ਕਰਤਾਰਪੁਰ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਲਈ ਵੱਡੀ ਖਬਰ, RBI ਨੇ ਘਟਾਈ ਕਰੰਸੀ ਲਿਜਾਣ ਦੀ ਹੱਦ

ਅੰਮ੍ਰਿਤਸਰ- ਆਰਬੀਆਈ ਨੇ ਬੁੱਧਵਾਰ ਨੂੰ ਭਾਰਤੀਆਂ ਦੇ ਨਾਲ-ਨਾਲ ਓਸੀਆਈ ਕਾਰਡ ਧਾਰਕਾਂ ਨੂੰ ਕਰਤਾਰਪੁਰ ਸਾਹਿਬ ਰਾਹੀਂ ਕਰਤਾਰਪੁਰ ਪਾਕਿਸਤਾਨ ਵਿਚ ਗੁਰਦੁਆਰਾ ਦਰਬਾਰ ਸਾਹਿਬ ਦੀ ਤੀਰਥ ਯਾਤਰਾ ਉੱਤੇ…

ਅੰਮ੍ਰਿਤਸਰ- ਆਰਬੀਆਈ ਨੇ ਬੁੱਧਵਾਰ ਨੂੰ ਭਾਰਤੀਆਂ ਦੇ ਨਾਲ-ਨਾਲ ਓਸੀਆਈ ਕਾਰਡ ਧਾਰਕਾਂ ਨੂੰ ਕਰਤਾਰਪੁਰ ਸਾਹਿਬ ਰਾਹੀਂ ਕਰਤਾਰਪੁਰ ਪਾਕਿਸਤਾਨ ਵਿਚ ਗੁਰਦੁਆਰਾ ਦਰਬਾਰ ਸਾਹਿਬ ਦੀ ਤੀਰਥ ਯਾਤਰਾ ਉੱਤੇ ਜਾਣ ਦੇ ਲਈ 25000 ਰੁਪਏ ਦੀ ਆਮ ਹੱਦ ਤੋਂ ਘੱਟ 11000 ਰੁਪਏ ਜਾਂ ਇੰਨੇ ਹੀ ਅਮਰੀਕੀ ਡਾਲਰ ਤੱਕ ਲਿਜਾਣ ਦੀ ਆਗਿਆ ਦਿੱਤੀ ਹੈ। ਵਿਦੇਸ਼ ਮੁਦਰਾ ਪ੍ਰਬੰਧਨ ਐਕਟ, 2015 ਦੇ ਮੁਤਾਬਕ ਕੋਈ ਵੀ ਭਾਰਤੀ ਨਿਵਾਸੀ ਨੇਪਾਲ ਤੇ ਭੁਟਾਨ ਤੋਂ ਇਲਾਵਾ 25000 ਰੁਪਏ ਤੱਕ ਦੇ ਨੋਟ ਬਾਹਰ ਲਿਜਾ ਸਕਦਾ ਹੈ। ਮੁਦਰਾ ਲਿਆਉਣ ਦੇ ਲਈ ਵੀ ਇਹੀ ਹੱਦ ਲਾਗੂ ਹੁੰਦੀ ਹੈ।

Also Read: ‘ਜੈਕਲੀਨ ਨੂੰ ਸੁਕੇਸ਼ ਚੰਦਰਸ਼ੇਖਰ ਤੋਂ ਮਿਲੇ ਸਨ 7 ਕਰੋੜ ਦੇ ਗਹਿਣੇ ਤੇ ਮਹਿੰਗੀਆਂ ਕਾਰਾਂ’

