LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਕੁੜੀਆਂ ਦੇ ਕਮਰੇ 'ਚ ਵੜ 'ਕੱਪੜੇ' ਚੋਰੀ ਕਰਦਾ ਸੀ ਨੌਜਵਾਨ, ਹੋ ਗਈ ਜੇਲ੍ਹ

9aug jail

ਲੰਡਨ- ਇਕ 19 ਸਾਲਾ ਵਿਅਕਤੀ 'ਤੇ ਲੜਕੀਆਂ ਦੇ ਕਮਰੇ ਵਿਚ ਦਾਖਲ ਹੋਣ ਅਤੇ ਉਨ੍ਹਾਂ ਦੇ ਅੰਡਰਗਾਰਮੈਂਟਸ ਚੋਰੀ ਕਰਨ ਦਾ ਦੋਸ਼ ਲੱਗਿਆ ਹੈ। ਜਦੋਂ ਇਕ ਲੜਕੀ ਨੇ ਉਸ ਨੂੰ ਆਪਣੇ ਕਮਰੇ ਤੋਂ ਬਾਹਰ ਜਾਂਦੇ ਦੇਖਿਆ ਤਾਂ ਇਸ ਗੱਲ ਦਾ ਖੁਲਾਸਾ ਹੋਇਆ। ਉਸ ਨੇ ਤੁਰੰਤ ਪੁਲਿਸ ਨੂੰ ਬੁਲਾ ਕੇ ਨੌਜਵਾਨ ਨੂੰ ਗ੍ਰਿਫਤਾਰ ਕਰਵਾ ਦਿੱਤਾ। ਇਹ ਮਾਮਲਾ ਯੂਕੇ ਦੇ ਮਾਨਚੈਸਟਰ ਦਾ ਹੈ।

ਇਹ ਚੋਰੀ 20 ਜਨਵਰੀ ਤੋਂ 2 ਫਰਵਰੀ ਦਰਮਿਆਨ ਹੋਈ ਸੀ। ਉਸ ਸਮੇਂ ਟੈਮ ਮਾਨਚੈਸਟਰ ਯੂਨੀਵਰਸਿਟੀ ਦਾ ਵਿਦਿਆਰਥੀ ਸੀ। ਕਿੰਗ ਟੈਮ ਨੂੰ ਹਾਲ ਹੀ 'ਚ ਇਸ ਮਾਮਲੇ 'ਚ ਅਦਾਲਤ ਨੇ 6 ਮਹੀਨੇ ਦੀ ਸਜ਼ਾ ਸੁਣਾਈ ਸੀ। ਟੈਮ ਨੂੰ ਬਿਨਾਂ ਇਜਾਜ਼ਤ ਕੁੜੀਆਂ ਦੇ ਕਮਰਿਆਂ ਵਿਚ ਦਾਖਲ ਹੋਣ ਅਤੇ ਚੋਰੀ ਕਰਨ ਦਾ ਦੋਸ਼ੀ ਪਾਇਆ ਗਿਆ ਸੀ। ਮਿਨਸ਼ੁਲ ਸਟ੍ਰੀਟ ਕ੍ਰਾਊਨ ਕੋਰਟ ਵਿਚ ਸੁਣਵਾਈ ਦੌਰਾਨ, ਇਹ ਦੱਸਿਆ ਗਿਆ ਕਿ ਜਦੋਂ ਤੋਂ ਟੈਮ ਨੇ ਹਾਂਗਕਾਂਗ ਤੋਂ ਪਰਤਿਆ ਸੀ ਉਹ ਇਕੱਲਾ ਤੇ ਅਲੱਗ-ਥਲਗ ਮਹਿਸੂਸ ਕਰ ਰਿਹਾ ਸੀ। ਉਹ ਡਿਪ੍ਰੈਸ਼ਨ ਵਿੱਚ ਚਲਾ ਗਿਆ ਸੀ।

