ਚੰਡੀਗੜ੍ਹ: ਪੰਜਾਬ ’ਚ ਚਲ ਰਹੇ ਸਿਆਸੀ ਸੰਕਟ ਨੂੰ ਖਤਮ ਕਰਨ ਲਈ (navjot singh sidhu) ਨਵਜੋਤ ਸਿੰਘ ਸਿੱਧੂ ਨੂੰ ਇਕਵਾਰ ਫਿਰ ਤੋਂ ਸੂਬੇ ’ਚ ਕੈਬਨਿਟ ਮੰਤਰੀ ਬਣਾਇਆ ਜਾ ਸਕਦਾ ਹੈ। ਦਰਅਸਲ (congress) ਕਾਂਗਰਸ ਨੇ ਪੰਜਾਬ ’ਚਸਿਆਸੀ ਖਿਚੋਤਾਣ ਨੂੰ ਖਤਮ ਕਰਨ ਲਈ ਇਕ ਫਾਰਮੂਲਾ ਤਿਆਰ ਕੀਤਾ ਹੈ। ਸੂਤਰਾਂ ਦੀ ਮੰਨੀਏ ਤਾਂ ਜਿਥੇ ਇਹ ਸਾਫ ਹੈ ਕਿ ਸੂਬੇ ’ਚ ਪਾਰਟੀ ਤੇ ਸਰਕਾਰ ਦਾ ਚਿਹਰਾ ਕੈਪਟਨ ਹੋਣਗੇ ਉਥੇ ਹੀ ਆਉਣ ਵਾਲੇ ਸਮੇਂ ’ਚ ਕੈਬਨਿਟ ’ਚ ਨਵੇਂ ਮੰਤਰੀ ਬਣਾਏ ਜਾ ਸਕਦੇ ਹਨ। ਪੰਜਾਬ ਕਾਂਗਰਸ ਅੰਦਰਲਾ ਕਲੇਸ਼ ਜਲਦ ਖਤਮ ਹੋ ਸਕਦਾ ਹੈ। ਇਸ ਬਾਰੇ ਹਾਈਕਮਾਨ ਦੀਆਂ ਦਿੱਲੀ ਵਿੱਚ ਅਹਿਮ ਮੀਟਿੰਗਾਂ ਚੱਲ ਰਹੀਆਂ ਹਨ।
ਇਹ ਵੀ ਪੜੋ: CM ਕੈਪਟਨ ਨੇ ਸਕੂਲ ਸਿੱਖਿਆ 'ਚ ਪੰਜਾਬ ਨੂੰ ਅੱਵਲ ਬਣਾਉਣ ਲਈ ਅਧਿਆਪਕਾਂ ਨੂੰ ਦਿੱਤੀ ਵਧਾਈ
ਇਸ ਵਿਚਕਾਰ ਬੀਤੇ ਦਿਨੀ ਕਾਂਗਰਸ (Congress) ਦੀ ਪੰਜਾਬ ਇਕਾਈ ਵਿੱਚ ਚੱਲ ਰਹੀ ਖਾਨਾਜੰਗੀ ਨੂੰ ਖਤਮ ਕਰਨ ਲਈ ਬਣਾਈ ਤਿੰਨ ਮੈਂਬਰੀ ਏ.ਆਈ.ਸੀ.ਸੀ. ਕਮੇਟੀ ਨੇ ਪਾਰਟੀ ਪ੍ਰਧਾਨ ਸੋਨੀਆ ਗਾਂਧੀ (Sonia Gandhi) ਨੂੰ ਆਪਣੀ ਰਿਪੋਰਟ (Report) ਸੌਂਪ ਦਿੱਤੀ ਹੈ। ਪੰਜਾਬ ਦੇ ਲੀਡਰਾਂ ਦੀਆਂ ਨਜ਼ਰਾਂ ਹਾਈਕਮਾਨ ਦੇ ਫੈਸਲੇ ਉੱਪਰ ਹਨ। ਸੂਤਰਾਂ ਦੇ ਮੁਤਾਬਿਕ ਫਾਰਮੂਲੇ ਤਹਿਤ ਨਵਜੋਤ ਸਿੱਧੂ ਨੂੰ ਮੰਤਰੀ ਦਾਅਹੁਦਾ ਤੇ ਪਾਰਟੀ ’ਚ ਕੋਈ ਵੱਡੀ ਜ਼ਿੰਮੇਵਾਰੀ ਦਿੱਤੀ ਜਾ ਸਕਦੀ ਹੈ।
3 member AICC panel, constituted to end factionalism in Punjab Congress, has submitted the report to party's interim president Sonia Gandhi. pic.twitter.com/cvbdzVjeXl
— ANI (@ANI) June 10, 2021
ਦੱਸਣਯੋਗ ਹੈ ਕਿ ਹਾਈ ਕਮਾਨ ਨੇ ਕਲੇਸ਼ ਖ਼ਤਮ ਕਰਨ ਲਈ ਮਲਿਕਾਰੁਜਨ ਖਗੜੇ, ਹਰੀਸ਼ ਰਾਵਤ ਤੇ ਜੀਪੀ ਅਗਰਵਾਲ ਦੀ ਤਿੰਨ ਮੈਂਬਰੀ ਕਮੇਟੀ ਬਣਾਈ ਸੀ। ਜਿਸ ਨੇ ਸਬੰਧਤ ਸਾਰੀਆਂ ਧਿਰਾਂ ਦੀ ਗੱਲਬਾਤ ਸੁਣਨ ਤੋਂ ਬਾਅਦ ਰਿਪੋਰਟ ਤਿਆਰ ਕੀਤੀ, ਜਿਹੜੀ ਕਿ ਅੱਜ ਸ੍ਰੀਮਤੀ ਗਾਂਧੀ ਨੂੰ ਸੌਂਪ ਦਿੱਤੀ ਗਈ। ਕਮੇਟੀ ਨੇ ਹਾਲ ਹੀ ਵਿਚ ਮੁੱਖ ਮੰਤਰੀ ਅਮਰਿੰਦਰ ਸਿੰਘ, ਸਾਬਕਾ ਮੰਤਰੀ, ਨਵਜੋਤ ਸਿੰਘ ਸਿੱਧੂ, ਕਈ ਮੰਤਰੀਆਂ, ਸੰਸਦ ਮੈਂਬਰਾਂ ਅਤੇ ਵਿਧਾਇਕਾਂ ਸਮੇਤ ਕਾਂਗਰਸ ਦੇ ਪੰਜਾਬ ਨਾਲ ਸਬੰਧ ਰੱਖਣ ਵਾਲੇ 100 ਤੋਂ ਜ਼ਿਆਦਾ ਨੇਤਾਵਾਂ ਨਾਲ ਰਾਏ ਲਈ ਸੀ।
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
Rohit Sharma : हिटमैन रोहित शर्मा ने सोशल मीडिया पर शेयर की अपनी खुशी, लिखा...
Crime News: मोहाली कोर्ट के बाहर मिला मानव कंकाल, इलाके में मची सनसनी
Mankirt Aulakh News: गायक मनकीरत औलख की कार का चालान, कार पर लगी थी काली फिल्म और हूटर