LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਵਿਆਹ ਤੋਂ ਅਗਲੇ ਦਿਨ ਹਨੀਮੂਨ ਦੀ ਬਜਾਏ ਕਬ੍ਰਿਸਤਾਨ ਪਹੁੰਚੇ ਲਾੜਾ-ਲਾੜੀ! ਲੋਕ ਕਰ ਰਹੇ ਤਾਰੀਫ

15d ho

ਨਵੀਂ ਦਿੱਲੀ- ਵਿਆਹ ਤੋਂ ਬਾਅਦ ਨਵਵਿਆਹੇ ਜੋੜੇ (Newlyweds Couple) ਲਈ ਹਨੀਮੂਨ (Honeymoon) ਦੀ ਖੁਸ਼ੀ ਦੇਖਣ ਯੋਗ ਹੁੰਦੀ ਹੈ ਪਰ ਜੇਕਰ ਕੋਈ ਜੋੜਾ ਵਿਆਹ ਤੋਂ ਤੁਰੰਤ ਬਾਅਦ ਹਨੀਮੂਨ ਦੀ ਬਜਾਏ ਕਬ੍ਰਿਸਤਾਨ (Cemetery) ਪਹੁੰਚ ਜਾਵੇ? ਅਜਿਹੇ ਹੀ ਇੱਕ ਜੋੜੇ ਦੀ ਤਸਵੀਰ ਸੋਸ਼ਲ ਮੀਡੀਆ (Social media) 'ਤੇ ਵਾਇਰਲ ਹੋ ਰਹੀ ਹੈ, ਜੋ ਵਿਆਹ ਤੋਂ ਤੁਰੰਤ ਬਾਅਦ ਕਬਰਸਤਾਨ ਪਹੁੰਚ ਗਿਆ । ਸ਼ਮਸ਼ਾਨਘਾਟ ਵਿੱਚ ਦੋਵਾਂ ਨੇ ਮਿਲ ਕੇ ਕਰੋਨਾ ਨਾਲ ਮਰਨ ਵਾਲਿਆਂ ਦਾ ਅੰਤਿਮ ਸੰਸਕਾਰ ਕੀਤਾ।

Also Read: ਮੌਸਮ ਵਿਭਾਗ ਦੀ ਐਡਵਾਈਜ਼ਰੀ, ਪੰਜਾਬ 'ਚ ਹੋਣ ਵਾਲਾ ਹੈ 'ਕੋਲਡ ਬਲਾਸਟ'

ਜਾਣਕਾਰੀ ਮੁਤਾਬਕ 34 ਸਾਲਾ ਮੁਹੰਮਦ ਰਿਦਜੀਵਨ ਉਸਮਾਨ ਅਤੇ ਉਸ ਦੀ ਪਤਨੀ ਨੂਰ ਅਫੀਫਾ ਹਬੀਬ (26) ਦਾ ਵਿਆਹ 13 ਦਸੰਬਰ ਨੂੰ ਹੋਇਆ ਸੀ। ਪਰ ਵਿਆਹ ਤੋਂ ਬਾਅਦ ਹਨੀਮੂਨ 'ਤੇ ਜਾਣ ਦੀ ਬਜਾਏ ਪਤੀ-ਪਤਨੀ ਨੇ ਕੋਵਿਡ ਵਾਰੀਅਰ ਬਣਨ ਦਾ ਫੈਸਲਾ ਕੀਤਾ। ਉਨ੍ਹਾਂ ਨੇ ਵਿਆਹ ਤੋਂ ਬਾਅਦ ਪਹਿਲੇ ਹਫ਼ਤੇ ਕੋਰੋਨਾ ਨਾਲ ਮਰਨ ਵਾਲੇ ਮਰੀਜ਼ਾਂ ਦਾ ਅੰਤਿਮ ਸੰਸਕਾਰ ਕਰਨ ਦਾ ਫੈਸਲਾ ਕੀਤਾ। ਵਿਆਹ ਤੋਂ ਬਾਅਦ ਪਹਿਲਾ ਹਫਤਾ ਹਨੀਮੂਨ ਦੀ ਬਜਾਏ ਕਬਰਿਸਤਾਨ 'ਚ ਬਿਤਾਉਣ ਦੇ ਇਸ ਫੈਸਲੇ ਦੀ ਲੋਕ ਸ਼ਲਾਘਾ ਕਰ ਰਹੇ ਹਨ।

