LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਦਿੱਲੀ ਤੋਂ ਗੋਆ ਜਾ ਰਹੀ ਰਾਜਧਾਨੀ ਐਕਸਪ੍ਰੈਸ ਲੀਹੋਂ ਲੱਥੀ, ਸਾਰੇ ਯਾਤਰੀ ਸੁਰੱਖਿਅਤ

train accident

ਨਵੀਂ ਦਿੱਲੀ (ਇੰਟ.)- ਰਾਸ਼ਟਰੀ ਰਾਜਧਾਨੀ ਦਿੱਲੀ ਦੇ ਹਜ਼ਰਤ ਨਿਜ਼ਾਮੂਦੀਨ ਤੋਂ ਗੋਆ ਜਾਣ ਵਾਲੀ ਰਾਜਧਾਨੀ ਐਕਸਪ੍ਰੈੱਸ ਮਹਾਰਾਸ਼ਟਰ ਦੇ ਰਤਨਾਗਿਰੀ ਜ਼ਿਲ੍ਹੇ ਵਿਚ ਇਕ ਸੁਰੰਗ ਦੇ ਅੰਦਰ ਪਟੜੀ ਤੋਂ ਉਤਰ ਗਈ। ਪਰ ਕਿਸੇ ਯਾਤਰੀ ਦੇ ਜ਼ਖਮੀ ਹੋਣ ਦੀ ਕੋਈ ਖ਼ਬਰ ਨਹੀਂ ਹੈ। ਜਿਸ ਥਾਂ 'ਤੇ ਟ੍ਰੇਨ ਪੱਟੜੀ ਤੋਂ ਉਤਰੀ ਹੈ, ਉਹ ਮੁੰਬਈ ਤੋਂ 325 ਕਿਲੋਮੀਟਰ ਦੂਰ ਹੈ। ਇਸ ਹਾਦਸੇ ਕਾਰਣ ਕੋਂਕਣ ਰੇਲ ਮਾਰਗ ਪ੍ਰਭਾਵਿਤ ਹੋ ਗਿਆ ਹੈ। ਜਿਸ 'ਤੇ ਰੇਲ ਸੇਵਾ ਬਹਾਲ ਕਰਨ ਦਾ ਕੰਮ ਜੰਗੀ ਪੱਧਰ 'ਤੇ ਚੱਲ ਰਿਹਾ ਹੈ।

Goa-Delhi Rajdhani Express derails, major mishap averted - Social News XYZ

Read this- ਸਿਟ ਸਾਹਮਣੇ ਪੇਸ਼ ਹੋਣ ਲਈ ਪਹੁੰਚੇ ਸੁਖਬੀਰ ਬਾਦਲ

ਇਹ ਘਟਨਾ ਅੱਜ ਸਵੇਰੇ ਤਕਰੀਬਨ 4-30 ਵਜੇ ਦੀ ਹੈ। ਟ੍ਰੇਨ ਹਜ਼ਰਤ ਨਿਜ਼ਾਮੂਦੀਨ ਤੋਂ ਮਡਗਾਂਓ ਜਾ ਰਹੀ ਸੀ ਤਾਂ ਰਸਤੇ ਵਿਚ ਕਰਬੁਦੇ ਸੁਰੰਗ ਅੰਦਰ ਰਾਜਧਾਨੀ ਐਕਸਪ੍ਰੈੱਸ ਦਾ ਇੰਜਣ ਪੱਟੜੀ ਤੋਂ ਉਤਰ ਗਿਆ। ਇਸ ਕਾਰਣ ਇਸ ਰੇਲਮਾਰਗ 'ਤੇ ਟ੍ਰੇਨਾਂ ਦੀ ਆਵਾਜਾਈ ਰੋਕਣੀ ਪਈ। ਹਾਦਸੇ ਦੀ ਜਾਣਕਾਰੀ ਮਿਲਦੇ ਹੀ ਕੋਂਕਣ ਰੇਲਵੇ ਦੀ ਵਿਵਸਥਾ ਤੁਰੰਤ ਮੌਕੇ 'ਤੇ ਭੇਜ ਦਿੱਤੀ ਗਈ ਹੈ ਅਤੇ ਇੰਜਣ ਨੂੰ ਪਟੜੀ 'ਤੇ ਲਿਆਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਹਾਦਸੇ ਕਾਰਣ ਕੋਂਕਣ ਰੇਲਵੇ ਲਾਈਨ 'ਤੇ ਵੱਖ-ਵੱਕ ਟ੍ਰੇਨਾਂ ਨੂੰ ਵੱਖ-ਵੱਖ ਸਟੇਸ਼ਨਾਂ 'ਤੇ ਰੋਕ ਦਿੱਤਾ ਗਿਆ ਹੈ। ਕੋਂਕਣ ਰੇਲਵੇ ਦੇ ਜਨਸੰਪਰਕ ਅਧਿਕਾਰੀ ਸਚਿਨ ਦੇਸਾਈ ਨੇ ਕਿਹਾ ਕਿ ਖੁਸ਼ਕਿਸਮਤੀ ਨਾਲ ਇਸ ਘਟਨਾ ਵਿਚ ਕੋਈ ਯਾਤਰੀ ਜ਼ਖਮੀ ਨਹੀਂ ਹੋਇਆ ਅਤੇ ਸਾਰੇ ਯਾਤਰੀ ਡਿੱਬਿਆਂ ਵਿਚ ਸੁਰੱਖਿਅਤ ਸਨ। ਉਨ੍ਹਾਂ ਨੇ ਦੱਸਿਆ ਕਿ ਰੇਲਮਾਰਗ ਅਗਲੇ ਕੁਝ ਘੰਟਿਆਂ ਲਈ ਪ੍ਰਭਾਵਿਤ ਰਹੇਗਾ।

In The Market