LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਸਮੂਹਿਕ ਵਿਆਹ ਪ੍ਰੋਗਰਾਮ 'ਚ ਵਿਅਕਤੀ ਨੇ 'ਭੈਣ' ਨਾਲ ਹੀ ਕਰਵਾ ਲਿਆ ਵਿਆਹ, ਮਾਮਲਾ ਦਰਜ

15d marr

ਲਖਨਊ- ਉੱਤਰ ਪ੍ਰਦੇਸ਼ (Uttar Pradesh) ਦੇ ਫ਼ਿਰੋਜ਼ਾਬਾਦ ਜ਼ਿਲ੍ਹੇ ਦੇ ਟੁੰਡਲਾ ਸ਼ਹਿਰ ਤੋਂ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਮੁੱਖ ਮੰਤਰੀ ਦੇ ਸਮੂਹਿਕ ਵਿਆਹ ਪ੍ਰੋਗਰਾਮ (Mass wedding program) ਵਿੱਚ ਇੱਕ ਵਿਆਹੁਤਾ ਭਰਾ ਨੇ ਆਪਣੀ ਚਚੇਰੀ ਭੈਣ ਨਾਲ ਵਿਆਹ ਕਰਵਾ ਲਿਆ। ਦੱਸਿਆ ਜਾ ਰਿਹਾ ਹੈ ਕਿ ਕੁਝ ਪੈਸਿਆਂ ਅਤੇ ਦਾਜ ਦੇ ਲਾਲਚ 'ਚ ਭਰਾ ਨੇ ਆਪਣੀ ਚਚੇਰੀ ਭੈਣ ਨਾਲ ਵਿਆਹ ਕਰ ਲਿਆ। ਘਟਨਾ ਦਾ ਪਤਾ ਲੱਗਣ ਤੋਂ ਬਾਅਦ ਪੁਲਿਸ (Police) ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਵਿਆਹ ਲਈ ਲਾੜਾ-ਲਾੜੀ ਦੀ ਤਸਦੀਕ ਕਰਨ ਵਾਲੇ ਅਧਿਕਾਰੀਆਂ ਨੂੰ ਨੋਟਿਸ ਦਿੱਤਾ ਗਿਆ ਹੈ।

Also Read: ਭਾਰਤ 'ਚ 'Omicron' ਕਾਰਨ ਵਧ ਰਹੀ ਚਿੰਤਾ, ਤਿੰਨ ਹੋਰ ਮਾਮਲਿਆਂ ਦੀ ਪੁਸ਼ਟੀ

ਦੋ ਬੱਚਿਆਂ ਦੇ ਪਿਤਾ ਨੇ ਚਚੇਰੇ ਭੈਣ ਨਾਲ ਕਰਵਾਇਆ ਵਿਆਹ
ਦੱਸ ਦੇਈਏ ਕਿ ਫ਼ਿਰੋਜ਼ਾਬਾਦ ਦੇ ਟੁੰਡਲਾ ਬਲਾਕ ਦੇ ਨਰਖੀ ਕਸਬੇ ਵਿੱਚ 51 ਜੋੜਿਆਂ ਦਾ ਵਿਆਹ ਹੋਇਆ ਸੀ। ਸਰਕਾਰ ਵੱਲੋਂ ਨਵ-ਵਿਆਹੇ ਜੋੜਿਆਂ ਨੂੰ ਦਾਜ ਦਾ ਸਮਾਨ ਅਤੇ ਕੁਝ ਪੈਸੇ ਵੀ ਦਿੱਤੇ ਗਏ। ਸ਼ਨੀਵਾਰ ਨੂੰ ਸਮੂਹਿਕ ਵਿਆਹ ਸਕੀਮ ਤਹਿਤ ਵਿਆਹ ਕਰਵਾਉਣ ਵਾਲੇ ਜੋੜਿਆਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਰਾਹੀਂ ਇਲਾਕੇ ਦੇ ਲੋਕਾਂ ਤੱਕ ਪਹੁੰਚ ਗਈਆਂ। ਫਿਰ ਪਤਾ ਲੱਗਾ ਕਿ ਦੋ ਬੱਚਿਆਂ ਦੇ ਪਿਤਾ ਮਹਿੰਦਰ ਸਿੰਘ ਨੇ ਆਪਣੀ ਚਚੇਰੇ ਭੈਣ ਨਾਲ ਵਿਆਹ ਕਰਵਾ ਲਿਆ ਹੈ। ਇੰਨਾ ਹੀ ਨਹੀਂ ਦਾਜ ਦਾ ਸਾਰਾ ਸਮਾਨ ਅਤੇ ਸਰਕਾਰੀ ਸਹਾਇਤਾ ਵੀ ਲੈ ਲਈ ਗਈ।