Also Read: ਅਮਰੀਕਾ 'ਚ 2 ਭਾਰਤੀਆਂ 'ਤੇ ਲੱਗੇ ਲੱਖਾਂ ਦੀ ਧੋਖਾਧੜੀ ਦੇ ਦੋਸ਼, ਹੋਈ 27 ਮਹੀਨਿਆਂ ਦੀ ਜੇਲ੍ਹ

ਨਵ-ਵਿਆਹਿਆ ਲਾੜਾ ਰਿਦਜੀਵਨ, ਟੀਮ ਕੰਗਕੁਲ ਕੀ ਦਾ ਮੈਂਬਰ ਹੈ, ਜੋ ਕੋਵਿਡ 19 ਦੇ ਮਰੀਜ਼ਾਂ ਅਤੇ ਉਨ੍ਹਾਂ ਦੀ ਮੌਤ ਤੋਂ ਬਾਅਦ ਮੁਫਤ ਵਿੱਚ ਅੰਤਮ ਸਸਕਾਰ ਕਰਦੀ ਹੈ। ਰਿਦਜੀਵਨ ਨੇ ਦੱਸਿਆ ਕਿ ਵਿਆਹ ਤੋਂ ਅਗਲੇ ਹੀ ਦਿਨ ਉਸ ਨੂੰ ਟੀਮ ਦਾ ਫੋਨ ਆਇਆ ਕਿ ਕੋਰੋਨਾ ਮਰੀਜ਼ ਦੀ ਮੌਤ ਤੋਂ ਬਾਅਦ ਉਸ ਦੀ ਲਾਸ਼ ਨੂੰ ਦਫਨਾਇਆ ਜਾਣਾ ਹੈ। ਉਸ ਨੇ ਇਹ ਗੱਲ ਆਪਣੀ ਪਤਨੀ ਨੂੰ ਦੱਸੀ, ਜਿਸ ਤੋਂ ਬਾਅਦ ਉਹ ਵੀ ਉਸ ਨਾਲ ਜਾਣ ਲਈ ਤਿਆਰ ਹੋ ਗਈ। ਜੋੜਾ ਤੁਰੰਤ ਕਬਰਸਤਾਨ ਗਿਆ, ਜਿੱਥੇ ਉਨ੍ਹਾਂ ਨੇ ਕੋਰੋਨਾ ਨਾਲ ਮਰਨ ਤੋਂ ਬਾਅਦ ਮਰੀਜਾਂ ਦਾ ਸਸਕਾਰ ਕੀਤਾ। ਜੋੜੇ ਨੇ ਸੁਲਤਾਨ ਅਬਦੁਲ ਹਲੀਮ ਹਸਪਤਾਲ ਵਿੱਚ ਰੱਖੀਆਂ ਲਾਸ਼ਾਂ ਦਾ ਸਸਕਾਰ ਕਰ ਦਿੱਤਾ। ਇਸ ਦੌਰਾਨ ਹੋਰ ਲੋਕਾਂ ਨੇ ਵੀ ਉਨ੍ਹਾਂ ਦੀ ਮਦਦ ਕੀਤੀ। ਵਿਆਹ ਤੋਂ ਬਾਅਦ ਇਹ ਜੋੜਾ ਹੁਣ ਤੱਕ 15 ਲਾਸ਼ਾਂ ਦਾ ਸਸਕਾਰ ਕਰ ਚੁੱਕਾ ਹੈ। ਲੋਕ ਇਸ ਜੋੜੀ ਦੀ ਕਾਫੀ ਤਾਰੀਫ ਕਰ ਰਹੇ ਹਨ।

Also Read: ਨਦੀ 'ਚ ਡਿੱਗੀ ਯਾਤਰੀਆਂ ਨਾਲ ਭਰੀ ਬੱਸ, 5 ਔਰਤਾਂ ਸਣੇ 8 ਹਲਾਕ (ਵੀਡੀਓ)

In The Market