LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਕੈਨੇਡਾ ਵਿਚ ਲਗਾਤਾਰ ਪੈਰ ਪਸਾਰ ਰਿਹੈ ਓਮੀਕ੍ਰੋਨ, ਸਰਕਾਰ ਵਲੋਂ ਐਡਵਾਇਜ਼ਰੀ ਜਾਰੀ 

omicron in canada

ਕੈਲਗਰੀ : ਅਲਬਰਟਾ (Alberta) ਵਿਚ ਓਮੀਕਰੋਨ ਵੈਰੀਐਂਟ (Omicron variant) ਦੇ ਨਵੇਂ 54 ਕੇਸ ਆਉਣ ਨਾਲ ਕੁੱਲ ਕੇਸਾਂ ਦੀ ਗਿਣਤੀ 173 ਹੋ ਗਈ ਹੈ। ਕੈਲਗਰੀ ਜ਼ੋਨ (Calgary Zone) ਵਿਚ ਓਮੀਕਰੋਨ (Omicron) ਦੇ 87 ਕੇਸ ਅਤੇ ਐਡਮਿੰਟਨ (Edmonton) ਵਿਚ ਸਿਹਤ ਖੇਤਰ (Health sector) ਵਿਚ 63 ਮਾਮਲਿਆਂ ਦੀ ਪਛਾਣ ਕੀਤੀ ਗਈ ਹੈ। ਕੋਵਿਡ-19 ਦੇ 553 ਨਵੇਂ ਮਾਮਲੇ ਸਾਹਮਣੇ ਆਏ ਹਨ। ਸਰਗਰਮ ਮਾਮਲਿਆਂ ਵਿਚ 219 ਦਾ ਵਾਧਾ ਹੋਇਆ ਅਤੇ ਅਲਬਰਟਾ ਵਿਚ ਹੁਣ 4431 ਸਰਗਰਮ ਕੇਸ ਹਨ। Also Read : ਪੰਜਾਬ ਦੀ ਸਿਆਸਤ ਵਿਚ ਵੱਡਾ ਧਮਾਕਾ, ਕਿਸਾਨ ਆਗੂ ਦੀ 'ਸੰਯੁਕਤ ਸੰਘਰਸ਼ ਪਾਰਟੀ' ਦਾ ਆਗਾਜ਼

ਬੀਤੇ ਦਿਨੀਂ ਅਲਬਰਟਾ ਸੂਬੇ ਵਿਚ ਓਮੀਕਰੋਨ ਵੈਰੀਐਂਟ ਦੇ ਨਵੇਂ 7 ਕੇਸ ਆਉਣ ਕਾਰਣ ਸੂਬੇ ਅੰਦਰ ਕੁੱਲ ਕੇਸਾਂ ਦੀ ਗਿਣਤੀ 30 ਹੋ ਚੁੱਕੀ ਸੀ, ਜੋ ਕਿ ਹੁਣ ਵੱਧਦੀ ਜਾ ਰਹੀ ਹੈ।ਇਹ ਜਾਣਕਾਰੀ ਸਿਹਤ ਵਿਭਾਗ ਦੀ ਮੁਖੀ ਡਾਕਟਰ ਡੀਨਾ ਹਿੰਸਾ ਵਲੋਂ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਪਿਛਲੇ 3 ਦਿਨਾਂ ਵਿਚ ਕੋਵਿਡ-19 ਦੇ 863 ਨਵੇਂ ਕੇਸ ਦਰਜ ਹੋਏ ਸਨ, ਅਤੇ 3 ਹੋਰ ਮੌਤਾਂ ਹੋਈਆਂ ਸਨ। ਕੋਰੋਨਾ ਵਾਇਰਸ ਦੇ ਨਵੇਂ ਵੇਰੀਐਂਟ ‘ਓਮੀਕਰੋਨ’ ਦੇ ਵੱਧਦੇ ਮਾਮਲਿਆਂ ਦੇ ਮੱਦੇਨਜ਼ਰ ਕੈਨੇਡਾ ਸਰਕਾਰ ਨੇ ਲੰਘੇ ਦਿਨ ਸਾਰੇ ਦੇਸ਼ ਵਾਸੀਆਂ ਨੂੰ ਗੈਰ-ਜ਼ਰੂਰੀ ਯਾਤਰਾਵਾਂ ਕਰਨ ਤੋਂ ਪਰਹੇਜ਼ ਕਰਨ ਦੀ ਸਲਾਹ ਦਿੱਤੀ ਸੀ। Also Read : ਬੀ.ਐੱਸ.ਐੱਫ. ਹੱਥ ਲੱਗੀ ਵੱਡੀ ਸਫਲਤਾ, ਫੜਿਆ ਪਾਕਿਸਤਾਨੀ ਡਰੋਨ

ਓਨਟਾਰੀਓ ਵਿਚ ਐਨ.ਬੀ.ਏ. ਅਤੇ ਐਨ.ਐਚ.ਐਲ. ਖੇਡਾਂ ਵਰਗੇ ਪ੍ਰੋਗਰਾਮਾਂ ਵਿਚ ਦਰਸ਼ਕਾਂ ਦੀ ਗਿਣਤੀ 50 ਫ਼ੀਸਦੀ ਤੱਕ ਘਟਾਉਣ ਨੂੰ ਕਿਹਾ ਸੀ। ਓਨਟਾਰੀਓ ਦੇ ਮੁਖੀ ਡੱਗ ਫੋਰਡ ਨੇ ਇਹ ਵੀ ਕਿਹਾ ਕਿ ਸਾਰੇ ਬਾਲਗ ਸੋਮਵਾਰ ਤੋਂ ਕੋਵਿਡ-19 ਰੋਕੂ ਟੀਕੇ ਦੀ ਤੀਜੀ (ਬੂਸਟਰ)  ਖ਼ੁਰਾਕ ਲਈ ਹੁਣ ‘ਬੁਕਿੰਗ’ ਕਰ ਸਕਦੇ ਹਨ, ਜੇਕਰ ਦੂਜੀ ਖ਼ੁਰਾਕ ਲਏ ਨੂੰ ਉਨ੍ਹਾਂ ਨੂੰ 3 ਮਹੀਨੇ ਹੋ ਚੁੱਕੇ ਹਨ। ਫੋਰਡ ਨੇ ਕਿਹਾ, ‘ਅਸੀਂ ਤਾਲਾਬੰਦੀ ਨਹੀਂ ਲਗਾ ਰਹੇ ਹਾਂ ਅਤੇ ਇਸ ਨਾਲ ਇਸ ਤਰ੍ਹਾਂ ਹੀ ਨਜਿੱਠਣ ਦੀ ਕੋਸ਼ਿਸ਼ ਕਰਾਂਗੇ।’ ਫੋਰਡ ਨੇ ਕਿਹਾ ਕਿ ਇਸ ਤੋਂ ਬਚਣ ਦਾ ਸਭ ਤੋਂ ਸਹੀ ਤਰੀਕਾ ‘ਬੂਸਟਰ’ ਖ਼ੁਰਾਕ ਲੈਣਾ ਹੀ ਹੈ।

In The Market