LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਅਮਰੀਕੀ ਰਾਸ਼ਟਰਪਤੀ ਬਾਈਡੇਨ ਦੇ ਚੈਂਪ ਦੀ ਹੋਈ ਮੌਤ, ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਪੋਸਟ

us presi

ਵਾਸ਼ਿੰਗਟਨ (ਇੰਟ.)- ਅਮਰੀਕੀ ਰਾਸ਼ਟਰਪਤੀ ਜੋ ਬਾਈਡੇਨ ਦੇ ਡੌਗੀ 'ਚੈਂਪ' ਦੀ ਮੌਤ ਹੋ ਗਈ ਹੈ। ਜਰਮਨ ਸ਼ੈਫਰਡ ਨਸਲ ਦੇ ਚੈਂਪ ਦੀ ਉਮਰ 13 ਸਾਲ ਸੀ। ਪ੍ਰੈਜ਼ੀਡੈਂਟ ਬਾਈਡੇਨ ਅਤੇ ਉਨ੍ਹਾਂ ਦੀ ਪਤਨੀ ਜਿਲ ਨੇ ਚੈਂਪ ਦੀ ਮੌਤ ਦੀ ਖਬਰ ਆਪਣੇ ਆਫੀਸ਼ੀਅਲ ਸੋਸ਼ਲ ਮੀਡੀਆ ਅਕਾਉਂਟ 'ਤੇ ਦਿੱਤੀ। ਜਿਲ ਅਤੇ ਜੋ ਨੇ ਲਿਖਿਆ ਚੈਂਪ ਨੇ ਘਰ (ਵ੍ਹਾਈਟ ਹਾਊਸ) ਵਿਚ ਸ਼ਾਂਤੀ ਨਾਲ ਆਖਰੀ ਸਾਹ ਲਿਆ। ਆਪਣੇ ਭਾਵੁਕ ਸੰਦੇਸ਼ ਵਿਚ ਬਾਈਡੇਨ ਜੋੜੇ ਨੇ ਕਿਹਾ-ਮੌਕਾ ਖੁਸ਼ੀ ਦਾ ਹੋਵੇ ਜਾਂ ਗਮ ਦਾ, ਚੈਂਪ ਹਮੇਸ਼ਾ ਸਾਡੇ ਨਾਲ ਅਤੇ ਸਾਡੇ ਨੇੜੇ ਰਿਹਾ। ਇੰਨਾ ਸਮਝਦਾਰ ਸੀ ਕਿ ਸਾਡੇ ਬਿਨਾਂ ਕੁਝ ਬੋਲੇ ਵੀ ਦਿਲ ਦੀ ਗੱਲ ਸਮਝ ਲੈਂਦਾ ਸੀ। ਅਸੀਂ ਉਸ ਨੂੰ ਹਮੇਸ਼ਾ ਯਾਦ ਰੱਖਾਂਗੇ।

Bidens' older dog, Champ, has died; German Shepherd was 13 | World News,The  Indian Express

Read this- ਕੋਰੋਨਾ ਵਾਇਰਸ : ਦਿੱਲੀ ਵਿਚ ਜਾਰੀ ਹੋਈਆਂ ਨਵੀਆਂ ਗਾਈਡਲਾਈਨਜ਼, ਜਾਣੋ ਕੀ ਰਹੇਗਾ ਬੰਦ