11000 ਰੁਪਏ ਤੋਂ ਵਧੇਰੇ ਦੀ ਆਗਿਆ ਨਹੀਂ
ਸਰਕਾਰ ਦੀ ਸਲਾਹ ਨਾਲ ਆਰਬੀਆਈ ਨੇ ਫੈਸਲਾ ਕੀਤਾ ਹੈ ਕਿ ਭਾਰਤੀ ਪਾਸਪੋਰਟ ਧਾਰਕਾਂ ਦੇ ਨਾਲ-ਨਾਲ ਭਾਰਤੀ ਮੂਲ ਦੇ ਵਿਅਕਤੀਆਂ ਦੇ ਨਾਲ-ਨਾਲ ਸ੍ਰੀ ਕਰਤਾਰਪੁਰ ਸਾਹਿਬ ਕਾਰੀਡੋਰ ਦੇ ਰਾਹੀਂ ਗੁਰਦੁਆਰਾ ਦਰਬਾਰ ਸਾਹਿਬ, ਕਰਤਾਰਪੁਰ, ਨਾਰੋਵਾਲ, ਪਾਕਿਸਤਾਨ ਦੀ ਯਾਤਰਾ ਕਰਨ ਵਾਲੇ ਆਪਣੇ ਪਾਸਪੋਰਟ ਦੇ ਨਾਲ ਓਵਰਸੀਜ਼ ਸਿਟੀਜ਼ਨ ਆਫ ਇੰਡੀਆ ਕਾਰਡ ਲਿਜਾਂਦੇ ਹਨ। ਭਾਰਤ ਤੋਂ ਬਾਹਰ ਜਾਣ ਜਾਂ ਵਾਪਸੀ ਉੱਤੇ ਸਿਰਫ ਭਾਰਤੀ ਮੁਦਰਾ ਵਿਚ ਰੁਪਏ ਜਾਂ ਵਿਦੇਸ਼ੀ ਮੁਦਰਾ ਵਿਚ ਅਮਰੀਕੀ ਡਾਲਰ ਲਿਆਉਣ ਦੀ ਆਗਿਆ ਦਿੱਤੀ ਜਾਵੇਗੀ, ਜਿਸ ਦਾ ਕੁੱਲ ਮੁੱਲ 11000 ਰੁਪਏ ਤੋਂ ਵਧੇਰੇ ਨਹੀਂ ਹੋ ਸਕਦੀ ਹੈ।

Also Read: ਵਿਆਹ ਤੋਂ ਅਗਲੇ ਦਿਨ ਹਨੀਮੂਨ ਦੀ ਬਜਾਏ ਕਬ੍ਰਿਸਤਾਨ ਪਹੁੰਚੇ ਲਾੜਾ-ਲਾੜੀ! ਲੋਕ ਕਰ ਰਹੇ ਤਾਰੀਫ

ਰਿਜ਼ਰਵ ਬੈਂਕ ਨੇ ਕਰਤਾਰਪੁਰ ਵਿਚ ਗੁਰਦੁਆਰਾ ਦਰਬਾਰ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਦੇ ਲਈ ਘੱਟ ਮੁਦਰਾ ਹੱਦ ਬਾਰੇ ਇਕ ਬਿਆਨ ਵੀ ਜਾਰੀ ਕੀਤਾ। ਕਰਤਾਰਪੁਰ ਕਾਰੀਡੋਰ ਪਾਕਿਸਤਾਨ ਵਿਚ ਗੁਰਦੁਆਰਾ ਦਰਬਾਰ ਸਾਹਿਬ, ਸਿੱਖ ਧਰਮ ਦੇ ਸੰਸਥਾਪਰ ਗੁਰੂ ਨਾਨਕ ਦੇਵ ਜੀ ਦੇ ਆਖਰੀ ਵਿਸ਼ਰਾਮ ਸਥਲ ਨੂੰ ਭਾਰਤ ਦੇ ਪੰਜਾਬ ਦੇ ਗੁਰਦਾਸਪੁਰ ਜ਼ਿਲੇ ਦੇ ਡੇਰਾ ਬਾਬਾ ਨਾਨਕ ਗੁਰਦੁਆਰੇ ਨਾਲ ਜੋੜਦਾ ਹੈ। 4 ਕਿਲੋਮੀਟਰ ਲੰਬਾ ਕਾਰੀਡੋਰ ਭਾਰਤੀ ਸਿੱਖ ਸ਼ਰਧਾਲੂਆਂ ਨੂੰ ਦਰਬਾਰ ਸਾਹਿਬ ਜਾਣ ਦੇ ਲਈ ਵੀਜ਼ਾ ਮੁਕਤ ਪਹੁੰਚ ਪ੍ਰਦਾਨ ਕਰਦਾ ਹੈ।

Also Read: ਸਮੂਹਿਕ ਵਿਆਹ ਪ੍ਰੋਗਰਾਮ ‘ਚ ਵਿਅਕਤੀ ਨੇ ‘ਭੈਣ’ ਨਾਲ ਹੀ ਕਰਵਾ ਲਿਆ ਵਿਆਹ, ਮਾਮਲਾ ਦਰਜ

Leave a Reply

Your email address will not be published. Required fields are marked *