ਬੰਬੀਹਾ ਗੈਂਗ ਨੇ ਗੈਂਗਸਟਰ ਹੈਪੀ ਭੁੱਲਰ ਬਾਰੇ ਪਾਈ ਪੋਸਟ, ਨੀਰਜ ਬਵਾਨਾ ਨੇ ਪੰਜਾਬ ਪੁਲਿਸ ਨੂੰ ਦਿੱਤੀ ਧਮਕੀ

ਚੰਡੀਗੜ੍ਹ- ਗੈਂਗਸਟਰ ਦਵਿੰਦਰ ਬੰਬੀਹਾ ਨੂੰ ਸ਼ੂਟਰ ਹੈਪੀ ਭੁੱਲਰ ਦੇ ਐਨਕਾਊਂਟਰ ਦਾ ਡਰ ਸਤਾ ਰਿਹਾ ਹੈ। ਬੰਬੀਹਾ ਗਰੁੱਪ ਨੇ ਸੋਸ਼ਲ ਮੀਡੀਆ ‘ਤੇ ਦੱਸਿਆ ਕਿ ਹੈਪੀ ਭੁੱਲਰ…

ਚੰਡੀਗੜ੍ਹ- ਗੈਂਗਸਟਰ ਦਵਿੰਦਰ ਬੰਬੀਹਾ ਨੂੰ ਸ਼ੂਟਰ ਹੈਪੀ ਭੁੱਲਰ ਦੇ ਐਨਕਾਊਂਟਰ ਦਾ ਡਰ ਸਤਾ ਰਿਹਾ ਹੈ। ਬੰਬੀਹਾ ਗਰੁੱਪ ਨੇ ਸੋਸ਼ਲ ਮੀਡੀਆ ‘ਤੇ ਦੱਸਿਆ ਕਿ ਹੈਪੀ ਭੁੱਲਰ ਨੂੰ 2 ਦਿਨ ਪਹਿਲਾਂ ਗ੍ਰਿਫਤਾਰ ਕੀਤਾ ਗਿਆ ਹੈ। ਉਸ ਨੂੰ ਐਂਟੀ ਗੈਂਗਸਟਰ ਟਾਸਕ ਫੋਰਸ ਨੇ ਗ੍ਰਿਫਤਾਰ ਕੀਤਾ ਸੀ। ਇਸ ਦੇ ਬਾਵਜੂਦ ਅਜੇ ਤੱਕ ਕੋਈ ਖ਼ਬਰ ਨਹੀਂ ਹੈ। ਪੁਲਿਸ ਕਿਤੇ ਉਸ ਦਾ ਐਨਕਾਉਂਟਰ ਨਾ ਕਰ ਦੇਵੇ। ਇਸ ਦੇ ਨਾਲ ਹੀ ਦਿੱਲੀ ਦੇ ਦਾਊਦ ਦੇ ਨਾਂ ਨਾਲ ਮਸ਼ਹੂਰ ਗੈਂਗਸਟਰ ਨੀਰਜ ਬਵਾਨਾ ਪੰਜਾਬ ਪੁਲਿਸ ਨੂੰ ਧਮਕੀ ਦਿੱਤੀ ਹੈ ਕਿ ਜੇਕਰ ਭਾਈ (ਹੈਪੀ ਭੁੱਲਰ) ਨੂੰ ਕੁਝ ਹੋਇਆ ਤਾਂ ਇਸ ਦੇ ਨਤੀਜੇ ਬਹੁਤ ਮਾੜੇ ਹੋਣਗੇ।

Also Read: ਨਿਤੀਸ਼ ਕੁਮਾਰ ਨੇ ਦਿੱਤਾ ਮੁੱਖ ਮੰਤਰੀ ਅਹੁਦੇ ਤੋਂ ਅਸਤੀਫਾ, ਬਿਹਾਰ ‘ਚ ਟੁੱਟਿਆ NDA ਗਠਜੋੜ

