ਬੈਰੀਕੇਡ ਤੋੜ ਚੰਡੀਗੜ੍ਹ ਦਾਖਲ ਹੋਏ ਕਿਸਾਨ, ਪੁਲਸ ਨੇ ਵਰਤੀਆਂ ਜਲ ਤੋਪਾਂ

ਚੰਡੀਗੜ੍ਹ/ਮੁਹਾਲੀ (ਇੰਟ.)- ਪੰਜਾਬ ਦੇ ਕਿਸਾਨਾਂ ਅਤੇ ਕਿਸਾਨ ਜਥੇਬੰਦੀਆਂ ਵੱਲੋਂ ਪੰਜਾਬ ਰਾਜ ਭਵਨ ਤੱਕ ਮੁਹਾਲੀ ਤੋਂ ਪੈਦਲ ਮਾਰਚ ਕਰਦੇ ਹੋਏ ਬੈਰੀਕੇਡ ਤੋੜਦੇ ਹੋਏ ਅੱਜ ਚੰਡੀਗੜ੍ਹ ਵਿੱਚ…

ਚੰਡੀਗੜ੍ਹ/ਮੁਹਾਲੀ (ਇੰਟ.)- ਪੰਜਾਬ ਦੇ ਕਿਸਾਨਾਂ ਅਤੇ ਕਿਸਾਨ ਜਥੇਬੰਦੀਆਂ ਵੱਲੋਂ ਪੰਜਾਬ ਰਾਜ ਭਵਨ ਤੱਕ ਮੁਹਾਲੀ ਤੋਂ ਪੈਦਲ ਮਾਰਚ ਕਰਦੇ ਹੋਏ ਬੈਰੀਕੇਡ ਤੋੜਦੇ ਹੋਏ ਅੱਜ ਚੰਡੀਗੜ੍ਹ ਵਿੱਚ ਦਾਖਲ ਹੋ ਗਏ। ਉਨ੍ਹਾਂ ਨੂੰ ਰੋਕਣ ਲਈ ਪੁਲਿਸ ਜਲ ਤੋਪਾਂ ਦੀ ਵਰਤੋਂ ਕੀਤੀ ਜਾ ਰਹੀ ਹੈ। ਇਸ ਤੋਂ ਪਹਿਲਾਂ ਕਿਸਾਨਾਂ ਨੇ ਮੁਹਾਲੀ ਦੇ ਵਾਈਪੀਐੱਸ ਚੌਕ ਤੋਂ ਅਗਲੇ ਲੱਗੇ ਪਹਿਲੇ ਪੁਲਿਸ ਬੈਰੀਕੇਡ ਨੂੰ ਤੋੜ ਕੇ ਚੰਡੀਗੜ੍ਹ ਨੂੰ ਵਧਣਾ ਸ਼ੁਰੂ ਕਰ ਦਿੱਤਾ ਤੇ ਇਸ ਤੋਂ ਬਾਅਦ ਚੰਡੀਗੜ੍ਹ ਪੁਲੀਸ ਦੀ ਬੈਰੀਕੇਡਿੰਗ ਵੀ ਤੋੜ ਦਿੱਤੀ।

ਕਿਸਾਨ ਪੁਲੀਸ ਬੈਰੀਕੇਡਿੰਗ ਤੋੜ ਕੇ ਚੰਡੀਗੜ੍ਹ ਵਿੱਚ ਦਾਖਲ ਹੋਏ, ਪੁਲੀਸ ਨੇ ਵਰਤੀਆਂ ਜਲ ਤੋਪਾਂ

Read this- ਭਾਰਤ ਵਿਚ ਘੱਟ ਰਿਹੈ ਦੂਜੀ ਲਹਿਰ ਦਾ ਕਹਿਰ, 24 ਘੰਟੇ ਵਿਚ ਸਾਹਮਣੇ ਆਏ 48 ਹਜ਼ਾਰ ਮਾਮਲੇ

ਇਸ ਤੋਂ ਪਹਿਲਾਂ ਇੱਥੇ ਪੰਜਾਬ ਭਰ ‘ਚੋਂ ਵੱਡੀ ਗਿਣਤੀ ਵਿੱਚ ਕਿਸਾਨ ਅਤੇ ਬੀਬੀਆਂ ਗੁਰਦੁਆਰਾ ਅੰਬ ਸਾਹਿਬ ਦੇ ਮੈਦਾਨ ਵਿੱਚ ਇਕੱਤਰ ਹੋਏ। ਚੰਡੀਗੜ੍ਹ ਪੁਲੀਸ ਨੇ ਸਾਰੇ ਐਂਟਰੀ ਪੁਆਇੰਟ ਸੀਲ ਕੀਤੇ ਗਏ ਹਨ।

ਵਾਈਪੀਐੱਸ ਚੌਕ ਮੁਹਾਲੀ-ਚੰਡੀਗੜ੍ਹ ਦੀ ਸਾਂਝੀ ਹੱਦ ਵਾਲਾ ਏਰੀਆ ਪੁਲੀਸ ਛਾਉਣੀ ਵਿੱਚ ਤਬਦੀਲ ਹੈ। ਕਿਸਾਨਾਂ ਵਲੋਂ ਰਾਜਭਵਨ ਵਿਖੇ ਗਵਰਨਰ ਨੂੰ ਮੰਗ ਪੱਤਰ ਸੌਂਪਣ ਲਈ ਗੁਰਦੁਆਰਾ ਅੰਬ ਸਾਹਿਬ ਤੋਂ ਕੂਚ ਕੀਤਾ ਗਿਆ। ਇਸ ਦੌਰਾਨ ਵੱਡੀ ਗਿਣਤੀ ਵਿਚ ਕਿਸਾਨ ਉਥੇ ਜੁੜੇ ਅਤੇ ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ਵਿਚ ਬੈਠੇ ਕਿਸਾਨਾਂ ਨੂੰ 7 ਮਹੀਨੇ ਪੂਰੇ ਹੋ ਚੁੱਕੇ ਹਨ।

 

 

Leave a Reply

Your email address will not be published. Required fields are marked *