LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਕਾਂਗਰਸ ਦਾ ਸਟਾਰ ਪ੍ਰਚਾਰਕ 'ਮਿਰਚੀ ਬਾਬਾ' ਜਬਰ-ਜਨਾਹ ਦੇ ਦੋਸ਼ 'ਚ ਗ੍ਰਿਫਤਾਰ

9aug michi

ਭੋਪਾਲ- ਆਪਣੇ ਬਿਆਨਾਂ ਕਾਰਨ ਵਿਵਾਦਾਂ 'ਚ ਰਹਿਣ ਵਾਲੇ ਵੇਰਾਗਿਆਨੰਦ ਗਿਰੀ ਉਰਫ ਮਿਰਚੀ ਬਾਬਾ ਨੂੰ ਗਵਾਲੀਅਰ ਕ੍ਰਾਈਮ ਬ੍ਰਾਂਚ ਨੇ ਬਲਾਤਕਾਰ ਦੇ ਦੋਸ਼ 'ਚ ਗ੍ਰਿਫਤਾਰ ਕੀਤਾ ਹੈ। ਆਪਣੇ ਆਪ ਨੂੰ ਮਹਾਮੰਡਲੇਸ਼ਵਰ ਦੱਸਣ ਵਾਲੇ ਮਿਰਚੀ ਬਾਬਾ 'ਤੇ ਦੋਸ਼ ਹੈ ਕਿ ਉਸ ਨੇ 28 ਸਾਲਾ ਔਰਤ ਨੂੰ ਬੱਚਾ ਪੈਦਾ ਕਰਨ ਲਈ ਤੰਤਰ ਕਰਵਾਉਣ ਲਈ ਘਰ ਬੁਲਾਇਆ ਤੇ ਨਸ਼ੇ ਦੀਆਂ ਗੋਲੀਆਂ ਖਿਲਾ ਕੇ ਉਸ ਨਾਲ ਬਲਾਤਕਾਰ ਕੀਤਾ। 

ਬਾਬਾ ਨੂੰ ਗਵਾਲੀਅਰ ਦੇ ਹੋਟਲ ਤੋਂ ਕੀਤਾ ਗ੍ਰਿਫਤਾਰ
ਦਰਅਸਲ, ਦੋਸ਼ੀ ਬਾਬਾ ਨੂੰ ਕ੍ਰਾਈਮ ਬ੍ਰਾਂਚ ਨੇ ਸੋਮਵਾਰ ਰਾਤ ਗਵਾਲੀਅਰ ਦੇ ਇਕ ਹੋਟਲ ਤੋਂ ਗ੍ਰਿਫਤਾਰ ਕੀਤਾ ਸੀ। ਜਿਸ ਤੋਂ ਬਾਅਦ ਕ੍ਰਾਈਮ ਬ੍ਰਾਂਚ ਨੇ ਮਿਰਚੀ ਬਾਬਾ ਨੂੰ ਗ੍ਰਿਫਤਾਰ ਕਰਕੇ ਭੋਪਾਲ ਪੁਲਿਸ ਦੇ ਹਵਾਲੇ ਕਰ ਦਿੱਤਾ। ਪੁਲਿਸ ਬਾਬਾ ਤੋਂ ਪੁੱਛਗਿੱਛ ਕਰ ਰਹੀ ਹੈ। ਇੱਕ ਦਿਨ ਪਹਿਲਾਂ ਇੱਕ ਔਰਤ ਨੇ ਭੋਪਾਲ ਦੇ ਮਹਿਲਾ ਪੁਲਿਸ ਸਟੇਸ਼ਨ ਵਿੱਚ ਬਾਬੇ ਦੇ ਖਿਲਾਫ ਬਲਾਤਕਾਰ ਦਾ ਮਾਮਲਾ ਦਰਜ ਕਰਵਾਇਆ ਸੀ। ਪੁਲਿਸ ਨੂੰ ਦਿੱਤੀ ਆਪਣੀ ਸ਼ਿਕਾਇਤ ਵਿੱਚ ਉਸਨੇ ਦੱਸਿਆ ਕਿ ਉਹ ਬਾਬੇ ਦੇ ਸੰਪਰਕ ਵਿੱਚ ਆਈ ਸੀ ਕਿਉਂਕਿ ਉਸ ਦੇ ਬੱਚੇ ਨਹੀਂ ਸਨ। ਬਾਬੇ ਨੇ ਉਸ ਨੂੰ ਭਰੋਸਾ ਦਿੱਤਾ ਸੀ ਕਿ ਤੰਤਰ-ਮੰਤਰ ਰਾਹੀਂ ਬੱਚਾ ਪੈਦਾ ਹੋਵੇਗਾ।