ਲਗਾਤਾਰ ਚੋਰੀ ਹੋ ਰਹੇ ਸਨ ਅੰਡਰਗਾਰਮੈਂਟਸ 
'ਦਿ ਮਿਰਰ' ਦੀ ਰਿਪੋਰਟ ਮੁਤਾਬਕ ਲੜਕੀਆਂ ਦੇ ਕਮਰੇ 'ਚੋਂ ਲਗਾਤਾਰ ਅੰਡਰਗਾਰਮੈਂਟਸ ਚੋਰੀ ਹੋ ਰਹੇ ਸਨ। ਇਸ ਤੋਂ ਪਰੇਸ਼ਾਨ ਹੋ ਕੇ ਇਕ ਲੜਕੀ ਨੇ ਦੇਖਿਆ ਕਿ ਇਕ ਦਿਨ ਟੈਮ ਕਮਰੇ ਵਿਚੋਂ ਚੋਰੀ ਨਿਕਲ ਕੇ ਜਾ ਰਿਹਾ ਸੀ। ਬਾਅਦ ਵਿੱਚ ਉਸਨੇ ਅਲਮਾਰੀ ਵਿੱਚ ਪਏ ਅੰਡਰਗਾਰਮੈਂਟਸ ਦੀ ਜਾਂਚ ਕੀਤੀ ਤਾਂ ਉਹ ਗਾਇਬ ਸਨ। ਜਦੋਂ ਲੜਕੀ ਨੇ ਇਹ ਗੱਲ ਆਪਣੇ ਦੋਸਤਾਂ ਨੂੰ ਦੱਸੀ ਤਾਂ ਪਤਾ ਲੱਗਾ ਕਿ ਉਨ੍ਹਾਂ ਨਾਲ ਵੀ ਅਜਿਹੀ ਹੀ ਘਟਨਾ ਵਾਪਰੀ ਹੈ।

ਅਜਿਹੇ 'ਚ ਲੜਕੀਆਂ ਦਾ ਸ਼ੱਕ ਵਿਸ਼ਵਾਸ 'ਚ ਬਦਲ ਗਿਆ ਕਿ ਉਨ੍ਹਾਂ ਦੇ ਕੱਪੜੇ ਚੋਰੀ ਹੋਣ ਪਿੱਛੇ ਕਿੰਗ ਟੈਮ ਤੋਂ ਇਲਾਵਾ ਹੋਰ ਕਿਸੇ ਦਾ ਹੱਥ ਨਹੀਂ ਸੀ। ਉਨ੍ਹਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ, ਜਿਸ ਤੋਂ ਬਾਅਦ ਟੈਮ ਨੂੰ ਗ੍ਰਿਫਤਾਰ ਕਰ ਲਿਆ ਗਿਆ। ਪੁੱਛਗਿੱਛ ਦੌਰਾਨ ਉਸ ਨੇ ਆਪਣਾ ਗੁਨਾਹ ਕਬੂਲ ਕਰ ਲਿਆ ਅਤੇ ਮੁਆਫੀ ਵੀ ਮੰਗ ਲਈ। ਕੇਸ ਦੀ ਸੁਣਵਾਈ ਅਦਾਲਤ ਵਿੱਚ ਹੋਈ, ਜਿੱਥੇ ਟੈਮ ਨੂੰ ਚੋਰੀ ਦੇ ਦੋ ਮਾਮਲਿਆਂ ਵਿੱਚ ਦੋਸ਼ੀ ਠਹਿਰਾਇਆ ਗਿਆ। ਉਸ ਨੂੰ 6 ਮਹੀਨੇ ਦੀ ਕੈਦ ਅਤੇ ਇੱਕ ਸਾਲ ਦੀ ਸਸਪੈਂਡਡ ਜੇਲ੍ਹ ਦੀ ਸਜ਼ਾ ਸੁਣਾਈ ਗਈ ਸੀ।

In The Market