Also Read: ਵਿਆਹ ਤੋਂ ਅਗਲੇ ਦਿਨ ਹਨੀਮੂਨ ਦੀ ਬਜਾਏ ਕਬ੍ਰਿਸਤਾਨ ਪਹੁੰਚੇ ਲਾੜਾ-ਲਾੜੀ! ਲੋਕ ਕਰ ਰਹੇ ਤਾਰੀਫ

ਜਦੋਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਮੂਹਿਕ ਵਿਆਹ ਲਈ ਜੋੜਿਆਂ ਦੀ ਚੋਣ ਕੀਤੀ ਜਾਂਦੀ ਹੈ ਤਾਂ ਉਨ੍ਹਾਂ ਦੇ ਆਧਾਰ ਕਾਰਡ, ਵੋਟਰ ਕਾਰਡ, ਬੈਂਕ ਪਾਸਬੁੱਕ ਦੀ ਚੰਗੀ ਤਰ੍ਹਾਂ ਜਾਂਚ ਕੀਤੀ ਜਾਂਦੀ ਹੈ। ਜੋੜੇ ਦੀ ਤਸਦੀਕ ਗ੍ਰਾਮ ਪੰਚਾਇਤ ਮਰਸੇਨਾ ਦੇ ਸਕੱਤਰ ਕੁਸ਼ਲ ਪਾਲ, ਗ੍ਰਾਮ ਪੰਚਾਇਤ ਬਿਰੌਲੀ ਦੇ ਸਕੱਤਰ ਅਨੁਰਾਗ ਸਿੰਘ, ਏ.ਡੀ.ਓ ਸਹਿਕਾਰੀ ਸੁਧੀਰ ਕੁਮਾਰ ਅਤੇ ਏ.ਡੀ.ਓ ਸਮਾਜ ਭਲਾਈ ਵਿਭਾਗ ਚੰਦਰਭਾਨ ਸਿੰਘ ਨੇ ਵੀ ਕੀਤੀ। ਪਰ ਇਸ ਦੇ ਬਾਵਜੂਦ ਇਹ ਵਿਆਹ ਹੋ ਗਿਆ। ਜਦੋਂ ਇਹ ਮਾਮਲਾ ਖੁੱਲ੍ਹਿਆ ਤਾਂ ਜ਼ਿਲ੍ਹਾ ਪ੍ਰਸ਼ਾਸਨ ਨੇ ਸਾਰੇ ਅਧਿਕਾਰੀਆਂ ਨੂੰ ਨੋਟਿਸ ਜਾਰੀ ਕਰਕੇ ਇਸ ਵੱਡੀ ਗਲਤੀ ਲਈ ਸਪੱਸ਼ਟੀਕਰਨ ਮੰਗਿਆ ਹੈ।

Also Read: ਮੌਸਮ ਵਿਭਾਗ ਦੀ ਐਡਵਾਈਜ਼ਰੀ, ਪੰਜਾਬ 'ਚ ਹੋਣ ਵਾਲਾ ਹੈ 'ਕੋਲਡ ਬਲਾਸਟ'

In The Market