LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਅਮਰੀਕਾ: ਰਸਾਇਣਕ ਪਲਾਂਟ ਵਿੱਚ ਹੋਇਆ ਜ਼ਬਰਦਸਤ ਧਮਾਕਾ, ਲੋਕਾਂ 'ਚ ਡਰ ਦਾ ਮਾਹੌਲ

uk blast

ਵਾਸ਼ਿੰਗਟਨ:  ਅਮਰੀਕਾ ਦੇ ਨੌਰਦਨ ਇਲੇਨੌਇਸ ਦੇ ਰੌਕਟਾਉਨ ਵਿੱਚ ਇੱਕ ਕੈਮੀਕਲ ਫੈਕਟਰੀ (chemical plant) ਵਿੱਚ ਸਵੇਰੇ ਇੱਕ ਵੱਡਾ (blast) ਧਮਾਕਾ ਹੋਣ ਦੀ ਖਬਰ ਸਾਹਮਣੇ ਆਈ ਹੈ। ਇਸ ਵਿਚ ਧਮਾਕੇ ਕਰਕੇ ਅੱਗ ਦੀਆਂ ਲਪਟਾਂ ਦੂਰ-ਦੂਰ ਤੱਕ ਫੈਲੀਆਂ। ਇਸ ਤੋਂ ਬਾਅਦ ਹਵਾ ਵਿਚ ਧੂੰਏਂ ਦੇ ਗੁਬਾਰੇ ਅਤੇ ਅੱਗ ਦੇ ਗੋਲੇ ਉੱਠਦੇ ਵੇਖ ਲੋਕਾਂ 'ਚ ਡਰ ਦਾ ਮਾਹੌਲ ਪੈਦਾ ਹੋ ਗਿਆ। ਅੱਗ ਜਿਆਦਾ ਵਧਣ ਕਰਕੇ ਇਸ ਖੇਤਰ ਨੂੰ ਤੁਰੰਤ ਖਾਲੀ ਕਰ ਦਿੱਤਾ ਗਿਆ।

ਇਹ ਵੀ ਪੜੋਗੈਂਗਸਟਰ ਜੈਪਾਲ ਤੇ ਜੱਸੀ ਦੇ ਐਨਕਾਉਂਟਰ 'ਤੇ ਦਲਜੀਤ ਚੀਮਾ ਨੇ ਚੁੱਕੇ ਸਵਾਲ

ਦੱਸ ਦੇਈਏ ਕਿ ਘਟਨਾ ਤੋਂ ਬਾਅਦ ਨਾਲ ਹੀ ਸਥਾਨਕ ਸਮੇਂ ਅਨੁਸਾਰ ਸਵੇਰੇ ਸਾਢੇ ਸੱਤ ਵਜੇ ਸ਼ਿਕਾਗੋ ਦੇ ਉੱਤਰ ਪੱਛਮ ਦੇ ਰਾਕਟਾਉਨ ਨੇੜੇ ਐਮਰਜੈਂਸੀ ਦਸਤੇ ਵੇਖੇ ਗਏ।  ਚੈਂਮਟੂਲ ਇਨਕਾਰਪੋਰੇਟਿਡ ਵਿਚ ਲੱਗੀ ਅੱਗ 1165, ਪਰੇਰੇ ਹਿੱਲ ਰੋਡ 'ਤੇ ਲੱਗੀ ਹੈ। ਇਸ ਕੰਪਨੀ ਵਿਚ ਗ੍ਰੀਸ ਅਤੇ ਹੋਰ ਤਰਲ ਪਦਾਰਥ ਬਣੇ ਹੁੰਦੇ ਹਨ, ਜੋ ਵਿਸ਼ਵ ਭਰ ਵਿਚ ਨਿਰਯਾਤ ਹੁੰਦੇ ਹਨ।

ਇਸ ਹਾਦਸੇ ਤੋਂ ਬਾਅਦ ਪੁਲਿਸ ਨੇ ਵੀ ਚੇਤਾਵਨੀ ਦਿੱਤੀ ਹੈ ਕਿ ਲੋਕਾਂ ਨੂੰ ਆਪਣੇ ਘਰਾਂ ਅਤੇ ਕਾਰੋਬਾਰਾਂ ਨੂੰ ਛੱਡਣ ਅਤੇ ਅਗਲੀਆਂ ਹਦਾਇਤਾਂ ਦੀ ਉਡੀਕ ਕਰਨ ਲਈ ਕਿਹਾ ਗਿਆ। ਹਾਲਾਂਕਿ, ਅਜੇ ਇਸ ਘਟਨਾ ਵਿੱਚ ਕਿਸੇ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ।

ਇਹ ਵੀ ਪੜੋ: ਕੀ ਨਵਜੋਤ ਸਿੱਧੂ ਨੂੰ ਪੰਜਾਬ ਕਾਂਗਰਸ 'ਚ ਦਿੱਤੀ ਜਾ ਸਕਦੀ ਹੈ ਵੱਡੀ ਜ਼ਿੰਮੇਵਾਰੀ?

In The Market