ਔਰਤ ਨੇ ਕਿਹਾ- ਨਸ਼ੀਲੀਆਂ ਗੋਲੀਆਂ ਖੁਆ ਕੇ ਕੀਤਾ ਬਲਾਤਕਾਰ
ਔਰਤ ਨਾਲ ਬਲਾਤਕਾਰ ਦੀ ਘਟਨਾ ਜੁਲਾਈ ਮਹੀਨੇ ਦੀ ਦੱਸੀ ਜਾ ਰਹੀ ਹੈ। ਬਾਬਾ 'ਤੇ ਬਲਾਤਕਾਰ ਦਾ ਦੋਸ਼ ਲਗਾਉਣ ਵਾਲੀ ਔਰਤ ਮੂਲ ਰੂਪ ਤੋਂ ਰਾਏਸੇਨ ਜ਼ਿਲ੍ਹੇ ਦੀ ਰਹਿਣ ਵਾਲੀ ਹੈ। ਉਸ ਨੇ ਪੁਲਿਸ ਨੂੰ ਦੱਸਿਆ ਕਿ ਉਸ ਦੇ ਵਿਆਹ ਨੂੰ ਚਾਰ ਸਾਲ ਹੋ ਗਏ ਸਨ। ਪਰ ਉਸ ਦੇ ਅਜੇ ਤੱਕ ਕੋਈ ਬੱਚਾ ਨਹੀਂ ਹੋਇਆ ਹੈ। ਉਹ ਬੱਚੇ ਲਈ ਮਿਰਚੀ ਬਾਬਾ ਦੇ ਸੰਪਰਕ ਵਿੱਚ ਆਈ ਸੀ। ਜਿੱਥੇ ਬਾਬੇ ਨੇ ਪੂਜਾ ਕਰਕੇ ਬੱਚਾ ਹੋਣ ਦਾ ਦਾਅਵਾ ਕੀਤਾ ਸੀ। ਬਾਬਾ ਨੇ ਇਲਾਜ ਦੇ ਨਾਂ 'ਤੇ ਮੈਨੂੰ ਨਸ਼ੀਲਾ ਪਦਾਰਥ ਖੁਆਇਆ ਅਤੇ ਫਿਰ ਮੇਰੇ ਨਾਲ ਬਲਾਤਕਾਰ ਕੀਤਾ।

ਤੁਹਾਨੂੰ ਦੱਸ ਦੇਈਏ ਕਿ ਮਿਰਚੀ ਬਾਬਾ ਕਾਂਗਰਸ ਦੀ ਵਿਚਾਰਧਾਰਾ ਤੋਂ ਪ੍ਰੇਰਿਤ ਹੈ। ਇੰਨਾ ਹੀ ਨਹੀਂ ਪਿਛਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਉਹ ਕਾਂਗਰਸ ਦੇ ਸਟਾਰ ਪ੍ਰਚਾਰਕ ਵੀ ਰਹੇ ਹਨ। ਬਾਬਾ ਸਾਬਕਾ ਮੁੱਖ ਮੰਤਰੀ ਕਮਲਨਾਥ ਅਤੇ ਦਿਗਵਿਜੇ ਸਿੰਘ ਦੇ ਬਹੁਤ ਕਰੀਬੀ ਮੰਨੇ ਜਾਂਦੇ ਹਨ। ਉਨ੍ਹਾਂ ਚਿਤਾਵਨੀ ਦਿੱਤੀ ਸੀ ਕਿ ਜੇਕਰ ਦਿਗਵਿਜੇ ਸਿੰਘ 2019 ਦੀਆਂ ਲੋਕ ਸਭਾ ਚੋਣਾਂ ਹਾਰ ਗਏ ਤਾਂ ਉਹ ਆਤਮਦਾਹ ਕਰ ਲੈਣਗੇ। ਕਮਲਨਾਥ ਅਤੇ ਦਿਗਵਿਜੇ ਸਿੰਘ ਨਾਲ ਉਸ ਦੀਆਂ ਕਈ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।

ਇਨ੍ਹਾਂ ਗੱਲਾਂ ਨਾਲ ਚਰਚਾ ਵਿਚ ਆਇਆ ਮਿਰਚੀ ਬਾਬਾ
ਮਿਰਚੀ ਬਾਬਾ ਵੀ ਜਲ ਸਮਾਧੀ ਨੂੰ ਲੈ ਕੇ ਸੁਰਖੀਆਂ 'ਚ ਆ ਗਏ ਹਨ। ਬਾਬਾ ਨੇ ਮੱਧ ਪ੍ਰਦੇਸ਼ ਵਿੱਚ ਗਊ ਵੰਸ਼ ਦੀ ਰੱਖਿਆ ਲਈ ਸੱਤਿਆਗ੍ਰਹਿ ਕੀਤਾ ਹੈ। ਇਸ ਦੇ ਨਾਲ ਹੀ ਬਾਬਾ ਨੇ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ 'ਤੇ ਵੀ ਵਿਵਾਦਿਤ ਬਿਆਨ ਦਿੱਤਾ ਹੈ। ਬਾਬਾ ਨੇ ਹਿੰਦੂ ਦੇਵੀ-ਦੇਵਤਿਆਂ ਦਾ ਅਪਮਾਨ ਕਰਨ ਵਾਲੇ ਫਿਲਮ ਨਿਰਮਾਤਾਵਾਂ ਦਾ ਸਿਰ ਕਲਮ ਕਰਨ ਵਾਲੇ ਨੂੰ 20 ਲੱਖ ਦੇ ਇਨਾਮ ਦਾ ਐਲਾਨ ਵੀ ਕੀਤਾ ਸੀ।

In The Market