ਨਿਤੀਸ਼ ਕੁਮਾਰ ਨੇ ਦਿੱਤਾ ਮੁੱਖ ਮੰਤਰੀ ਅਹੁਦੇ ਤੋਂ ਅਸਤੀਫਾ, ਬਿਹਾਰ ‘ਚ ਟੁੱਟਿਆ NDA ਗਠਜੋੜ

ਪਟਨਾ– ਬਿਹਾਰ ਵਿੱਚ ਜੇਡੀਯੂ ਅਤੇ ਭਾਜਪਾ ਦਾ ਗਠਜੋੜ ਟੁੱਟ ਗਿਆ ਹੈ। ਮੰਗਲਵਾਰ ਸਵੇਰ ਤੋਂ ਚੱਲ ਰਹੀ ਸਿਆਸੀ ਉਥਲ-ਪੁਥਲ ਦਰਮਿਆਨ ਕਿਸੇ ਵੀ ਸਮੇਂ ਇਸ ਦਾ ਰਸਮੀ…

ਪਟਨਾ– ਬਿਹਾਰ ਵਿੱਚ ਜੇਡੀਯੂ ਅਤੇ ਭਾਜਪਾ ਦਾ ਗਠਜੋੜ ਟੁੱਟ ਗਿਆ ਹੈ। ਮੰਗਲਵਾਰ ਸਵੇਰ ਤੋਂ ਚੱਲ ਰਹੀ ਸਿਆਸੀ ਉਥਲ-ਪੁਥਲ ਦਰਮਿਆਨ ਕਿਸੇ ਵੀ ਸਮੇਂ ਇਸ ਦਾ ਰਸਮੀ ਐਲਾਨ ਹੋਣ ਦੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ।

Also Read: ਕਾਂਗਰਸ ਦਾ ਸਟਾਰ ਪ੍ਰਚਾਰਕ ‘ਮਿਰਚੀ ਬਾਬਾ’ ਜਬਰ-ਜਨਾਹ ਦੇ ਦੋਸ਼ ‘ਚ ਗ੍ਰਿਫਤਾਰ

ਇਸ ਦੌਰਾਨ ਸੂਤਰਾਂ ਤੋਂ ਸਾਹਮਣੇ ਆਈ ਖਬਰ ਮੁਤਾਬਕ ਦੋਵੇਂ ਧਿਰਾਂ ਵੱਖ ਹੋ ਗਈਆਂ ਹਨ। ਹਾਲਾਂਕਿ ਨਾ ਤਾਂ ਜੇਡੀਯੂ ਅਤੇ ਨਾ ਹੀ ਭਾਜਪਾ ਨੇ ਇਸ ਬਾਰੇ ਕੋਈ ਬਿਆਨ ਜਾਰੀ ਕੀਤਾ ਹੈ। ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਸ਼ਾਮ 4 ਵਜੇ ਬਿਹਾਰ ਦੇ ਰਾਜਪਾਲ ਨਾਲ ਮੁਲਾਕਾਤ ਕਰਨਗੇ ਅਤੇ ਨਵੀਂ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕਰਨਗੇ। ਬਿਹਾਰ ਵਿੱਚ ਸੱਤਾ ਦੇ ਨਵੇਂ ਸਮੀਕਰਨ ਮੁਤਾਬਕ ਜੇਡੀਯੂ, ਆਰਜੇਡੀ, ਕਾਂਗਰਸ ਅਤੇ ਖੱਬੇ ਪੱਖੀ ਪਾਰਟੀਆਂ ਮਿਲ ਕੇ ਸਰਕਾਰ ਬਣਾਉਣਗੀਆਂ। ਜਾਣਕਾਰੀ ਮੁਤਾਬਕ ਨਿਤੀਸ਼ ਕੁਮਾਰ 160 ਵਿਧਾਇਕਾਂ (ਆਰਜੇਡੀ-79, ਜੇਡੀਯੂ-45, ਕਾਂਗਰਸ-19, ਖੱਬੇ-ਪੱਖੀ-16 ਅਤੇ ਆਜ਼ਾਦ-1) ਦੇ ਸਮਰਥਨ ਦਾ ਪੱਤਰ ਲੈ ਕੇ ਰਾਜ ਭਵਨ ਜਾਣਗੇ।

Also Read: ਕੁੜੀਆਂ ਦੇ ਕਮਰੇ ‘ਚ ਵੜ ‘ਕੱਪੜੇ’ ਚੋਰੀ ਕਰਦਾ ਸੀ ਨੌਜਵਾਨ, ਹੋ ਗਈ ਜੇਲ੍ਹ

ਇਸ ਤੋਂ ਪਹਿਲਾਂ ਮਹਾਗਠਜੋੜ ਦੀਆਂ ਸਾਰੀਆਂ ਪਾਰਟੀਆਂ ਦੇ ਵਿਧਾਇਕਾਂ ਨੇ ਬਿਹਾਰ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਤੇਜਸਵੀ ਯਾਦਵ ਨੂੰ ਆਪਣਾ ਸਮਰਥਨ ਪੱਤਰ ਸੌਂਪਿਆ। ਮਹਾਗਠਜੋੜ ਦੇ ਵਿਧਾਇਕਾਂ ਦਾ ਧੰਨਵਾਦ ਕਰਦੇ ਹੋਏ ਤੇਜਸਵੀ ਯਾਦਵ ਨੇ ਕਿਹਾ ਕਿ ਤੁਸੀਂ ਮੇਰੇ ‘ਤੇ ਭਰੋਸਾ ਕੀਤਾ ਹੈ, ਇਸ ਲਈ ਮੈਂ ਤੁਹਾਡਾ ਧੰਨਵਾਦ ਕਰਦਾ ਹਾਂ। ਤੇਜਸਵੀ ਯਾਦਵ ਨੇ ਕਿਹਾ ਕਿ ਅਸੀਂ ਹਰ ਮੁੱਦੇ ‘ਤੇ ਇਕੱਠੇ ਕੰਮ ਕਰਾਂਗੇ ਅਤੇ 2020 ‘ਚ ਲੋਕਾਂ ਨਾਲ ਕੀਤਾ ਵਾਅਦਾ ਪੂਰਾ ਕਰਾਂਗੇ। ਜਾਣਕਾਰੀ ਮੁਤਾਬਕ ਤੇਜਸਵੀ ਯਾਦਵ ਆਪਣੇ ਵਿਧਾਇਕਾਂ ਦਾ ਸਮਰਥਨ ਪੱਤਰ ਨਿਤੀਸ਼ ਕੁਮਾਰ ਨੂੰ ਸੌਂਪਣਗੇ, ਜਿਸ ਤੋਂ ਬਾਅਦ ਬਿਹਾਰ ‘ਚ ਨਵੀਂ ਸਰਕਾਰ ਦੇ ਗਠਨ ਦਾ ਰਸਮੀ ਐਲਾਨ ਕੀਤਾ ਜਾ ਸਕਦਾ ਹੈ।

Leave a Reply

Your email address will not be published. Required fields are marked *