 24 ਘੰਟੇ ਵਿਚ ਦੇਸ਼ ਵਿਚ 1183 ਮਰੀਜ਼ਾਂ ਦੀ ਮੌਤ ਹੋਈ ਹੈ, ਜੋ ਪਿਛਲੇ 2 ਮਹੀਨਿਆਂ ਤੋਂ ਜ਼ਿਆਦਾ ਸਮੇਂ ਵਿਚ ਸਭ ਤੋਂ ਘੱਟ ਹਨ। ਪਿਛਲੇ ਦੋ ਮਹੀਨਿਆਂ ਵਿਚ ਇਹ ਲਗਾਤਾਰ 9ਵਾਂ ਦਿਨ ਵੀ ਹੈ, ਜਦੋਂ ਮੌਤ ਦਾ ਅੰਕੜਾ 2000 ਅੰਕ ਤੋਂ ਹੇਠਾਂ ਰਿਹਾ ਹੈ। ਹੁਣ ਦੇਸ਼ ਵਿਚ ਕੋਰੋਨਾ ਨਾਲ ਮਰਨ ਵਾਲਿਆਂ ਦੀ ਕੁਲ ਗਿਣਤੀ 3,94,493 ਹੋ ਗਈ ਹੈ। ਜੋ ਕੁਲ ਮਾਮਲਿਆਂ ਦਾ 1.31 ਫੀਸਦੀ ਹੈ।

In The Market