20 ਜਨਵਰੀ ਨੂੰ ਸਹੁੰ ਚੁੱਕਣ ਤੋਂ ਬਾਅਦ ਜਦੋਂ ਜੋ ਬਾਈਡੇਨ ਪਤਨੀ ਜਿਲ ਦੇ ਨਾਲ ਵ੍ਹਾਈਟ ਹਾਊਸ ਪਹੁੰਚੇ ਸਨ ਉਦੋਂ ਉਨ੍ਹਾਂ ਨੇ ਮਜ਼ਾਕ ਵਿਚ ਕਿਹਾ ਸੀ ਕਿ ਅਸੀਂ ਚਾਰ ਲੋਕ ਇਥੇ ਰਹਾਂਗੇ। ਬਾਈਡੇਨ ਦਾ ਮਤਲਬ ਚੈਂਪ ਅਤੇ ਇਸੇ ਨਸਲ ਦੇ ਇਕ ਹੋਰ ਡੌਗੀ ਮੇਜਰ ਨਾਲ ਸੀ। ਮਾਰਚ ਵਿਚ ਮੇਜਰ ਨੇ ਇਕ ਸਕਿਓਰਿਟੀ ਪਰਸਨਲ ਨੂੰ ਵੱਢ ਲਿਆ ਸੀ। ਇਸ ਤੋਂ ਬਾਅਦ ਉਸ ਨੂੰ ਫਿਲਹਾਲ ਡੌਗ ਟ੍ਰੇਨਲ ਕੋਲ ਭੇਜਿਆ ਗਿਆ ਹੈ ਤਾਂ ਜੋ ਉਹ ਲੋਕਾਂ ਨੂੰ ਵੱਢਣ ਦੀ ਆਦਤ ਛੱਡ ਸਕੇ। ਡੋਨਾਲਡ ਟਰੰਪ ਜਦੋਂ ਰਾਸ਼ਟਰਪਤੀ ਸਨ, ਉਦੋਂ ਉਨ੍ਹਾਂ ਕੋਲ ਕੋਈ ਪਾਲਤੂ ਜਾਨਵਰ ਨਹੀਂ ਸੀ। ਅਤੇ ਅਜਿਹਾ ਲਗਭਗ 100 ਸਾਲ ਬਾਅਦ ਹੋਇਆ ਸੀ ਜਦੋਂ ਕਿ ਕੋਈ ਅਮਰੀਕੀ ਰਾਸ਼ਟਰਪਤੀ ਵ੍ਹਾਈਟ ਹਾਊਸ ਵਿਚ ਬਿਨਾਂ ਪੈਟਸ ਦੇ ਆਇਆ ਹੋਵੇ।

Joe Bidens' Older Dog, Champ, Has Died; German Shepherd Was 13

Read this- PSEB ਵਲੋਂ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ ਰੱਦ, ਛੇਤੀ ਐਲਾਨੇ ਜਾਣਗੇ Result

ਬਾਈਡੇਨ ਫੈਮਿਲੀ ਕੋਲ ਚੈਂਪ 2008 ਵਿਚ ਆਇਆ ਸੀ। ਉਸ ਦੌਰਾਨ ਬਾਈਡੇਨ ਵਾਈਸ ਪ੍ਰੈਜ਼ੀਡੈਂਟ ਸਨ ਅਤੇ ਬਰਾਕ ਓਬਾਮਾ ਪ੍ਰੈਜ਼ੀਡੈਂਟ। ਬਾਈਡੇਨ ਨੇ ਇਸ ਜਰਮਨ ਸ਼ੈਫਰਡ ਨੂੰ ਚੈਂਪ ਨਾਂ ਆਪਣੇ ਪਿਤਾ ਦੇ ਇਕ ਤਕੀਆ ਕਲਾਮ ਦੇ ਚੱਲਦੇ ਦਿੱਤਾ ਸੀ। ਬਾਈਡੇਨ ਮੁਤਾਬਕ ਜਦੋਂ ਉਹ ਨੌਜਵਾਨ ਸੀ ਤਾਂ ਉਨ੍ਹਾਂ ਦੇ ਪਿਤਾ ਉਨ੍ਹਾਂ ਨੂੰ ਜਗਾਉਣ ਵੇਲੇ ਕਹਿੰਦੇ ਸਨ- ਉਠ ਜਾਓ ਚੈਂਪ। ਉਹ ਸਮਾਂ ਸਾਡੇ ਲਈ ਬਹੁਤ ਚੰਗਾ ਨਹੀਂ ਸੀ। ਕਈ ਤਰ੍ਹਾਂ ਦੀਆਂ ਦਿੱਕਤਾਂ ਸਨ। ਕੁਝ ਦਿਨ ਪਹਿਲਾਂ ਬਰਾਕ ਓਬਾਮਾ ਦੇ ਵੀ ਇਕ ਪਿਆਰੇ ਡਾਗੀ ਨੇ ਬੀਮਾਰੀ ਤੋਂ ਬਾਅਦ ਦਮ ਤੋੜ ਦਿੱਤਾ ਸੀ। ਇਸ ਦੀ ਜਾਣਕਾਰੀ ਓਬਾਮਾ ਫੈਮਿਲੀ ਨੇ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਸੀ।

In The Market