ਬੰਬੀਹਾ ਗਰੁੱਪ ਵੱਲੋਂ ਕੀਤੀ ਗਈ ਪੋਸਟ
ਦਵਿੰਦਰ ਬੰਬੀਹਾ ਆਫੀਸ਼ੀਅਲ ਨਾਂ ਦੇ ਸੋਸ਼ਲ ਮੀਡੀਆ ਅਕਾਊਂਟ ਤੋਂ ਇਸ ਸਬੰਧੀ ਪੋਸਟ ਕੀਤਾ ਗਿਆ। ਇਸ ਵਿਚ ਕਿਹਾ ਗਿਆ ਹੈ ਕਿ ਉਸ ਦੇ ਭਰਾ ਹੈਪੀ ਭੁੱਲਰ ਨੂੰ ਏਜੀਟੀਐਫ ਨੇ ਗ੍ਰਿਫਤਾਰ ਕੀਤਾ ਸੀ। 2 ਦਿਨ ਪਹਿਲਾਂ ਗ੍ਰਿਫਤਾਰ ਕੀਤੇ ਜਾਣ ਦੇ ਬਾਵਜੂਦ ਹੁਣ ਤੱਕ ਪੰਜਾਬ ਪੁਲਿਸ ਦੀ ਏਜੀਟੀਐਫ ਨੇ ਕੋਈ ਖ਼ਬਰ ਨਹੀਂ ਦਿੱਤੀ ਹੈ। ਸਾਰੇ ਵੀਰ ਸਪੋਰਟ ਕਰੋ ਤੇ ਸ਼ੇਅਰ ਕਰੋ ਤਾਂ ਜੋ ਪੰਜਾਬ ਪੁਲਿਸ ਹੈਪੀ ਭੁੱਲਰ ਦਾ ਐਨਕਾਊਂਟਰ ਨਾ ਕਰ ਸਕੇ।

Also Read: ਕਾਂਗਰਸ ਦਾ ਸਟਾਰ ਪ੍ਰਚਾਰਕ ‘ਮਿਰਚੀ ਬਾਬਾ’ ਜਬਰ-ਜਨਾਹ ਦੇ ਦੋਸ਼ ‘ਚ ਗ੍ਰਿਫਤਾਰ

ਹੈਪੀ ਭੁੱਲਰ ਬੰਬੀਹਾ ਗੈਂਗ ਦਾ ਸਰਗਰਮ ਮੈਂਬਰ
ਹੈਪੀ ਭੁੱਲਰ ਬੰਬੀਹਾ ਗੈਂਗ ਦਾ ਸਰਗਰਮ ਮੈਂਬਰ ਹੈ। ਉਸ ‘ਤੇ ਕਤਲ ਅਤੇ ਫਿਰੌਤੀ ਦੇ ਕਈ ਗੰਭੀਰ ਮਾਮਲੇ ਦਰਜ ਹਨ। ਸੂਤਰਾਂ ਮੁਤਾਬਕ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ। ਹਾਲਾਂਕਿ ਰਸਮੀ ਤੌਰ ‘ਤੇ AGTF ਨੇ ਇਸ ਬਾਰੇ ਕੋਈ ਖਬਰ ਨਹੀਂ ਦਿੱਤੀ। ਇਹੀ ਕਾਰਨ ਹੈ ਕਿ ਪੁਲਿਸ ਦੇ ਇਸ ਰਵੱਈਏ ਤੋਂ ਬੰਬੀਹਾ ਗਰੁੱਪ ਨੂੰ ਖਦਸ਼ਾ ਹੈ ਕਿ ਅੰਮ੍ਰਿਤਸਰ ਵਿੱਚ ਸਿੱਧੂ ਮੂਸੇਵਾਲਾ ਦੇ ਕਾਤਲਾਂ ਜਗਰੂਪ ਰੂਪਾ ਅਤੇ ਮਨਪ੍ਰੀਤ ਮੰਨੂ ਦੇ ਵਾਂਗ ਹੈਪੀ ਭੁੱਲਰ ਦਾ ਐਨਕਾਊਂਟਰ ਨਾ ਹੋ ਜਾਵੇ।

Leave a Reply

Your email address will not be published. Required fields are marked *