ਨਵੀਂ ਦਿੱਲੀ : ਪੀ.ਐੱਮ. ਮੋਦੀ (PM Modi) ਵੀਰਵਾਰ ਨੂੰ ਰਾਸ਼ਟਰੀ ਜੰਗੀ ਸਮਾਰਕ (National War Memorial) ਪਹੁੰਚੇ, ਜਿੱਥੇ ਦੇਸ਼ ਅੱਜ 1971 ਦੀ ਮਹਾਵਿਜੇ ਦਾ ਜਸ਼ਨ (Celebration of Mahavijaya 1971) ਮਨਾ ਰਿਹਾ ਹੈ। ਪ੍ਰਧਾਨ ਮੰਤਰੀ (Prime Minister) ਨੇ ਇਸ ਦੌਰਾਨ ਚਾਰ ਮਸ਼ਾਲਾਂ ਦੀ ਜਵਾਲਾ ਨੂੰ ਜੰਗੀ ਸਮਾਰਕ ‘ਤੇ ਜਲਾਇਆ। ਸ਼ਹੀਦਾਂ ਨੂੰ ਦੇਸ਼ ਨਮਨ ਕਰ ਰਿਹਾ ਹੈ। ਇਸ ਖ਼ਾਸ ਮੌਕੇ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ (Prime Minister Narendra Modi) ਦਿੱਲੀ ਸਥਿਤ ਵਾਰ ਮੈਮੋਰੀਅਲ (War Memorial) ਪਹੁੰਚ ਗਏ ਹਨ। ਉਨ੍ਹਾਂ ਦੇ ਨਾਲ ਰੱਖਿਆ ਮੰਤਰੀ ਰਾਜਨਾਥ ਸਿੰਘ (Defense Minister Rajnath Singh) ਵੀ ਮੌਜੂਦ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ (Prime Minister Narendra Modi) ‘ਸਵਰਣਿਮ ਵਿਜੇ ਮਸ਼ਾਲਾਂ’ ਦੇ ਸਨਮਾਨ ਅਤੇ ਸਵਾਗਤ ਸਮਾਗਮ ’ਚ ਹਿੱਸਾ ਲਿਆ। ਇਸ ਦੌਰਾਨ ਉਨ੍ਹਾਂ ਨੇ 1971 ਦੀ ਜੰਗ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ। Also Read : ਲੁਧਿਆਣਾ ਦੌਰੇ ‘ਤੇ ਸੀ.ਐੱਮ. ਚੰਨੀ, ਦੁਰਗਾ ਮਾਤਾ ਮੰਦਿਰ ‘ਚ ਨਤਮਸਤਕ ਹੋਣਗੇ

ਇਸ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਵਾਰ ਮੈਮੋਰੀਅਲ ‘ਤੇ ਵਿਜ਼ਟਰ ਬੁੱਕ ‘ਤੇ ਦਸਤਖਤ ਕੀਤੇ। ਉਨ੍ਹਾਂ ਲਿਖਿਆ, ‘ਪੂਰੀ ਕੌਮ ਦੀ ਤਰਫ਼ੋਂ ਮੈਂ 1971 ਦੀ ਜੰਗ ਦੇ ਯੋਧਿਆਂ ਨੂੰ ਸਲਾਮ ਕਰਦਾ ਹਾਂ। ਦੇਸ਼ ਵਾਸੀਆਂ ਨੂੰ ਉਨ੍ਹਾਂ ਬਹਾਦਰ ਯੋਧਿਆਂ ‘ਤੇ ਮਾਣ ਹੈ, ਜਿਨ੍ਹਾਂ ਨੇ ਬਹਾਦਰੀ ਦੀਆਂ ਵਿਲੱਖਣ ਕਹਾਣੀਆਂ ਲਿਖੀਆਂ। ਪੀ.ਐੱਮ. ਮੋਦੀ ਨੇ ਵੀਰਵਾਰ ਨੂੰ ਟਵੀਟ ਕੀਤਾ ਅਤੇ ਲਿਖਿਆ ਕਿ ਮੈਂ 50ਵੇਂ ਵਿਜੇ ਦਿਵਸ ਮੌਕੇ ਮੁਕਤੀਯੋਧਿਆਂ, ਵੀਰਾਂ ਦੀਆਂ ਕਹਾਣੀਆਂ ਅਤੇ ਭਾਰਤੀ ਫੌਜੀ ਦਸਤਿਆਂ ਦੀ ਵੀਰਤਾ ਅਤੇ ਬਲਿਦਾਨ ਨੂੰ ਯਾਦ ਕਰਦਾ ਹਾਂ। ਅਸੀਂ ਮਿਲ ਕੇ ਗਲਤ ਤਾਕਤਾਂ ਨਾਲ ਲੜਾਈ ਲੜੀ ਅਤੇ ਉਨ੍ਹਾਂ ਨੂੰ ਹਰਾਇਆ। ਰਾਸ਼ਟਰਪਤੀ ਰਾਮਨਾਥ ਕੋਵਿੰਦ ਬੰਗਲਾਦੇਸ਼ ਵਿਚ ਵਿਜੇ ਦਿਵਸ ਦੇ ਰਾਸ਼ਟਰੀ ਪ੍ਰੋਗਰਾਮ ਦੇ ਮੌਕੇ ‘ਤੇ ਢਾਕਾ ਪਹੁੰਚੇ ਹਨ। ਉਹ 3 ਦਿਨ ਦੇ ਬੰਗਲਾਦੇਸ਼ ਦੌਰੇ ‘ਤੇ ਹਨ। Also Read : ਲੜਕੀਆਂ ਦੇ ਵਿਆਹ ਦੀ ਉਮਰ 21 ਸਾਲ ਹੋਵੇਗੀ, ਕੈਬਨਿਟ ਨੇ ਦਿੱਤੀ ਪ੍ਰਵਾਨਗੀ

ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਦੱਸਿਆ ਕਿ ਸਵਰਣਿਮ ਵਿਜੇ ਦਿਵਸ ਦੇ ਮੌਕੇ ‘ਤੇ ਅਸੀਂ 1971 ਦੀ ਜੰਗ ਦੌਰਾਨ ਆਪਣੇ ਹਥਿਆਰਬੰਦ ਦਸਤਿਆਂ ਦੇ ਸਾਹਸ ਅਤੇ ਬਲਿਦਾਨ ਨੂੰ ਯਾਦ ਕਰਦੇ ਹਾਂ। 1971 ਦੀ ਜੰਗ ਭਾਰਤ ਦੇ ਫੌਜੀ ਇਤਿਹਾਸ ਦਾ ਗੋਲਡਨ ਚੈਪਟਰ ਹੈ। ਸਾਨੂੰ ਆਪਣੇ ਹਥਿਆਰਬੰਦ ਦਸਤਿਆਂ ਅਤੇ ਉਨ੍ਹਾਂ ਦੀਆਂ ਉਪਲਬਧੀਆਂ ਮਾਣ ਹੈ। 16 ਦਸੰਬਰ 1971 ਨੂੰ ਭਾਰਤ ਨੇ ਬੰਗਲਾਦੇਸ਼ ਨੂੰ ਆਜ਼ਾਦੀ ਦਿਵਾਈ ਸੀ। ਪਹਿਲਾਂ ਇਹ ਦੇਸ਼ ਪਾਕਿਸਤਾਨ ਦਾ ਹਿੱਸਾ ਸੀ ਅਤੇ ਇਸ ਨੂੰ ਪੂਰਬੀ ਪਾਕਿਸਤਾਨ ਦੇ ਨਾਂ ਤੋਂ ਜਾਣਿਆ ਜਾਂਦਾ ਸੀ। ਪਾਕਿਸਤਾਨੀ ਫੌਜ ‘ਤੇ ਭਾਰਤ ਦੀ ਜਿੱਤ ਅਤੇ ਬੰਗਲਾਦੇਸ਼ ਦੇ ਗਠਨ ਦੀ ਵਜ੍ਹਾ ਨਾਲ ਹਰ ਸਾਲ 16 ਦਸੰਬਰ ਨੂੰ ਭਾਰਤ ਅਤੇ ਬੰਗਲਾਦੇਸ਼ ਵਿਚ ਵਿਜੇ ਦਿਵਸ ਵਜੋਂ ਮਨਾਇਆ ਜਾਂਦਾ ਹੈ। Also Read : ਆਧਾਰ ਨਾਲ ਜੁੜੇਗਾ ਵੋਟਰ ਕਾਰਡ, ਫਰਜ਼ੀਵਾੜਾ ਰੋਕਣ ਲਈ ਸਰਕਾਰ ਦਾ ਵੱਡਾ ਕਦਮ
#WATCH | Prime Minister Narendra Modi participates in Homage & Reception Ceremony of ‘Swarnim Vijay Mashaals’ at the National War Memorial in Delhi to mark 50th #VijayDiwas pic.twitter.com/cLpfWIjbJP
— ANI (@ANI) December 16, 2021
ਇਸ ਜੰਗ ਦੇ ਅੰਤ ਵਿਚ 93 ਹਜ਼ਾਰ ਪਾਕਿਸਤਾਨੀ ਫੌਜੀਆਂ ਨੇ ਆਤਮਸਰਪਣ ਕੀਤਾ ਸੀ। ਪਾਕਿਸਤਾਨੀ ਫੌਜ ਦੇ ਕਮਾਂਡਰ ਲੈਫਟੀਨੈਂਟ ਜਨਰਲ ਏ.ਏ.ਕੇ. ਨਿਆਜੀ ਨੇ ਭਾਰਤ ਦੇ ਪੂਰਬੀ ਫੌਜੀ ਕਮਾਂਡਰ ਲੈਫਟੀਨੈਂਟ ਜਨਰਲ ਜਗਜੀਤ ਸਿੰਘ ਅਰੋੜਾ ਦੇ ਸਾਹਮਣੇ ਆਤਮਸਮਰਪਣ ਕੀਤਾ ਸੀ। 16 ਦਸੰਬਰ ਦੀ ਸ਼ਾਮ ਜਨਰਲ ਨਿਆਜੀ ਨੇ ਆਤਮਸਮਰਪਣ ਦੇ ਦਸਤਾਵੇਜ਼ ਸਾਈਨ ਕੀਤੇ ਸਨ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਯੁੱਧ ਸਮਾਰਕ ‘ਤੇ ਮੌਜੂਦ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਵੀ ਯਾਦਗਾਰੀ ਡਾਕ ਟਿਕਟ ਜਾਰੀ ਕੀਤੀ ਸੀ।



